newslineexpres

Home Haryana ???? ਹਰਿਆਣਾ ਦੇ ਨੂਹ (ਮੇਵਾਤ) ਵਿੱਚ ਬ੍ਰਿਜ ਮੰਡਲ ਦੀ ਯਾਤਰਾ ਦੌਰਾਨ ਭੜਕੀ ਹਿੰਸਾ ਦੀ ਘਟਨਾ ਤੋਂ 25 ਦਿਨ ਬਾਅਦ ਵੀ ਹਾਲਾਤ ਆਮ ਵਰਗੇ ਕਰ ਸਕਣ ਵਿੱਚ ਹਰਿਆਣਾ ਸਰਕਾਰ ਹੋਈ ਫੇਲ੍ਹ : ਪਵਨ ਗੁਪਤਾ

???? ਹਰਿਆਣਾ ਦੇ ਨੂਹ (ਮੇਵਾਤ) ਵਿੱਚ ਬ੍ਰਿਜ ਮੰਡਲ ਦੀ ਯਾਤਰਾ ਦੌਰਾਨ ਭੜਕੀ ਹਿੰਸਾ ਦੀ ਘਟਨਾ ਤੋਂ 25 ਦਿਨ ਬਾਅਦ ਵੀ ਹਾਲਾਤ ਆਮ ਵਰਗੇ ਕਰ ਸਕਣ ਵਿੱਚ ਹਰਿਆਣਾ ਸਰਕਾਰ ਹੋਈ ਫੇਲ੍ਹ : ਪਵਨ ਗੁਪਤਾ

by Newslineexpres@1

 

ਹਰਿਆਣਾ ਦੇ ਮੇਵਾਤ ਨੂਹ ਦੇ ਦੌਰੇ ਤੋਂ ਪਰਤੇ ਸ਼ਿਵ ਸੈਨਾ ਹਿੰਦੂਸਤਾਨ ਦੇ ਆਗੂਆਂ ਨੇ ਕੀਤੀ ਪੱਤਰਕਾਰ ਵਾਰਤਾ !!

???? ਹਰਿਆਣਾ ਦੇ ਨੂਹ (ਮੇਵਾਤ) ਵਿੱਚ ਬ੍ਰਿਜ ਮੰਡਲ ਦੀ ਯਾਤਰਾ ਦੌਰਾਨ ਭੜਕੀ ਹਿੰਸਾ ਦੀ ਘਟਨਾ ਤੋਂ 25 ਦਿਨ ਬਾਅਦ ਵੀ ਹਾਲਾਤ ਆਮ ਵਰਗੇ ਕਰ ਸਕਣ ਵਿੱਚ ਹਰਿਆਣਾ ਸਰਕਾਰ ਹੋਈ ਫੇਲ੍ਹ : ਪਵਨ ਗੁਪਤਾ

 ???? ਸ਼ਹੀਦਾਂ ਨੂੰ ਸਨਮਾਨ ਨਾ ਦੇਣ ਦੀ ਗੱਲ ਸੁਣ ਕੇ ਭੜਕੇ ਸ਼ਿਵ ਸੈਨਾ ਦੇ ਆਗੂ ; ਕਿਹਾ – ਭਾਜਪਾ ਦਾ ਹਿੰਦੂਤਵ ਦਾ ਨਕਾਬ ਸਿਰਫ਼ ਵੋਟਾਂ ਵਟੋਰਨ ਲਈ?

