newslineexpres

Home Latest News ????ਵੀਰ ਹਕੀਕਤ ਰਾਏ ਸਕੂਲ ਵਿਖੇ ਕਾਰਗਿਲ ਵਿਜੈ ਦਿਵਸ ਮੌਕੇ ਕਰਵਾਏ ਵੱਖ ਵੱਖ ਮੁਕਾਬਲੇ

????ਵੀਰ ਹਕੀਕਤ ਰਾਏ ਸਕੂਲ ਵਿਖੇ ਕਾਰਗਿਲ ਵਿਜੈ ਦਿਵਸ ਮੌਕੇ ਕਰਵਾਏ ਵੱਖ ਵੱਖ ਮੁਕਾਬਲੇ

by Newslineexpres@1

????ਵੀਰ ਹਕੀਕਤ ਰਾਏ ਸਕੂਲ ਵਿਖੇ ਮਨਾਇਆ ਕਾਰਗਿਲ ਵਿਜੈ ਦਿਵਸ

????26 ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਕੇ ਭਾਗ

ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ
ਕੀਤਾ ਸਨਮਾਨਿਤ

  ਪਟਿਆਲਾ, 26 ਜੁਲਾਈ – ਸੁਨੀਤਾ ਵਰਮਾ /ਨਿਊਜ਼ਲਾਈਨ ਐਕਸਪ੍ਰੈਸ –  ਕਾਰਗਿੱਲ ਵਿਜੇ ਦਿਵਸ਼ ਮੌਕੇ ਬੱਚਿਆਂ ਨੂੰ ਮਦਦਗਾਰ ਦੋਸਤ ਬਣਾਉਣ ਲਈ ਪਟਿਆਲਾ ਦੇ ਪ੍ਰਸਿੱਧ ਵੀਰ ਹਕੀਕਤ ਰਾਏ ਸਕੂਲ ਵਿਖੇ ਵੱਖ ਵੱਖ ਵਰਗਾਂ ਵਿੱਚ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ 26 ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਚਾਅ ਨਾਲ ਹਿੱਸਾ ਲਿਆ।
ਕਾਰਗਿੱਲ ਜੰਗ ਦੇ 25 ਸਾਲਾਂ ਜਿੱਤ ਸਨਮਾਨ ਦਿਵਸ਼ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਅਤੇ ਫਸਟ ਏਡ ਸਿਹਤ ਸੇਫਟੀ ਜਾਗਰੂਕਤਾ ਮਿਸ਼ਨ‌ ਦੇ ਚੀਫ਼ ਟ੍ਰੇਨਰ ਕਾਕਾ ਰਾਮ ਵਰਮਾ ਵਲੋਂ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ। ਕੀਮਤੀ ਜਾਨਾਂ ਬਚਾਉਣ ਵਾਲੇ ਡਾਕਟਰਾਂ, ਨਰਸਾਂ, ਸੈਨਿਕਾਂ, ਪੁਲਿਸ, ਐਨ.ਡੀ.ਆਰ.ਐਫ, ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਫ਼ਸਟ ਏਡ ਰੈੱਡ ਕਰਾਸ ਵੰਲਟੀਅਰਾਂ ਆਦਿ ਦਾ ਧੰਨਵਾਦ ਕਰਨ ਦੇ ਉਦੇਸ਼ ਨਾਲ ਵੀ ਇਹ ਮੁਕਾਬਲੇ ਕਰਵਾਏ ਗਏ।
ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦੀ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਸਬੰਧੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ 26 ਸਕੂਲਾਂ ਦੇ ਵਿਦਿਆਰਥੀਆਂ, ਐਨ.ਐਸ.ਐਸ ਵੰਲਟੀਅਰਾਂ ਤੇ ਐਨ.ਸੀ.ਸੀ ਕੈਡਿਟਸ ਨੇ ਪ੍ਰਦਰਸ਼ਨ ਕੀਤੇ। ਇਸ ਦੌਰਾਨ ਡਾਕਟਰ ਅਨਿਲ ਕੁਮਾਰ, ਰੇਲਵੇ ਹਸਪਤਾਲ, ਹਰਿੰਦਰ ਸਿੰਘ ਕਰੀਰ, ਰੈਡ ਕਰਾਸ ਰਾਸ਼ਟਰਪਤੀ ਐਵਾਰਡੀ, ਸਬ ਇੰਸਪੈਕਟਰ ਗੁਰਜਾਪ ਸਿੰਘ, ਪਰਵਿੰਦਰ ਵਰਮਾ, ਪਵਨ ਕੁਮਾਰ ਗੋਇਲ, ਮਨਜੀਤ ਕੌਰ ਆਜ਼ਾਦ ਏ.ਐਸ.ਆਈ, ਟਰੈਫਿਕ ਸਿਖਿਆ ਸੈਲ ਦੇ ਰਾਮ ਸਰਨ ਅਤੇ ਅਲਕਾ ਅਰੋੜਾ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਜੱਜਮੈਂਟ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਸੀਨੀਅਰ ਸੁਪਰਡੈਂਟ ਆਫ ਪੁਲਿਸ ਜੇਲ੍ਹ ਵਿਭਾਗ, ਦੋ ਵਾਰ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਰਾਕੇਸ਼ ਕੁਮਾਰ ਸ਼ਰਮਾ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਡਾਕਟਰ ਸੁਖਵਿੰਦਰ ਖੋਸਲਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਕਿਹਾ ਕਿ ਬੱਚਿਆਂ ਨੂੰ ਸਿਹਤਮੰਦ, ਤਦਰੁੰਸਤ, ਸੁਰੱਖਿਆ, ਖੁਸ਼ਹਾਲ ਅਤੇ ਪੀੜਤਾਂ ਦੇ ਮਦਦਗਾਰ ਦੋਸਤ ਬਣਾਉਣ ਲਈ ਕਾਕਾ ਰਾਮ ਵਰਮਾ ਅਤੇ ਇਨ੍ਹਾਂ ਦੇ ਸਾਥੀਆਂ ਵਲੋਂ ਸਰਵੋਤਮ ਯਤਨ ਕਰਕੇ ਵਿਦਿਆਰਥੀਆਂ, ਅਧਿਆਪਕਾਂ, ਨਾਗਰਿਕਾਂ, ਪੁਲਿਸ ਜੇਲ੍ਹ ਫੈਕਟਰੀ ਕਰਮਚਾਰੀਆਂ ਅਤੇ ਵੰਲਟੀਅਰਾਂ ਨੇ ਐਨ ਸੀ ਸੀ ਕੈਡਿਟਸ ਨੂੰ ਫ਼ਸਟ ਏਡ, ਫਾਇਰ ਸੇਫਟੀ ਸਿਲੰਡਰਾਂ ਦੀ ਵਰਤੋਂ, ਰੈਸਕਿਯੂ ਟਰਾਂਸਪੋਰਟ ਸਿਸਟਮ ਸੀ ਪੀ ਆਰ ਰਿਕਵਰੀ ਪੁਜੀਸ਼ਨ ਦੀ ਟ੍ਰੇਨਿੰਗ ਦੇ ਕੇ ਬੱਚਿਆਂ ਅਤੇ ਨੌਜਵਾਨਾਂ ਨੂੰ ਪੀੜਤਾਂ ਦੇ ਮਦਦਗਾਰ ਬਣਾਉਣ ਲਈ ਨਿਸ਼ਕਾਮ ਭਾਵਨਾ ਨਾਲ ਮੁਫ਼ਤ ਵਿੱਚ ਪੰਜਾਬ ਸਰਕਾਰ ਦੇ ਮਿਸ਼ਨ ਵਿਚ ਵੱਡੇ ਯੋਗਦਾਨ ਪਾ ਰਹੇ ਹਨ।
