???? ਰਸੂਲਪੁਰ ਜੌੜਾ ਵਿਖੇ ਹੋਈ ਗੁੰਡਾਗਰਦੀ ਦਾ ਮਾਮਲਾ ਭਖਿਆ …
???? ਸਨੌਰ ਦੇ ਵਿਧਾਇਕ ਦੀ ਕੋਠੀ ਦੇ ਬਾਹਰ ਘਨੌਰ ਦੇ ਵਿਧਾਇਕ ਦਾ ਫੂਕਿਆ ਪੁਤਲਾ
???? ਪਟਿਆਲਾ ਪੁਲਿਸ ਤੇ ਪ੍ਰਸ਼ਾਸਨ ਵੱਲੋਂ 8 ਅਗਸਤ ਤੱਕ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਦੇ ਭਰੋਸੇ ਬਾਅਦ ਚੁੱਕਿਆ ਗਿਆ ਵਿਧਾਇਕ ਦੀ ਕੋਠੀ ਦੇ ਬਾਹਰੋਂ ਰੋਸ ਧਰਨਾ
ਪਟਿਆਲਾ, 4 ਅਗਸਤ – ਕੁਸ਼ਾਗਰ, ਗਰੋਵਰ, ਰਜਨੀਸ਼ / ਨਿਊਜ਼ਲਾਈਨ ਐਕਸਪ੍ਰੈਸ – ਬੀਤੀ 17 ਜੁਲਾਈ ਨੂੰ 50/60 ਗੁੰਡਿਆਂ ਵਲੋਂ ਪਟਿਆਲਾ ਦੇ ਪਿੰਡ ਰਸੂਲਪੁਰ ਜੋੜਾ ਵਿਖੇ ਬੰਦੂਕਾਂ, ਪਸਤੋਲਾਂ, ਗੰਡਾਸਿਆਂ, ਤਲਵਾਰਾਂ ਆਦਿ ਸਮੇਤ ਗੁੰਡਾਗਰਦੀ ਮਾਮਲੇ ਵਿੱਚ ਕਈ ਦਿਨਾਂ ਤੋਂ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਇਨਸਾਫ਼ ਦੀ ਮੰਗ ਕਰ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਗੁੱਸਾ ਅੱਜ ਉਸ ਵੇਲੇ ਦੇਖਣ ਨੂੰ ਮਿਲਿਆ, ਜਦੋਂ ਪਹਿਲਾਂ ਦਿੱਤੇ ਪ੍ਰੋਗਰਾਮ ਅਨੁਸਾਰ ਲੋਕਾਂ ਨੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸਰਕਾਰੀ ਕੋਠੀ ਦਾ ਘੇਰਾਓ ਕਰਕੇ ਨਾਅਰੇਬਾਜ਼ੀ ਕਰਦਿਆਂ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦਾ ਪੁਤਲਾ ਫੂਕਿਆ। ਕੁਝ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਨੂੰ ਵੀ ਅੱਗ ਦੀ ਭੇਟ ਕਰਨ ਦੀ ਕੋਸ਼ਿਸ਼ ਕੀਤੀ।
ਅੱਜ ਦੇ ਇੱਕਠ ਵਿਚ ਸ਼ਾਮਲ ਕਾਰਕੁਨਾਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਦੀਆਂ ਅੱਖਾਂ ਸਾਹਮਣੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਇਸ ਦੌਰਾਨ ਪਿੰਡ ਦੇ ਸਾਬਕਾ ਸਰਪੰਚ ਅਤੇ ਕਈ ਹੋਰ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਅਤੇ ਘਰਾਂ ਦੀ ਭੰਨ ਤੋੜ ਕੀਤੀ ਗਈ ਸੀ। ਇਸ ਮਾਮਲੇ ਵਿਚ ਕਾਫ਼ੀ ਜਦੋ ਜਹਿਦ ਤੋਂ ਬਾਅਦ ਪੁਲਿਸ ਵੱਲੋਂ ਪਰਚਾ ਤਾਂ ਦਰਜ਼ ਕਰ ਲਿਆ ਗਿਆ, ਪਰ ਸਾਰੇ ਦੋਸ਼ੀਆਂ ਦੀਆਂ ਗਿਰਫਤਾਰੀਆਂ ਨਹੀਂ ਕੀਤੀਆਂ ਗਈਆਂ। ਉਲਟਾ, ਪੀੜ੍ਹਤ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੂੰ ਸਮਝੋਤੇ ਲਈ ਧਮਕਾਉਣ ਤੇ ਦਬਾਉਣ ਦੇ ਦੋਸ਼ ਲਗਾਏ ਗਏ। ਦੋਸ਼ ਲਗਾਇਆ ਗਿਆ ਕਿ ਪਿੰਡ ਵਿਖੇ ਹਮਲਾ ਕਰਨ ਵਾਲੇ ਉਕਤ ਗੁੰਡੇ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੇ ਸਨ ਅਤੇ ਵਿਧਾਇਕ ਦੇ ਦਬਾਅ ਹੇਠ ਹੀ ਪੁਲਿਸ ਵੱਲੋਂ ਦੋਸ਼ੀਆਂ ਦੀ ਗਿਰਫਤਾਰੀ ਨਹੀਂ ਕੀਤੀ ਜਾ ਰਹੀ। ਇਸ ਧੱਕੇ ਸੰਬੰਧੀ 29 ਜੁਲਾਈ ਨੂੰ ਵੀ ਪਿੰਡ ਰਸੂਲਪੁਰ ਜੋੜਾਂ ਦੇ ਗੁਰਦੁਆਰਾ ਸਾਹਿਬ ਵਿਖੇ ਸੱਭਾ ਦਾ ਇੱਕਠ ਕੀਤਾ ਗਿਆ ਸੀ ਜਿਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੀ ਸਭਾ ਵਿੱਚ ਪਹੁੰਚੇ ਸਨ ਅਤੇ ਦੋਸ਼ੀਆਂ ਦੀ ਗਿਰਫਤਾਰੀ ਲਈ 4 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਅੱਜ ਤੱਕ ਦੋਸ਼ੀ ਨਾ ਫੜੇ ਜਾਣ ਦੇ ਰੋਸ ਵਜੋਂ ਅੱਜ ਵਿਧਾਇਕ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਅਤੇ ਘਨੌਰ ਦੇ ਵਿਧਾਇਕ ਦਾ ਪੁਤਲਾ ਫੂਕਿਆ ਗਿਆ।
ਅੱਜ ਭਾਰੀ ਇੱਕਠ ਦੌਰਾਨ ਸੰਬੋਧਨ ਕਰਦਿਆਂ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵਕ ਤੇ ਕਿਸਾਨ ਆਗੂ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਪੁਲਿਸ ਮੁਲਾਜ਼ਮਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੂੰ ਅਤੇ ਵਿਧਾਇਕਾਂ ਨੂੰ ਆਪਣੇ ਆਪਣੇ ਵਲੋਂ ਇਮਾਨਦਾਰੀ ਤੇ ਲੋਕ ਸੇਵਾ ਦੀ ਖੜ੍ਹੀ ਸੰਹੂੰ ਯਾਦ ਕਰਵਾਈ।
ਇਸ ਇੱਕਠ ਦੌਰਾਨ ਭਾਰੀ ਪੁਲਿਸ ਫੋਰਸ ਤੈਨਾਤ ਸੀ।
ਕਾਫੀ ਦੇਰ ਚੱਲੀ ਗੱਲਬਾਤ ਤੋਂ ਬਾਅਦ ਪਟਿਆਲਾ ਪੁਲਿਸ ਦੇ ਐਸ ਪੀ ਸਿਟੀ, ਡੀ ਐਸ ਪੀ ਅਤੇ ਤਹਿਸੀਲਦਾਰ ਮੌਕੇ ਉਤੇ ਪਹੁੰਚੇ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਤੋਂ ਮੰਗ ਪੱਤਰ ਲਿਆ ਅਤੇ ਭਰੋਸਾ ਦਿੱਤਾ ਕਿ ਉਕਤ ਮਾਮਲੇ ਵਿੱਚ ਇਸ ਮੰਗਲਵਾਰ, (8 ਅਗਸਤ) ਤੱਕ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਵਿਧਾਇਕ ਦੀ ਕੋਠੀ ਦਾ ਘੇਰਾਉ ਖਤਮ ਕਰ ਦਿੱਤਾ ਗਿਆ। ਨਾਲ ਹੀ ਇਨਸਾਫ਼ ਕਮੇਟੀ ਨੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਮੰਗਲਵਾਰ ਤੱਕ ਸਾਰੇ ਦੋਸ਼ੀ ਨਾ ਫੜੇ ਗਏ ਤਾਂ ਹੋਰ ਵੱਡਾ ਸੰਘਰਸ਼ ਕੀਤਾ ਜਾਵੇਗਾ।
ਅੱਜ ਦੇ ਘੇਰਾਓ ਦੌਰਾਨ ਦਲਜੀਤ ਸਿੰਘ ਛੀਨਾ, ਜੰਗ ਸਿੰਘ ਭਟੇੜੀ, ਦਲਜੀਤ ਸਿੰਘ ਦੌਲਤਪੁਰ, ਅਵਤਾਰ ਸਿੰਘ ਮਹਮਦਪੁਰ, ਵਿਰਸਾ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ ਲਾਡੀ, ਨਿਰਮਲ ਸਿੰਘ ਜੌੜਾ, ਗੁਰਨਾਮ ਸਿੰਘ ਜਣਹੇੜੀਆ, ਹਰਨਾਮ ਸਿੰਘ ਸ਼ੰਕਰਪੁਰ, ਮਾਲਕ ਸਿੰਘ ਭੁੱਲਰ, ਅਵਤਾਰ ਸਿੰਘ ਭਟੇੜੀ, ਬੂਟਾ ਸਿੰਘ ਸ਼ਾਦੀਪੁਰ, ਹਰਬੰਸ ਸਿੰਘ ਦਦਹੇੜਾ, ਭੁਪਿੰਦਰ ਸਿੰਘ ਸ਼ੰਕਰਪੁਰ, ਜਸਵਿੰਦਰ ਸਿੰਘ, ਨਿਰਮਲ ਸਿੰਘ ਸਰਪੰਚ ਰਸੂਲਪੁਰ ਅਤੇ ਸਮਾਜ ਸੇਵਕ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਸਮੇਤ ਆਮ ਆਦਮੀ ਪਾਰਟੀ ਦੇ ਕਈ ਵਰਕਰ ਤੇ ਹੋਰ ਲੋਕ ਵੀ ਹਜ਼ਾਰ ਸਨ।
Newsline Express