newslineexpres

Joe Rogan Podcasts You Must Listen
Home ਰਾਜਨੀਤੀ ਭੁਪੇਂਦਰ ਪਟੇਲ ਹੋਣਗੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ

ਭੁਪੇਂਦਰ ਪਟੇਲ ਹੋਣਗੇ ਗੁਜਰਾਤ ਦੇ ਨਵੇਂ ਮੁੱਖ ਮੰਤਰੀ

by Newslineexpres@1

ਗੁਜਰਾਤ, 12 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਗੁਜਰਾਤ ਵਿਚ ਭਾਜਪਾ ਵਿਧਾਇਕ ਦਲ ਨੇ ਅੱਜ ਆਪਣੀ ਅਹਿਮ ਮੀਟਿੰਗ ਵਿੱਚ ਭੁਪੇਂਦਰ ਪਟੇਲ ਨੂੰ ਆਪਣਾ ਨੇਤਾ ਚੁਣ ਲਿਆ। ਇਸ ਤਰ੍ਹਾਂ ਹੁਣ ਸ੍ਰੀ ਪਟੇਲ ਰਾਜ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਅੱਜ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਕਈ ਨਾਵਾਂ ’ਤੇ ਚਰਚਾ ਹੋਈ। ਕੇਂਦਰ ਵੱਲੋਂ ਆਬਜ਼ਰਵਰ ਵਜੋਂ ਖੇਤੀ ਮੰਤਰੀ ਨਰਿੰਦਰ ਤੋਮਰ ਤੇ ਹੋਰ ਨੇਤਾ ਪੁੱਜੇ ਹੋਏ ਸਨ। ਭੁਪੇਂਦਰ ਪਟੇਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਹਿਮਦਾਬਾਦ ਜ਼ਿਲ੍ਹੇ ਦੀ ਘਾਟਲੋਡੀਆ ਸੀਟ ਤੋਂ ਕਾਂਗਰਸ ਦੇ ਸ਼ਸ਼ੀਕਾਂਤ ਵਾਸੁਦੇਵਭਾਈ ਪਟੇਲ ਨੂੰ ਹਰਾਇਆ ਸੀ।

Related Articles

Leave a Comment