???? ਸ਼ਿਵ ਕਾਵੜ ਸ਼ਿਵਿਰ ਵਿਚ ਭਗਵਾਨ ਭੋਲੇ ਬਾਬਾ ਦਾ ਆਸ਼ੀਰਵਾਦ ਲੈਣ ਪਹੁੰਚੇ ਵਿਜੇ ਕਪੂਰ
???? ਸ਼ਹਿਰ ਵਿਚ ਦਾਖਲ ਹੁੰਦੇ ਹੀ ਭਗਵਾਨ ਸ਼ਿਵ ਦੀ ਵਿਸ਼ਾਲ ਮੂਰਤੀ ਮਨ ਮੋਹ ਲੈਂਦੀ ਹੈ: ਵਿਜੇ ਕਪੂਰ
ਪਟਿਆਲਾ, 27 ਜੁਲਾਈ- ਨਿਊਜ਼ਲਾਈਨ ਐਕਸਪ੍ਰੈਸ – ਸ਼੍ਰੀ ਕੇਦਾਰਨਾਥ ਜੀ ਵੱਲੋਂ ਲਗਾਏ ਗਏ ਸ਼ਿਵ ਕਾਵੜ ਸ਼ਿਵਿਰ ਵਿਚ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ ਪੰਜਾਬ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਹਾਜ਼ਰੀ ਲਗਾਈ। ਕਪੂਰ ਨੇ ਭਗਵਾਨ ਸ਼ਿਵ ਨੂੰ ਪ੍ਰਸਾਦ ਦਾ ਭੋਗ ਲਗਾਇਆ ਅਤੇ ਸਭਾ ਦੇ ਲੋਕਾਂ ਨੇ ਉਨ੍ਹਾਂ ਦਾ ਸਿਰੋਪਾ ਪਾ ਕੇ ਸਨਮਾਨਤ ਕੀਤਾ। ਕਪੂਰ ਨੇ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ, ਪ੍ਰਧਾਨ ਮਿਥੁਨ ਅਤੇ ਬਾਕੀ ਮੈਂਬਰਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੂੰ ਭਗਵਾਨ ਸ਼ਿਵ ਦੇ ਚਰਣਾ ਵਿਚ ਨਤਮਸਤਕ ਹੋਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ ਕਿ ਭੋਲੇ ਬਾਬਾ ਦੇ ਇਸ ਸ਼ਿਵਿਰ ਵਿਚ ਉਨ੍ਹਾਂ ਦੀ ਹਾਜ਼ਰੀ ਲੱਗੀ।

ਸ਼ਿਵਿਰ ਦੇ ਪ੍ਰਬੰਧਾਂ ਦੀ ਤਾਰੀਫ਼ ਕਰਦੇ ਹੋਏ ਕਪੂਰ ਨੇ ਸਭਾ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਵਿਜੇ ਕਪੂਰ ਨੇ ਕਿਹਾ ਕਿ ਪਟਿਆਲਾ ਸ਼ਹਿਰ ਵਿਚ ਦਾਖਲ ਹੁੰਦੇ ਹੀ ਜਦੋਂ ਮੰਦਰ ਵਿਚ ਲਗੀ ਭਗਵਾਨ ਸ਼ਿਵ ਦੀ ਵਿਸ਼ਾਲ ਮੂਰਤੀ ਸ਼ਹਿਰਵਾਸੀਆਂ ਨੂੰ ਦਿੱਸਦੀ ਹੈ ਤਾਂ ਸਭ ਦਾ ਮਨ ਮੋਹ ਲੈਂਦੀ ਹੈ। ਅਜਿਹਾ ਲਗਦਾ ਹੈ ਸ਼ਹਿਰ ਵਿਚ ਦਾਖਲ ਹੋਣ ਵਾਲਾ ਹਰ ਵਿਅਕਤੀ ਭੋਲੇ ਬਾਬਾ ਦਾ ਆਸ਼ੀਰਵਾਦ ਲੈ ਕੇ ਜਾ ਰਿਹਾ ਹੈ। ਸਾਵਣ ਮਹੀਨੇ ਵਿਚ ਲੱਗੇ ਭੋਲੇ ਬਾਬਾ ਦੇ ਭਗਤਾਂ ਦੇ ਇਸ ਕਾਂਵੜ ਸ਼ਿਵਿਰ ਵਿਚ ਰਹਿਣ ਦਾ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੈ।
