ਪਟਿਆਲਾ, 19 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਸਥਿਤੀ ਅਜੇ ਵੀ ਖਰਾਬ ਹੈ। ਅੱਜ ਸਵੇਰੇ ਤੇਜ਼ ਮੀਂਹ ਪੈਣ ਕਾਰਨ ਪਟਿਆਲਾ ਜ਼ਿਲ੍ਹੇ ਦੇ ਰਾਘੋਮਾਜਰਾ ਇਲਾਕੇ ਵਿੱਚ ਡੇਢ ਤੋਂ ਦੋ ਫੁੱਟ ਪਾਣੀ ਭਰ ਗਿਆ। ਇਸ ਕਾਰਨ ਇਕ ਪੁਰਾਣੇ ਮਕਾਨ ਦੀ ਛੱਤ ਡਿੱਗ ਗਈ। ਹਾਦਸੇ ‘ਚ ਘਰ ‘ਚ ਸੁੱਤੇ ਪਏ 2 ਲੋਕਾਂ ਦੀ ਮੌਤ ਹੋ ਗਈ, ਜਦਕਿ 3 ਜ਼ਖਮੀ ਹੋਏ ਹਨ। ਸੂਚਨਾ ਮਿਲਦਿਆਂ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ।
ਜਾਣਕਾਰੀ ਮੁਤਾਬਕ ਰਾਘੋਮਾਜਰਾ ‘ਚ ਜੰਗੀ ਜੱਥਾ ਗੁਰਦੁਆਰਾ ਸਾਹਿਬ ਨੇੜੇ ਪਰਵਾਸੀ ਮਜ਼ਦੂਰ ਕਿਰਾਏ ‘ਤੇ ਮਕਾਨ ‘ਚ ਰਹਿੰਦੇ ਸਨ। ਮ੍ਰਿਤਕਾਂ ਦੀ ਪਛਾਣ ਮੁੰਨਾ ਲਾਲ, ਰਾਮਾ ਸ਼ੰਕਰ ਵਜੋਂ ਹੋਈ ਹੈ, ਜਦਕਿ 3 ਜ਼ਖਮੀਆਂ ਦੀ ਪਛਾਣ ਗੰਗਾ ਰਾਮ, ਸੰਤੋਸ਼ ਕੁਮਾਰ, ਚਿਰੰਜੀ ਲਾਲ ਵਜੋਂ ਹੋਈ ਹੈ। ਮੌਤ ਦਮ ਘੁੱਟਣ ਅਤੇ ਮਲਬੇ ਹੇਠ ਦੱਬਣ ਕਾਰਨ ਹੋਈ ਹੈ।