newslineexpres

Joe Rogan Podcasts You Must Listen
Home Protest  ???? ਬੰਦ ਰਿਹਾਇਸ਼ੀ ਕਾਲੋਨੀ ਵਿੱਚ ਖੁੱਲ੍ਹੇਗਾ ਸ਼ਰਾਬ ਦਾ ਠੇਕਾ !!? ਇਲਾਕਾ ਨਿਵਾਸੀਆਂ ਨੂੰ ਭਾਰੀ ਇਤਰਾਜ਼ ; ਪਟਿਆਲਾ ਪ੍ਰਸ਼ਾਸਨ ਨੂੰ ਲਾਈ ਗੁਹਾਰ

 ???? ਬੰਦ ਰਿਹਾਇਸ਼ੀ ਕਾਲੋਨੀ ਵਿੱਚ ਖੁੱਲ੍ਹੇਗਾ ਸ਼ਰਾਬ ਦਾ ਠੇਕਾ !!? ਇਲਾਕਾ ਨਿਵਾਸੀਆਂ ਨੂੰ ਭਾਰੀ ਇਤਰਾਜ਼ ; ਪਟਿਆਲਾ ਪ੍ਰਸ਼ਾਸਨ ਨੂੰ ਲਾਈ ਗੁਹਾਰ

by Newslineexpres@1

 ???? ਬੰਦ ਰਿਹਾਇਸ਼ੀ ਕਾਲੋਨੀ ਵਿੱਚ ਖੁੱਲ੍ਹੇਗਾ ਸ਼ਰਾਬ ਦਾ ਠੇਕਾ !!?

 ???? ਇਲਾਕਾ ਨਿਵਾਸੀਆਂ ਨੂੰ ਭਾਰੀ ਇਤਰਾਜ਼ ; ਪਟਿਆਲਾ ਪ੍ਰਸ਼ਾਸਨ ਨੂੰ ਲਾਈ ਗੁਹਾਰ

 ਠੇਕਾ ਖੁੱਲ੍ਹਿਆ ਤਾਂ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ : ਇਲਾਕਾ ਨਿਵਾਸੀ

ਪਟਿਆਲਾ, 26 ਨਵੰਬਰ – ਰਜਨੀਸ਼ ਸਕਸੈਨਾ, ਸੁਰਜੀਤ ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ –  ਪਟਿਆਲਾ ਦੇ ਰੇਲਵੇ ਸਟੇਸ਼ਨ ਨੇੜੇ ਬਣ ਰਹੇ ਅੰਡਰਪਾਥ ਕਾਰਨ ਜਿਥੇ ਆਵਾਜਾਈ ਠੱਪ ਹੋਈ ਪਈ ਹੈ, ਉਥੇ ਹੀ ਸਟੇਸ਼ਨ ਦੇ ਨੇੜੇ ਸ਼ਰਾਬ ਦਾ ਠੇਕੇਦਾਰ ਆਪਣਾ ਸ਼ਰਾਬ ਦਾ ਠੇਕਾ ਆਪਣੀ ਪੁਰਾਣੀ  ਥਾਂ ਤੋਂ ਬਦਲ ਕੇ ਨਾਲ ਲੱਗਦੀ ਰਿਹਾਇਸ਼ੀ ਕਾਲੋਨੀ ‘ਵੀਨਸ ਕਾਲੋਨੀ’ ਵਿਚ ਖੋਲ੍ਹ ਰਿਹਾ ਹੈ ਜਿਸਦਾ ਇਲਾਕਾ ਨਿਵਾਸੀਆਂ ਵੱਲੋਂ ਭਾਰੀ ਵਿਰੋਧ ਸ਼ੁਰੂ ਹੋ ਗਿਆ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਕਾਲੋਨੀ ਨਿਵਾਸੀਆਂ ਨੇ ਰੋਸ ਜ਼ਹਿਰ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਲੋਨੀ ਬਹੁਤ ਹੀ ਵਧੀਆ ਹੈ ਜਿੱਥੇ ਡਾਕਟਰ, ਇੰਜੀਨੀਅਰ, ਪ੍ਰੋਫ਼ੈਸਰ, ਪੱਤਰਕਾਰ ਅਤੇ ਹੋਰ ਪਰਿਵਾਰ ਬਹੁਤ ਅਮਨ ਸ਼ਾਂਤੀ ਨਾਲ ਰਹਿ ਰਹੇ ਹਨ। ਇਸ ਕਾਲੋਨੀ ਵਿੱਚ 22 – 23 ਕੋਠੀਆਂ ਹਨ ਅਤੇ ਕਾਲੋਨੀ ਵਿਚੋਂ ਬਾਹਰ ਆਉਣ ਅਤੇ ਅੰਦਰ ਜਾਣ ਲਈ ਇੱਕੋ ਇੱਕ ਰਸਤਾ ਹੈ ਜਿਸਦੇ ਬਿਲਕੁਲ ਮੁਹਰੇ ਕੋਠੀ ਨੰਬਰ 1 ਵਿਚ ਹੀ ਬਣੀ ਦੁਕਾਨ ਵਿਚ 28 ਨਵੰਬਰ ਨੂੰ ਸ਼ਰਾਬ ਦਾ ਠੇਕਾ ਸ਼ਿਫਟ ਕੀਤਾ ਜਾ ਰਿਹਾ ਹੈ।

