???? ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ
????ਮੋਹਾਲੀ / ਰਵਿੰਦਰ ਬਾਲੀ / ਨਿਊਜ਼ਲਾਈਨ ਐਕਸਪ੍ਰੈਸ – ਭਾਰਤ ਆਸਟ੍ਰੇਲੀਆ ਦਰਮਿਆਨ ਮੋਹਾਲੀ ਵਿਖੇ ਖੇਡੇ ਗਏ 3 ਵਨ ਡੇਅ ਕ੍ਰਿਕੇਟ ਮੈਚਾਂ ਦੇ ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ ਜਿੱਤ ਲਿਆ ਹੈ। ਮੁਹੰਮਦ ਸ਼ਮੀ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 51 ਰਨ ਦੇ ਕੇ 5 ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਬਾਅਦ 4 ਬੱਲੇਬਾਜ਼ਾਂ ਦੇ ਅਰਧ ਸੈਂਕੜਿਆਂ ਦੇ ਦਮ ‘ਤੇ ਭਾਰਤ ਨੇ 3 ਮੈਚਾਂ ਦੇ ਸ਼ੁਰੂਆਤੀ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਇੱਥੇ ਆਸਟਰੇਲੀਆ ਨੂੰ 8 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ਨਾਲ ਹਰਾ ਦਿੱਤਾ। ਆਸਟਰੇਲੀਆ ਦੀ ਪਾਰੀ ਨੂੰ 276 ਦੌੜਾਂ ‘ਤੇ ਸਮੇਟਣ ਤੋਂ ਬਾਅਦ ਭਾਰਤ ਨੇ 48.4 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ ‘ਤੇ 281 ਦੌੜਾਂ ਬਣਾ ਕੇ ਆਗਾਮੀ ਵਿਸ਼ਵ ਕੱਪ ਦੀਆਂ ਆਪਣੀਆਂ ਤਿਆਰੀਆਂ ਨੂੰ ਪੁਖਤਾ ਕੀਤਾ। ਭਾਰਤ ਲਈ ਸ਼ੁਭਮਨ ਗਿੱਲ (74) ਤੇ ਰਿਤੂਰਾਜ ਗਾਇਕਵਾੜ (71) ਨੇ ਪਹਿਲੀ ਵਿਕਟ ਲਈ 142 ਦੌੜਾਂ ਦੀ ਸਾਂਝੇਦਾਰੀ ਕਰਕੇ ਜਿੱਤ ਦੀ ਨੀਂਹ ਰੱਖੀ। ਨਾਲ ਹੀ, ਕਪਤਾਨ ਲੋਕੇਸ਼ ਰਾਹੁਲ (ਅਜੇਤੂ 58) ਤੇ ਸੂਰਯਕੁਮਾਰ ਯਾਦਵ (50) ਨੇ 5ਵੀਂ ਵਿਕਟ ਲਈ 85 ਗੇਂਦਾਂ ਵਿਚ 80 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਤਕ ਪਹੁੰਚਾਇਆ।
ਸ਼ੁਭਮਨ ਗਿੱਲ ਨੇ 63 ਗੇਂਦਾਂ ਦੀ ਪਾਰੀ ਵਿਚ 6 ਚੌਕੇ ਤੇ 2 ਛੱਕੇ ਲਗਾਏ ਜਦਕਿ ਰਿਤੂਰਾਜ ਨੇ 77 ਗੇਂਦਾਂ ਦੀ ਪਾਰੀ ਵਿਚ 10 ਚੌਕੇ ਲਾਏ। ਸੂਰਯਕੁਮਾਰ ਨੇ 49 ਗੇਂਦਾਂ ਵਿਚ 5 ਚੌਕੇ ਤੇ 1 ਛੱਕਾ ਲਾਇਆ ਜਦਕਿ ਜੇਤੂ ਛੱਕਾ ਲਾਉਣ ਵਾਲੇ ਰਾਹੁਲ ਨੇ 63 ਗੇਂਦਾਂ ਦੀ ਪਾਰੀ ਵਿਚ 1 ਛੱਕਾ ਤੇ 4 ਚੌਕੇ ਲਗਾਏ। Newsline Express