newslineexpres

Home Latest News ???? ਸਾਢੇ ਛੇ ਏਕੜ ਵਿੱਚ ਬਣੇ ਨਵੇਂ ਬੱਸ ਅੱਡੇ ਨਾਲ ਹੋਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ : ਹਡਾਣਾ

???? ਸਾਢੇ ਛੇ ਏਕੜ ਵਿੱਚ ਬਣੇ ਨਵੇਂ ਬੱਸ ਅੱਡੇ ਨਾਲ ਹੋਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ : ਹਡਾਣਾ

by Newslineexpres@1

???? ਸਾਢੇ ਛੇ ਏਕੜ ਵਿੱਚ ਬਣੇ ਨਵੇਂ ਬੱਸ ਅੱਡੇ ਨਾਲ ਹੋਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ : ਹਡਾਣਾ

???? ਚੇਅਰਮੈਨ ਹਡਾਣਾ ਨੇ ਲੋਕਾਂ ਨੂੰ ਸਮਰਪਿਤ ਬੱਸ ਅੱਡੇ ਦੀ ਸੰਪੂਰਨ ਜਾਣਕਾਰੀ ਕੀਤੀ ਸਾਂਝੀ

???? ਜਲਦ ਹੀ ਲੋਕ ਨਵੀਆਂ ਇਲੈਕਟ੍ਰਿਕ ਬੱਸਾਂ ਦਾ ਲੈ ਸਕਣਗੇ ਲੁਤਫ

???? ਕਿਸੇ ਵੀ ਸ਼ਿਕਾਇਤ ਲਈ ਕੀਤਾ ਨਵਾਂ ਟੋਲ ਫ੍ਰੀ ਨੰਬਰ ਜਾਰੀ

ਪਟਿਆਲਾ, 25 ਮਈ – ਵਰਮਾ, ਗਰੋਵਰ, ਕੁਸ਼ਾਗਰ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਲੋਕਾਂ ਨੂੰ ਸਮਰਪਿਤ ਨਵੇਂ ਬੱਸ ਅੱਡੇ ਦੀ ਸੰਪਰੂਨ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ। ਇਸ ਮੌਕੇ ਹਡਾਣਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪਟਿਆਲਾ ਵਾਸੀਆਂ ਨੂੰ ਖਾਸ ਤੋਹਫੇ ਵਜੋਂ ਨਵਾਂ ਬੱਸ ਅੱਡਾ ਦੇਣ ਲਈ ਧੰਨਵਾਦ ਕਰਦਆਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦੀ ਸੋਚ ਸਦਕੇ ਪਟਿਆਲਾ ਵਿਚਲੇ ਨਵੇਂ ਬੱਸ ਅੱਡੇ ਦੀ ਸ਼ੁਰੂਆਤ ਹੋ ਚੁੱਕੀ ਹੈ। ਉਹਨਾਂ ਇਸ ਅੱਡੇ ਦੀ ਸੁੰਦਰ ਨੁਹਾਰ ਬਨਾਉਣ ਲਈ ਪੀਆਰਟੀਸੀ ਦੀ ਸਾਰੀ ਟੀਮ, ਐਕਸੀਅਨ ਪੀ ਡਬਲਿਊ ਡੀ, ਐਕਸੀਅਨ ਇਲੈਕਟ੍ਰੀਕਲ ਪੀ ਡਬਲਿਊ ਡੀ, ਐਕਸੀਅਨ ਪੀ ਆਰ ਟੀ ਸੀ, ਪਬਲਿਕ ਹੈਲਥ ਅਤੇ ਏਐਮਡੀ ਪੀ ਆਰ ਟੀ ਸੀ ਸਮੇਤ ਸਾਰੇ ਮੁਲਾਜ਼ਮਾ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਚੇਅਰਮੈਨ ਨੇ ਕਿਹਾ ਕਿ ਲੋਕਾਂ ਦੀ ਬੜੇ ਚਿਰਾਂ ਦੀ ਮੰਗ ਨੂੰ ਬੂਰ ਪਿਆ ਹੈ। ਦਿਨ-ਬ-ਦਿਨ ਸ਼ਹਿਰ ਦੇ ਵਿੱਚ ਬਣੇ ਬੱਸ ਅੱਡੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾ ਆ ਰਹੀਆਂ ਸਨ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਆਂ ਹੀ ਮਾਨ ਸਰਕਾਰ ਨੇ ਵੱਡਾ ਫੈਸਲਾ ਲੈਦਿਆਂ ਰੁਕੇ ਹੋਏ ਫੰਡਾ ਨੂੰ ਜਾਰੀ ਕਰਕੇ ਇਸ ਨਵੇਂ ਬੱਸ ਅੱਡੇ ਦਾ ਕੰਮ ਸ਼ੁਰੂ ਕਰਵਾਇਆ ਜਿਸਦਾ ਬੀਤੇ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਖੁਦ ਆ ਕੇ ਉਦਘਾਟਨ ਕੀਤਾ ਅਤੇ ਕਿਹਾ ਕਿ ਇਹ ਬੱਸ ਅੱਡਾ ਸਿਰਫ ਪਟਿਆਲਾ ਜਾਂ ਪੰਜਾਬ ਹੀ ਨਹੀਂ ਬਲਕਿ ਬਾਹਰਲੇ ਰਾਜਾਂ ਲਈ ਵੀ ਰੋਲ ਮਾਡਲ ਹੋਵੇਗਾ, ਕਿਉਂਕਿ ਇਸ ਦੀ ਦਿੱਖ ਏਅਰਪੋਰਟ ਦੀ ਤਰ੍ਹਾਂ ਹੈ ਅਤੇ ਇਹ ਆਧੂਨਿਕ ਅਤੇ ਨਵੀਂ ਟੈਕਨਾਲਜੀ ਨਾਲ ਲੈਸ ਹੈ। ਇੱਥੇ ਬਿਜਲੀ ਦੇ ਵੱਡੇ ਬਿਲਾਂ ਤੋਂ ਬਚਣ ਲਈ ਪੂਰੀ ਛੱਤ ਉਤੇ ਸੋਲਰ ਪੈਨਲ ਲਗਾਏ ਗਏ ਹਨ ਜਿਸ ਨਾਲ ਵਿਭਾਗ ਦੀ ਆਮਦਨ ਵਿੱਚ ਵਾਧਾ ਵੀ ਹੋਵੇਗਾ।

