newslineexpres

Breaking News
🚩 ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਮੀਟਿੰਗ;  ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਵੇਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ 🚩 50,000 ਰੁਪਏ ਰਿਸ਼ਵਤ ! 🚩 ਸਹਾਇਕ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ 🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
Home Information ਸ਼ਾਹੀ ਸ਼ਹਿਰ ਵਿੱਚ ਅੱਜ ਹੋਵੇਗਾ ਨਿਊਜ਼ਲਾਈਨ ਐਕਸਪ੍ਰੈਸ ਵੱਲੋਂ ਸੰਗੀਤਮਈ ਸ਼ਾਮ “ਆਰ.ਡੀ. ਬਰਮਨ ਸਪੈਸ਼ਲ” ਦਾ ਆਯੋਜਨ

ਸ਼ਾਹੀ ਸ਼ਹਿਰ ਵਿੱਚ ਅੱਜ ਹੋਵੇਗਾ ਨਿਊਜ਼ਲਾਈਨ ਐਕਸਪ੍ਰੈਸ ਵੱਲੋਂ ਸੰਗੀਤਮਈ ਸ਼ਾਮ “ਆਰ.ਡੀ. ਬਰਮਨ ਸਪੈਸ਼ਲ” ਦਾ ਆਯੋਜਨ

by Newslineexpres@1

ਸ਼ਾਹੀ ਸ਼ਹਿਰ ਵਿੱਚ ਅੱਜ ਹੋਵੇਗਾ ਨਿਊਜ਼ਲਾਈਨ ਐਕਸਪ੍ਰੈਸ ਵੱਲੋਂ ਸੰਗੀਤਮਈ ਸ਼ਾਮ “ਆਰ.ਡੀ. ਬਰਮਨ ਸਪੈਸ਼ਲ” ਦਾ ਆਯੋਜਨ

???? ਸਾਜ਼ ਔਰ ਆਵਾਜ਼ ਕਲੱਬ ਦੇ ਸਹਿਯੋਗ ਨਾਲ 30 ਤੋਂ ਵੱਧ ਸੰਗੀਤ ਪ੍ਰੇਮੀ ਬਿਖੇਰਨਗੇ ਆਪਣੀ ਆਵਾਜ਼ ਦਾ ਜਾਦੂ

