???? ਕਰੋੜਾਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਾਉਂਦਾ ਸਮਾਪਤ ਹੋਇਆ ਆਈਪੀਐਲ ਕ੍ਰਿਕੇਟ ਦਾ ਮਹਾਂ ਮੁਕਬਲਾ
???? ਜਬਰਦਸਤ ਮੁਕਾਬਲੇ ਵਿੱਚ ਗੁਜਰਾਤ ਟਾਇਟੰਜ਼ ਨੂੰ ਹਰਾ ਕੇ ਚੇੱਨਈ ਸੁਪਰ ਕਿੰਗਜ਼ ਪੰਜਵੀਂ ਵਾਰ ਬਣਿਆ ਚੈਂਪੀਅਨ
???? ਮੈਚ ਦੀ ਆਖਰੀ ਗੇਂਦ ਉਤੇ ਜਿੱਤਿਆ ਮੈਚ
ਅਹਿਮਦਾਬਾਦ, 29/30 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਆਈਪੀਐਲ ਕ੍ਰਿਕੇਟ 2023 ਦਾ ਮਹਾਂ ਕੁੰਭ ਕਈ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕੇਟ ਸਟੇਡੀਅਮ ਵਿਖੇ ਅੱਜ ਖੇਡੇ ਗਏ ਫਾਈਨਲ ਮੈਚ ਦੌਰਾਨ ਹੋਏ ਜਬਰਦਸਤ ਮੁਕਾਬਲੇ ਵਿੱਚ ਗੁਜਰਾਤ ਟਾਇਟੰਜ਼ ਨੂੰ ਹਰਾ ਕੇ ਚੇੱਨਈ ਸੁਪਰ ਕਿੰਗਜ਼ ਪੰਜਵੀਂ ਵਾਰ ਚੈਂਪੀਅਨ ਬਣ ਗਿਆ।
ਅੱਜ ਦੇ ਮੈਚ ਦੌਰਾਨ ਜਿੱਥੇ ਕਈ ਵਾਰ ਉਤਾਰ ਚੜਾਅ ਦੀ ਸਥਿਤੀ ਬਣੀ ਅਤੇ ਕਰੋੜਾਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਵਧਦੀਆਂ ਰਹੀਆਂ, ਉਥੇ ਹੀ ਮੈਚ ਦੀ ਸਮਾਪਤੀ ਤੋਂ ਪਹਿਲਾਂ ਕਈ ਸਮਰਥਕਾਂ ਦੀਆਂ ਅੱਖਾਂ ਵਿੱਚ ਹੰਝੂ ਦੇਖੇ ਗਏ।
29 ਮਈ ਦੀ ਸ਼ਾਮ ਨੂੰ ਸ਼ੁਰੂ ਹੋਏ ਮੈਚ ਵਿਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੁਜਰਾਤ ਟਾਈਟਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 214 ਦੌੜਾਂ ਬਣਾਈਆਂ। ਪ੍ਰੰਤੂ ਚੇੱਨਈ ਸੁਪਰ ਕਿੰਗਜ਼ ਦੀ ਬੱਲੇਬਾਜ਼ੀ ਦੌਰਾਨ ਪਹਿਲੇ ਹੀ ਓਵਰ ਦੇ ਚੱਲਦਿਆਂ ਤੇਜ ਬਾਰਿਸ਼ ਨੇ ਮੈਚ ਰੋਕ ਦਿੱਤਾ, ਜਿਸ ਕਾਰਨ ਮੈਚ ਦੇਰ ਰਾਤ 12:10 ਵਜੇ ਮੁੜ ਖੇਡਿਆ ਜਾ ਸਕਿਆ, ਪ੍ਰੰਤੂ ਇਸ ਲਈ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੂੰ 15 ਓਵਰਾਂ ਵਿੱਚ 171 ਦੌੜਾਂ ਬਣਾਉਣ ਦਾ ਮੁਸ਼ਕਿਲ ਟੀਚਾ ਦਿੱਤਾ ਗਿਆ।
ਮੈਚ ਦੌਰਾਨ ਕਈ ਉਤਾਰ ਚੜਾਅ ਆਏ। ਕਦੇ ਲਗਦਾ ਸੀ ਕਿ ਮੈਚ ਗੁਜਰਾਤ ਦੀਵਤੀਂ ਜਿੱਤੇਗੀ ਅਤੇ ਕਦੇ ਲੱਗਣ ਲੱਗ ਪੈਂਦਾ ਸੀ ਕਿ ਮੈਚ ਚੇੱਨਈ ਦੀ ਟੀਮ ਜਿੱਤੇਗੀ। ਮੈਚ ਦੀ ਸਮਾਪਤੀ ਤੋਂ 2 ਓਵਰ ਪਹਿਲਾਂ ਚੇੱਨਈ ਸੁਪਰ ਕਿੰਗਜ਼ ਦੇ ਸਮਰਥਕ, ਜਿਨ੍ਹਾਂ ਵਿੱਚ ਲੜਕੀਆਂ ਵੀ ਸ਼ਾਮਿਲ ਸਨ, ਦੀਆਂ ਅੱਖਾਂ ਵਿੱਚ ਅੱਥਰੂ ਤੱਕ ਦੇਖਣ ਨੂੰ ਮਿਲੇ। ਪ੍ਰੰਤੂ ਆਖਰੀ 2 ਗੇਂਦਾਂ ਉਤੇ ਜਦੋਂ 10 ਦੌੜਾਂ ਦੀ ਲੋੜ ਸੀ ਤਾਂ ਰਵਿੰਦਰ ਜਡੇਜਾ ਨੇ ਪਹਿਲਾਂ ਛੱਕਾ ਮਾਰਿਆ ਅਤੇ ਆਖਰੀ ਗੇਂਦ ਉਤੇ ਚੋਕਾ ਮਾਰ ਕੇ ਮੈਚ ਚੇੱਨਈ ਸੁਪਰ ਕਿੰਗਜ਼ ਦੀ ਝੋਲੀ ਵਿੱਚ ਪਾ ਦਿੱਤਾ ਤੇ ਫਾਈਨਲ ਮੈਚ ਜਿੱਤ ਕੇ ਚੇੱਨਈ ਸੁਪਰ ਕਿੰਗਜ਼ ਚੈਂਪੀਅਨ ਬਣ ਗਈ। *Newsline Express*