???? 45 ਬੱਸ ਕਾਊਂਟਰਾਂ ਤੋਂ ਚਲਣਗੀਆਂ ਬੱਸਾਂ

ਲੋਕਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਨਵੇਂ ਬੱਸ ਅੱਡੇ ਵਿੱਚ 45 ਕਾਉੰਟਰ ਸ਼ੁਰੂ ਕੀਤੇ ਗਏ ਹਨ ਅਤੇ ਇਥੇ ਅਲੱਗ ਅਲੱਗ ਰੂਟਾਂ ਨੂੰ ਜਾਣ ਲਈ ਪੂਰੀ ਜਾਣਕਾਰੀ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਪੁੱਛ ਗਿੱਛ ਲਈ ਵੱਖਰੇ ਕਾਉੰਟਰ ਵੀ ਹੋਣਗੇ। ਇਸ ਦੇ ਨਾਲ ਹੀ ਬੱਸ ਅੱਡੇ ਦੇੇ ਬਾਹਰ ਅਤੇ ਅੰਦਰ ਐਲ ਈ ਡੀ ਲੱਗੀਆਂ ਹਨ ਜੋ ਹਰ ਸ਼ਹਿਰ ਜਾਂ ਪਿੰਡਾਂ ਨੂੰ ਜਾਣ ਵਾਲੀਆਂ ਬੱਸਾਂ ਦੇ ਸਮੇਂ ਦੀ ਸਹੀ ਜਾਣਕਾਰੀ ਮੁਹੱਈਆ ਕਰਵਾਉਣਗੀਆਂ।

