???? ਸ਼੍ਰੀ ਰਾਮਦੇਵ ਜੀਨਗਰ ਸਭਾ ਪਟਿਆਲਾ ਦੇ ਪ੍ਰਧਾਨ ਦੇ ਅਹੁਦੇ ਲਈ ਚੋਣ 24 ਅਗਸਤ ਨੂੰ
???? 4 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਪਟਿਆਲਾ, 17 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਸ਼੍ਰੀ ਰਾਮਦੇਵ ਜੀਨਗਰ ਸਭਾ ਰਜਿ. ਪਟਿਆਲਾ (ਜੀਨਗਰ ਰਾਜਸਥਾਨੀ ਸਮਾਜ) ਦੇ ਪ੍ਰਧਾਨ ਦੇ ਅਹੁਦੇ ਲਈ ਚੋਣ 24 ਅਗਸਤ ਨੂੰ ਹੋਣ ਜਾ ਰਹੀ ਹੈ, ਜਿਸ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ 17 ਅਗਸਤ ਨੂੰ ਨਾਮਜ਼ਦਗੀ ਦਾ ਦਿਨ ਸੀ, ਜਿਸ ਦੌਰਾਨ 4 ਵਿਅਕਤੀਆਂ ਨੇ ਉਮੀਦਵਾਰ ਵਜੋਂ ਨਾਮਜ਼ਦਗੀ ਫਾਰਮ ਭਰੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਨਗਰ ਸਮਾਜ ਵੱਲੋਂ ਨਿਯੁਕਤ ਕੀਤੇ ਗਏ ਚੋਣ ਅਧਿਕਾਰੀ ਸ੍ਰੀ ਰਾਜ ਕੁਮਾਰ ਅਤੇ ਪਵਨ ਕੁਮਾਰ ਡਾਬੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲੇ 4 ਉਮੀਦਵਾਰਾਂ ਵਿੱਚ ਰਾਕੇਸ਼ ਕੁਮਾਰ ਪੁੱਤਰ ਬੁੱਧ ਰਾਮ ਜੋਆ, ਸ਼ੰਕਰ ਲਾਲ ਢਾਲੀਆ ਪੁੱਤਰ ਮਾਨ ਸਿੰਘ ਢਾਲੀਆ, ਰਾਮ ਰਤਨ ਢਾਲੀਆ ਪੁੱਤਰ ਓਮ ਪ੍ਰਕਾਸ਼ ਢਾਲੀਆ ਅਤੇ ਵਿੱਕੀ ਜੋਇਆ ਪੁੱਤਰ ਗਣਪਤ ਜੋਇਆ ਦੇ ਨਾਮ ਸ਼ਾਮਿਲ ਹਨ।
ਚੋਣ ਅਧਿਕਾਰੀ ਸ੍ਰੀ ਰਾਜ ਕੁਮਾਰ ਅਤੇ ਪਵਨ ਕੁਮਾਰ ਡਾਬੀ ਨੇ ਜੀਨਗਰ ਸਮਾਜ ਨੂੰ ਅਪੀਲ ਕੀਤੀ ਹੈ ਕਿ ਸਭ ਇਸ ਚੋਣ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਚੋਣਾਂ ਵਾਲੇ ਦਿਨ ਇੱਕ ਚੰਗੇ ਆਗੂ ਦੀ ਚੋਣ ਕਰਕੇ ਸਮਾਜ ਨੂੰ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਖਸ਼ਣ ਤਾਂ ਜੋ ਸਮਾਜ ਹੋਰ ਤਰੱਕੀ ਕਰ ਸਕੇ।
ਜ਼ਿਕਰਯੋਗ ਹੈ ਕਿ ਇਸ ਚੋਣ ਨੂੰ ਲੈ ਕੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
Newsline Express