???? ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵਿਰੁੱਧ ਸਵਰਨਕਾਰ ਤੇ ਰਾਮਗੜ੍ਹੀਆ ਭਾਈਚਾਰੇ ਵਿਰੁੱਧ ਭਾਰੀ ਰੋਸ
???? ਮੰਤਰੀ ਦੇ ਮਾਫੀ ਮੰਗਣ ਦੇ ਬਾਵਜ਼ੂਦ ਜਾਰੀ ਹੈ ਵਿਰੋਧ
???? ਮੰਤਰੀ ਆਪਣੀ ਜ਼ੁਬਾਨ ‘ਤੇ ਲਗਾਮ ਦੇਣ : ਸੱਗੂ
???? ਮੰਤਰੀ ਨੂੰ ਇਹ ਵੀ ਨਹੀਂ ਪਤਾ ਕਿ ਗੁੱਲੀ ਕੌਣ ਘੜ੍ਹ ਹੈ : ਭੀਮ ਸੈਨ ਵਰਮਾ
ਪਟਿਆਲਾ, 13 ਅਪ੍ਰੈਲ / ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕਲ੍ਹ ਪੱਟੀ ਖੇਤਰ ਵਿਚ ਭਾਸ਼ਣ ਦੌਰਾਨ ਆਪਣੀ ਜ਼ੁਬਾਨ ਤੋਂ ਫਿਸਲ ਗਏ ਅਤੇ ਬਹੁਤ ਹੀ ਸਤਿਕਾਰਯੋਗ ਸੁਨਿਆਰ ਤੇ ਤਰਖਾਣ ਭਾਈਚਾਰੇ ਸੰਬੰਧੀ ਬੇਤੁਕੀ ਗੱਲ ਬੋਲ ਗਏ, ਜਦੋਂ ਉਨ੍ਹਾਂ ਨੇ ਕਿਹਾ ” ਮੈਂ ਕੋਈ ਗੁੱਲੀ ਘੜ੍ਹ ਸੁਨਿਆਰਾ ਨਹੀਂ “!।
ਆਪਣੇ ਆਪ ਨੂੰ ਵੱਡਾ ਸਾਬਿਤ ਕਰਨ ਲਈ ਭੁੱਲਰ ਦੀ ਇਸ ਬੇਤੁਕੀ ਬਿਆਨਬਾਜ਼ੀ ਦਾ ਲਗਭਗ ਹਰ ਪਾਸਿਓਂ ਵਿਰੋਧ ਕੀਤਾ ਜਾ ਰਿਹਾ ਹੈ, ਵਿਸ਼ੇਸ਼ ਤੌਰ ਉੱਤੇ ਸੁਨਿਆਰ ‘ਤੇ ਤਰਖਾਣ ਭਾਈਚਾਰੇ ਵੱਲੋਂ।
ਸਮੂਹ ਸਵਰਨਕਾਰ ਭਾਈਚਾਰੇ ਅਤੇ ਰਾਮਗੜ੍ਹੀਆ ਵੈਲਫੇਅਰ ਸੋਸਾਇਟੀ ਨੇ ਭੁੱਲਰ ਦੀ ਇਸ ਗੁਸਤਾਖ਼ੀ ਦੀ ਤਿੱਖੀ ਆਲੋਚਨਾ ਕੀਤੀ ਹੈ।
ਬੇਸ਼ੱਕ, ਲਾਲਜੀਤ ਭੁੱਲਰ ਨੇ ਆਪਣੀ ਗਲਤੀ ਦੀ ਮੁਆਫੀ ਵੀ ਮੰਗ ਲਈ ਹੈ, ਪਰ ਕੁਝ ਸੰਸਥਾਵਾਂ ਉਸ ਵਿਰੁਧ ਕੇਸ ਦਰਜ਼ ਕਰਨ ਦੀ ਮੰਗ ਕਰ ਰਹੀਆਂ ਹਨ।
ਸਵਰਨਕਾਰ ਸੰਘ ਪਟਿਆਲਾ ਦੇ ਪ੍ਰਧਾਨ ਭੀਮ ਸੈਨ ਵਰਮਾ ਅਤੇ ਰਾਮਗੜ੍ਹੀਆ ਵੈਲਫੇਅਰ ਭਾਈਚਾਰੇ ਦੇ ਚੇਅਰਮੈਨ ਜਗਜੀਤ ਸਿੰਘ ਸੱਗੂ ਨੇ ਇਸ ਨੂੰ ਮੰਦਭਾਗਾ ਦੱਸਿਆ ਅਤੇ ਕਿਹਾ ਕਿ ਇੱਕ ਕੈਬਿਨਟ ਮੰਤਰੀ ਨੂੰ ਇਹ ਵੀ ਨਹੀਂ ਪਤਾ ਕਿ ਸਤਿਕਾਰਯੋਗ ਭਾਈਚਾਰੇ ਸੰਬੰਧੀ ਕਿਵੇਂ ਬੋਲਣਾ ਹੈ ਅਤੇ ਨਾ ਹੀ ਇਹ ਪਤਾ ਹੈ ਕਿ ਗੁੱਲੀ ਕੌਣ ਘੜ੍ਹਦਾ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਭ੍ਰਿਸ਼ਟਾਚਾਰ ਤੋਂ ਵੀ ਕਿਤੇ ਜ਼ਿਆਦਾ ਵੱਡਾ ਗੁਨਾਹ ਹੈ। ਉਨ੍ਹਾਂ ਕਿਹਾ ਕਿ ਲਾਲਜੀਤ ਭੁੱਲਰ ਵਰਗੇ ਮੰਤਰੀਆਂ ਦੀ ਅਜਿਹੀ ਭੱਦਰ ਭਾਸ਼ਾ ਚੋਣਾਂ ਵਿੱਚ ਕਿਤੇ ਆਮ ਆਦਮੀ ਪਾਰਟੀ ਲਈ ਮੁਸੀਬਤ ਨਾ ਬਣ ਜਾਵੇ।
Newsline Express