???? ਇਲੈਕਟ੍ਰਿਕ ਬੱਸਾਂ ਦੀ ਜਲਦ ਹੋਵੇਗੀ ਸ਼ੁਰੂਆਤ

ਲੋਕਾਂ ਦੀ ਸਹੂਲਤ ਲਈ ਪੁਰਾਣੇ ਬੱਸ ਅੱਡੇ ਤੋਂ ਨਵੇਂ ਅਤੇ ਨਵੇਂ ਤੋਂ ਪੁਰਾਣੇ ਬੱਸ ਅੱਡੇ ਤੱਕ ਦੀ ਲੋਕਲ ਬੱਸ ਦੀ ਸਹੂਲੀਅਤ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ, ਮਹਿੰਦਰਾ ਕਾਲਜ, ਐਨਆਈਐਸ ਚੌਂਕ, ਫੁਆਰਾ ਚੌਂਕ, ਰਜਿੰਦਰਾ ਹਸਪਤਾਲ, ਸਨੌਰੀ ਅੱਡਾ ਆਦਿ ਲਈ ਇਲੈਕਟ੍ਰਿਕ ਸ਼ਾਨਦਾਰ ਬੱਸਾਂ ਰਾਹੀਂ ਸਫਰ ਕਰ ਸਕਣਗੇ। ਇਸ ਨਾਲ ਲੋਕ ਜਿੱਥੇ ਖੱਜਲ ਹੋਣ ਤੋਂ ਬੱਚ ਸਕਣਗੇ ਉੱਥੇ ਹੀ ਵਾਤਾਵਰਨ ਨੂੰ ਸਾਫ ਰੱਖਣ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਵੱਡਾ ਯੋਗਦਾਨ ਹੋਵੇਗਾ।

???? ਕਿਸੇ ਅਣਸੁਖਾਵੀ ਘਟਨਾ ਤੋਂ ਬਚਣ ਲਈ ਲਗਾਏ ਜਾਣਗੇ ਸੀਸੀਟੀਵੀ ਕੈਮਰੇ ਅਤੇ ਸਕੈਨਰ

ਅਕਸਰ ਤੁਸੀ ਕਈ ਸਕੈਨਰ ਜਾਂ ਮੈਟਰ ਡਿਟੈਕਟਰ ਸਿਰਫ ਏੇਅਰਪੋਰਟ ‘ਤੇ ਦੇਖੇ ਹੋਣਗੇ। ਪਰ ਹੁਣ ਪਟਿਆਲਾ ਦੇ ਬੱਸ ਅੱਡੇ ਵਿੱਚ ਵੀ ਸੀਸੀਟੀਵੀ ਕੈਮਰਿਆਂ ਦੇ ਨਾਲ ਨਾਲ ਬਾਡੀ ਸਕੈਨਰ ਅਤੇ ਮੈਟਲ ਡਿਟੈਕਟਰ ਲੋਕਾਂ ਦੀ ਸੁਰੱਖਿਆ ਲਈ 24 ਘੰਟੇ ਚੱਲਣਗੇ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਇਸ ਨਾਲ ਲੋਕ ਬਿਨਾਂ ਕਿਸੇ ਡਰ ਤੋਂ ਸਫਰ ਕਰ ਸਕਣਗੇ।

???? ਡੇਢ ਏਕੜ ਵਿੱਚ ਵਰਕਸ਼ਾਪ ਅਤੇ ਡਰਾਈਵਰਾਂ ਦੇ ਆਰਾਮ ਲਈ ਬਨਣਗੇ ਕਮਰੇ

ਹੁਣ ਤੋਂ ਪਹਿਲਾਂ ਪੁਰਾਣਾ ਬੱਸ ਅੱਡਾ ਅਤੇ ਵਰਕਸ਼ਾਪ ਦੋਹੇ ਅਲੱਗ ਅਲੱਗ ਬਣੇ ਹੋਏ ਸਨ, ਜਿਸ ਨਾਲ ਬੱਸਾਂ ਦੀ ਛੋਟੀ ਮੋਟੀ ਦਿੱਕਤ ਬੱਸਾਂ ਨੂੰ ਵਰਕਸ਼ਾਪ ਤੱਕ ਲੈ ਜਾਣ ਮਗਰੋਂ ਮੁੜ ਬੱਸ ਅੱਡੇ ਲਿਆਉਣ ਲਈ ਕਾਫੀ ਸਮਾਂ ਖਰਾਬ ਹੋ ਜਾਂਦਾ ਸੀ ਜਿਸ ਕਾਰਨ ਬੱਸ ਦਾ ਬਣਦਾ ਟਾਈਮ ਰੂਟ ਮਿੱਸ ਹੋ ਜਾਂਦਾ ਸੀ। ਇਸ ਨਾਲ ਜਿੱਥੇ ਸਵਾਰੀਆਂ ਨੂੰ ਪਰੇਸ਼ਾਨੀ ਹੁੰਦੀ ਸੀ ਉੱਥੇ ਹੀ ਵਿਭਾਗ ਨੂੰ ਵੀ ਵਿੱਤੀ ਘਾਟਾ ਪਾਉਂਦਾ ਸੀ। ਪਰ ਹੁਣ ਅਜਿਹਾ ਨਹੀਂ ਹੋਵੇਗਾ, ਕਿਉਂਕਿ ਹੁਣ ਇੱਥੇ ਡੇਢ ਏਕੜ ਜਗ੍ਹਾ ਵਿੱਚ ਵਰਕਸ਼ਾਪ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਨਿਰਮਾਣ ਅਧੀਨ ਬਿਲਡਿੰਗ ਵਿੱਚ ਡਰਾਈਵਰਾਂ ਅਤੇ ਕੰਡਕਟਰਾਂ ਦੇ ਆਰਾਮ ਕਰਨ ਲਈ ਕਮਰੇ ਬਣੇ ਹੋਣਗੇ ਜਿੱਥੇ ਲੰਮੇ ਸਫਰ ਮਗਰੋਂ ਕੁਝ ਦੇਰ ਆਰਾਮ ਕਰਕੇ ਆਪਣੀ ਥਕਾਨ ਲਾਹ ਸਕਣਗੇ।

