???? ਰੋਟੇਰੀ ਕਲੱਬ ਮੈਂਬਰ ਪ੍ਰੇਮ ਬਾਂਸਲ ਨੇ ਕਮਿਉਨਿਟੀ ਸਿਹਤ ਕੇਂਦਰ ਨੂੰ ਈ.ਸੀ.ਜੀ. ਮਸ਼ੀਨ ਕੀਤੀ ਭੇਂਟ
???? ਰੋਟਰੀ ਕੱਲਬ ਪਟਿਆਲਾ ਮਿਡ ਟਾਉਨ ਵੱਲੋਂ ਕੀਤਾ ਉਪਰਾਲਾ ਸ਼ਲਾਘਾਯੋਗ : ਸਿਵਲ ਸਰਜਨ
ਪਟਿਆਲਾ, 29 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਵਿੱਚ ਲੋਕਾਂ ਨੂੰ ਬੁਨਿਆਦੀ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਰੋਟਰੀ ਕੱਲਬ ਪਟਿਆਲਾ ਮਿਡ ਟਾਉਨ ਦੇ ਸੀਨੀਅਰ ਮੈਂਬਰ ਤੇ ਮੀਤ ਪ੍ਰਧਾਨ ਪ੍ਰੇਮ ਬਾਂਸਲ ਵੱਲੋਂ ਆਪਣੇ ਪਿਤਾ ਸਵਰਗੀ ਸ਼੍ਰੀ ਰਮੇਸ਼ਵਰ ਦਾਸ ਬਾਂਸਲ ਕਾਰਜਕਾਰੀ ਮੈਜਿਸਟ੍ਰੇਟ ਕਮ ਤਹਿਸੀਲਦਾਰ ਦੀ ਸਾਲਾਨਾ ਬਰਸੀ ਮੌਕੇ ਸਿਵਲ ਸਰਜਨ ਡਾ. ਰਮਿੰਦਰ ਕੋਰ ਦੀ ਮੋਜੂਦਗੀ ਵਿੱਚ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਨੂੰ ਈ.ਸੀ.ਜੀ./ਈਕੋ ਅਪਰੇਟਸ ਮਸ਼ੀਨ ਭੇਂਟ ਕੀਤੀ।
ਇਸ ਮੋਕੇ ਪ੍ਰੇਮ ਬਾਂਸਲ ਨਾਲ ਉਹਨਾਂ ਦਾ ਲੜਕਾ ਸੋਰਵ ਬਾਂਸਲ, ਰੋਟਰੀ ਕੱਲਬ ਪਟਿਆਲਾ ਮਿਡਟਾਉਨ ਦੇ ਪ੍ਰਧਾਨ ਭਗਵਾਨ ਦਾਸ ਗੁਪਤਾ, ਪੀ.ਡੀ.ਜੀ. ਸਵਤੰਤਰ ਪਾਸੀ, ਰੋਟੇਰੀਅਨ ਐਨ.ਕੇ ਜੈਨ, ਹਰਬੰਸ ਲਾਲ, ਕੱਲਬ ਸੱਕਤਰ ਰਮੇਸ਼ ਸਿੰਗਲਾ, ਭੀਮ ਸੈਨ ਗੈਰਾ, ਦਫ਼ਤਰ ਸਿਹਤ ਮੰਤਰੀ ਪੰਜਾਬ ਤੋਂ ਆਫਿਸ ਇੰਚਾਰਜ ਜਸਵੀਰ ਸਿੰਘ ਗਾਂਧੀ, ਹਰੀਚੰਦ ਬਾਂਸਲ ਵੀ ਹਾਜਰ ਸਨ। ਇਸ ਮੋਕੇ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਵਿਖੇ ਕਰਵਾਏ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਸਿਵਲ ਸਰਜਨ ਡਾ.ਰਮਿੰਦਰ ਕੌਰ ਨੇ ਰੇਟੇਰੀਅਨ ਪ੍ਰੇਮ ਬਾਂਸਲ ਵੱਲੋਂ ਭੇਟ ਕੀਤੀ ਮਸ਼ੀਨ ਨੂੰ ਇੱਕ ਪ੍ਰਸੰਸ਼ਾਯੋਗ ਉਪਰਾਲਾ ਦੱਸਿਆ, ਜੋਕਿ ਆਪਣੀ ਨੇਕ ਕਮਾਈ ਵਿਚੋਂ ਅਜਿਹੇ ਲੋਕ ਭਲਾਈ ਦੇ ਕੰਮ ਕਰ ਰਹੇ ਹਨ। ਉਹਨਾਂ ਰੋਟਰੀ ਕੱਲਬ ਪਟਿਆਲਾ ਮਿਡ ਟਾਉਨ ਦੇ ਸਮਾਜਸੇਵੀ ਕੰਮਾਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਰੋਟਰੀ ਕੱਲਬ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਜਿਥੇ ਇਸ ਕੱਲਬ ਵੱਲੋਂ ਪੋਲੀਓ ਦੇ ਖਾਤਮੇ ਵਿੱਚ ਅਹਿਮ ਯੋਗਾਦਾਨ ਪਾਇਆ ਗਿਆ ਹੈ, ਉਥੇ ਹੀ ਕੋਵਿਡ ਮਹਾਂਮਾਰੀ ਦੋਰਾਨ ਵੀ ਉਹਨਾਂ ਸਿਹਤ ਵਿਭਾਗ ਨੂੰ ਟੀਕਾਕਰਨ ਕੈਂਪ ਲਗਾਉਣ , ਮਾਸਕ, ਪੀ.