 ???? ਤਿਰੰਗੇ ਵਿੱਚ ਲਪੇਟ ਕੇ ਲੈ ਜਾਂਦੇ ਸ਼ਹੀਦਾਂ ਦਾ ਰਸਤਾ ਬਦਲਣਾ ਵੀ ਸ਼ਰਮਨਾਕ : ਸ਼ਿਵ ਸੈਨਾ

 

???? ਜੇਹਾਦੀ ਤਾਕਤਾਂ ਤੇ ਗੁੰਡਾ ਅਨਸਰਾਂ ਦਾ ਖੌਫ਼ ਹਰਿਆਣਾ ਦੇ ਮੇਵਾਤ ਤੇ ਨੂਹ ਵਿੱਚ ਅਜੇ ਵੀ ਕਾਇਮ

 ਪ੍ਰਧਾਨ ਮੰਤਰੀ ਮੋਦੀ ਜਵਾਬ ਦੇਣ ਕਿ ਹਿੰਦੂਸਤਾਨ ਵਿੱਚ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਹਿੰਦੂਆਂ ਨਾਲ ਧੱਕਾਸ਼ਾਹੀ ਤੇ ਬੇਇਨਸਾਫ਼ੀ ਕਿਊਂ : ਪਵਨ ਗੁਪਤਾ

 

ਪਟਿਆਲਾ, 26 ਅਗਸਤ – ਨਿਊਜ਼ਲਾਈਨ ਐਕਸਪ੍ਰੈਸ –   ਹਰਿਆਣਾ ਦੇ ਮੇਵਾਤ ਤੇ ਨੂਹ ਸ਼ਹਿਰ ਵਿੱਚ 3 ਹਫ਼ਤੇ ਪਹਿਲਾਂ ਸ਼੍ਰੀ ਬ੍ਰਿਜ ਮੰਡਲ ਯਾਤਰਾ ਦੌਰਾਨ ਭੜਕੀ ਹਿੰਸਾ ਤੇ ਹਿੰਸਾ ਦੌਰਾਨ ਹੋਈ ਭਾਰੀ ਗਿਣਤੀ ਵਾਹਨਾਂ ਦੀ ਸਾੜ ਫ਼ੂਕ, ਪੂਜਾ ਪਾਠ ਕਰਦੇ ਹਿੰਦੂਆਂ ਉਤੇ ਹਮਲਾ ਅਤੇ ਪੁਲਿਸ ਸਟੇਸ਼ਨ ਅੰਦਰ ਜਬਰੀ ਵੜ ਕੇ ਤੋੜਭੰਨ ਕਰਕੇ ਗੁੰਡਾ ਅਨਸਰਾਂ ਵੱਲੋਂ ਕੀਤੇ ਹਮਲੇ ਵਿੱਚ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਸਮੇਤ ਆਮ ਲੋਕਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲੈਣ ਲਈ ਸ਼ਿਵ ਸੈਨਾ ਹਿੰਦੂਸਤਾਨ ਦਾ ਇੱਕ ਵਫ਼ਦ ਮੇਵਾਤ ਤੇ ਨੂਹ ਵਿਖੇ ਗਿਆ ਸੀ। ਸ਼ਿਵ ਸੈਨਾ ਹਿੰਦੂਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਵੀ ਸ਼ਾਮਿਲ ਸਨ, ਜਿਨ੍ਹਾਂ ਵਿੱਚ ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਆਗੂ ਜਿਨ੍ਹਾਂ ਵਿੱਚ ਕ੍ਰਿਸ਼ਨ ਸ਼ਰਮਾ ਕੌਮੀ ਜਨਰਲ ਸਕੱਤਰ, ਹੇਮਰਾਜ ਗੋਇਲ ਕੌਮੀ ਸਲਾਹਕਾਰ, ਰਾਜਿੰਦਰ ਪਾਲ ਆਨੰਦ ਸੇਵਾਮੁਕਤ ਡੀ.ਐਸ.ਪੀ ਪੰਜਾਬ ਪੁਲਿਸ ਅਤੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸ਼ਮਾਂ ਕਾਂਤ ਪਾਂਡੇ ਸੂਬਾ ਮੀਤ ਪ੍ਰਧਾਨ ਪੰਜਾਬ, ਇੰਚਾਰਜ ਉੱਤਰ ਪ੍ਰਦੇਸ਼, ਸ਼੍ਰੀਮਤੀ ਸਵਰਾਜ ਘੁੰਮਣ ਭਾਟੀਆ ਪ੍ਰਧਾਨ ਉੱਤਰੀ ਭਾਰਤ ਹਿੰਦੁਸਤਾਨ ਮਹਿਲਾ ਸੈਨਾ, ਜਗੀਰ ਮੋੜ ਸੀਨੀਅਰ ਆਗੂ ਅਤੇ ਜ਼ਿਲਾ ਪ੍ਰਧਾਨ ਕੁਰੂਕਸ਼ੇਤਰ (ਹਰਿਆਣਾ) ਸੁਰਿੰਦਰ ਕੁਮਾਰ ਰੋਸ਼ਨ ਭੱਟਮਾਜਰਾ (ਹਰਿਆਣਾ), ਅਮਰਜੀਤ ਬੰਟੀ ਇੰਚਾਰਜ ਹਿੰਦੁਸਤਾਨ ਯੁਵਾ ਸੈਨਾ ਪੰਜਾਬ, ਅਰਵਿੰਦ ਗੌਤਮ ਪੰਜਾਬ ਪ੍ਰਧਾਨ ਹਿੰਦੁਸਤਾਨ ਯੁਵਾ ਸੈਨਾ ਪੰਜਾਬ, ਮਨੀਸ਼ ਸ਼ੀਰਾ ਮੀਤ ਪ੍ਰਧਾਨ ਪੰਜਾਬ ਇੰਚਾਰਜ ਯੁਵਾ ਸੈਨਾ ਹਰਿਆਣਾ, ਹਿਤੇਸ਼ ਰਿੰਕੂ ਸਾਬਕਾ ਪੰਜਾਬ ਪ੍ਰਧਾਨ ਹਿੰਦੁਸਤਾਨ ਆਈ.ਟੀ. ਸੈਨਾ ਪੰਜਾਬ, ਰਾਹੁਲ ਬਡੂੰਗਰ ਜਿਲ੍ਹਾ ਪ੍ਰਧਾਨ ਯੁਵਾ ਸੈਨਾ ਪਟਿਆਲਾ, ਅਖਿਲੇਸ਼ ਕੁਮਾਰ ਜਿਲ੍ਹਾ ਇੰਚਾਰਜ ਰੋਪੜ ਮੋਹਾਲੀ, ਅਸ਼ਵਨੀ ਚੌਧਰੀ ਜਿਲ੍ਹਾ ਇੰਚਾਰਜ ਪ੍ਰਧਾਨ ਰੋਪੜ ਮੁਹਾਲੀ, ਵੀ ਐਨ ਗਿਰੀ ਸਾਬਕਾ ਜਿਲ੍ਹਾ ਪ੍ਰਧਾਨ ਮੁਹਾਲੀ, ਰਾਕੇਸ਼ ਕੁਮਾਰ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਭੋਲਾ ਸ਼ਰਮਾ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ ਆਦਿ ਪ੍ਰਮੁੱਖ ਆਗੂ ਸ਼ਾਮਲ ਸਨ।

