newslineexpres

Home Chandigarh ???? ਪਟਿਆਲਾ ਵਿੱਚ ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਅਤੇ ਸਾਜ਼ ਔਰ ਆਵਾਜ਼ ਕਲੱਬ ਵੱਲੋਂ ਸ਼ਾਨਦਾਰ ਗ੍ਰੈਂਡ ਮਿਊਜ਼ਿਕਲ ਈਵੈਂਟ ਦਾ ਆਯੋਜਨ

???? ਪਟਿਆਲਾ ਵਿੱਚ ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਅਤੇ ਸਾਜ਼ ਔਰ ਆਵਾਜ਼ ਕਲੱਬ ਵੱਲੋਂ ਸ਼ਾਨਦਾਰ ਗ੍ਰੈਂਡ ਮਿਊਜ਼ਿਕਲ ਈਵੈਂਟ ਦਾ ਆਯੋਜਨ

by Newslineexpres@1

???? ਪਟਿਆਲਾ ਵਿੱਚ ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਅਤੇ ਸਾਜ਼ ਔਰ ਆਵਾਜ਼ ਕਲੱਬ ਵੱਲੋਂ ਸ਼ਾਨਦਾਰ ਗ੍ਰੈਂਡ ਮਿਊਜ਼ਿਕਲ ਈਵੈਂਟ ਦਾ ਆਯੋਜਨ

???? ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

???? ਮਾਨਸਿਕ ਸ਼ਾਂਤੀ ਅਤੇ ਸਰੀਰਕ ਤੰਦਰੁਸਤੀ ਲਈ ਸੰਗੀਤ ਬਹੁਤ ਜ਼ਰੂਰੀ : ਡਾ ਬਲਬੀਰ

???? ਸੰਗੀਤ ਦਾ ਜਾਦੂ ਲੋਕਾਂ ਤੱਕ ਪਹੁੰਚਾਉਣਾ ਇੱਕ ਤਰ੍ਹਾਂ ਦੀ ਸਮਾਜ ਸੇਵਾ: ਸੱਤ ਪ੍ਰਕਾਸ਼ ਗੋਇਲ

???? ਮਾਨਸਿਕ ਅਤੇ ਸ਼ਰੀਰਕ ਥਕਾਵਟ ਵੀ ਗਾਉਣ ਅਤੇ ਸੰਗੀਤ ਸੁਣਨ ਨਾਲ ਘੱਟ ਜਾਂਦੀ ਹੈ : ਅਸ਼ੋਕ ਵਰਮਾ

ਪਟਿਆਲਾ, 1 ਅਗਸਤ – ਸੁਨੀਤਾ ਵਰਮਾ, ਕੁਸ਼ਾਗਰ, ਸੁਰਜੀਤ ਗਰੋਵਰ, ਰਾਕੇਸ਼, ਰਜਨੀਸ਼ ਸਕਸੈਨਾ / ਨਿਊਜ਼ਲਾਈਨ ਐਕਸਪ੍ਰੈਸ – ਉੱਤਰੀ ਭਾਰਤ ਦੇ ਪ੍ਰਸਿੱਧ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਕਰਾਓਕੇ ਸੰਗੀਤ ਨੇ ਇੱਕ ਵਾਰੀ ਫੇਰ ਉਸ ਵੇਲੇ ਧੂਮ ਮਚਾ ਦਿੱਤੀ, ਜਦੋਂ ਪੰਜਾਬੀ ਅਖਬਾਰ ਨਿਊਜ਼ਲਾਈਨ ਐਕਸਪ੍ਰੈਸ ਅਤੇ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਵੱਲੋਂ ਹਰਪਾਲ ਟਿਵਾਣਾ ਸੈਂਟਰ ਫ਼ਾਰ ਪਰਫਾਰਮਿੰਗ ਆਰਟ, ਨਾਭਾ ਰੋਡ ਦੇ ਖ਼ੂਬਸੂਰਤ ਹਾਲ ਵਿੱਚ ਦੁੱਜੇ ਵਾਰ ਗ੍ਰੈਂਡ ਮਿਊਜ਼ਿਕਲ ਈਵੈਂਟ ਦੇ ਨਾਮ ਉਤੇ ਰੌਚਕ ਤੇ ਵੱਡੀ ਸੰਗੀਤਕ ਸਮਾਗਮ ਦਾ ਆਯੋਜਨ ਕਰਵਾਇਆ ਗਿਆ।

ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕੀਤੀ ਗਈ ਜਦਕਿ ਪ੍ਰਿੰਸੀਪਲ ਪ੍ਰੀਤੀ ਗੁਪਤਾ ਵਲੋਂ ਸੰਗੀਤ ਦੇ ਪਹਿਲੇ ਗੀਤ ਸਤਿਅਮ ਸ਼ਿਵਮ ਸੁੰਦਰਮ ਤੋਂ ਪਹਿਲਾਂ ਨੌਜਵਾਨ ਬੈਂਕ ਅਧਿਕਾਰੀ ਕਸ਼ਿਸ਼ ਕਪੂਰ ਨੇ ਸ਼ੰਖਨਾਦ ਕੀਤਾ। ਇਸ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੇ ਪ੍ਰਬੰਧਕਾਂ ਅਤੇ ਹੋਰ ਸਮਾਜ ਸੇਵੀਆਂ ਨੇ ਉਨ੍ਹਾਂ ਨੂੰ ਫੁਲਕਾਰੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਅਤੇ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੀਆਂ ਸਮੂਹ ਟੀਮਾਂ ਵੱਲੋਂ ਮਨ ਦੀ ਸ਼ਾਂਤੀ ਦੇ ਨਾਲ-ਨਾਲ ਲੋਕਾਂ ਦੇ ਮਨੋਰੰਜਨ ਅਤੇ ਉਨ੍ਹਾਂ ਦੀ ਚੰਗੀ ਸਿਹਤ, ਮਾਨਸਿਕ ਸ਼ਾਂਤੀ ਅਤੇ ਸ਼ਰੀਰਕ ਤੰਦਰੁਸਤੀ ਲਈ ਆਪਣੇ ਖਰਚੇ ‘ਤੇ ਅਜਿਹਾ ਵਧੀਆ ਕੰਮ ਕਰਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਜਿਸ ਮਿਹਨਤ ਨਾਲ ਲੋਕ ਸੇਵਾ ਕਰ ਰਹੇ ਹਨ, ਉਸ ਲਈ ਉਹ ਵਧਾਈ ਦੇ ਹੱਕਦਾਰ ਹਨ, ਜਿਸ ਲਈ ਸਾਰਿਆਂ ਨੂੰ ਉਨ੍ਹਾਂ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ।

ਉਨ੍ਹਾਂ ਤੋਂ ਇਲਾਵਾ ਸੂਚਨਾ ਤੇ ਲੋਕ ਸੰਪਰਕ ਤੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਫੋਨ ਉਤੇ ਕਿਹਾ ਕਿ ਉਨ੍ਹਾਂ ਦੀ ਵੀ ਸੰਗੀਤ ਵਿੱਚ ਬਹੁਤ ਦਿਲਚਸਪੀ ਹੈ, ਪਰ ਉਹ ਜ਼ਰੂਰੀ ਕੰਮਾਂ ਵਿੱਚ ਰੁੱਝੇ ਹੋਣ ਕਰਕੇ ਸੰਗੀਤ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਸੰਗੀਤ ਇੱਕ ਅਜਿਹੀ ਕਲਾ ਹੈ ਜਿਸ ਨਾਲ ਕੁਝ ਪਲਾਂ ਵਿੱਚ ਹੀ ਵਿਅਕਤੀ ਦਾ ਮਨ ਸ਼ਾਂਤ ਹੋ ਜਾਂਦਾ ਹੈ।
ਅੱਜ ਦੇ ਸ਼ਾਨਦਾਰ ਸੰਗੀਤਕ ਸਮਾਗਮ ਵਿੱਚ 30 ਵਧੀਆ ਗਾਇਕਾਂ ਨੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ, ਜਿਸਨੇ ਉੱਥੇ ਮੌਜੂਦ ਸਾਰਿਆਂ ਦਾ ਮਨ ਮੋਹ ਲਿਆ ਤੇ ਸਭ ਨੂੰ ਮਸਤ ਕਰਕੇ ਰੱਖਿਆ। ਸਰੋਤਿਆਂ ਦੀਆਂ ਤਾੜੀਆਂ ਨੇ ਸਾਰੇ ਗਾਇਕਾਂ ਦੇ ਹੌਂਸਲੇ ਵਧਾ ਦਿੱਤੇ।

