newslineexpres

Joe Rogan Podcasts You Must Listen
Home Latest News ???? ਸ਼ਿਵ ਸੈਨਾ ਨੇਤਾ ਹਰੀਸ਼ ਸਿੰਗਲਾ ਨਾਲ ਦੁਰਵਿਵਹਾਰ ਕਰਨ ਵਾਲੇ ਸੁਰੱਖਿਆ ਮੁਲਾਜ਼ਮ ਨੂੰ ਸਸਪੈਂਡ ਕਰਕੇ ਬਣਾਈ ਜਾਂਚ ਕਮੇਟੀ

???? ਸ਼ਿਵ ਸੈਨਾ ਨੇਤਾ ਹਰੀਸ਼ ਸਿੰਗਲਾ ਨਾਲ ਦੁਰਵਿਵਹਾਰ ਕਰਨ ਵਾਲੇ ਸੁਰੱਖਿਆ ਮੁਲਾਜ਼ਮ ਨੂੰ ਸਸਪੈਂਡ ਕਰਕੇ ਬਣਾਈ ਜਾਂਚ ਕਮੇਟੀ

by Newslineexpres@1

???? ਸ਼ਿਵ ਸੈਨਾ ਨੇਤਾ ਹਰੀਸ਼ ਸਿੰਗਲਾ ਨਾਲ ਦੁਰਵਿਵਹਾਰ ਕਰਨ ਵਾਲੇ ਸੁਰੱਖਿਆ ਮੁਲਾਜ਼ਮ ਨੂੰ ਸਸਪੈਂਡ ਕਰਕੇ ਬਣਾਈ ਜਾਂਚ ਕਮੇਟੀ