ਕਾਕਾ ਰਾਮ ਵਰਮਾ ਨੇ ਦੱਸਿਆ ਕਿ ਐਨ ਸੀ ਸੀ ਅਤੇ ਐਨ ਐਸ ਐਸ ਦੇ ਮੁਕਾਬਲੇ ਵਿੱਚ ਵੀਰ ਹਕੀਕਤ ਰਾਏ ਸਕੂਲ ਦਾ ਪ੍ਰਭਸ਼ਰਨ ਸਿੰਘ ਅਤੇ ਫੀਲ ਖਾਨਾ ਸਕੂਲ ਆਫ ਐਮੀਨੈਂਸ ਦੀ ਜਸਨੂਰ ਕੋਰ ਪਹਿਲੇ, ਪੁਰਾਣੀ ਪੁਲਿਸ ਲਾਈਨ ਸਕੂਲ ਦੀ ਦਿਸ਼ਾ ਅਤੇ ਸੋਨੀ ਪਬਲਿਕ ਸਕੂਲ ਦੀ ਚੰਚਲਾ ਦੂਸਰੇ ਨੰਬਰ ਅਤੇ ਨਿਯੂ ਡੈਫੋਡੀਲ ਸਕੂਲ ਦੀ ਇਸ਼ਕਾ ਅਤੇ ਐਸ ਡੀ ਮਾਡਲ ਸਕੂਲ ਦੀ ਸਾਨਾ ਤੀਸਰੇ ਨੰਬਰ ‘ਤੇ ਰਹੇ।
ਭਾਸ਼ਣ ਮੁਕਾਬਲਿਆਂ ਵਿੱਚ ਐਸ.ਡੀ ਮਾਡਲ ਸਕੂਲ ਦੀ ਤਾਨੀਆ, ਵੀਰ‌ ਹਕੀਕਤ ਰਾਏ ਸਕੂਲ ਦੀ ਈਸ਼ਾ ਵਰਮਾ ਅਤੇ ਸੋਨੀ ਪਬਲਿਕ ਸਕੂਲ ਦੀ ਸੋਨਮ ਪਹਿਲੇ, ਦੂੱਜੇ ਤੇ ਤੀਸਰੇ ਨੰਬਰ ‘ਤੇ ਰਹੇ।
ਫ਼ਸਟ ਏਡ ਸੀ.ਪੀ.ਆਰ ਮੁਕਾਬਲੇ ਵਿਚ ਐਸ.ਆਰ ਆਰੀਆ ਸਕੂਲ ਦੀ ਆਸਨਾ ਅਤੇ ਨਿਯੂ ਪਾਵਰ ਹਾਊਸ ਕਲੋਨੀ ਕੰਨਿਆ ਸਕੂਲ ਦੀ ਇੰਦਰਪ੍ਰੀਤ ਕੌਰ ਪਹਿਲੇ, ਫੀਲ ਖਾਨਾ ਸਕੂਲ ਆਫ ਐਮੀਨੈਂਸ ਦੀ ਮਨਦੀਪ ਕੌਰ, ਸੈਂਟ ਜੇਵੀਅਰ ਇੰਟਰਨੈਸ਼ਨਲ ਸਕੂਲ ਦੀ ਪ੍ਰਭਲੀਨ ਅਤੇ ਵੀਰ ਹਕੀਕਤ ਰਾਏ ਸਕੂਲ ਦੀ ਪ੍ਰਿਆ ਦੂਸਰੇ ਅਤੇ ਗ੍ਰੀਨ ਵੈਲ ਸਕੂਲ ਦੀ ਯਾਸ਼ਿਕਾ, ਆਰੀਆ ਕੰਨਿਆ ਸਕੂਲ ਦੀ ਮੋਕਸੀ ਅਤੇ ਗ੍ਰੀਨ ਲੈਂਡ ਸਕੂਲ ਦੀ ਰੋਜ਼ੀ ਜੈਸਮੀਨ ਅਤੇ ਨੈਸ਼ਨਲ ਹਾਈ ਸਕੂਲ ਦੀ ਸੁਹਾਨੀ ਮੁਸਕਾਨ ਤੀਸਰੇ ਨੰਬਰ ‘ਤੇ ਰਹੇ।
ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਕਸਮ ਚੁਕਾਈ ਕਿ ਉਹ ਸੰਕਟ ਸਮੇਂ ਪੀੜਤਾਂ ਦੀ ਮਦਦ ਜ਼ਰੂਰ ਕਰਨਗੇ ਅਤੇ ਲੋੜ ਪੈਣ ਉਤੇ 112, 108 ਅਤੇ 101 ਨੰਬਰ ਤੋਂ ਮਦਦ ਜ਼ਰੂਰ ਲੈਣਗੇ, ਜਿਸ ਲਈ ਜਾਨਾਂ ਬਚਾਉਣ ਵਾਲੇ ਬੱਚਿਆਂ, ਨੋਜਵਾਨਾਂ ਅਤੇ ਨਾਗਰਿਕਾਂ ਨੂੰ ਸਰਕਾਰ ਵਲੋਂ ਸਨਮਾਨਿਤ ਕੀਤਾ ਜਾਵੇਗਾ। Newsline Express

Related Articles

Leave a Comment