ਉਪਰੋਕਤ ਤੋਂ ਇਲਾਵਾ ਵਿਸ਼ੇਸ਼ ਸੰਗੀਤਕ ਪ੍ਰੋਗਰਾਮ ਦੌਰਾਨ ਪਟਿਆਲਾ ਵਿਖੇ ਪ੍ਰਸਿੱਧ ਬਜਾਜ ਐਂਟਰਟੇਨਰਜ਼ ਦੀ ਪੇਸ਼ਕਾਰੀ ਨੇ ਵੀ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੌਰਾਨ ਇਕ ਛੋਟੀ ਬੱਚੀ ਸਮੇਤ ਤਿੰਨ ਬੱਚਿਆਂ ਨੇ ਸਤਿਅਮ ਸ਼ਿਵਮ ਸੁੰਦਰਮ ਅਤੇ ਜੈ ਜੈ ਸ਼ਿਵ ਸ਼ੰਕਰ ਦੇ ਦੋ ਵੱਖ ਵੱਖ ਗੀਤਾਂ ‘ਤੇ ਖੂਬਸੂਰਤ ਡਾਂਸ ਕੀਤਾ। ਇਸ ਮੌਕੇ ਬਜਾਜ ਐਂਟਰਟੇਨਰਜ਼ ਦੇ ਮਾਲਕ ਪਰਵੀਨ ਬਜਾਜ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਗ੍ਰੈਂਡ ਮਿਊਜ਼ੀਕਲ ਈਵੈਂਟ ਦੇ ਵਿਸ਼ੇਸ਼ ਸਮਾਗਮ ਦੇ ਆਯੋਜਕ ਤੇ ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਦੇ ਮਾਲਕ ਅਤੇ ਮੁੱਖ ਸੰਪਾਦਕ ਅਸ਼ੋਕ ਵਰਮਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। 20ਵੀਂ ਸਦੀ ਦੇ ਰਤਨ ਪੁਰਸਕਾਰ, ਰਾਸ਼ਟਰਪਤੀ ਪੁਰਸਕਾਰ ਅਤੇ ਸਾਹਿਤ ਸਾਧਨਾ ਪੁਰਸਕਾਰਾਂ ਨਾਲ ਸਨਮਾਨਿਤ ਪੱਤਰਕਾਰ ਅਸ਼ੋਕ ਵਰਮਾ ਨੇ ਕਿਹਾ ਕਿ ਸੰਗੀਤ ਇੱਕ ਅਜਿਹੀ ਔਸ਼ਧੀ ਹੈ ਜੋ ਕਈ ਬਿਮਾਰੀਆਂ ਦੇ ਇਲਾਜ ਵਿੱਚ ਸਹਾਈ ਹੈ।

ਸਾਜ਼ ਔਰ ਆਵਾਜ਼ ਕਲੱਬ ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ ਅਤੇ ਜਨਰਲ ਸਕੱਤਰ ਰਾਜ ਕੁਮਾਰ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਆਪਣੇ ਸੰਗੀਤ ਦੇ ਸ਼ੌਕ ਲਈ ਉਨ੍ਹਾਂ ਨੇ ਕਲੱਬ ਦਾ ਗਠਨ ਕੀਤਾ ਸੀ, ਪਰ ਲੋਕਾਂ ਦੀ ਦਿਲਚਸਪੀ ਅਤੇ ਲਗਾਤਾਰ ਮਿਲਦੇ ਪਿਆਰ ਸਦਕਾ ਸਾਨੂੰ ਖੁਸ਼ੀ ਮਿਲਦੀ ਰਹੀ ਅਤੇ ਸਾਡਾ ਕਲੱਬ ਅੱਗੇ ਵਧਦਾ ਰਿਹਾ।

ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸੱਤ ਪ੍ਰਕਾਸ਼ ਗੋਇਲ ਨੇ ਕਿਹਾ ਕਿ ਸੰਗੀਤ ਦਾ ਜਾਦੂ ਲੋਕਾਂ ਤੱਕ ਪਹੁੰਚਾਉਣਾ ਇੱਕ ਤਰ੍ਹਾਂ ਦੀ ਸਮਾਜ ਸੇਵਾ ਹੈ, ਇਸ ਲਈ ਸੰਗੀਤ ਨੂੰ ਉਤਸ਼ਾਹਿਤ ਕਰਨ ਲਈ ਸਾਜ਼ ਔਰ ਆਵਾਜ਼ ਕਲੱਬ ਦੀ ਸਮੂਹ ਟੀਮ ਵਧਾਈ ਦੀ ਹੱਕਦਾਰ ਹੈ ਅਤੇ ਨਾਲ ਹੀ ਨਿਊਜ਼ਲਾਈਨ ਐਕਸਪ੍ਰੈਸ ਦੀ ਟੀਮ ਵੀ ਧੰਨਵਾਦ ਦੀ ਹੱਕਦਾਰ ਹੈ।

