newslineexpres

Home Latest News *???? 85 ਮੰਡੀਆਂ ‘ਚੋਂ ਕਣਕ ਦੀ 100 ਫੀਸਦੀ ਲਿਫਟਿੰਗ ਮੁਕੰਮਲ, ਕਿਸਾਨਾਂ ਨੂੰ 1892 ਕਰੋੜ ਰੁਪਏ ਦੀ ਅਦਾਇਗੀ : ਡੀ.ਸੀ. ਪਟਿਆਲਾ
*???? ਕਿਸਾਨ ਕਣਕ ਦੇ ਨਾੜ ਨੂੰ ਸਾੜਨ ਲਈ ਖੇਤਾਂ ‘ਚ ਅੱਗ ਨਾ ਲਗਾਉਣ : ਸਾਕਸ਼ੀ ਸਾਹਨੀ*

*???? 85 ਮੰਡੀਆਂ ‘ਚੋਂ ਕਣਕ ਦੀ 100 ਫੀਸਦੀ ਲਿਫਟਿੰਗ ਮੁਕੰਮਲ, ਕਿਸਾਨਾਂ ਨੂੰ 1892 ਕਰੋੜ ਰੁਪਏ ਦੀ ਅਦਾਇਗੀ : ਡੀ.ਸੀ. ਪਟਿਆਲਾ
*???? ਕਿਸਾਨ ਕਣਕ ਦੇ ਨਾੜ ਨੂੰ ਸਾੜਨ ਲਈ ਖੇਤਾਂ ‘ਚ ਅੱਗ ਨਾ ਲਗਾਉਣ : ਸਾਕਸ਼ੀ ਸਾਹਨੀ*

by Newslineexpres@1
ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਸਾਕਸ਼ੀ ਸਾਹਨੀ

*???? 85 ਮੰਡੀਆਂ ‘ਚੋਂ ਕਣਕ ਦੀ 100 ਫੀਸਦੀ ਲਿਫਟਿੰਗ ਮੁਕੰਮਲ, ਕਿਸਾਨਾਂ ਨੂੰ 1892 ਕਰੋੜ ਰੁਪਏ ਦੀ ਅਦਾਇਗੀ : ਡੀ.ਸੀ. ਪਟਿਆਲਾ

*???? ਕਿਸਾਨ ਕਣਕ ਦੇ ਨਾੜ ਨੂੰ ਸਾੜਨ ਲਈ ਖੇਤਾਂ ‘ਚ ਅੱਗ ਨਾ ਲਗਾਉਣ : ਸਾਕਸ਼ੀ ਸਾਹਨੀ*

ਪਟਿਆਲਾ, 12 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਜ਼ਿਲ੍ਹੇ ਦੀਆਂ 85 ਮੰਡੀਆਂ ਵਿੱਚੋਂ ਕਣਕ ਦੀ 100 ਫੀਸਦੀ ਲਿਫਟਿੰਗ ਮੁਕੰਮਲ ਹੋ ਚੁੱਕੀ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਵਾਰ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ 892739 ਮੀਟ੍ਰਿਕ ਟਨ ਕਣਕ ਦੀ ਰਿਕਾਰਡ ਆਮਦ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਇਸ ਦੀ ਨਿਰਵਿਘਨ ਖਰੀਦ ਕੀਤੀ ਗਈ ਹੈ ਅਤੇ ਕਿਸਾਨਾਂ ਨੂੰ 1892.20 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਕਣਕ ਦੀ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਰੋਜ਼ਾਨਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਬੀਤੇ ਦਿਨ ਮੰਡੀਆਂ ‘ਚ ਕਣਕ ਦੀ ਆਮਦ ਕੇਵਲ 708 ਮੀਟ੍ਰਿਕ ਟਨ ਦੀ ਹੀ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ‘ਚੋਂ 93.69 ਫੀਸਦੀ (8 ਲੱਖ 34 ਹਜਾਰ 670 ਮੀਟ੍ਰਿਕ ਟਨ) ਕਣਕ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ 85 ਮੰਡੀਆਂ ‘ਚੋਂ 100 ਫੀਸਦੀ ਲਿਫਟਿੰਗ ਮੁਕੰਮਲ ਹੋਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕਣਕ ਦੇ ਖਾਲੀ ਹੋਏ ਖੇਤਾਂ ਵਿੱਚ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ ਵੀ ਕੀਤੀ।
Newsline Express

Related Articles

Leave a Comment