ਜਲੰਧਰ, 23 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਜਲੰਧਰ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਜਿਲ੍ਹਾ ਜਲੰਧਰ ਦੀ (ਹਲਕਾ/ਮੰਡਲ/ਉਪ ਮੰਡਲ) ਅਧੀਨ ਕੰਮ ਕਰਦੇ ਕਲੈਰੀਕਲ ਸਟਾਫ ਦੀ ਸਰਵ ਸੰਮਤੀ ਨਾਲ ਚੋਣ ਕੀਤੀ ਗਈ। ਇਸ ਮੀਟਿੰਗ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਧਾਨ ਸ.ਨਵਵਰਿੰਦਰ ਸਿੰਘ ਨਵੀ, ਸੂਬਾ ਚੇਅਰਮੈਨ ਜਸਵਿੰਦਰ ਸਿੰਘ, ਸੂਬਾ ਜਨਰਲ ਸਕੱਤਰ ਸਤਨਾਮ ਸਿੰਘ ਲੁਬਾਣਾ, ਸੂਬਾ ਪੈ੍ਸ ਸਕੱਤਰ ਲਖਵੀਰ ਸਿੰਘ ਭੱਟੀ ਮੁੱਖ ਮਹਿਮਾਨ ਵੱਜੋ ਪਹੁੰਚੇ। ਮੀਟਿੰਗ ਵਿਚ ਜਿਲ੍ਹਾ ਜਲੰਧਰ ਦੇ ਹਲਕਾ ਦਫਤਰ /ਮੰਡਲ ਦਫਤਰ/ ਉਪ ਮੰਡਲ ਦਫਤਰਾਂ ਵਲੋ ਵੱਧ ਚੜ੍ਹ ਕੇ ਸ਼ਮੂੀਲਅਤ ਕੀਤੀ ਗਈ। ਇਸ ਮੀਟਿੰਗ ਵਿੱਚ ਸਮੂਹ ਸਾਥੀਆਂ ਵਲੋ ਸਰਵ ਸੰਮਤੀ ਨਾਲ ਹੇਠ ਲਿਖਤ ਜਿਲ੍ਹਾ ਜਲੰਧਰ ਦੀ ਜਲ ਸਪਲਾਈ ਅਤੇ ਸੈਨੀਟੇਸ਼ਨ ਜੰਥੇਬੰਦੀ ਦਾ ਗਠਨ ਕੀਤਾ ਗਿਆ ਹੈ ਬਲਰਾਜ ਸਿੰਘ ਸਰਪ੍ਰਸਤ, ਸੁਰਜੀਤ ਸੋਨੀ ਚੇਅਰਮੈਨ, ਪਵਨ ਕੁਮਾਰ ਪ੍ਰਧਾਨ, ਸੰਜੀਵ ਕੁਮਾਰ ਜਨਰਲ ਸਕੱਤਰ, ਵਿਜੈ ਕੁਮਾਰ ਵਿੱਤ ਸਕੱਤਰ, ਇੰਦਰਜੀਤ ਸਿੰਘ ਸਹਾਇਕ ਵਿੱਤ ਸਕੱਤਰ, ਸੁਰਜੀਤ ਸਿੰਘ ਪ੍ਰੈਸ ਸਕੱਤਰ, ਕੁਲਵੰਤ ਸਿੰਘ ਸੀਨੀਅਰ ਮੀਤ ਪ੍ਰਧਾਨ, ਕਰਮਜੀਤ ਸਿੰਘ ਮੁੱਖ ਸਲਾਹਕਾਰ, ਦਵਿੰਦਰ ਕੁਮਾਰ ਸਲਾਹਕਾਰ, ਗੁਰਬਚਨ ਸਿੰਘ ਕਾਰਜਕਾਰੀ ਮੈਬਰ, ਧੀਰਜ ਕੁਮਾਰ ਕਾਰਜਕਾਰੀ ਮੈਬਰ, ਲੇਡੀਜ਼ ਵਿੰਗ, ਕਾਂਤਾ ਦੇਵੀ ਸਕੱਤਰ ਜਨਰਲ, ਸੁਨੈਨਾ ਮੀਤ ਪ੍ਰਧਾਨ, ਪੂਜਾ ਦੇਵੀ ਮੀਤ ਪ੍ਰਧਾਨ, ਜਸਪ੍ਰੀਤ ਕੋਰ ਮੁੱਖ ਸਲਾਹਕਾਰ ਨਿਯੁਕਤ ਹੋਏ।