ਅੱਜ ਦੇ ਸੰਗੀਤਕ ਪ੍ਰੋਗਰਾਮ ਦੌਰਾਨ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਕਿਸਾਨ ਆਗੂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰਭਜੀਤ ਪਾਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਪਿਛਲੇ ਦਿਨੀਂ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਵੱਡੀ ਨਦੀ ਵਿੱਚ ਪਏ ਵੱਖ ਵੱਖ ਪਾੜਾਂ ਨੂੰ ਭਰਨ ਦੇ ਨਾਲ-ਨਾਲ ਦਰਿਆ ਦੇ ਪਾਣੀ ਨੂੰ ਸ਼ਹਿਰ ਦੇ ਅੰਦਰ ਆਉਣ ਤੋਂ ਰੋਕਣ ਵਿੱਚ ਦਿਨ-ਰਾਤ ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਦਾ ਸਾਥ ਦਿੱਤਾ।

ਇਸ ਤੋਂ ਇਲਾਵਾ ਉਮੰਗ ਫਾਊਂਡੇਸ਼ਨ ਦੇ ਅਰਵਿੰਦਰ ਸਿੰਘ, ਰੋਟਰੀ ਕਲੱਬ ਦੇ ਪ੍ਰਧਾਨ ਤੇ ਪੱਤਰਕਾਰ ਭਗਵਾਨ ਦਾਸ ਗੁਪਤਾ, ਸਮਾਜ ਸੇਵੀ ਪਰਮਿੰਦਰ ਪਹਿਲਵਾਨ, ਪੱਤਰਕਾਰ ਜਤਿੰਦਰ ਗਰੇਵਾਲ, ਜਗਜੀਤ ਸਿੰਘ ਸੱਗੂ, ਪਰਮਜੀਤ ਸਿੰਘ ਪੰਮੀ ਬੇਦੀ, ਜਸਬੀਰ ਸਿੰਘ ਸੁਖੀਜਾ, ਸੁਰਜੀਤ ਸਿੰਘ ਗਰੋਵਰ, ਰਜਨੀਸ਼ ਸਕਸੈਨਾ, ਮਹਿਪਾਲ, ਸੁਨੀਤਾ ਵਰਮਾ, ਕਾਮਿਨੀ ਕਪੂਰ, ਕੁਸ਼ਾਗਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਚੇਅਰਮੈਨ ਪ੍ਰਿੰਸ ਕੁਮਾਰ ਤੋਂ ਇਲਾਵਾ ਵਧੀਆ ਲੇਖਕ ਰਾਜੇਸ਼ਵਰ ਕੁਮਾਰ ਨੂੰ ਵੀ ਸਨਮਾਨਿਤ ਕੀਤਾ ਗਿਆ।