???? ਪੀਣ ਵਾਲੇ ਪਾਣੀ ਅਤੇ ਫੂਡ ਕੋਰਟ ਦਾ ਖਾਸ ਪ੍ਰਬੰਧ

ਪੀਣ ਵਾਲੇ ਪਾਣੀ ਦੀ ਸੁਵਿਧਾ ਦੇ ਸਵਾਲ ਉਤੇ ਚੈਮਾਂ ਹਡਾਨਾ ਨੇ ਕਿਹਾ ਕਿ ਸਵਾਰੀਆਂ ਨੂੰ ਬੱਸਾਂ ਵਿੱਚੋਂ ਉਤਰਨ ਅਤੇ ਚੜ੍ਹਣ ਤੋਂ ਪਹਿਲਾਂ ਸਾਫ ਅਤੇ ਆਰ ੳ ਦਾ ਠੰਡਾ ਪਾਣੀ ਪੀਣ ਅਤੇ ਖਾਣ ਪੀਣ ਵਾਲੇ ਵਧੀਆਂ ਸਾਮਾਨ ਲੈਣ ਦੀ ਦਿੱਕਤ ਆਉਂਦੀ ਸੀ ਜਿਸ ਵੱਲ ਖਾਸ ਧਿਆਨ ਦਿੱਤਾ ਗਿਆ ਹੈ ਤਾਂ ਜੋ ਸਵਾਰੀਆਂ ਨੂੰ ਕਿਤੋਂ ਵੀ ਮਹਿੰਗੇ ਪਾਣੀ ਦੀਆਂ ਬੋਤਲਾਂ ਨਾ ਖਰੀਦਣੀਆਂ ਪੈਣ ਅਤੇ ਸਵਾਰੀਆਂ ਸਫਰ ਦੌਰਾਨ ਕੁਝ ਵੀ ਖਾਣ ਲਈ ਚੰਗਾ ਸਾਮਾਨ ਬਾਹਰੋਂ ਖਰੀਦਣ ਦੀ ਬਜਾਏ ਬੱਸ ਅੱਡੇ ਅੰਦਰੋਂ ਹੀ ਲੈ ਸਕਣ।

???? ਬੇਸਮੈਂਟ ਪਾਰਕਿੰਗ ਨਾਲ ਲੋਕਾਂ ਦੇ ਵਾਹਨ ਰਹਿਣਗੇ ਸੇਫ

ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਨੇ ਕਿਹਾ ਕਿ ਇਸ ਨਵੇਂ ਬੱਸ ਅੱਡੇ ਵਿੱਚ ਲੋਕਾਂ ਦੀ ਸੁਵਿਧਾ ਲਈ ਪਾਰਕਿੰਗ ਦੀ ਸੁਵਿਧਾ ਬੱਸ ਅੱਡੇ ਦੇ ਹੇਠਾਂ ਬੇਸਮੈਂਟ ਵਿੱਚ ਰੱਖੀ ਗਈ ਹੈ ਤਾਂ ਜੋ ਅਕਸਰ ਮੀਂਹ, ਤੇਜ਼ ਧੁੱਪ ਜਾਂ ਸਰਦੀਆਂ ਦੀ ਪੈਣ ਵਾਲੀ ਔਸ ਕਾਰਨ ਲੋਕਾਂ ਦੇ ਵਹੀਕਲ ਦਾ ਰੰਗ, ਸੀਟਾਂ ਆਦਿ ਬਾਹਰ ਖੜੇ ਰਹਿਣ ਕਾਰਨ ਖਰਾਬ ਹੋ ਜਾਂਦੇ ਸਨ ਜਦਕਿ ਹੁਣ ਅਜਿਹਾ ਨਹੀਂ ਹੋਵੇਗਾ।