  ਹਰਿਆਣਾ ਦੇ ਦੌਰੇ ਤੋਂ ਵਾਪਿਸ ਆ ਕੇ ਸ਼ਿਵ ਸੈਨਾ ਹਿੰਦੂਸਤਾਨ ਵੱਲੋਂ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੇ ਪਟਿਆਲਾ ਸਥਿਤ ਨਿਵਾਸ ਵਿਖੇ ਇੱਕ ਪੱਤਰਕਾਰ ਵਾਰਤਾ ਦਾ ਆਯੋਜਨ ਕੀਤਾ ਗਿਆ ਅਤੇ ਹਰਿਆਣਾ ਦੀ ਮੌਜੂਦਾ ਸਥਿਤੀ ਸਬੰਧੀ ਪੱਤਰਕਾਰਾਂ ਨਾਲ ਜੋ ਕੁੱਝ ਵੀ ਸਾਂਝਾ ਕੀਤਾ ਗਿਆ, ਉਹ ਬਹੁਤ ਹੀ ਹੈਰਾਨੀਜਨਕ ਹੈ।  ਇਸ ਸਬੰਧੀ ਪਵਨ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਵ ਸੈਨਾ ਹਿੰਦੁਸਤਾਨ ਦਾ ਵਫ਼ਦ ਕਾਫ਼ਲਾ ਸਭ ਤੋਂ ਪਹਿਲਾਂ ਹਰਿਆਣਾ ਦੇ ਪਿਹੋਵਾ ਰਾਹੀਂ ਮੇਵਾਤ ਤੇ ਨੂਹ ਦੀ ਹਿੰਸਾ ਵਿੱਚ ਸ਼ਹੀਦ ਹੋਏ ਸ਼ਹੀਦ ਅਭਿਸ਼ੇਕ ਕੁਮਾਰ ਦੇ ਘਰ ਪਾਣੀਪਤ ਪਹੁੰਚਿਆ। ਇੱਥੇ ਸ਼ਹੀਦ ਅਭਿਸ਼ੇਕ ਕੁਮਾਰ ਦੇ ਪਰਿਵਾਰ ਸਮੇਤ ਉਨ੍ਹਾਂ ਦੇ ਪਿਤਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਥੋਂ ਪਰਿਵਾਰ ਤੋਂ ਜਾਣਕਾਰੀ ਮਿਲੀ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਾਣੀਪਤ ਨਹੀਂ ਆਏ, ਸਗੋਂ ਮੁੱਖ ਮੰਤਰੀ ਪਾਣੀਪਤ ਤਾਂ ਆਏ ਅਤੇ ਤੀਜ ਦੇ ਤਿਉਹਾਰ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਿਲ ਵੀ ਹੋ ਗਏ, ਪਰ ਸ਼ਹੀਦ ਅਭਿਸ਼ੇਕ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਸਮਾਂ ਨਹੀਂ ਕੱਢਿਆ। ਉਨ੍ਹਾਂ ਨੇ ਅਫ਼ਸੋਸ ਤਾਂ ਕੀ ਪ੍ਰਗਟ ਕਰਨਾ ਸੀ, ਸਗੋਂ ਪੀੜਤ ਪਰਿਵਾਰ ਲਈ ਇੱਕ ਪੈਸਾ ਵੀ ਮੁਆਵਜ਼ਾ ਰਾਸ਼ੀ ਵਜੋਂ ਨਹੀਂ ਦਿੱਤਾ ਗਿਆ ਅਤੇ ਨਾ ਹੀ ਪਰਿਵਾਰ ਦੇ ਕਿਸੇ ਯੋਗ ਵਿਅਕਤੀ ਨੂੰ ਉਸ ਦੇ ਪਰਿਵਾਰ ਨੂੰ ਨੌਕਰੀ ਦਿੱਤੀ ਗਈ ਹੈ।

   ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਵੱਲੋਂ ਇਸ ਤਰ੍ਹਾਂ ਦਾ ਅਣਮਨੁੱਖੀ ਤੇ ਅਣਗਹਿਲੀ ਵਾਲਾ ਰਵੱਈਆ ਅਪਣਾਉਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਹਰਿਆਣਾ ਵਿਚ ਹਿੰਦੂਤਵ ਦੇ ਨਾਂਅ ਉਤੇ ਇਹ ਭਾਜਪਾ ਦੀ ਸਰਕਾਰ ਬਣੀ ਸੀ ਅਤੇ ਅੱਜ ਜਿਸ ਤਰ੍ਹਾਂ ਮੇਵਾਤ, ਨੂਹ ਹਿੰਸਾ ਵਿੱਚ ਹਿੰਦੂ ਸਮਾਜ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਉਸ ਦੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ ਅਤੇ ਖਾਸ ਕਰਕੇ ਹਿੰਸਾ ਦਾ ਸ਼ਿਕਾਰ ਹੋਏ ਹਿੰਦੂ ਪਰਿਵਾਰਾਂ ਨੂੰ ਨਾ ਤਾਂ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਉਨ੍ਹਾਂ ਦੇ ਦੁੱਖ ਵਿੱਚ ਸ਼ਾਮਿਲ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦਾ ਰਵਈਆ, ਖਾਸ ਕਰਕੇ ਮੁੱਖ ਮੰਤਰੀ ਦਾ, ਇਹ ਸਾਬਤ ਕਰਦਾ ਹੈ ਕਿ ਭਾਜਪਾ ਦਾ ਹਿੰਦੂਤਵ ਦਾ ਨਕਾਬ ਸਿਰਫ ਦਿਖਾਵੇ ਅਤੇ ਵੋਟਾਂ ਇਕੱਠੀਆਂ ਕਰਨ ਲਈ ਹੈ।

  ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸ਼ਹੀਦ ਪੀੜਤ ਪਰਿਵਾਰ ਦੇ ਘਰ ਪਹੁੰਚ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕਰਨ ਅਤੇ ਪੀੜਤ ਪਰਿਵਾਰ ਨੂੰ ਘੱਟੋ ਘੱਟ ਇੱਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੀ ਦਿੱਤੀ ਜਾਵੇ।

       ਪਵਨ ਗੁਪਤਾ ਨੇ ਅੱਗੇ ਕਿਹਾ ਕਿ ਪਾਣੀਪਤ ਤੋਂ ਬਾਅਦ ਸ਼ਿਵ ਸੈਨਾ ਹਿੰਦੁਸਤਾਨ ਦੇ ਵਫ਼ਦ ਦਾ ਕਾਫ਼ਲਾ ਮੇਵਾਤ ਦੇ ਨੂਹ ਬਾਰਡਰ ’ਤੇ ਪਹੁੰਚਿਆ, ਜਿੱਥੇ ਇੱਕ ਡੀਐਸਪੀ ਦੀ ਅਗਵਾਈ ਹੇਠ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਹਰਿਆਣਾ ਪੁਲਿਸ ਦੇ ਨਾਕੇ ’ਤੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨਾਲ ਗੱਲ ਕੀਤੀ ਅਤੇ ਕਿਹਾ ਕਿ ਨੂਹ ਵਿੱਚ ਧਾਰਾ 144 ਲੱਗੀ ਹੋਈ ਹੈ, ਇਸ ਲਈ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਸਕਦਾ। ਕਾਫ਼ੀ ਦੇਰ ਹੋਈ ਬਹਿਸਬਾਜ਼ੀ ਤੋਂ ਬਾਅਦ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਪੁਲਿਸ ਉਨ੍ਹਾਂ ਦੇ ਵਫਦ ਦੇ ਚਾਰ ਮੈਂਬਰਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਮਸ਼ਹੂਰ ਸ਼ਿਵ ਮੰਦਰ ਦੇ ਦਰਸ਼ਨ ਕਰਵਾ ਦੇਵੇ ਅਤੇ ਅਸਲ ਸਥਿਤੀ ਨੂੰ ਦੇਖ ਕੇ ਡੀ.ਸੀ. ਮੇਵਾਤ ਨੂੰ ਮਿਲਵਾ ਦੇਣ, ਪਰ ਮੇਵਾਤ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੀ ਬੇਵੱਸੀ ਜਾਹਰ ਕਰ ਦਿੱਤੀ, ਜਿਸ ਕਾਰਨ ਸ਼ਿਵ ਸੈਨਾ ਹਿੰਦੁਸਤਾਨ ਦੇ ਸੀਨੀਅਰ ਆਗੂਆਂ ਨੇ ਕੌਮੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਮੇਵਾਤ ਅਤੇ ਨੂਹ ’ਚ ਮੁਸਲਿਮ ਜੇਹਾਦੀ ਤਾਕਤਾਂ ਅੱਗੇ ਗੋਡੇ ਟੇਕਣ ਦਾ ਸਖ਼ਤ ਦੋਸ਼ ਲਾਉਂਦਿਆਂ ਕਿਹਾ ਕਿ ਇੰਨੀ ਤਾਕਤ ਵਰਤਣ ਦੇ ਬਾਵਜੂਦ ਵੀ ਹਰਿਆਣਾ ਸਰਕਾਰ 23 ਦਿਨਾਂ ਦੇ ਲੰਬੇ ਸਮੇਂ ਵਿਚ ਨੂਹ ਵਿਚ ਹਾਲਾਤ ਆਮ ਵਾਂਗ ਨਹੀਂ ਕਰ ਸਕੀ, ਜਿਸ ਕਾਰਨ ਹਰਿਆਣਾ ਪੁਲਿਸ ਚਾਰ ਵਿਅਕਤੀ ਵੀ ਮੰਦਰ ਦੇ ਦਰਸ਼ਨ ਕਰਨ ਲਈ ਨਹੀਂ ਲਿਜਾ ਸਕਦੀ, ਨੂਹ ਵਿਚ ਕੋਈ ਵਿਅਕਤੀ ਬਾਹਰੋਂ ਆ ਕੇ ਮੰਦਰ ਅਤੇ ਸ਼ਹਿਰ ਵਿਚ ਬਿਨਾਂ ਕਿਸੇ ਰੁਕਾਵਟ ਦੇ ਖੁੱਲ੍ਹ ਕੇ ਘੁੰਮ ਨਹੀਂ ਸਕਦਾ।

