Skip to main content

newslineexpres

Breaking News
Joe Rogan Podcasts You Must Listen
Home Education ???? ਵੀਰ ਹਕ਼ੀਕ਼ਤ ਰਾਏ ਸਕੂਲ ਵਿਖ਼ੇ ਕਰਵਾਇਆ ਅੰਤਰ ਹਾਉਸ ਮੁਕਾਬਲਾ

???? ਵੀਰ ਹਕ਼ੀਕ਼ਤ ਰਾਏ ਸਕੂਲ ਵਿਖ਼ੇ ਕਰਵਾਇਆ ਅੰਤਰ ਹਾਉਸ ਮੁਕਾਬਲਾ

by Newslineexpres@1

???? ਵੀਰ ਹਕ਼ੀਕ਼ਤ ਰਾਏ ਸਕੂਲ ਵਿਖ਼ੇ ਕਰਵਾਇਆ ਅੰਤਰ ਹਾਉਸ ਮੁਕਾਬਲਾ

ਪਟਿਆਲਾ, 8 ਨਵੰਬਰ – ਨਿਊਜ਼ ਲਾਈਨ ਐਕਸਪ੍ਰੈਸ – ਵੀਰ ਹਕ਼ੀਕ਼ਤ ਰਾਏ ਮਾਡਲ ਸੀ . ਸੈਂ. ਸਕੂਲ ਵਿੱਚ ਅੰਤਰ ਹਾਊਸ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲਾ ਮਹਾਨ ਸ਼ਖਸੀਅਤਾਂ ਸ਼੍ਰੀ ਬਾਲ ਗੰਗਾਧਰ ਤਿਲਕ ,ਸ਼੍ਰੀ ਰਾਵਿੰਦਰ ਨਾਥ ਟੈਗੋਰ, ਡਾਕਟਰ ਏਪੀਜੇ ਅਬਦੁਲ ਕਲਾਮ ਤੇ ਬਲਵਭਾਈ ਪਟੇਲ ਦੇ ਜੀਵਨ ਤੇ ਭਾਸ਼ਣ ਮੁਕਾਬਲੇ ਤੇ ਪੇਪਰ ਪੜਨ ਦੇ ਮੁਕਾਬਲੇ ਰਾਹੀਂ ਸੀਨੀਅਰ ਤੇ ਜੂਨੀਅਰ ਵਰਗਾਂ ਵਿੱਚ ਕਰਵਾਇਆ ਗਿਆ।

ਇਸ ਦਾ ਉਦੇਸ਼ ਮਹਾਨ ਸ਼ਖਸ਼ੀਅਤਾ ਤੋਂ ਪ੍ਰੇਰਿਤ ਹੋ ਕੇ ਵਿਦਿਆਰਥੀਆਂ ਨੂੰ ਚੰਗੇ ਗੁਣ ਅਪਣਾ ਕੇ ਆਪਣੇ ਜੀਵਨ ਵਿੱਚ, ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਸੀ। ਇਹਨਾਂ ਮੁਕਾਬਲਿਆਂ ਵਿੱਚ ਸੀਨੀਅਰ ਵਰਗ ਦੀ ਦਿਸ਼ਾ ਸ਼ਰਮਾ ਤੇ ਇਸ਼ੂ ਨੇ ਪਹਿਲਾ, ਰਾਖੀ ਨੇ ਦੂਜਾ, ਹਰਸ਼ਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਜੂਨੀਅਰ ਵਰਗ ਵਿੱਚ ਡੇਲਿਜ਼ਾ ਸ਼ਰਮਾ ਨੇ ਪਹਿਲਾ, ਰਾਜ ਪ੍ਰੀਤੀ ਨੇ ਦੂਜਾ ਤੇ ਭਾਰਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਰੇ ਹੀ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ, ਸਕੂਲ ਸਭਾ ਦੇ ਪ੍ਰਧਾਨ ਵਿਪਨ ਸ਼ਰਮਾ, ਕਾਕਾ ਰਾਮ ਵਰਮਾ ਤੇ ਸਟਾਫ ਮੈਂਬਰ ਮੌਜੂਦ ਰਹੇ ।

ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਕੂਲ ਦੇ ਵੱਖ-ਵੱਖ ਹਾਊਸ ਇੰਚਾਰਜ ਅਧਿਆਪਕਾਂ ਅਤੇ ਰੋਟਰੀ ਇੰਟਰਨੈਸ਼ਨਲ ਮਿਡਟਾਊਨ ਪਟਿਆਲਾ ਦੇ ਵੀਰ ਹਕੀਕਤ ਰਾਏ ਇੰਟਰੈਕਟ ਕਲੱਬ ਦੇ ਵਿਦਿਆਰਥੀਆਂ ਨੇ ਪੂਰਾ ਸਹਿਯੋਗ ਦਿੱਤਾ।

Related Articles

Leave a Comment