ਪਟਿਆਲਾ, 11 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਹਰੀਸ਼ ਸਿੰਗਲਾ ਕਾਰਜਕਾਰੀ ਸੂਬਾ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਸਿੰਦੇ ਗਰੁੱਪ ਦੇ ਨਾਲ ਬਤੌਰ ਸਕਿਊਰਟੀ ਵਜੋਂ ਤਾਇਨਾਤ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਵੱਲੋਂ ਬੀਤੇ ਦਿਨ ਮੰਗਲਵਾਰ ਸ਼ਾਮ ਨੂੰ ਹਰੀਸ਼ ਸਿੰਗਲਾ ਅਤੇ ਉਸਦੇ ਬੇਟੇ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਅਤੇ ਹਰੀਸ਼ ਸਿੰਗਲਾ ਵੱਲੋਂ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦੋਸ਼ਾਂ ਤੋਂ ਬਾਅਦ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਉਕਤ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰਕੇ ਜਾਂਚ ਕਮੇਟੀ ਬਿਠਾ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੰਜੀਵ ਸਿੰਗਲਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਨੇ ਅੱਜ ਇੱਕ ਪ੍ਰੈਸ ਕੰਨਫਰੈਂਸ ਦੌਰਾਨ ਦੱਸਿਆ ਕਿ ਹਰੀਸ਼ ਸਿੰਗਲਾ ਕਾਰਜਕਾਰੀ ਸੂਬਾ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਸਿੰਦੇ ਗਰੁੱਪ ਦੇ ਨਾਲ ਬਤੌਰ ਸਕਿਊਰਟੀ ਵਜੋਂ ਤਾਇਨਾਤ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨਾਲ ਮਿਤੀ 9 ਮਈ ਦੀ ਸ਼ਾਮ ਨੂੰ ਹਰੀਸ਼ ਸਿੰਗਲਾ ਅਤੇ ਉਸਦੇ ਬੇਟੇ ਨਾਲ ਬੋਲ ਬੁਲਾਰਾ ਹੋਇਆ ਸੀ, ਜਿਸ ਸਬੰਧੀ ਉਸੇ ਹੀ ਦਿਨ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਵੱਲੋਂ ਮੌਕੇ ਪਰ ਜਾ ਕੇ ਘਟਨਾ ਸਬੰਧੀ ਜਾਣਕਾਰੀ ਇਕੱਤਰ ਕਰਕੇ ਸਬੰਧਤ ਕਰਮਚਾਰੀ ਦਾ ਡਾਕਟਰੀ ਮੁਲਾਹਜਾ ਕਰਾਇਆ ਸੀ। ਉਨ੍ਹਾਂ ਦੱਸਿਆ ਕਿ ਹਰੀਸ਼ ਸਿੰਗਲਾ ਉਕਤ ਆਪਣੇ ਸਕਿਉਰਟੀ ਵਿੱਚ ਤਾਇਨਾਤ ਮੁਲਾਜਮਾਂ ਦੇ ਨਾਲ ਕਿਸੇ ਪ੍ਰੋਗਰਾਮ ਨੂੰ ਅਟੈਂਡ ਕਰਨ ਲਈ ਲੁਧਿਆਣਾ ਵਿਖੇ ਗਏ ਸਨ, ਜੋ ਕਰੀਬ 3 ਵਜੇ ਵਾਪਸ ਆਪਣੇ ਘਰ ਆ ਗਏ ਸਨ ਅਤੇ ਵਾਪਸੀ ਪਰ ਉਨ੍ਹਾਂ ਵੱਲੋਂ ਆਪਣੇ ਸਕਿਊਰਟੀ ਕਰਮਚਾਰੀਆਂ ਨੂੰ ਸ਼ਾਮ 6 ਵਜੇ ਦਾ ਟਾਇਮ ਮੰਦਰ ਮੱਥਾ ਟੇਕਣ ਲਈ ਦਿੱਤਾ ਸੀ, ਪ੍ਰੰਤੂ ਮੁਲਾਜਮ ਇੰਤਜ਼ਾਰ ਕਰਕੇ ਹਰੀਸ਼ ਸਿੰਗਲਾ ਦੇ ਨਾ ਆਉਣ ਕਾਰਨ ਰਾਤ 8 ਵਜੇ ਵਾਪਿਸ ਘਰ ਚਲੇ ਗਏ। ਹਰੀਸ਼ ਸਿੰਗਲਾ ਕਰੀਬ ਰਾਤ 8:15 ਵਜੇ ਮੰਦਰ ਜਾਣ ਲਈ ਆਪਣੇ ਘਰ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਅਵਾਜ ਮਾਰ ਕੇ ਉਕਤ ਮੁਲਾਜਮਾਂ ਨੂੰ ਜਾਣ ਲਈ ਬੁਲਾਇਆ। ਜਦੋਂ ਸਕਿਓਰਟੀ ਕਰਮਚਾਰੀ ਬਾਹਰ ਆਇਆ ਤਾਂ ਸ੍ਰੀ ਹਰੀਸ਼ ਸਿੰਗਲਾ ਅਤੇ ਇਸ ਦਾ ਬੇਟਾ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੂੰ ਕਾਫੀ ਤਹਿਸ ਵਿੱਚ ਆ ਕੇ ਬੋਲਣ ਲੱਗ ਗਏ, ਜਿਸ ਪਰ ਉਕਤ ਕਰਮਚਾਰੀ ਦਾ ਉਨ੍ਹਾਂ ਦੋਵਾਂ ਦੇ ਨਾਲ ਕਾਫੀ ਬੋਲ ਬੁਲਾਰਾ ਹੋ ਗਿਆ।
ਡੀ ਐਸ ਪੀ ਸੰਜੀਵ ਸਿੰਗਲਾ ਨੇ ਅੱਗੇ ਦੱਸਿਆ ਕਿ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵੱਲੋਂ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜਿਸ ਵਿੱਚ ਐਸ ਪੀ ਸਿਟੀ, ਪਟਿਆਲਾ, ਉਪ ਕਪਤਾਨ ਪੁਲਿਸ, ਸਿਟੀ-1 ਪਟਿਆਲਾ ਅਤੇ ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਬਤੌਰ ਮੈਂਬਰ ਹਨ। ਉਕਤ ਕਮੇਟੀ ਵੱਲੋਂ ਆਪਣੀ ਮੁਢਲੀ ਪੜਤਾਲ ਕਰਨ ਉਪਰੰਤ ਰਿਪੋਰਟ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੂੰ ਸੌਂਪੀ ਗਈ, ਜਿਸ ਪਰ ਉਕਤ ਕਰਮਚਾਰੀ ਦੇ ਖਿਲਾਫ ਕਾਰਵਾਈ ਕਰਦਿਆਂ ਉਕਤ ਮੁਲਾਜ਼ਮ ਨੂੰ ਡਿਊਟੀ ਤੋਂ ਮੁਅੱਤਲ ਕਰਕੇ ਇਸ ਦੇ ਖਿਲਾਫ ਮਹਿਕਮਾਨਾਂ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ। ਇਸ ਘਟਨਾ ਦੀ ਬਰੀਕੀ ਨਾਲ ਪੜਤਾਲ ਕਰਨ ਲਈ ਜਿਨ੍ਹਾਂ ਦੀ ਘੋਖ ਪੜਤਾਲ ਤੋਂ ਜੋ ਵੀ ਤੱਥ ਸਾਹਮਣੇ ਆਏ, ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਕਤ ਮੁਲਾਜ਼ਮ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਜਿਸ ਨੂੰ ਮੁਅੱਤਲ ਕੀਤਾ ਕਰ ਦਿੱਤਾ ਗਿਆ ਸੀ, ਵੱਲੋਂ ਦੋਬਾਰਾ ਹਰੀਸ਼ ਸਿੰਗਲਾ ਦੇ ਘਰ ਜਾਣ ਸੰਬੰਧੀ ਦੱਸਿਆ ਗਿਆ ਹੈ ਕਿ ਉਹ ਹਰੀਸ਼ ਸਿੰਗਲਾ ਵੱਲੋਂ ਮੁਲਾਜਮਾਂ ਨੂੰ ਮੁਹੱਈਆ ਕਰਾਈ ਗਈ ਆਪਣੀ ਰਿਹਾਇਸ਼ ਵਿਚੋਂ ਆਪਣਾ ਸਮਾਨ ਲੈਣ ਲਈ ਗਿਆ ਸੀ, ਜੋ ਸਮਾਨ ਲੈ ਕੇ ਪੁਲਿਸ ਲਾਇਨ ਪਟਿਆਲਾ ਹਾਜ਼ਰ ਹੋ ਚੁੱਕਾ ਹੈ।
ਸ੍ਰੀ ਸੰਜੀਵ ਸਿੰਗਲਾ ਨੇ ਅੱਗੇ ਕਿਹਾ ਕਿ ਪਟਿਆਲਾ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਦਿਨ ਰਾਤ ਆਪਣੀ ਡਿਊਟੀ ਬੜੀ ਤਨਦੇਹੀ ਨਾਲ ਨਿਭਾਅ ਰਹੀ ਹੈ ਅਤੇ ਅੱਗੇ ਵੀ ਨਿਭਾਉਂਦੀ ਰਹੇਗੀ।
Newsline Express

Related Articles

Leave a Comment