   ਪਵਨ ਗੁਪਤਾ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਕਾਨੂੰਨ ਤੋੜਨ ਵਾਲੇ ਖਾਲਿਸਤਾਨੀ ਅੱਤਵਾਦੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਐਨ.ਐਸ.ਏ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਜਾ ਸਕਦਾ ਹੈ, ਤਾਂ ਹਰਿਆਣਾ ਵਿਚ ਜੇਹਾਦੀ ਦੇਸ਼ ਵਿਰੋਧੀ ਤਾਕਤਾਂ, ਜਿਨ੍ਹਾਂ ਨੇ ਧਾਰਮਿਕ ਯਾਤਰਾ ‘ਤੇ ਸ਼ਰੇਆਮ ਗੋਲੀਆਂ ਚਲਾ ਕੇ ਹਿੰਦੂ ਸਮਾਜ ਦੇ ਲੋਕਾਂ ਦਾ ਕਤਲੇਆਮ ਕੀਤਾ ਅਤੇ ਸ਼ਾਂਤੀ ਸਥਾਪਤ ਕਰਨ ਲਈ ਜਾ ਰਹੇ ਹਥਿਆਰਬੰਦ ਸੁਰੱਖਿਆ ਬਲਾਂ ਤੱਕ ਨੂੰ ਆਪਣੇ ਗੈਰ-ਕਾਨੂੰਨੀ ਹਥਿਆਰਾਂ ਦੇ ਜ਼ੋਰ ਉਤੇ ਰੋਕਣ ਅਤੇ ਪੁਲਿਸ ਥਾਣੇ ਉਤੇ ਵੀ ਹਮਲਾ ਕਰਨ ਦੀ ਜ਼ੁਅਰਤ ਕਰਨ ਵਾਲੇ ਗੁੰਡਾ ਅਨਸਰਾਂ ਉਤੇ ਹਰਿਆਣਾ ਸਰਕਾਰ ਕੇਂਦਰ ਸਰਕਾਰ ਦੀ ਮਦਦ ਨਾਲ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਿਊਂ ਨਹੀਂ ਕਰਦੀ, ਦੋਸ਼ੀਆਂ ਵਿਰੁੱਧ ਐਨ.ਐਸ.ਏ ਲਗਾ ਕੇ ਜੇਹਾਦੀ ਅੱਤਵਾਦੀ ਤਾਕਤਾਂ ਦੇ ਗੁੰਡਿਆਂ ਨੂੰ ਬਾਹਰ ਦੀਆਂ ਜੇਲ੍ਹਾਂ ‘ਚ ਬੰਦ ਕਿਉਂ ਨਹੀਂ ਕਰ ਸਕਦੀ।

