ਅੰਮ੍ਰਿਤਸਰ, 23 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਟੇਟ ਪ੍ਰਧਾਨਗੀ ਮੰਡਲ ਵਲੋ “ਤੁਹਾਡਾ ਪ੍ਰਧਾਨ ਤੁਹਾਡੇ ਹਲਕੇ ਵਿਚ” ਮੁਹਿਮ ਤਹਿਤ ਅੰਮ੍ਰਿਤਸਰ ਵਿਖੇ ਸਿ਼ਰਕਤ ਕੀਤੀ ਗਈ , ਸਟੇਟ ਪ੍ਰਧਾਨਗੀ ਮੰਡਲ ਵਿਚ ਨਵਰਿੰਦਰ ਸਿੰਘ ਨਵੀ ਸੂਬਾ ਪ੍ਰਧਾਨ, ਸਤਨਾਮ ਸਿੰਘ ਲੁਬਾਣਾ ਸੂਬਾ ਜਰਨਲ ਸਕੱਤਰ, ਜਸਵਿੰਦਰ ਸਿੰਘ ਸੂਬਾ ਚੇਅਰਮੈਨ, ਲਖਬੀਰ ਸਿੰਘ ਭੱਟੀ ਸੂਬਾ ਪ੍ਰੈਸ ਸਕੱਤਰ, ਮਨਪ੍ਰੀਤ ਸਿੰਘ ਪ੍ਰਧਾਨ ਜਿਲ੍ਹਾ ਮੋਹਾਲੀ ਆਦਿ ਸਾਰਿਆਂ ਦੀ ਹਾਜਰੀ ਵਿਚ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਜਿਲਾ ਅੰਮ੍ਰਿਤਸਰ ਮਨਿਸਟੀਰੀਅਲ ਕਾਮਿਆਂ ਦੇ ਯੁਨਿਟ ਦਾ ਗਠਨ ਕੀਤਾ ਗਿਆ। ਜਿਸ ਵਿਚ ਸਰਬ ਸੰਮਤੀ ਨਾਲ ਜਗਬੀਰ ਸਿੰਘ ਨੂੰ ਬਤੋਰ ਜਿਲਾ ਪ੍ਰਧਾਨ, ਜਸਵਿੰਦਰ ਚੇਅਰਮੈਨ, ਸਰਬਜੀਤ ਸਿਘ ਮੀਤ ਪ੍ਰਧਾਨ, ਪਰਮਿੰਦਰ ਸਿੰਘ ਖਜਾਨਚੀ, ਗੁਰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰੇਮ ਸਿੰਘ ਸਕੱਤਰ, ਨਵਪ੍ਰੀਤ ਸਿੰਘ ਮੁੱਖ ਸਲਾਹਕਾਰ ਅਤੇ ਵਿੰਕਲ ਮਹਾਜਨ ਮਹਿਲਾ ਵਿੰਗ ਪ੍ਰਧਾਨ ਨੂੰ ਜਿੰਮੇਵਾਰੀਆਂ ਸੋਪੀਆਂ ਗਈਆਂ। ਸਿਰਕਤ ਦੌਰਾਨ ਸਟੇਟ ਬਾਡੀ ਦੇ ਆਗੂਆਂ ਨੇ ਸਰਕਾਰ ਵੱਲੋਂ ਮੁਲਾਜਮਾਂ ਪ੍ਰਤੀ ਅਪਣਾਏ ਜਾਣ ਵਾਲੇ ਨਾਪੱਖੀ ਰਵਈਏ ਨੂੰ ਉਜਾਗਰ ਕੀਤਾ ਅਤੇ ਵਿਸਥਾਰ ਨਾਲ ਪੁਰਾਣੀ ਪੈਨਸ਼ਨ ਸਕੀਮ, ਬਰਾਬਰ ਕੰਮ ਬਰਾਬਰ ਤਨਖਾਹ ਲਈ ਵਿੱਢੇ ਗਏ ਸੰਘਰਸ਼ ਪ੍ਰਤੀ ਜਾਣੂ ਕਰਵਾਇਆ ਗਿਆ। ਉਨਾ ਵਲੋ ਜਿਲਾ ਯੁਨਿਟ ਨੂੰ ਭਰੋਸਾ ਦਵਾਇਆ ਗਿਆ ਕਿ ਮਹਿਕਮਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਦਾ ਪੂਰਾ ਮਨਿਸਟੀਰੀਅਲ ਕਾਮਾਂ ਆਪਣੇ ਪੀ.ਐਸ.ਐਮ.ਐਸ.ਯੂ ਵਲੋਂ ਦਿੱਤੇ ਗਏ ਸੰਘਰਸ਼ ਨੂੰ ਇੰਨ ਬਿਨ ਲਾਗੂ ਕਰੇਗਾ ਅਤੇ ਆਪਣੇ ਹੱਕਾ ਦੀ ਪ੍ਰਾਪਤ ਲਈ ਆਖਰੀ ਸਾਹਾਂ ਤੱਕ ਲੜੇਗਾ। ਇਸ ਦੌਰਾਨ ਸਰਬਸੰਮਤੀ ਨਾਲ ਚੁਣੇ ਗਏ ਜਿਲਾ ਪ੍ਰਧਾਨ ਸ਼੍ਰੀ ਜਗਬੀਰ ਸਿੰਘ ਵਲੋਂ ਵੀ ਸਟੇਟ ਆਗੂਆਂ ਨੂੰ ਜਿਲਾ ਅੰਮ੍ਰਿਤਸਰ ਵਲੋਂ ਹਰ ਪੱਖੀ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ। ਮੀਟਿੰਗ ਦੌਰਾਨ ੍ਰੀਮਤੀ ਰੁਪਿੰਦਰ ਕੌਰ ਸੁਪਰਡੈਟ, ਰੋਬਿੰਦਰ ਰਮਾ ਸੁਪਰਡੈਟ, ਰਾਜਦੀਪ ਸਿੰਘ ਸੁਪਰਡੈਟ, ਅਤੇ ਕਰਮ ਚੰਦ ਸੀਨੀਅਰ ਸਹਾਇਕ, ਅਕਾਦੀਪ ਮਹਾਜਨ ਸੀਨੀਅਰ ਸਹਾਇਕ ਆਦਿ ਆਗੂ ਵਿਚਾਰ ਵਟਾਦਰੇ ਲਈ ਮੌਜੂਦ ਰਹੇ।
previous post