  ਸ਼ਿਫਟ ਹੋ ਰਹੇ ਠੇਕੇ ਕਾਰਨ ਨਾ ਸਿਰਫ ਵੀਨਸ ਕਲੋਨੀ ਵਾਸੀਆਂ, ਸਗੋਂ ਹੋਰ ਲੋਕਾਂ ਵਿਚ ਵੀ ਭਾਰੀ ਰੋਸ਼ ਹੈ ਜਿਸ ਕਾਰਨ ਉਨ੍ਹਾਂ ਨੇ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਐਸ ਐਸ ਪੀ, ਐਕਸਾਈਜ਼ ਕਮਿਸ਼ਨਰ ਅਤੇ ਸਥਾਨਕ ਵਿਧਾਇਕ ਨੂੰ ਆਪਣੇ ਦਾਸਖਤਾਂ ਹੇਠ ਲਿੱਖਤੀ ਰੂਪ ਵਿੱਚ ਵੱਖ ਵੱਖ ਬੇਨਤੀ ਪੱਤਰ ਭੇਜ ਕੇ ਖੁੱਲ੍ਹਣ ਵਾਲੇ ਸ਼ਰਾਬ ਦੇ ਠੇਕੇ ਨੂੰ ਵੀਨਸ ਕਲੋਨੀ ਵਿਚ ਨਾ ਖੁੱਲ੍ਹਣ ਦੇਣ ਦੀ ਗੁਹਾਰ ਲਗਾਈ ਹੈ। ਪ੍ਰਸ਼ਾਸਨ ਨੂੰ ਕੀਤੀ ਬੇਨਤੀ ਰਾਹੀਂ ਭਾਰੀ ਗਿਣਤੀ ਲੋਕਾਂ ਨੇ ਖ਼ਦਸ਼ਾ ਜਾਹਿਰ ਕੀਤਾ ਹੈ ਕਿ ਸ਼ਰਾਬ ਦਾ ਠੇਕਾ ਰਿਹਾਇਸ਼ੀ ਥਾਂ ‘ ਤੇ ਖੁੱਲ੍ਹਣ ਨਾਲ ਕਲੋਨੀ ਦੇ ਪਰਿਵਾਰਾਂ ਵਿਸ਼ੇਸ਼ ਕਰਕੇ ਬਜ਼ੁਰਗਾਂ, ਔਰਤਾਂ, ਲੜਕੀਆਂ ਅਤੇ ਬੱਚਿਆਂ ਦਾ ਰਹਿਣਾ, ਘਰੋਂ ਨਿਕਲਣਾ ਵੜਣਾ ਦੁੱਭਰ ਹੋ ਜਾਵੇਗਾ।  ਆਏ ਦਿਨ ਸ਼ਰਾਬੀਆਂ ਵਲੋਂ ਸ਼ਰਾਬ ਪੀ ਕੇ ਲੜਾਈ ਝਗੜੇ ਕਰਨ ਨਾਲ ਕਲੋਨੀ ਨਿਵਾਸੀਆਂ ਦੀ ਜਾਨ ਮਾਲ ਨੂੰ ਖ਼ਤਰਾ ਹੈ। ਕਲੋਨੀ ਨਿਵਾਸੀਆਂ ਦੀ ਪ੍ਰਸ਼ਾਂਨਨ ਨੂੰ ਬੇਨਤੀ ਹੈ ਕਿ ਇਸ ਸ਼ਰਾਬ  ਦੇ ਠੇਕੇ ਨੂੰ ਵੀਨਸ ਕਲੋਨੀ ਰਿਹਾਸ਼ੀ ਸਥਾਨ ਤੇ ਸ਼ਿਫਟ ਕਰਨ ਤੋਂ ਰੋਕਿਆ ਜਾਵੇ, ਨਹੀਂ ਤਾਂ ਕਲੋਨੀ ਨਿਵਾਸੀਆਂ ਵਲੋਂ ਉਸ ਸਥਾਨ ‘ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਜਦੋਂ ਤਕ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਲੋਕਹਿੱਤ ਵਿੱਚ ਕਾਰਵਾਈ ਨਹੀਂ ਹੋਵੇਗੀ, ਉਦੋਂ ਤੱਕ ਕਲੋਨੀ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

 ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਕਿੰਨੀ ਜਲਦੀ ਅਤੇ ਕੀ ਕਾਰਵਾਈ ਕੀਤੀ ਜਾਂਦੀ ਹੈ। Newsline Express

Related Articles

Leave a Comment