newslineexpres

Home GAMES ???? Gatka Promoter Harjeet Singh Grewal Urges Gurdwaras, Sikh Institutions to Establish Gatka Training Centers and Appoint Coaches ???? ਹਰ ਗੁਰਦੁਆਰੇ ਤੇ ਖਾਲਸਾ ਸਕੂਲਾਂ ‘ਚ ਗੱਤਕਾ ਅਖਾੜੇ ਖੋਲੇ ਜਾਣ ਤੇ ਗੱਤਕਾ ਕੋਚ ਰੱਖੇ ਜਾਣ : ਗਰੇਵਾਲ ਵੱਲੋਂ ਅਪੀਲ ???? हर गुरुद्वारा व खालसा स्कूल गतका अखाड़ा खोले और गतका कोच नियुक्त करे : ग्रेवाल

???? Gatka Promoter Harjeet Singh Grewal Urges Gurdwaras, Sikh Institutions to Establish Gatka Training Centers and Appoint Coaches ???? ਹਰ ਗੁਰਦੁਆਰੇ ਤੇ ਖਾਲਸਾ ਸਕੂਲਾਂ ‘ਚ ਗੱਤਕਾ ਅਖਾੜੇ ਖੋਲੇ ਜਾਣ ਤੇ ਗੱਤਕਾ ਕੋਚ ਰੱਖੇ ਜਾਣ : ਗਰੇਵਾਲ ਵੱਲੋਂ ਅਪੀਲ ???? हर गुरुद्वारा व खालसा स्कूल गतका अखाड़ा खोले और गतका कोच नियुक्त करे : ग्रेवाल

by Newslineexpres@1
Photo caption: Participants alongside Gatka promoter Harjeet Singh Grewal during a Gatka discussion in Hayes, London.

???? ਹਰ ਗੁਰਦੁਆਰੇ ਤੇ ਖਾਲਸਾ ਸਕੂਲਾਂ ‘ਚ ਗੱਤਕਾ ਅਖਾੜੇ ਖੋਲੇ ਜਾਣ ਤੇ ਗੱਤਕਾ ਕੋਚ ਰੱਖੇ ਜਾਣ : ਗਰੇਵਾਲ ਵੱਲੋਂ ਅਪੀਲ

????ਵਿਸ਼ਵ ਗੱਤਕਾ ਫੈਡਰੇਸ਼ਨ ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਟ੍ਰੇਨਿੰਗ ਲਈ ਹਰ ਸੰਭਵ ਮੱਦਦ ਦਾ ਭਰੋਸਾ

