ਪਟਿਆਲਾ, 22 ਸਤੰਬਰ: ਨਿਊਜ਼ਲਾਈਨ ਐਕਸਪ੍ਰੈਸ – ਡਾਕ ਵਿਭਾਗ ਨੇ ਆਪਣੇ ਕਰਮਚਾਰੀਆਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੇ ਹੋਏ ਵਿਭਾਗੀ ਖੇਡਾਂ ਦਾ ਪ੍ਰੋਗਰਾਮ ਉਲੀਕਿਆ ਹੈ । ਇਸ ਸਬੰਧੀ ਅੱਜ ਡਾਕਘਰ ਪਟਿਆਲਾ ਦੇ ਸੁਪਰਡੈਂਟ ਪ੍ਰਭਾਤ ਗੋਇਲ ਦੀ ਦੇਖ-ਰੇਖ ਹੇਠ ਪਟਿਆਲਾ ਡਾਕ ਡਵੀਜਨ ਦੇ ਖੇਤਰੀ ਬੈਡਮਿੰਟਨ ਟਰਾਇਲ ਕਰਵਾਏ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ 100 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਹ ਖੇਤਰੀ ਟਰਾਇਲ ਏਕਲਵਿਆ ਅਕੈਡਮੀ ਵਿਖੇ ਚੀਫ ਪੋਸਟ ਮਾਸਟਰ ਜਨਰਲ ਵੀ.ਕੇ. ਗੁਪਤਾ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿਚ ਡਾ: ਜੱਗੀ (ਮੁੱਖ ਕੋਚ), , ਉਦਿਤ , ਗੁਰਮੀਤ ਸਿੰਘ, ਮੈਡਮ ਤ੍ਰਿਸ਼ਾ, ਚੈਤੰਨਿਆ ਅਤੇ ਹਰਸ਼ਦੀਪ ਸਿੰਘ ਨੇ ਜੇਤੂਆਂ ਦੀ ਚੋਣ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਇਸ ਮੁਕਾਬਲੇ ਤਹਿਤ 11 ਖਿਡਾਰੀਆਂ ਦੀ ਚੋਣ ਕੀਤੀ ਗਈ ਜੋ ਛੱਤੀਸਗੜ੍ਹ ਰਾਜ ਵਿੱਚ ਹੋਣ ਵਾਲੀਆਂ ਰਾਸ਼ਟਰੀ ਡਾਕ ਖੇਡਾਂ ਵਿੱਚ ਪੰਜਾਬ ਸਰਕਲ ਦੀ ਬੈਡਮਿੰਟਨ ਟੀਮ ਦੀ ਅਗਵਾਈ ਕਰਨਗੇ।। ਡਾਕਘਰ ਪਟਿਆਲਾ ਦੇ ਸੁਪਰਡੈਂਟ ਪ੍ਰਭਾਤ ਗੋਇਲ ਨੇ ਦੱਸਿਆ ਕਿ ਭਾਰਤੀ ਡਾਕ ਵਿਭਾਗ, ਭਾਰਤ ਸਰਕਾਰ, ਸੰਚਾਰ ਮੰਤਰਾਲਾ ਹਰ ਸੇਵਾ ਵਿੱਚ ਹਮੇਸ਼ਾ ਅੱਗੇ ਰਹਿੰਦਾ ਹੈ,ਫੇਰ ਚਾਹੇ ਉਹ ਸੇਵਾ ਕਿਸੇ ਗਾਹਕ ਨੂੰ ਪ੍ਰਦਾਨ ਕੀਤੀ ਜਾਣੀ ਹੈ ਜਾਂ ਡਾਕ ਵਿਭਾਗ ਦੇ ਕਿਸੇ ਕਰਮਚਾਰੀ ਨੂੰ।
previous post