-1 ਜੁਲਾਈ ਨੂੰ ਹੈਡ ਆਫਿਸ ਪਟਿਆਲਾ ਅੱਗੇ ਸੁਬਾਈ ਧਰਨਾ
-ਹੈਡ ਆਫਿਸ ਪਟਿਆਲਾ ਦੇ ਤਿੰਨੇ ਮੇਨ ਗੇਟਾਂ ਤੇ ਰੋਸ ਪ੍ਰਦਰਸ਼ਨ ਅਤੇ ਮੋਤੀ ਮਹਿਲ ਵੱਲ ਰੋਸ ਮਾਰਚ
ਪਟਿਆਲਾ, 28 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਾਵਰ ਮੈਨੇਜਮੈਂਟ ਅਤੇ ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੁਮਾਇੰਦਿਆ ਦਰਮਿਆਂ ਗੈਸਟ ਹਾਊਸ ਮੁਹਾਲੀ ਵਿੱਚ ਮੀਟਿੰਗ ਹੋਈ। ਜਿਸ ਵਿੱਚ ਪਾਵਰ ਮੈਨੇਜਮੈਂਟ ਵੱਲੋਂ ਸ੍ਰੀ ਏ ਵੈਨੂੰ ਪ੍ਰਸਾਦ ਸੀ.ਐਮ.ਡੀ., ਆਰ.ਪੀ. ਪਾਂਡਵ ਡਾਇਰੈਕਟਰ ਪ੍ਰਬੰਧਕੀ, ਜਤਿੰਦਰ ਗੋਇਲ ਡਾਇਰੈਕਟਰ ਵਿੱਤ, ਇੰਜ: ਪਰਵਿੰਦਰ ਸਿੰਘ ਉਪ ਮੁੱਖ ਇੰਜੀਨੀਅਰ ਪ੍ਰਸੋਨਲ, ਸ੍ਰੀ ਬੀ.ਐਸ. ਗੁਰਮ ਡਿਪਟੀ ਸਕੱਤਰ ਲੇਬਰ ਤੇ ਵੈਲਫੇਅਰ ਅਤੇ ਜੁਆਇੰਟ ਫੋਰਮ ਵੱਲੋਂ ਸਰਬ ਸਾਥੀ ਕੁਲਦੀਪ ਸਿੰਘ ਖੰਨਾ, ਸਿਕੰਦਰ ਨਾਥ, ਹਰਜਿੰਦਰ ਸਿੰਘ ਦੁਕਾਲਾ, ਬਲਵਿੰਦਰ ਸਿੰਘ ਸੰਧੂ, ਰਵੇਲ ਸਿੰਘ ਸਹਾਏਪੁਰ, ਕੌਰ ਸਿੰਘ ਸੋਹੀ, ਜਗਜੀਤ ਸਿੰਘ, ਹਰਪਾਲ ਸਿੰਘ, ਸੁਖਵਿੰਦਰ ਸਿੰਘ, ਰਾਮ ਲੁਭਾਇਆ, ਹਰਜੀਤ ਸਿੰਘ, ਪ੍ਰੀਤਮ ਸਿੰਘ ਪਿੰਡੀ, ਅਵਤਾਰ ਸਿੰਘ ਕੈਂਥ, ਅਸ਼ੋਕ ਕੁਮਾਰ ਅਤੇ ਗੁਰਦਿੱਤ ਸਿੰਘ ਸੰਧੂ ਸ਼ਾਮਲ ਹੋਏ। ਜੁਆਇੰਟ ਫੋਰਮ ਦੇ ਆਗੂਆਂ ਨੇ ਦੱਸਿਆ ਕਿ ਮੀਟਿੰਗ ਵਿੱਚ ਪਾਵਰ ਮੈਨੇਜਮੈਂਟ ਦਾ ਰਵਈਆ ਨਾਂਹ ਪੱਖੀ, ਮੁਲਾਜਮ ਵਿਰੋਧੀ ਅਤੇ ਟਾਲਮਟੋਲ ਵਾਲਾ ਸੀ। ਮੈਨੇਜਮੈਂਟ ਨੇ ਮਿਤੀ 13-06-2021 ਨੂੰ ਮੀਟਿੰਗ ਵਿੱਚ ਮੰਨੀਆਂ ਮੰਗਾਂ ਪੇ-ਬੈਂਡ, 23 ਸਾਲ ਦੀ ਸੇਵਾ ਬਾਅਦ ਤਰੱਕੀ ਵਾਧਾ, ਸ.