ਅੱਜ ਦੇ ਸ਼ਾਨਦਾਰ ਸੰਗੀਤਮਈ ਸਮਾਗਮ ਵਿੱਚ ਜਿਨ੍ਹਾਂ ਕਲਾਕਾਰਾਂ ਨੇ ਆਪਣੀ ਆਵਾਜ਼ ਨਾਲ ਲੋਕਾਂ ਦਾ ਮਨ ਮੋਹ ਲਿਆ, ਉਨ੍ਹਾਂ ਵਿੱਚ ਸਾਜ਼ ਔਰ ਆਵਾਜ਼ ਕਲੱਬ ਦੇ ਜਨਰਲ ਸਕੱਤਰ ਰਾਜ ਕੁਮਾਰ, ਰਸ਼ਦੀਪ ਸਿੰਘ, ਗੌਤਮ ਬੱਗਾ, ਕੇ.ਐਸ. ਸੇਖੋਂ, ਕੁਲਦੀਪ ਗਰੋਵਰ, ਇੰਸਪੈਕਟਰ ਪ੍ਰੀਤ ਇੰਦਰ ਸਿੰਘ, ਕੈਲਾਸ਼ ਅਟਵਾਲ, ਪ੍ਰੀਤੀ ਗੁਪਤਾ, ਬੱਬਲ ਅਰੋੜਾ, ਸੁਮਨ ਖੱਤਰੀ, ਰਮਿੰਦਰ ਕੌਰ, ਰਮਨਦੀਪ ਕੌਰ, ਦੇਸਰਾਜ, ਪਰਮਜੀਤ ਸਿੰਘ, ਪਵਨ ਕਾਲੀਆ, ਗੁਲਸ਼ਨ ਸ਼ਰਮਾ, ਕਸ਼ਮਤਾ ਸ਼ਰਮਾ, ਮਾਨਿਆ ਸ਼ਰਮਾ, ਰਾਘਵ ਸ਼ਰਮਾ, ਜੋਤੀ ਭਾਰਤੀ, ਪਰਵਿੰਦਰ ਕੌਰ, ਬਲਜੀਤ ਸਿੰਘ, ਅਸ਼ੋਕ ਅਰੋੜਾ, ਡੀ.ਐਸ.ਪੁਰੀ, ਬਰਿੰਦਰ ਸਿੰਘ, ਵਰਿੰਦਰ ਧੀਮਾਨ, ਰਿਸ਼ੀ ਭਾਰਦਵਾਜ, ਜਗਦੀਸ਼ ਅਰੋੜਾ, ਪ੍ਰੋਫੈਸਰ ਡੀ.ਡੀ. ਸਿੰਘ ਅਤੇ ਹੋਰ ਨਾਮ ਸ਼ਾਮਿਲ ਹਨ।
ਇਸ ਦੌਰਾਨ ਮੁਹਾਲੀ ਦੇ ਪ੍ਰਸਿੱਧ ਫੈਮਿਲੀ ਹੋਟਲ (ਜੇ.ਡੀ ਹੋਟਲ) ਦੇ ਮਾਲਿਕ ਦਿਨੇਸ਼ ਅਰੋੜਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਅੱਜ ਦੀ ਵਿਸ਼ਾਲ ਸੰਗੀਤ ਦੀ ਸ਼ਾਮ ਦੌਰਾਨ ਮੰਚ ਸੰਚਾਲਨ ਦੀ ਜਿੰਮੇਂਵਾਰੀ ਰਾਜ ਕੁਮਾਰ ਨੇ ਬਾਖੂਬੀ ਨਿਭਾਈ ਜਦਕਿ ਲਾਈਟਨਿੰਗ ਵਿੱਚ ਖੇਮਚੰਦ, ਸਾਉਂਡ ਵਿੱਚ ਪਾਲੀ ਸਾਊਂਡ ਅਤੇ ਸਕਰੀਨ ਪਲੇਅ ਵਿੱਚ ਵਿੱਕੀ ਨੇ ਸਫ਼ਲਤਾਪੂਰਵਕ ਯੋਗਦਾਨ ਪਾਇਆ। ਸਾਰਿਆਂ ਦੇ ਯੋਗਦਾਨ ਨਾਲ ਇਹ ਪ੍ਰੋਗਰਾਮ ਸ਼ਾਨਦਾਰ ਢੰਗ ਨਾਲ ਸਮਾਪਤ ਹੋਇਆ ਅਤੇ ਪ੍ਰਬੰਧਕ, ਗਾਇਕ, ਦਰਸ਼ਕ ਤੇ ਸਰੋਤੇ, ਸਾਰਿਆਂ ਨੇ ਇਸ ਸ਼ਾਨਦਾਰ ਸੰਗੀਤਕ ਸਮਾਗਮ ਦਾ ਭਰਪੂਰ ਆਨੰਦ ਮਾਣਿਆ ਅਤੇ ਇਹ ਦਿਹਾੜਾ 28 ਸਾਲਾਂ ਬਾਅਦ ਸੰਗੀਤ ਜਗਤ ਵਿੱਚ ਪਟਿਆਲੇ ਵਿੱਚ ਮਨਾਇਆ ਜਾਣ ਵਾਲਾ ਦੁੱਜਾ ਸਭ ਤੋਂ ਵੱਡਾ ਪ੍ਰੋਗਰਾਮ ਕਿਹਾ ਜਾ ਸਕਦਾ ਹੈ।

ਸੰਗੀਤ ਇੱਕ ਔਸ਼ਧੀ ਹੈ ਜੋ ਕੰਨਾਂ ਤੋਂ ਹੁੰਦੀ ਹੋਈ ਦਿਮਾਗ ਤੇ ਦਿਲ ਤੱਕ ਪਹੁੰਚ ਕੇ ਸ਼ਰੀਰ ਨੂੰ ਤੰਦਰੁਸਤ ਕਰਦੀ ਹੈ: ਅਸ਼ੋਕ ਵਰਮਾ