  ਪਵਨ ਗੁਪਤਾ ਨੇ ਕਿਹਾ ਕਿ ਹਰਿਆਣਾ ਦੇ ਮੇਵਾਤ, ਨੂਹ ਵਿੱਚ ਜੇਹਾਦੀ ਤਾਕਤਾਂ ਅਤੇ ਗੁੰਡਾ ਅਨਸਰਾਂ ਦਾ ਖੌਫ਼ ਅੱਜ ਵੀ ਕਾਇਮ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਵੇੇਲੇ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਨਾ ਹੁੰਦੀ ਤਾਂ ਇਹੀ ਪਾਰਟੀ ਦੇ ਲੋਕ ਸਰਕਾਰ ਨੂੰ ਬਦਨਾਮ ਕਰਨ ਤੇ ਕੋਸਣ ਲਈ ਅਸਥੀ ਕਲਸ਼ ਯਾਤਰਾ ਕੱਢ ਦਿੰਦੇ, ਜਦਕਿ ਹੁਣ 23 ਦਿਨ ਬੀਤ ਜਾਣ ਤੋਂ ਬਾਅਦ ਵੀ ਸਿਰਫ਼ 4 ਲੋਕਾਂ ਨੂੰ ਹਰਿਆਣਾ ਪੁਲਿਸ ਆਪਣੀ ਸੁਰੱਖਿਆ ਹੇਠ ਲਿਜਾ ਕੇ ਇੱਕ ਮੰਦਰ ਦੇ ਦਰਸ਼ਨ ਤੱਕ ਵੀ ਨਹੀਂ ਕਰਵਾ ਰਹੀ। ਉਨ੍ਹਾਂ ਨੇ ਬੜੀ ਹੈਰਾਨੀ ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਹਰਿਆਣਾ ਵਿਚ ਦੇਸ਼ ਦੇ ਸ਼ਹੀਦਾਂ ਨੂੰ ਕਿੰਨਾ ਕੁ ਸਨਮਾਨ ਮਿਲ ਰਿਹਾ ਹੈ, ਇਸਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੇ ਬਾਰਡਰ ਤੋਂ ਤਿਰੰਗੇ ਅੰਦਰ ਲਪੇਟ ਕੇ ਲਿਆਂਦੀਆਂ ਜਾ ਰਹੀਆਂ ਮ੍ਰਿਤਕ ਦੇਹਾਂ ਦੇ ਕਾਫਲੇ ਨੂੰ ਵੀ ਸ਼ਹਿਰ ਵਿੱਚੋਂ ਲੰਘਾਉਣ ਦੀ ਥਾਂ ਉਨ੍ਹਾਂ ਦਾ ਰਸਤਾ ਬਦਲ ਦਿੱਤਾ ਜਾਂਦਾ ਹੈ।