???? ਗੱਤਕਾ ਖੇਡ ਨੂੰ ਕੌਮਾਂਤਰੀ ਪੱਧਰ ਤੇ ਮਕਬੂਲ ਬਣਾਉਣ ਦੀ ਲੜੀ ਹੇਠ ਕੀਤੀ ਚਰਚਾ

ਚੰਡੀਗੜ੍ਹ, 18 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਵਿਸ਼ਵ ਗੱਤਕਾ ਫੈਡਰੇਸ਼ਨ ਤੋਂ ਮਾਨਤਾ ਮਾਨਤਾ-ਪ੍ਰਾਪਤ ਅਤੇ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਸੰਸਥਾ, ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਵਿਸ਼ਵ ਭਰ ਦੀਆਂ ਸਮੂਹ ਸਿੱਖ ਵਿੱਦਿਅਕ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਹਰ ਗੁਰਦੁਆਰਾ ਸਾਹਿਬਾਨ ਸਮੇਤ ਸਮੂਹ ਖਾਲਸਾ ਸਕੂਲਾਂ ਅਤੇ ਕਾਲਜਾਂ ਵਿੱਚ ਗੱਤਕੇ ਦੀ ਮੁਫ਼ਤ ਸਿਖਲਾਈ ਆਰੰਭ ਕਰਵਾਈ ਜਾਵੇ ਅਤੇ ਇਸ ਮਕਸਦ ਲਈ ਹਰ ਗੁਰਦੁਆਰੇ ਤੇ ਵਿੱਦਿਅਕ ਅਦਾਰੇ ਵਿੱਚ ਇੱਕ-ਇੱਕ ਗੱਤਕਾ ਕੋਚ ਵੀ ਭਰਤੀ ਕੀਤਾ ਜਾਵੇ ਤਾਂ ਜੋ ਹਰ ਮੁਲਕ ਵਿੱਚ ਗੱਤਕੇ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕੀਤਾ ਜਾ ਸਕੇ।
ਲੰਦਨ ਦੇ ਹੇਜ਼ ਸ਼ਹਿਰ ਵਿਚ ਸੇਫਟੈਕ ਵਾਲੇ ਸ. ਸਰਬਜੀਤ ਸਿੰਘ ਗਰੇਵਾਲ ਵੱਲੋਂ ਗੱਤਕੇ ਬਾਰੇ ਚਰਚਾ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਰਘੁਵਿੰਦਰ ਸਿੰਘ ਸੋਹੀ, ਸੁਖਪਾਲ ਸਿੰਘ ਜੋਹਲ, ਸੁਰਜੀਤ ਸਿੰਘ ਜੌਹਲ, ਡਾ. ਜਸਵੀਰ ਸਿੰਘ ਜੰਡੂ, ਕਰਤਾਰ ਸਿੰਘ ਮੋਮੀ, ਰਜਿੰਦਰ ਸਿੰਘ ਥਿੰਦ, ਸੁਖਜੀਵਨ ਸਿੰਘ ਸੋਢੀ, ਪਲਵਿੰਦਰ ਸਿੰਘ ਤੇ ਅਮਰਜੀਤ ਸਿੰਘ ਕੁਲਚਾ ਐਕਸਪ੍ਰੈਸ, ਅਮਰਜੀਤ ਸਿੰਘ, ਕੇਵਲ ਸਿੰਘ ਰੰਧਾਵਾ, ਅਮਰੀਕ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬੱਧਨੀ, ਹਰਵਿੰਦਰ ਸਿੰਘ ਗਰੇਵਾਲ, ਰੁਪਿੰਦਰ ਸਿੰਘ ਸੈਣੀ ਆਦਿ ਵੀ ਹਾਜਰ ਸਨ।ਇਸ ਮੌਕੇ ਗੱਲਬਾਤ ਦੌਰਾਨ ਸ. ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਏਸ਼ੀਅਨ ਗੱਤਕਾ ਫੈਡਰੇਸ਼ਨ ਦਾ ਮੁੱਖ ਉਦੇਸ਼ ਸਵੈ-ਰੱਖਿਆ ਦੀ ਖੇਡ ਗੱਤਕਾ ਨੂੰ ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਸੈਫ਼ ਖੇਡਾਂ ਅਤੇ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ। ਇਸ ਮਕਸਦ ਦੀ ਪੂਰਤੀ ਲਈ ਵੱਧ ਤੋਂ ਵੱਧ ਦੇਸ਼ਾਂ ਵਿੱਚ ਗੱਤਕਾ ਟੀਮਾਂ ਬਣਾਈਆਂ ਜਾਣਗੀਆਂ ਅਤੇ ਉਨ੍ਹਾਂ ਮੁਲਕਾਂ ਵਿੱਚ ਹਰ ਸਾਲ ਨੈਸ਼ਨਲ ਪੱਧਰ ਦੇ ਟੂਰਨਾਮੈਂਟ ਕਰਵਾਏ ਜਾਣਗੇ। ਇਸੇ ਦੌਰਾਨ ਏਸ਼ੀਆ ਗੱਤਕਾ ਚੈਂਪੀਅਨਸ਼ਿੱਪ ਅਤੇ ਵਿਸ਼ਵ ਗੱਤਕਾ ਚੈਂਪੀਅਨਸ਼ਿੱਪ ਵੀ ਕਰਵਾਈ ਜਾਵੇਗੀ। ਅਜਿਹੀ ਸੰਗਠਿਤ ਯੋਜਨਾ ਤਹਿਤ ਗੱਤਕੇ ਦੀ ਮਕਬੂਲੀਅਤ ਵਧੇਗੀ ਅਤੇ ਗੱਤਕਾ ਖੇਡ ਨੂੰ ਕੌਮਾਂਤਰੀ ਪੱਧਰ ਉਤੇ ਮਾਨਤਾ ਪ੍ਰਾਪਤ ਖੇਡ ਦਾ ਦਰਜਾ ਪ੍ਰਾਪਤ ਹੋ ਸਕੇਗਾ।
