newslineexpres

Home Latest News ???? ਰਵਿੰਦਰ ਸਿੰਘ ਔਲੱਖ ਵਲੋਂ ਪਿਤਾ ਦੀ ਬਰਸੀ ਮੌਕੇ ਲਗਾਇਆ ਕੈਂਸਰ ਹਸਪਤਾਲ ਦੇ ਮਰੀਜ਼ਾਂ ਲਈ ਲੰਗਰ

???? ਰਵਿੰਦਰ ਸਿੰਘ ਔਲੱਖ ਵਲੋਂ ਪਿਤਾ ਦੀ ਬਰਸੀ ਮੌਕੇ ਲਗਾਇਆ ਕੈਂਸਰ ਹਸਪਤਾਲ ਦੇ ਮਰੀਜ਼ਾਂ ਲਈ ਲੰਗਰ

by Newslineexpres@1
ਹੋਮਿੳ ਬਾਬਾ ਹਸਪਤਾਲ ਦੇ ਡਾ.ਵਿਕਰਮ ਸਿੰਘ ਬੋਪਾਰਾਏ ਤੇ ਸਾਹਿਲ ਮਿੱਤਲ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਰਵਿੰਦਰ ਸਿੰਘ ਔਲੱਖ, ਮਨਜੀਤ ਬਰਾੜ, ਭਗਵਾਨ ਦਾਸ ਗੁਪਤਾ, ਜੇ.ਐਸ. ਥਿੰਦ, ਗੁਰਤੇਜ ਭੁੱਲਰ ਤੇ ਹੋਰ।
Newsline Express

???? ਰਵਿੰਦਰ ਸਿੰਘ ਔਲੱਖ ਵਲੋਂ ਪਿਤਾ ਦੀ ਬਰਸੀ ਮੌਕੇ ਲਗਾਇਆ ਕੈਂਸਰ ਹਸਪਤਾਲ ਦੇ ਮਰੀਜ਼ਾਂ ਲਈ ਲੰਗਰ