???? ਯੂ ਟਿਊਬ ਚੈਨਲ ਰਾਹੀਂ ਲਾਈਵ ਦਿਖਾਇਆ ਜਾਵੇਗਾ ਸੰਗੀਤਮਈ ਪ੍ਰੋਗਰਾਮ

ਪਟਿਆਲਾ, 6 ਮਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬੀ ਅਖ਼ਬਾਰ ਨਿਊਜ਼ਲਾਈਨ ਐਕਸਪ੍ਰੈਸ ਵੱਲੋਂ ਅਖਬਾਰ ਦੇ 28 ਸਾਲ ਪੂਰੇ ਹੋਣ ਉਤੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਅੱਜ, 7 ਮਈ, ਦਿਨ ਐਤਵਾਰ ਨੂੰ ਬਾਅਦ ਦੁਪਹਿਰ 3 ਵਜੇ ਪ੍ਰਸਿੱਧ ਕਲੱਬ “ਸਾਜ਼ ਔਰ ਆਵਾਜ਼ ਕਲੱਬ ਪਟਿਆਲਾ” ਦੇ ਸਹਿਯੋਗ ਨਾਲ ਇੱਕ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਾਭਾ ਰੋਡ ਉਤੇ ਸਥਿਤ ਪ੍ਰਸਿੱਧ “ਹਰਪਾਲ ਟਿਵਾਣਾ ਸੈਂਟਰ ਫਾਰ ਪਰਫ਼ਾਰਮਿੰਗ ਆਰਟ” ਵਿਖੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਪ੍ਰੋਗਰਾਮ ਵਿਚ ਕੈਰਾਓਕੇ ਮਿਊਜ਼ਿਕ ਉਤੇ ਲਗਭਗ 30 ਤੋਂ ਵੱਧ ਸੰਗੀਤ ਪ੍ਰੇਮੀਆਂ ਵੱਲੋਂ ਆਪਣੀ ਖੂਬਸੂਰਤ ਅਵਾਜ਼ ਵਿੱਚ, ਦੁਨੀਆ ਭਰ ਵਿਚ ਪ੍ਰਸਿੱਧ ਫਿਲਮੀ ਜਗਤ ਦੀ ਰੂਹ ਸ੍ਰੀ ਆਰ.ਡੀ. ਬਰਮਨ ਸਾਹਿਬ ਦੀਆਂ ਧੁਨਾਂ ਉਤੇ ਗਾਣੇ ਗਾਏ ਤੇ ਸੁਣਾਏ ਜਾਣਗੇ।
ਜ਼ਿਕਰਯੋਗ ਹੈ ਕਿ ਇਹ ਸਮਾਗਮ ਪੂਰੀ ਤਰ੍ਹਾਂ ਗੈਰ ਸਿਆਸੀ ਹੈ ਜਿਸ ਵਿੱਚ ਕਿਸੇ ਲੀਡਰਾਂ ਵੱਲੋਂ ਕੋਈ ਭਾਸ਼ਣਬਾਜ਼ੀ ਨਹੀਂ ਹੋਵੇਗੀ, ਸਗੋਂ ਦਰਸ਼ਕ ਤੇ ਮਹਿਮਾਨ ਸੰਗੀਤ ਦਾ ਅਨੰਦ ਮਾਨਣਗੇ। ਇਸ ਸੰਗੀਤਮਈ ਸ਼ਾਮ ਦੌਰਾਨ ਕਈ ਉੱਚ ਅਧਿਕਾਰੀ ਵੀ ਪ੍ਰੋਗਰਾਮ ਦੀ ਸ਼ੋਭਾ ਵਧਾਉਣ ਲਈ ਪਹੁੰਚਣਗੇ। ਉਨ੍ਹਾਂ ਤੋਂ ਇਲਾਵਾ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਦਾ ਵੀ ਵਿਸ਼ੇਸ਼ ਸਹਿਯੋਗ ਰਹੇਗਾ।
ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਤੋਂ ਸ੍ਰੀ ਰਾਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਤਵਾਰ, 7 ਮਈ ਨੂੰ ਹੋਣ ਵਾਲੇ ਵਿਸ਼ੇਸ਼ ਸੰਗੀਤਮਈ ਪ੍ਰੋਗਰਾਮ “ਆਰ.ਡੀ. ਬਰਮਨ ਸਪੈਸ਼ਲ” ਲਈ ਅੱਜ ਹਰਪਾਲ ਟਿਵਾਣਾ ਸੈਂਟਰ ਦੇ ਖੂਬਸੂਰਤ ਹਾਲ ਵਿਖੇ ਰਿਹਰਸਲ ਅਤੇ ਹੋਰ ਤਿਆਰੀਆਂ ਦੀ ਵੀ ਸਮੀਖਿਆ ਵੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਨਿਊਜ਼ਲਾਈਨ ਐਕਸਪ੍ਰੈਸ ਦੇ ਯੂ ਟਿਊਬ ਚੈਨਲ ਰਾਹੀਂ ਲਾਈਵ ਵੀ ਦਿਖਾਇਆ ਜਾਵੇਗਾ।

???? शाही शहर में आज होगा न्यूज़लाईन एक्सप्रेस द्वारा संगीतमय शाम “आर.डी. बर्मन स्पेशल” का आयोजन

???? साज़ और आवाज़ क्लब के सहयोग से 30 से ज्यादा संगीत प्रेमी बिखेरेंगे अपनी आवाज़ का जादू

???? यू ट्यूब चैनल पर लाइव प्रसारित होगा संगीतमय प्रोग्राम

पटियाला, 6 मई – पंजाबी अखबार न्यूजलाइन एक्सप्रेस के 28 साल पूरे होने पर शाही शहर पटियाला में आज, 7 मई, रविवार को दोपहर 3 बजे प्रसिद्ध क्लब “साज और आवाज क्लब पटियाला” के सहयोग से संगीतमय संध्या का आयोजन किया जा रहा है। इस संबंध में नाभा रोड पर स्थित प्रसिद्ध आडिटोरियम “हरपाल टिवाना सेंटर फॉर परफॉर्मिंग आर्ट” में सभी तैयारियां पूरी कर ली गई हैं। जानकारी के लिए आपको बता दें कि इस संगीतमय प्रोग्राम में 30 से अधिक संगीत प्रेमी विश्व प्रसिद्ध एवं फिल्म जगत की रुह श्री आर.डी. बर्मन जी की धुनों पर अपनी खूबसूरत आवाज में कराओके संगीत पर दर्शकों का मन मोह लेने की तैयारी कर रहे हैं।
गौरतलब है कि यह प्रोग्राम पूरी तरह से गैर राजनीतिक है जिसमें किसी भी नेता का भाषण नहीं होगा, लेकिन दर्शक और अतिथि संगीत का लुत्फ जरूर उठाएंगे। इस संगीत संध्या के दौरान कई उच्चाधिकारी भी कार्यक्रम की शोभा बढ़ाने पहुंचेंगे। इनके अलावा पटियाला के पत्रकार भाईचारे का भी विशेष सहयोग रहेगा।
साज और आवाज़ क्लब पटियाला से श्री राज कुमार ने बताया कि 7 मई को होने वाली संगीतमय शाम के लिए आज हरपाल टिवाना सेंटर के खूबसूरत हाल में रिहर्सल व अन्य तैयारियों की समीक्षा भी की गई।
जिक्रयोग है कि इस प्रोग्राम को न्यूज़लाईन एक्सप्रेस के यू ट्यूब चैनल पर लाइव भी दिखाया जाएगा।

Related Articles

Leave a Comment