ਸ. ਗਰੇਵਾਲ ਨੇ ਕਿਹਾ ਕਿ ਗੱਤਕੇ ਨੂੰ ਉਲੰਪਿਕ ਖੇਡਾਂ ਤੱਕ ਲਿਜਾਣ ਦਾ ਸੁਫਨਾ ਸਮੁੱਚੇ ਮੁਲਕਾਂ ਵਿੱਚ ਚੱਲ ਰਹੇ ਗੁਰਦੁਆਰਾ ਸਾਹਿਬਾਨ, ਹਰ ਤਰ੍ਹਾਂ ਦੀਆਂ ਸਿੱਖ ਵਿੱਦਿਅਕ ਸੰਸਥਾਵਾਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਵੱਡੇ ਸਹਿਯੋਗ ਨਾਲ ਬਹੁਤ ਜਲਦ ਸਾਕਾਰ ਹੋ ਸਕਦਾ ਹੈ ਜੇਕਰ ਉਕਤ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਬਣਦੀ ਜ਼ਿੰਮੇਵਾਰੀ ਸਮਝ ਕੇ ਹਰ ਗੁਰਦੁਆਰੇ ਅਤੇ ਵਿੱਦਿਅਕ ਸੰਸਥਾ ਅੰਦਰ ਗੱਤਕਾ ਸਿਖਲਾਈ ਕੇਂਦਰ ਚਾਲੂ ਕੀਤੇ ਜਾਣ ਅਤੇ ਉੱਥੇ ਇੱਕ-ਇੱਕ ਗੱਤਕਾ ਕੋਚ ਭਰਤੀ ਕੀਤਾ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਅਜਿਹੇ ਟ੍ਰੇਨਿੰਗ ਸੈਂਟਰਾਂ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਕੋਚਾਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਹਰ ਸੰਭਵ ਮੱਦਦ ਕੀਤੀ ਜਾਵੇਗੀ।
ਇਸ ਵਿਸ਼ੇਸ਼ ਮਿਲਣੀ ਦੌਰਾਨ ਸ. ਹਰਜੀਤ ਸਿੰਘ ਗਰੇਵਾਲ ਨੇ ਭਾਰਤ ਵਿੱਚ ਗੱਤਕੇ ਨੂੰ ਮਾਨਤਾ ਦਿਵਾਉਣ ਲਈ ਕੀਤੇ ਯਤਨਾਂ ਦਾ ਉਲੇਖ ਕਰਦੇ ਹੋਏ ਵਿਸ਼ਵ ਦੇ ਸਮੂਹ ਸਿੱਖਾਂ ਨੂੰ ਗੱਤਕੇ ਦੀ ਪ੍ਰਫੁੱਲਤਾ ਅਤੇ ਹਰਮਨ ਪਿਆਰਾ ਬਣਾਉਣ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਬੋਲਦਿਆਂ ਸ. ਸਰਬਜੀਤ ਸਿੰਘ ਗਰੇਵਾਲ ਸੇਫਟੈਕ ਨੇ ਦੱਸਿਆ ਕਿ ਪਿਛਲੇ ਡੇਢ ਦਹਾਕੇ ਤੋਂ ਤਨਦੇਹੀ ਨਾਲ ਗੱਤਕਾ ਖੇਡ ਨੂੰ ਪ੍ਰਮੋਟ ਕਰ ਰਹੇ ਸ. ਹਰਜੀਤ ਸਿੰਘ ਗਰੇਵਾਲ ਨਾਲ ਇਸ ਵਿਸ਼ੇਸ਼ ਮਿਲਣੀ ਦਾ ਮਕਸਦ ਸਿੱਖ ਵਿਰਾਸਤ ਦੀ ਖੇਡ ਗੱਤਕਾ ਨੂੰ ਦੇਸ਼-ਵਿਦੇਸ਼ ਵਿੱਚ ਪ੍ਰਫੁੱਲਤ ਕਰਨ ਲਈ ਢੰਗ-ਤਰੀਕੇ ਤੇ ਯੋਜਨਾ ਉਲੀਕਣਾ ਸੀ ਜਿਸ ਦੌਰਾਨ ਸ਼ਾਮਲ ਸਖਸ਼ੀਅਤਾਂ ਨੇ ਉਸਾਰੂ ਚਰਚਾ ਕਰਦਿਆਂ ਕਈ ਸੁਝਾਅ ਵੀ ਦਿੱਤੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਸ਼ਾਮਲ ਸਮੂਹ ਹਾਜ਼ਰੀਨ ਨੇ ਭਵਿੱਖ ਵਿੱਚ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੀ ਹਰ ਸੰਭਵ ਮੱਦਦ ਕਰਨ ਦਾ ਫੈਸਲਾ ਕੀਤਾ। Newsline Express