 ਉਨ੍ਹਾਂ ਖੱਟਰ ਸਰਕਾਰ ਨੂੰ ਸਵਾਲ ਕੀਤੇ ਹਨ ਕਿ ਊਨ੍ਹਾਂ ਨੇ ਕਿਊਂ ਜੇਹਾਦੀ ਗੁੰਡਾ ਅਨਸਰਾਂ ਅੱਗੇ ਗੋਡੇ ਟੇਕ ਦਿੱਤੇ ਹਨ, ਕਿਊਂ ਸ਼ਹੀਦਾਂ ਦੀ ਮ੍ਰਿਤਕ ਦੇਹਾਂ ਨੂੰ ਲੈ ਜਾ ਰਹੇ ਕਾਫਲੇ ਦਾ ਰਸਤਾ ਬਦਲ ਦਿੱਤਾ ਜਾਂਦਾ ਹੈ, ਕਿਊਂ ਹਿੰਦੂ ਲੋਕਾਂ ਦੇ ਮਨਾਂ ਵਿਚ ਅਜੇ ਵੀ ਖੌਫ਼ ਹੈ, ਕਿਉਂ 28 ਅਗਸਤ ਤੱਕ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਹੋਈਆਂ ਹਨ, ਜੇਕਰ ਕਾਨੂੰਨ ਸਭ ਲਈ ਇੱਕ ਹੈ ਅਤੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਹੁੰਦਾ ਹੈ ਤਾਂ ਕਿਊਂ ਹਿੰਦੂਆਂ ਦੀ ਧਾਰਮਿਕ ਯਾਤਰਾ ਨੂੰ ਰੋਕਿਆ ਜਾ ਰਿਹਾ ਹੈ, ਮੁੱਖ ਮੰਤਰੀ ਕੋਲ ਤੀਆਂ ਦੇ ਤਿਓਹਾਰ ਵਿਚ ਸ਼ਾਮਲ ਹੋਣ ਲਈ ਸਮਾਂ ਹੈ ਪਰ ਪੀੜਤ ਪਰਿਵਾਰ ਨੂੰ ਸ਼ਾਂਤਵਨਾ ਦੇਣ ਲਈ ਸਮਾਂ ਕਿਊਂ ਨਹੀਂ ਹੈ।

   ਪਵਨ ਗੁਪਤਾ ਨੇ ਹੋਰ ਕਿਹਾ ਕਿ ਉਪਰੋਕਤ ਕਾਰਨਾਂ ਕਰਕੇ ਜੋ ਹਾਲਾਤ ਬਣੇ ਹਨ, ਉਹ ਹਰਿਆਣਾ ਦੀ ਭਾਜਪਾ ਸਰਕਾਰ ਦੇ ਫੇਲ੍ਹ ਹੋਣ ਦੇ ਸਬੂਤ ਹਨ ਅਤੇ ਇਹ ਸਭ ਬਹੁਤ ਹੀ ਸ਼ਰਮਨਾਕ ਹੈ।  ਪਵਨ ਗੁਪਤਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸਵਾਲ ਕੀਤਾ ਹੈ ਕਿ ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਆਗਾਮੀ ਚੋਣਾਂ ਵਿੱਚ ਲੋਕਾਂ ਨੂੰ ਕਿਸ ਤਰ੍ਹਾਂ ਵੋਟਾਂ ਪਾਉਣ ਲਈ ਕਹਿਣਗੇ, ਕੀ ਚੋਣਾਂ ਜਿੱਤ ਕੇ ਅਜਿਹੀਆਂ ਸੂਬਾ ਸਰਕਾਰਾਂ ਦੇਣਗੇ।  ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਖ਼ੁਦ ਇਸ ਮਾਮਲੇ ਵਿਚ ਦਖ਼ਲ ਦੇ ਕੇ ਆਮ ਤੇ ਨਿਰਦੋਸ਼ ਲੋਕਾਂ ਨੂੰ ਇਨਸਾਫ਼ ਦੁਆਉਣ ਅਤੇ ਨਾਲ ਹੀ ਗੁੰਡਾ ਅਨਸਰਾਂ ਨੂੰ ਸਖ਼ਤ ਸਜ਼ਾਵਾਂ ਦੁਆਉਣ।                  Newsline Express

ਸ਼ਿਵ ਸੈਨਾ ਹਿੰਦੂਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕੁਝ ਤਸਵੀਰਾਂ ਤੇ ਵੀਡੀਓਜ਼ ਵੀ ਦਿਖਾਈਆਂ। ????????????????

Related Articles

Leave a Comment