ਸੰਗੀਤ ਇੱਕ ਅਜਿਹੀ ਓਸ਼ਧੀ ਹੈ ਜੋ ਕੰਨਾਂ ਤੋਂ ਹੁੰਦੀ ਹੋਈ ਦਿਮਾਗ ਅਤੇ ਆਤਮਾ ਤੱਕ ਪਹੁੰਚ ਕੇ ਮਨੁੱਖ ਦੇ ਸ਼ਰੀਰ ਨੂੰ ਤੰਦਰੁਸਤ ਕਰ ਦਿੰਦੀ ਹੈ। ਕੁਝ ਰੋਗਾਂ ਦੇ ਇਲਾਜ ਵਿੱਚ ਤਾਂ ਕਈ ਵਾਰੀ ਡਾਕਟਰ ਵੀ ਮਿਊਜ਼ਿਕ ਥੈਰੇਪੀ ਦੀ ਸਲਾਹ ਦਿੰਦੇ ਹਨ।
ਸੰਗੀਤ ਦੀ ਕਲਾ ਬਿਖੇਰਨ ਵਾਲੇ ਕਲਾਕਾਰ ਇਸ ਓਸ਼ਧੀ ਨੂੰ, ਇਸ ਦਵਾਈ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਫਰਿਸ਼ਤੇ ਹੁੰਦੇ ਹਨ। ਫੇਰ ਭਾਵੇਂ ਉਹ ਸੰਗੀਤ ਬਣਾਉਣ ਵਾਲੇ ਸੰਗੀਤਕਾਰ ਹੋਣ, ਗੀਤਕਾਰ ਹੋਣ, ਲੇਖਕ ਹੋਣ ਅਤੇ ਜਾਂ ਫੇਰ ਗੀਤ ਗਾਉਣ ਵਾਲੇ ਗਾਇਕ ਕਲਾਕਾਰ ਹੋਣ। ਇਹ ਸਭ ਦੁਨੀਆ ਵਿੱਚ ਤੰਦਰੁਸਤੀ, ਸ਼ਾਂਤੀ ਤੇ ਖ਼ੁਸ਼ੀਆਂ ਬਿਖੇਰਨ ਵਿੱਚ ਆਪਣਾ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਅਜਿਹਾ ਹੀ ਵਧੀਆ ਕਾਰਜ ਕਰ ਰਹੀ ਹੈ “ਸਾਜ਼ ਔਰ ਆਵਾਜ਼ ਕਲੱਬ ਪਟਿਆਲਾ” ਦੇ ਸਮੂਹ ਕਲਾਕਾਰਾਂ ਦੀ ਟੀਮ, ਜੋ ਕਿ ਬਿਨਾ ਕਿਸੇ ਲਾਲਚ ਦੇ ਆਪਣਾ ਸ਼ੌਕ ਵੀ ਪੂਰਾ ਕਰ ਰਹੀ ਹੈ ਅਤੇ ਇਹ ਕਲਾਕਾਰ ਲੋਕਾਂ ਦਾ ਮਨੋਰੰਜਨ ਵੀ ਕਰ ਰਹੇ ਹਨ, ਜਿਸ ਨਾਲ ਸੰਗੀਤ ਸੁਣਨ ਵਾਲੇ ਲਗਭਗ ਹਰ ਵਿਅਕਤੀ ਦੀ ਆਤਮਾ ਪ੍ਰਸੰਨ ਹੋ ਜਾਂਦੀ ਹੈ ਅਤੇ ਕੁਝ ਦੇਰ ਲਈ ਆਪਣੇ ਦਿਮਾਗ ਤੇ ਸ਼ਰੀਰ ਦੀ ਥਕਾਵਟ ਦੂਰ ਕਰਕੇ ਆਪਣੇ ਆਪ ਨੂੰ ਤਰੋਤਾਜ਼ਾ ਕਰ ਲੈਂਦਾ ਹੈ। ਸੰਗੀਤ ਤੇ ਨ੍ਰਿਤ ਪੇਸ਼ ਕਰਨਾ ਵੀ ਇੱਕ ਸਮਾਜ ਸੇਵਾ ਵਰਗਾ ਉਪਰਾਲਾ ਹੁੰਦਾ ਹੈ, ਜਿਸ ਲਈ ਸਾਜ਼ ਔਰ ਆਵਾਜ਼ ਕਲੱਬ ਅਤੇ ਇਨ੍ਹਾਂ ਦੇ ਕਲਾਕਾਰ ਵਧਾਈ ਅਤੇ ਧੰਨਵਾਦ ਦੇ ਪਾਤਰ ਹਨ।

Related Articles

Leave a Comment