???? Gatka Promoter Harjeet Singh Grewal Urges Gurdwaras, Sikh Institutions to Establish Gatka Training Centers and Appoint Coaches

???? World Gatka Federation and National Gatka Association Pledge Support for Training Facilities

London, June 18 – Newsline Express Harjeet Singh Grewal, President of the National Gatka Association of India (NGAI), the oldest registered Gatka organization recognized by the World Gatka Federation (WGF), has made an earnest appeal to the administrators of all Sikh educational institutions, religious, and social organizations worldwide to establish Gatka training centers in all Khalsa schools, colleges, and Gurdwaras. He also emphasized the importance of recruiting Gatka coaches in each institution and Gurdwara to foster the growth of Gatka sport activities across all countries.
A special meeting was convened in Hayes, London, by Sarabjit Singh Grewal, owner of Safetech, where prominent individuals such as Raughwinder Singh Sohi, Sukhpal Singh Johal, Surjit Singh Johal, Dr. Jasbir Singh Jandu, Kartar Singh Momi, Rajinder Singh Thind, Sukhjeevan Singh Sodhi, Palwinder Singh, Amarjit Singh Kulcha Express Wale, Amarjit Singh, Kewal Singh Randhawa, Amrik Singh Sidhu, Manpreet Singh Badhni, Harvinder Singh Grewal, and Rupinder Singh Saini were also present.
During his address, Gatka promoter Harjeet Singh Grewal informed the participants that the primary objective of the WGF and Asian Gatka Federation (AGF) was to include the self-defense sport of Gatka in international sporting events such as the Asian Games, Commonwealth Games, SAF Games, and Olympic Games. “To achieve this goal, Gatka federations and teams would be formed in every country, so that national-level tournaments could be organized annually. Additionally, Asia Gatka Championship and World Gatka Championship would also be held to encourage participation from various countries. By implementing a well-structured plan, the popularity of Gatka would ultimately get a major boost, enabling it to attain international recognition as a sport,” he added.
Grewal expressed his belief that with active support and assistance from all Gurdwaras, Sikh educational institutions, religious, as well as social organizations in all countries, the dream of including Gatka in the Olympic Games could be realized in the future. He emphasized the need to establish Gatka training centers and recruitment of coaches in every Gurdwara and educational institution to impart training to budding players free of cost. Grewal assured that the WGF and the NGAI would arrange trainers and provide necessary assistance to these training centers.
During the meeting, Grewal briefed about the massive efforts made in the past to gain recognition for Gatka in India and called upon the global community to voluntarily step forward and promote the game of Gatka in their respective countries.
Speaking at the event, Sarabjit Singh Grewal of Safetech highlighted Harjeet Grewal’s unwavering dedication over the past fifteen years to obtain global recognition for the martial art of Gatka. The meeting aimed to support and promote the game of Gatka across all countries, during which constructive discussions took place, and many attendees contributed with progressive suggestions. All participants in the meeting pledged their full support to the WGF and NGAI for future endeavors, he added.

???? हर गुरुद्वारा व खालसा स्कूल गतका अखाड़ा खोले और गतका कोच नियुक्त करे : ग्रेवाल ने की अपील

???? वर्ल्ड गतका फेडरेशन और नेशनल गतका एसोसिएशन देगी ट्रेनिंग के लिए हर संभव मदद : ग्रेवाल

????गतका खेल को अंतरराष्ट्रीय स्तर पर मान्यता दिलाने की कड़ी के तहत की लंदन में चर्चा