ਲ.ਮ. ਦੀ ਡਿਊਟੀ ਸਬੰਧੀ ਜਾਰੀ ਪੱਤਰ ਵਾਪਸ ਲੈਣ, ਸ.ਲ.ਮ. ਨੂੰ ਲ.ਮ. ਦੀ ਡਿਊਟੀ ਲਈ ਆਥੋਰਾਈਜ਼ ਕਰਨ, ਪ੍ਰੋਬੇਸ਼ਨ ਪੀਰੀਅਡ ਦਾ ਸਮਾਂ ਘਟਾਉਣਾ, ਐਸ.ਐਸ.ਏ. ਨੂੰ ਓਵਰ ਟਾਈਮ, ਸ.ਲ.ਮ. ਨੂੰ ਸੈਮੀ ਸਕਿਲਡ ਦੀ ਥਾਂ ਪੂਰਾ ਤਨਖਾਹ ਸਕੇਲ ਦੇਣਾ, ਮੁਲਾਜਮਾਂ ਦੀਆਂ ਤਰੱਕੀਆਂ, ਮੁਲਾਜਮ ਦੀਆਂ ਪੁਨਰ ਉਸਾਰੀ ਦੇ ਨਾਮ ਤੇ ਪੋਸਟਾਂ ਖਤਮ ਕਰਨਾ, ਥਰਮਲ ਕਾਮਿਆਂ ਦੀਆਂ ਮੰਗਾਂ ਅਤੇ ਗਰਿਡ ਸਬ ਸਟੇਸ਼ਨਾਂ ਦੀ ਸੁਰੱਖਿਆ ਤੋਂ ਇਨਕਾਰੀ ਸੀ। ਐਨ.ਪੀ.ਐਸ. ਸਕੀਮ ਅਧੀਨ ਸ਼ੇਅਰ 10# ਤੋਂ 14# ਕਰਨ ਦੀ ਹਾਮੀ ਭਰਨ ਦੀ ਗੱਲ ਕੀਤੀ। ਸਾਥੀ ਕਰਮ ਚੰਦ ਭਾਰਦਵਾਜ ਸਕੱਤਰ ਨੇ ਦੱਸਿਆ ਕਿ ਮੈਨੇਜਮੈਂਟ ਦੇ ਇਸ ਰਵੱਈਏ ਵਿਰੁੱਧ ਸਖਤ ਰੋਸ ਜਾਹਰ ਕਰਦਿਆਂ ਗੈਸਟ ਹਾਊਸ ਦੇ ਗੇਟ ਤੇ ਨਾਅਰੇਬਾਜੀ ਕਰਦਿਆਂ ਜੁਆਇੰਟ ਫੋਰਮ ਦੇ ਆਗੂਆਂ ਨੇ ਇੱਕ ਜੁਲਾਈ ਨੂੰ ਹੈਡ ਆਫਿਸ ਪਟਿਆਲਾ ਅੱਗੇ ਸੁਬਾਈ ਧਰਨਾ ਦੇਣ ਅਤੇ ਹੈਡ ਆਫਿਸ ਤਿੰਨੇ ਗੇਟਾਂ ਤੇ ਰੋਸ ਪ੍ਰਦਰਸ਼ਨ ਕਰਨ ਅਤੇ ਮੋਤੀ ਮਹਿਲ ਵੱਲ ਮਾਰਚ ਕਰਕੇ ਮੁੱਖ ਮੰਤਰੀ ਦੇ ਨਾਮ ਮੈਮੋਰੰਡਮ ਦੇਣ ਦਾ ਫੈਸਲਾ ਕੀਤਾ। ਉਹਨਾਂ ਸਮੂੰਹ ਮੈਂਬਰਾਂ ਨੂੰ ਹਜਾਰਾਂ ਦੀ ਗਿਣਤੀ ਵਿੱਚ ਇੱਕ ਜੁਲਾਈ ਨੂੰ ਪਟਿਆਲਾ ਵਿਖੇ ਰੋਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਮੁਅੱਤਲ ਕੀਤੇ ਸੰਘਰਸ਼ ਨੂੰ ਮੁੜ ਸ਼ੁਰੂ ਕਰਕੇ ਸੀ.ਐਮ.ਡੀ. ਅਤੇ ਡਾਇਰੈਕਟਰਜ਼ ਵਿਰੁੱਧ ਕਾਲੇ ਝੰਡਿਆਂ ਨਾਲ ਵਿਖਾਵੇ ਕੀਤੇ ਜਾਣਗੇ।