???? ਮਾਡਲ ਸਕੂਲ ਦੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਪਟਿਆਲਾ, 5 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿੱਚ ਗਿੱਧਾ, ਭੰਗੜਾ ਅਤੇ ਸਕਿੱਟ ਵਰਗੀਆਂ ਪੇਸ਼ਕਾਰੀਆਂ ਨੇ ਸਭ ਦਾ ਮਨ ਮੋਹ ਲਿਆ। ਕਾਮਰਸ ਗਰੁੱਪ ਵਿੱਚੋਂ ਹਰਪ੍ਰੀਤ ਕੌਰ ਨੂੰ ਮਿਸ ਅਤੇ ਗੁਰਜੋਤ ਸਿੰਘ ਨੂੰ ਮਿਸਟਰ ਚੁਣਿਆ ਗਿਆ। ਸਾਇੰਸ ਗਰੁੱਪ ਵਿੱਚੋਂ ਮਨਦੀਪ ਕੌਰ ਨੂੰ ਮਿਸ ਅਤੇ ਓਮਕਾਰਜੀਤ ਸਿੰਘ ਨੂੰ ਮਿਸਟਰ ਚੁਣਿਆ ਗਿਆ ਅਤੇ ਆਰਟਸ ਗਰੁੱਪ ਵਿੱਚੋਂ ਰਿਯਾ ਮਿਸ ਬਣੀ ਅਤੇ ਗੁਰਸੇਵਕ ਨੂੰ ਮਿਸਟਰ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ। ਬਾਰਵੀਂ ਦੇ ਵਿਦਿਆਰਥੀਆਂ ਵਿੱਚੋਂ ਵਿਦਿਆਰਥਣ ਪੁਸ਼ਪਿੰਦਰ ਕੌਰ ਅਤੇ ਮਹਿਤਾਬ ਸਿੰਘ ਨੂੰ ਡਾਇਨਾਮਿਕ ਦਾ ਖਿਤਾਬ ਦਿੱਤਾ ਗਿਆ। ਬਾਰਵੀਂ ਦੇ ਵਿਦਿਆਰਥੀਆਂ ਨੇ ਭਾਵੁਕ ਹੁੰਦਿਆਂ ਆਪਣੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਦੱਸੇ ਰਸਤੇ ਤੇ ਚੱਲਦੇ ਰਹਿਣ ਦਾ ਪ੍ਰਣ ਵੀ ਲਿਆ। ਡਾ. ਬਲਰਾਜ ਸਿੰਘ ਡੀਨ ਕਾਲਜ ਵਿਕਾਸ ਕੌਂਸਲ ਨੇ ਵਿਸ਼ੇਸ਼ ਮਹਿਮਾਨ ਵਜੋਂ ਬੱਚਿਆਂ ਨੂੰ ਹਰ ਮੁਸ਼ਕਿਲ ਦਾ ਹੱਲ ਲੱਭਣ ਵਾਲੇ ਬਨਣ ਲਈ ਪ੍ਰੇਰਿਤ ਕੀਤਾ। ਡਾ. ਰਗੀਨਾ ਮੌਣੀ ਸੀਨੀਅਰ ਮੈਡੀਕਲ ਅਫਸਰ ਪੰਜਾਬੀ ਯੂਨੀਵਰਸਿਟੀ ਨੇ ਸ਼ਿਰਕਤ ਕਰਦਿਆਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ। ਸਕੂਲ ਦੇ ਇੰਚਾਰਜ ਅਤੇ ਏਐਨਓ ਸਤਵੀਰ ਸਿੰਘ ਗਿੱਲ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਸਦਾ ਸੱਚ ਅਤੇ ਮਿਹਨਤ ਦੇ ਰਾਹ ਤੇ ਚੱਲਣ ਦਾ ਅਤੇ ਆਪਣੀ ਜਿੰਦਗੀ ਵਿੱਚ ਕਾਮਯਾਬ ਹੋਣ ਦਾ ਸੰਦੇਸ਼ਾ ਦਿੱਤਾ। ਇਸ ਪ੍ਰੋਗਰਾਮ ਵਿੱਚ ਸਾਰੇ ਅਧਿਆਪਕ ਸਾਹਿਬਾਨਾਂ ਨੇ ਵੀ ਵੱਧ ਚੜ ਕੇ ਹਿੱਸਾ ਲਿਆ, ਅੰਤ ਵਿੱਚ ਬਾਰਵੀਂ ਦੇ ਵਿਦਿਆਰਥੀਆਂ ਨੇ ਵੀ ਗੈਸਟ ਆਇਟਮ ਦੀ ਪੇਸ਼ਕਾਰੀ ਦਿੱਤੀ।
Newsline Express