चंडीगढ़, 18 जून – रविंद्र बाली / न्यूज़लाईन एक्सप्रेस – वर्ल्ड गतका फेडरेशन द्वारा मान्यता प्राप्त सबसे पुरानी पंजीकृत गतका संस्था ‘नेशनल गतका एसोसिएशन ऑफ इंडिया’ के अध्यक्ष स. हरजीत सिंह ग्रेवाल, स्टेट अवार्डी, ने दुनिया भर के सभी सिख शिक्षण संस्थानों, धार्मिक और सामाजिक संस्थानों के प्रबंधकों से अपील की है कि सभी खालसा स्कूलों और कॉलेजों के साथ-साथ हर गुरुद्वारा साहिब और शैक्षणिक संस्थान में गतके का मुफ़्त प्रशिक्षण केंद्र शुरू किया जाए और इस उद्देश्य के लिए हर संस्था में गतका कोच भी भर्ती किए जाए ताकि हर देश में गतका खेल का प्रचार-प्रसार हो सके।
लंदन के हेज़ शहर में सेफटेक संस्था के स. सरबजीत सिंह ग्रेवाल द्वारा इस विषय पर आयोजित विशेष बैठक में अन्य के अलावा रघुविंदर सिंह सोही, सुखपाल सिंह जोहल, सुरजीत सिंह जौहल, डॉ. जसवीर सिंह जंडू, करतार सिंह मोमी, राजिंदर सिंह थिंद, सुखजीवन सिंह सोढ़ी, पलविंदर सिंह और अमरजीत सिंह कुलचा एक्सप्रेस वाले, अमरजीत सिंह, केवल सिंह रंधावा, अमरीक सिंह सिद्धू, मनप्रीत सिंह बधनी, हरविंदर सिंह ग्रेवाल, रूपिंदर सिंह सैनी आदि भी उपस्थित थे।
बैठक के दौरान बात करते हुए स. हरजीत सिंह ग्रेवाल ने बताया कि वर्ल्ड गतका फेडरेशन और एशियन गतका फेडरेशन का मुख्य उद्देश्य इस आत्मरक्षा वाली खेल गतका को एशियन गेम्स, कॉमनवेल्थ गेम्स, सैफ़ गेम्स और ओलम्पिक गेम्स में शामिल करवाना है। इस उद्देश्य को पूरा करने के लिए अधिक से अधिक देशों में गतका टीमों का गठन किया जाएगा और उन देशों में हर साल राष्ट्रीय स्तर के टूर्नामेंट आयोजित किए जाएंगे। इसी दोरान एशिया गतका चैंपियनशिप और वर्ल्ड गतका चैंपियनशिप भी होगी। ऐसी सुनियोजित योजना के तहत गतका की लोकप्रियता बढ़ेगी और गतका खेल को अंतरराष्ट्रीय स्तर पर मान्यता प्राप्त खेल का दर्जा मिल सकेगा।
स. ग्रेवाल ने कहा कि गतके को ओलंपिक खेलों में ले जाने का सपना सभी गुरुद्वारा साहिबों, सभी देशों में हर प्रकार के सिख शिक्षण संस्थानों, धार्मिक और सामाजिक संगठनों के समर्थन से बहुत जल्द साकार हो सकता है, अगर इन सभी संगठनों के प्रबंधक अपनी जिम्मेदारी समझें। इसी लिए हर गुरुद्वारे और संस्थान में मुफ़्त गतका प्रशिक्षण केंद्र शुरू किया जाना चाहिए और वहां एक गतका कोच की भर्ती भी की जाए। उन्होंने आश्वासन दिया कि ऐसे प्रशिक्षण केंद्रों के लिए वर्ल्ड गतका फेडरेशन और नेशनल गतका एसोसिएशन द्वारा प्रशिक्षकों की व्यवस्था की जाएगी और हर संभव मदद की जाएगी। इस विशेष बैठक में स. हरजीत सिंह ग्रेवाल ने भारत में गतका को पहचान दिलाने के लिए किए गए प्रयासों का जिक्र करते हुए दुनिया भर के भाईचारे से गतका खेल को लोकप्रिय बनाने के लिए आगे आने की अपील की।
इस मौके पर बोलते हुए स. सरबजीत सिंह ग्रेवाल सेफटेक ने बताया कि पिछले डेढ़ दशक से भारत समेत विदेशों में भी गतका खेल का जमकर प्रचार-प्रसार कर रहे स. हरजीत सिंह ग्रेवाल के साथ इस विशेष मुलाकात का उद्देश्य सिख विरासत की गतका खेल को देश और विदेश में बढ़ावा देने के तरीके तलाशना था, जिसमें शामिल हस्तियों ने रचनात्मक चर्चा करते हुए कई सुझाव भी दिए। उन्होंने कहा कि बैठक में सभी प्रतिभागियों ने भविष्य में वर्ल्ड गतका फेडरेशन और नेशनल गतका एसोसिएशन को हर संभव मदद देने का फैसला किया। Newsline Express

Related Articles

Leave a Comment