????ਚੇਅਰਮੈਨ ਹਡਾਨਾ ਵੱਲੋਂ PRTC ਵਰਕਰਾਂ ਲਈ ਯਤਨਸ਼ੀਲਤਾ ਦਾ ਵਫਦ ਨੇ ਕੀਤਾ ਵਿਸ਼ੇਸ਼ ਧੰਨਵਾਦ
ਪਟਿਆਲਾ, 17 ਜੁਲਾਈ – ਨਿਊਜ਼ ਲਾਈਨ ਐਕਸਪ੍ਰੈਸ – PRTC ਵਰਕਰਜ ਯੂਨੀਅਨ ਅਜ਼ਾਦ ਰਜਿ ਨੰਬਰ 31 ਵੱਲੋਂ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਪੀ ਆਰ ਟੀ ਸੀ ਦੇ ਚੇਅਰਮੈਨ ਸਰਦਾਰ ਰਣਜੋਧ ਸਿੰਘ ਹਡਾਣਾ ਦੇ ਕੰਮਾਂ ਦੀ ਸ਼ਲਾਘਾ ਕਰਦਿਆ ਯੂਨੀਅਨ ਦੇ ਵਫਦ ਨੇ ਸਾਂਝੇ ਤੌਰ ਤੇ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਹੁਣ ਵਰਕਰਾਂ ਨੂੰ ਚੇਅਰਮੈਨ ਨਾਲ ਮਿਲ ਕੇ ਹਰ ਮੁਸ਼ਕਲ ਦੱਸਣਾ ਸੁਖਾਲਾ ਹੋ ਗਿਆ ਹੈ। ਹਡਾਣਾ ਦੇ ਚੇਅਰਮੈਨ ਲੱਗਣ ਮਗਰੋਂ ਵਰਕਰਾਂ ਵਿੱਚ ਕੰਮ ਕਰਨ ਦਾ ਜੋਸ਼ ਵਧਿਆ ਹੈ ਅਤੇ ਵਰਕਰਾਂ ਨੂੰ ਤਨਖਾਹ ਸਮੇਂ ਸਿਰ ਮਿਲਣ ਲੱਗੀ ਹੈ।
ਹੋਰ ਜਾਣਕਾਰੀ ਦਿੰਦਿਆ ਆਜ਼ਾਦ ਯੂਨੀਅਨ ਦੇ ਪੰਜਾਬ ਆਗੂ ਅਤੇ ਪਟਿਆਲਾ ਡਿੱਪੂ ਦੇ ਪ੍ਰਧਾਨ ਬੱਬੂ ਸ਼ਰਮਾ ਨੇ ਨਵੀਆਂ ਬੱਸਾਂ ਨੂੰ ਵਧਾਉਣ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਵਿਭਾਗ ਨਾਲ ਇਸ ਬਾਰੇ ਗੱਲ ਹੋ ਚੁੱਕੀ ਹੈ ਅਤੇ ਚੇਅਰਮੈਨ ਹਡਾਨਾ ਨੇ ਖਾਸ ਤੌਰ ਤੇ ਕਿਹਾ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜਰ ਨਵੀਆਂ ਬੱਸਾਂ ਲਈ ਲਈ ਉਪਰਾਲਾ ਜਾਰੀ ਹੈ। ਇਸ ਦੇ ਨਾਲ ਹੀ ਵਰਕਰਾਂ ਨੂੰ ਵੀ ਆਉਣ ਵਾਲੀਆਂ ਮੁਸ਼ਕਿਲਾ ਨੂੰ ਖਤਮ ਕਰਨ ਲਈ ਕਈ ਤਰ੍ਹਾਂ ਦੇ ਯਤਨਸ਼ੀਲ ਪ੍ਰਬੰਧ ਕੀਤੇ ਜਾ ਰਹੇ ਹਨ। ਪੀ ਆਰ ਟੀ ਸੀ ਦੇ ਨਵੇਂ ਟਾਇਮ ਟੇਬਲ ਬਣਾਏ ਜਾ ਰਹੇ ਨੇ ਜਿਸ ਨਾਲ ਨਜਾਇਜ਼ ਚੱਲਦੀਆਂ ਪ੍ਰਈਵੇਟ ਬੱਸਾਂ ਨੂੰ ਵੀ ਨੱਥ ਪਾ ਕੇ ਸਰਕਾਰੀ ਅਦਾਰੇ ਨੂੰ ਕਾਮਯਾਬ ਕੀਤਾ ਜਾਵੇਗਾ। ਜੇਕਰ ਕੋਈ ਕਰਮਚਾਰੀ ਕਰੱਪਸ਼ਨ ਹੈ ਤਾਂ ਉਸ ਬਾਰੇ ਸਖਤ ਕਾਰਵਾਈ ਕੀਤੀ ਜਾਵੇਗੀ।
ਅਜ਼ਾਦ ਯੂਨੀਅਨ ਪਟਿਆਲਾ ਡੀਪੂ ਦੇ ਪ੍ਰਧਾਨ ਬੱਬੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਰਣਜੋਧ ਸਿੰਘ ਹਡਾਣਾ ਨੂੰ ਮਿਲ ਕੇ ਵਿਸ਼ਵਾਸ ਦਿਵਾਇਆ ਹੈ ਕਿ ਸਾਡੇ ਨਾਲ ਕੰਮ ਕਰਨ ਵਾਲੇ ਵਰਕਰ ਹਮੇਸ਼ਾ ਆਪ ਜੀ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਜੀ। ਇਸ ਮੌਕੇ ਜਾਨਪਾਲ ਸਿੰਘ, ਪਰਵਿੰਦਰ ਸਿੰਘ, ਗੁਰਪਿਆਰ ਸਿੰਘ, ਲਖਵਿੰਦਰ ਸਿੰਘ ਪੰਜੋਲਾ, ਰਣਜੀਤ ਸਿੰਘ, ਹਰਵਿੰਦਰ ਭਿੰਦਾ, ਮੰਗਾ ਸਿੰਘ, ਕ੍ਰਿਸ਼ਨ ਕੁਮਾਰ, ਪ੍ਰਿਤਪਾਲ ਸਿੰਘ, ਕਾਬਲ ਸਿੰਘ, ਸੁਖਵੀਰ ਸਿੰਘ ਆਦਿ ਹੋਰ ਕਈ ਯੂਨੀਅਨ ਮੈਂਬਰ ਮੌਜੂਦ ਰਹੇ।