ਪਟਿਆਲਾ, 20 ਜੂਨ – ਭਗਵਾਨ ਦਾਸ ਗੁਪਤਾ / ਨਿਊਜ਼ਲਾਈਨ ਐਕਸਪ੍ਰੈਸ – ਡਰੀਮਜ਼ ਆਫ ਸੋਸ਼ਲ ਟਰੈਂਡਜ (ਦੋਸਤ) ਸੰਸਥਾ ਵੱਲੋਂ ਸ਼੍ਰੀ ਗੁਰੂ ਅੰਗਦ ਦੇਵ ਜੀ ਸੇਵਾ ਸੋਸਾਇਟੀ (ਰਜਿ.) ਦੇ ਸਹਿਯੋਗ ਨਾਲ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਵਿੱਖੇ ਇੱਕ ਦਿਨ ਲਈ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਇਸਦੀ ਸਮੁਚੀ ਸੇਵਾ ਸੰਸਥਾ ਦੇ ਪ੍ਰਧਾਨ ਆਰ ਐਸ ਔਲਖ, ਸਾਬਕਾ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਪਟਿਆਲਾ ਵਲੋਂ ਆਪਣੇ ਪਿਤਾ ਸਰਦਾਰ ਗੁਰਦਿੱਤ ਸਿੰਘ ਔਲਖ ਸਾਬਕਾ ਡਾਇਰੈਕਟਰ ਖੇਤੀਬਾੜੀ, ਦੀ 51ਵੀਂ ਬਰਸੀ ਨਮਿਤ ਕਰਵਾਈ ਗਈ।
ਇਸ ਸਮਾਗਮ ਵਿੱਚ ਸ਼੍ਰੀ ਗੁਰੂ ਅੰਗਦ ਦੇਵ ਜੀ ਸੁਸਾਇਟੀ ਵੱਲੋਂ ਸੁਖਵਿੰਦਰ ਸਿੰਘ ਢੀਂਡਸਾ, ਜਸਵਿੰਦਰ ਸਿੰਘ ਚੱਢਾ, ਜੈ ਪ੍ਰਕਾਸ਼ ਪਿੰਟੂ, ਤੇਜਾ ਸਿੰਘ ਮਾਨ, ਬਲਵੰਤ ਸਿੰਘ ਪ੍ਰਿੰਸੀਪਲ,
ਹੋਮੀ ਭਾਬਾ ਕੈਂਸਰ ਹਸਪਤਾਲ ਦੇ ਡਾ. ਵਿਕਰਮ ਸਿੰਘ ਬੋਪਾਰਾਏ, ਡਾ. ਸਾਹਿਲ ਮਿੱਤਲ ਤੇ ਹੋਰਾਂ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲਗਵਾਈ। ਸਾਰਿਆਂ ਵੱਲੋਂ ਦੋਸਤ ਸੰਸਥਾਂ ਦੁਆਰਾ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ‌ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਹੀ ਇਨਸਾਨੀਅਤ ਦੀ ਸੱਚੀ ਸੇਵਾ ਹੈ, ਹਰ ਇਕ ਨੂੰ ਅਜਿਹੇ ਕਾਰਜਾਂ ਚ ਅੱਗੇ ਆਉਣ ਦੀ ਲੋੜ ਹੈ।
ਇਸੇ ਸਮਾਗਮ ਵਿੱਚ ਦੋਸਤ ਸੰਸਥਾ ਅਤੇ ਸ੍ਰੀ ਗੁਰੂ ਅੰਗਦ ਦੇਵ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਵਲੋਂ ਮਿਲਕੇ ਦੋਸਤ ਦੇ ਸਾਬਕਾ ਪ੍ਰਧਾਨ ਸਾਬਕਾ ਲੈਫਟੀਨੈਂਟ ਕਰਨਲ ਜਰਨੈਲ ਸਿੰਘ ਥਿੰਦ ਦਾ ਜਨਮਦਿਨ ਕੇਕ ਕੱਟ ਕੇ ਮਨਾਇਆ ਗਿਆ ਅਤੇ ਲੰਮੀ ਉਮਰ ਲਈ ਅਰਦਾਸ ਕੀਤੀ ਗਈ।
ਇਸ ਸਮਾਗਮ ਵਿੱਚ ਕੌਰ ਸਿੰਘ ਜੁਆਇੰਟ ਰਜਿਟਰਾਰ (ਰਿਟਾ.) ਕੋਆਪ੍ਰੇਟਿਵ ਸੋਸਾਇਟੀ ਪੰਜਾਬ, ਰਾਵਿੰਦਰ ਸਿੰਘ ਗਰੇਵਾਲ, ਰਣਧੀਰ ਧੀਰਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ ਅਤੇ ਆਪਣਾ ਯੋਗਦਾਨ ਵੀ ਪਾਇਆ।
ਦੋਸਤ ਮੈੰਬਰਾਨ ਵਿਚੋੰ ਮਨਜੀਤ ਸਿੰਘ ਬਰਾੜ ਸਲਾਹਕਾਰ, ਗੁਰਤੇਜ ਸਿੰਘ ਭੁੱਲਰ ਜਨਰਲ ਸਕੱਤਰ, ਜਰਨੈਲ ਸਿੰਘ ਥਿੰਦ, ਥਿੰਦ, ਐਡਵੋਕੇਟ ਕੁਲਜੀਤ ਸਿੰਘ ਔਲਖ, ਭਗਵਾਨ ਦਾਸ ਗੁਪਤਾ, ਸੁਭਾਸ਼ ਚੰਦਰ ਸ਼ਰਮਾ ਅਤੇ ਸਮਾਜ ਸੇਵਿਕਾ ਮੈਡਮ ਜਾਨਵੀ ਮਿਸ਼ਰਾ ਨੇ ਭਾਗ ਲਿਆ।
ਪ੍ਰਧਾਨ ਆਰ ਐਸ ਔਲਖ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਆਪਣੇ ਸੰਬੋਧਨ ‘ਚ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਹਮੇਸ਼ਾ ਹੀ ਸੋਸਾਇਟੀ ਦੀ ਤਨ, ਮਨ, ਧਨ ਨਾਲ ਸੇਵਾ ਨਿਭਾਉਣਗੇ।
ਅੰਤ ਵਿੱਚ ਸਕੱਤਰ ਗੁਰਤੇਜ ਸਿੰਘ ਭੁੱਲਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਦੋਸਤ ਸੰਸਥਾ ਵੱਲੋਂ ਅਗੋਂ ਲਈ ਵੀ ਅਜਿਹੀ ਮੱਦਦ ਲਈ ਭਰੋਸਾ ਦਿਵਾਇਆ। ਹਾਜ਼ਰ ਮੈਬਰਾਂ ਵੱਲੋੰ ਸੋਸਾਇਟੀ ਨੂੰ ਗੁਪਤ ਦਾਨ ਵੀ ਕੀਤਾ ਗਿਆ।
Newsline Express

Related Articles

Leave a Comment