???? ਲੋਕਰ ਤੇ ਡਾਰਮੈਟਰੀ —-
ਇਸ ਨਵੇਂ ਬੱਸ ਅੱਡੇ ਵਿੱਚ ਸਵਾਰੀਆਂ ਦੀ ਸਹੂਲਤ ਲਈ ਲਾਕਰ ਅਤੇ ਡਾਰਮਿਟਰੀ ਬਣਾਏ ਗਏ ਹਨ ਜਿਸ ਵਿਚ ਲੋਕ ਆਪਣਾ ਜਰੂਰੀ ਸਾਮਾਨ ਰੱਖ ਕੇ ਆ ਜਾ ਸਕਣਗੇ। ਅਕਸਰ ਲੋਕਾਂ ਦੀ ਬੜੇ ਚਿਰਾਂ ਦੀ ਮੰਗ ਸੀ ਕਿ ਕਈ ਵਾਰ ਛੋਟੇ ਸਫਰ ਦੌਰਾਨ ਕੁਝ ਜਰੂਰੀ ਚੀਜਾਂ ਨੂੰ ਨਾਲ ਨਹੀ ਸੀ ਰੱਖ ਸਕਦੇ ਜਿਸ ਕਾਰਨ ਉਹਨਾਂ ਨੂੰ ਸਫਰ ਦੌਰਾਨ ਅਕਸਰ ਡਰ ਲੱਗਾ ਰਹਿੰਦਾ ਸੀ ਤੇ ਪ੍ਰੇਸ਼ਾਨੀ ਹੁੰਦੀ ਸੀ। ਹੁਣ ਇਸ ਲੋਕਰ ਅਤੇ ਡਾਰਮਿਟਰੀ ਬਣਨ ਨਾਲ ਇਸ ਨਵੇਂ ਬੱਸ ਅੱਡੇ ਵਿੱਚ ਲੋਕ ਆਰਾਮਦਾਇਕ ਸਫਰ ਕਰ ਸਕਣਗੇ।

???? ਏਅਰਪੋਰਟ ਵਾਲੀ ਦਿੱਖ ਵਾਲੇ ਬੱਸ ਅੱੱਡੇ ‘ਤੇ ਮਿਲੇਗੀ ਮੁਫਤ ਇੰਟਰਨੈਟ ਸੁਵਿਧਾ

ਪੰਜਾਬ ਦੇ ਮੁੱਖ ਮੰਤਰੀ ਮਾਨ ਅਨੁਸਾਰ ਇਹ ਬੱਸ ਅੱਡਾ ਪੰਜਾਬ ਦੇ ਬਾਹਰਲੇ ਸੂਬਆਂ ਲਈ ਵੀ ਰੋਡ ਮਾਡਲ ਸਾਬਤ ਹੋਵੇਗਾ। ਇਸ ਵਿਚਲੀਆਂ ਸੁਵਿਧਾਵਾਂ ਨੂੰ ਲੋਕ ਪੱਖੀ ਫਾਇਦੇ ਨਾਲ ਸਿਰਜਿਆ ਜਾਵੇਗਾ। ਏਅਰਪੋਰਟਾਂ ਦੀ ਤਰ੍ਹਾਂ ਲੋਕਾਂ ਦੀ ਸੁਵਿਧਾ ਲਈ ਇੱਥੇ ਮੁਫਤ ਇੰਟਰਨੈਟ ਸੁਵਿਧਾ ਵੀ ਜਲਦ ਮੁਹਈਆ ਕਰਵਾਈ ਜਾਵੇਗੀ ਜਿਸ ਨਾਲ ਲੋਕ ਆਪਣੇ ਜਰੂਰੀ ਕੰਮਾਂ ਲਈ ਇੰਟਰਨੈਟ ਨਾ ਹੋਣ ਕਾਰਨ ਪਰੇਸ਼ਾਨ ਨਹੀਂ ਹੋਣਗੇ ਅਤੇ ਜੇਕਰ ਕਿਸੇ ਬੱਸ ਦਾ ਇੰਤਜਾਰ ਕਰਨਾ ਪੈਂਦਾ ਹੈ ਤਾਂ ਮੁਫਤ ਇੰਟਰਨੈਟ ਰਾਹੀਂ ਆਪਣੇ ਜਰੂਰੀ ਕੰਮ ਲੈਪਟਾਪ ਜਾਂ ਮੁਬਾਇਲ ‘ਤੇ ਕਰ ਸਕਣਗੇ।
Newsline Express

Related Articles

Leave a Comment