newslineexpres

Home ਪਟਿਆਲ਼ਾ ???? ਮੁੱਖ ਮੰਤਰੀ ਦੇ ਯਤਨਾਂ ਸਦਕਾ ਸਮਾਣਾ ਹਲਕੇ ‘ਚ ਸ਼ੁਰੂ ਹੋਇਆ ‘ਐਸ.ਪੀ.ਐਸ. ਈਕੋ ਫਰੈਂਡਲੀ ਫ਼ਿਊਲਜ਼’ ਪਲਾਂਟ : ਚੇਤਨ ਸਿੰਘ ਜੌੜਾਮਾਜਰਾ

???? ਮੁੱਖ ਮੰਤਰੀ ਦੇ ਯਤਨਾਂ ਸਦਕਾ ਸਮਾਣਾ ਹਲਕੇ ‘ਚ ਸ਼ੁਰੂ ਹੋਇਆ ‘ਐਸ.ਪੀ.ਐਸ. ਈਕੋ ਫਰੈਂਡਲੀ ਫ਼ਿਊਲਜ਼’ ਪਲਾਂਟ : ਚੇਤਨ ਸਿੰਘ ਜੌੜਾਮਾਜਰਾ

by Newslineexpres@1
ਫੋਟੋ ਕੈਪਸ਼ਨ: ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਈਕੋ ਫਰੈਂਡਲੀ ਫ਼ਿਊਲਜ਼ ਪਲਾਂਟ ਵੱਲੋਂ ਇਕੱਠੀ ਕੀਤੀ ਪਰਾਲੀ ਦੇਖਦੇ ਹੋਏ।

???? ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਸਮਾਣਾ ਹਲਕੇ ‘ਚ ਸ਼ੁਰੂ ਹੋਇਆ ‘ਐਸ.ਪੀ.ਐਸ. ਈਕੋ ਫਰੈਂਡਲੀ ਫ਼ਿਊਲਜ਼’ ਪਲਾਂਟ : ਚੇਤਨ ਸਿੰਘ ਜੌੜਾਮਾਜਰਾ

???? -ਕਿਹਾ, ਪਟਿਆਲਾ ਜ਼ਿਲ੍ਹੇ ਦੇ ਪਹਿਲੇ ਬਾਇਉਮਾਸ ਪਲਾਂਟ ਸਦਕਾ ਪਰਾਲੀ ਨੂੰ ਅੱਗ ਲਾਉਣ ਤੋਂ ਹੋ ਸਕੇਗਾ ਬਚਾਅ

???? ‘ਪਰਾਲੀ ਤੋਂ ਬਨਣਗੇ ਪੇਲੈਟਸ, ਪ੍ਰਦੂਸ਼ਣ ਘਟੇਗਾ ਤੇ ਕਿਸਾਨਾਂ ਦੀ ਪਰਾਲੀ ਸੰਭਾਂਲਣ ਦੀ ਸਮੱਸਿਆ ਦਾ ਹੋਵੇਗਾ ਹੱਲ’

ਸਮਾਣਾ, 3 ਅਕਤੂਬਰ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਪਟਿਆਲਾ ਜ਼ਿਲ੍ਹੇ ਦਾ ਪਹਿਲਾ ਬਾਇਉਮਾਸ ਪਲਾਂਟ ਸਮਾਣਾ ਹਲਕੇ ਦੇ ਪਿੰਡ ਬਦਨਪੁਰ ਵਿਖੇ ਸ਼ੁਰੂ ਹੋ ਸਕਿਆ ਹੈ। ਜੌੜਾਮਾਜਰਾ ਪਰਾਲੀ ਤੋਂ ਬਾਇੳਮਾਸ ਪੇਲੈਟਸ ਬਣਾਉਣ ਵਾਲੇ ‘ਐਸ.ਪੀ.ਐਸ. ਈਕੋ ਫਰੈਂਡਲੀ ਫ਼ਿਊਲਜ਼’ ਪਲਾਂਟ ਵੱਲੋਂ ਸਮਾਣਾ ਦੇ ਪਿੰਡਾਂ ਅੰਦਰੋਂ ਝੋਨੇ ਦੇ ਖੇਤਾਂ ਵਿੱਚੋਂ ਬੇਲਰਾਂ ਵੱਲੋਂ ਇਕੱਠੀ ਕੀਤੀ ਪਰਾਲੀ ਦੇਖਣ ਲਈ ਪੁੱਜੇ ਹੋਏ ਸਨ।

ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪੰਜਾਬ ਨੂੰ ਲੀਹਾਂ ‘ਤੇ ਲਿਆਉਣ ਲਈ ਵੱਡੇ ਉਪਰਾਲੇ ਕੀਤੇ, ਅਤੇ ਸਾਡੀ ਆਬੋ-ਹਵਾ ਸਾਫ਼ ਸੁਥਰੀ ਰੱਖਣ ਤੇ ਪ੍ਰਦੂਸ਼ਣ ‘ਚ ਕਮੀ ਲਿਆਉਣ ਲਈ ਅਹਿਮ ਫ਼ੈਸਲੇ ਲਏ ਹਨ।

ਬਾਗਬਾਨੀ, ਸੁਤੰਰਤਾ ਸੰਗਰਾਮੀ ਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਜੌੜਮਾਜਰਾ ਨੇ ਪਿੰਡ ਬਦਨਪੁਰ ਵਿਖੇ ਪਰਾਲੀ ਤੋਂ ਕੋਲਾ ਬਣਾਉਣ ਲਈ ਲਗਾਏ ਬਾਇਉਮਾਸ ਪਲਾਂਟ, ‘ਐਸ.ਪੀ.ਐਸ. ਈਕੋ ਫਰੈਂਡਲੀ ਫ਼ਿਊਲਜ਼’ ਦੇ ਪ੍ਰਬੰਧਕਾਂ ਰਾਜੀਵ ਗੋਇਲ ਸ਼ੰਟੀ, ਮੁਨੀਸ਼ ਗੋਇਲ ਤੇ ਅਜੇ ਗਰਗ ਦਾ ਧੰਨਵਾਦ ਕੀਤਾ, ਕਿ ਉਨ੍ਹਾਂ ਦੇ ਉਦਮ ਸਦਕਾ ਹਲਕੇ ਵਿੱਚੋਂ ਪਰਾਲੀ ਸਾੜਨ ਦੀ ਸਮੱਸਿਆ ਦਾ ਨਿਪਟਾਰਾ ਹੋ ਸਕੇਗਾ। ਉਨ੍ਹਾਂ ਕਿਹਾ ਕਿ ਇਹ ਪਲਾਂਟ ਪ੍ਰਦੂਸ਼ਣ ਵੀ ਘੱਟ ਕਰਨ ਲਈ ਸਹਾਇਤਾ ਕਰੇਗਾ।

ਕੈਬਨਿਟ ਮੰਤਰੀ ਜੌੜਮਾਜਰਾ ਨੇ ਕਿਹਾ ਕਿ ਸਰਕਾਰ ਨੇ ਇੱਟਾਂ ਦੇ ਭੱਠਿਆਂ ਵਿੱਚ 20 ਫ਼ੀਸਦੀ ਪਰਾਲੀ ਜਲਾਉਣ ਦੇ ਹੁਕਮ ਜਾਰੀ ਕੀਤੇ ਹਨ, ਇਸ ਲਈ ਇਹ ਪਲਾਂਟ ਸਮਾਣਾ ‘ਚ ਪੈਂਦੇ 100 ਦੇ ਕਰੀਬ ਭੱਠਿਆਂ ਲਈ ਸਸਤਾ ਬਾਇਉਮਾਸ ਪੇਲੈਟਸ (ਕੋਲਾ) ਪ੍ਰਦਾਨ ਕਰੇਗਾ, ਇਸ ਨਾਲ ਜਿੱਥੇ ਇੱਟ ਦੀ ਲਾਗਤ ਘਟੇਗੀ, ਉਥੇ ਹੀ ਕਿਸਾਨਾਂ ਦੀ ਪਰਾਲੀ ਸੰਭਾਂਲਣ ਦੀ ਸਮੱਸਿਆ ਦਾ ਵੀ ਵੱਡਾ ਹੱਲ ਹੋਵੇਗਾ।

ਜਿਕਰਯੋਗ ਹੈ ਕਿ ਇਹ ਪਲਾਂਟ ਪ੍ਰਤੀ ਸਾਲ 50 ਹਜ਼ਾਰ ਟਨ ਪਰਾਲੀ ਇਸ ਪਲਾਂਟ ਵਿੱਚ ਵਰਤੀ ਜਾਵੇਗੀ, ਇਸ ਨਾਲ ਜਿੱਥੇ ਪਰਾਲੀ ਦੀ ਸਮੱਸਿਆ ਦਾ ਨਿਪਟਾਰਾ ਹੋਵੇਗਾ, ਉਥੇ ਕਿਸਾਨਾਂ ਨੂੰ ਆਮਦਨ ਵੀ ਹੋਵੇਗਾ ਅਤੇ ਪ੍ਰਦੂਸ਼ਣ ਵੀ ਘਟੇਗਾ। ਇਸ ਮੌਕੇ ਹਰਜਿੰਦਰ ਸਿੰਘ ਮਿੰਟੂ, ਗੁਰਦੇਵ ਸਿੰਘ ਟਿਵਾਣਾ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਫ਼ੌਜੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ। Newsline Express

Related Articles

Leave a Comment