ਪੀ.ਕਿੱਟਾਂ, ਸੈਨੇਟਾਈਜ਼ਰ ਆਦਿ ਦੀ ਸਪਲਾਈ ਵਿੱਚ ਵੀ ਬਹੁਤ ਵੱਡਾ ਯੋਗਦਾਨ ਦਿੱਤਾ। ਰੋਟਰੀ ਕੱਲਬ ਪਟਿਆਲਾ ਮਿਡ ਟਾਉਨ ਦੇ ਪ੍ਰਧਾਨ ਭਗਾਵਨ ਦਾਸ ਗੁਪਤਾ ਵੱਲੋਂ ਰੋਟਰੀ ਕੱਲਬ ਦੇ ਸੰਗਠਨ ਬਾਰੇ ਜਾਣੂ ਕਰਵਾਉਂਦਿਆ ਕਿਹਾ ਕਿ ਰੋਟਰੀ ਕੱਲਬ ਦੇ ਦੁਨੀਆ ਭਰ ਵਿੱਚ 12 ਲੱਖ ਤੋਂ ਜ਼ਿਆਦਾ ਮੈਂਬਰ ਹਨ ਅਤੇ ਤਕਰੀਬਨ 228 ਦੇਸ਼ਾਂ ਵਿੱਚ 36 ਹਜ਼ਾਰ ਦੇ ਕਰੀਬ ਇਸ ਦੀਆਂ ਸ਼ਖਾਵਾਂ ਹਨ ਜਿਸ ਦੇ ਸਾਰੇ ਮੈਂਬਰ ਆਪਣੀ ਪੂਰੀ ਮਿਹਨਤ ਨਾਲ ਸਮਾਜ ਸੇਵਾ ਦੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿੱਥੇ ਅੱਜ ਉਹਨਾਂ ਦੇ ਮੈਂਬਰ ਪ੍ਰੇਮ ਚੰਦ ਬਾਂਸਲ ਵੱਲੋਂ ਸਿਹਤ ਕੇਂਦਰ ਤ੍ਰਿਪੜੀ ਨੂੰ ਈ.ਸੀ.ਜੀ ਮਸ਼ੀਨ ਭੇਂਟ ਕੀਤੀ ਗਈ ਹੈ, ਇਸ ਦੇ ਨਾਲ ਹੀ ਇਸ ਸਿਹਤ ਕੇਂਦਰ ਵਿੱਚ ਆਉਣ ਵਾਲੇ ਮਰੀਜਾਂ ਦੀ ਕੋਈ ਪਰਚੀ ਫੀਸ ਨਹੀਂ ਲਈ ਗਈ ਅਤੇ ਇਸ ਦਾ ਸਾਰਾ ਖਰਚਾ ਜੋ ਕਿ ਤਕਰੀਬਨ 2500/- ਰੁਪਏ ਦੇ ਕਰੀਬ ਬਣਦਾ ਹੈ, ਪ੍ਰੇਮ ਚੰਦ ਬਾਂਸਲ ਵੱਲੋਂ ਸਿਹਤ ਕੇਂਦਰ ਨੂੰ ਦਿੱਤਾ ਗਿਆ। ਉਹਨਾਂ ਸਿਵਲ ਸਰਜਨ ਨੂੰ ਵਿਸ਼ਵਾਸ ਦਿਵਾਇਆ ਕਿ ਜਿਥੇ ਕਿਤੇ ਵੀ ਉਹਨਾਂ ਦੀਆਂ ਸੇਵਾਵਾਂ ਦੀ ਜਰੂਰਤ ਹੈ, ਉਹ ਆਪਣੀਆ ਸੇਵਾਵਾਂ ਦੇਣ ਲਈ ਤਿਆਰ ਹਨ। ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਵੱਲੋਂ ਪ੍ਰੇਮ ਬਾਂਸਲ ਵੱਲੋਂ ਸਿਹਤ ਕੇਂਦਰ ਨੂੰ ਈ.ਸੀ.ਜੀ ਮਸ਼ੀਨ ਦੇਣ ਅਤੇ ਸਮੁਚੀ ਰੋਟਰੀ ਕਲੱਬ ਦੀ ਟੀਮ ਦੇ ਸਹਿਯੋਗ ਲਈ ਤੇ ਇਸ ਅਹਿਮ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ, ਡਾ. ਰਾਜਨੀਤ ਕੌਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਸਿਹਤ ਕੇਂਦਰ ਤ੍ਰਿਪੜੀ ਦਾ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਵੀ ਹਾਜ਼ਰ ਸੀ। *Newsline Express*