newslineexpres

Joe Rogan Podcasts You Must Listen
Home Information ???? ਦੇਖੋ ! ਈਡੀ ਨੇ ਅੱਜ ਸਵੇਰੇ ਸਵੇਰੇ ਆਮ ਆਦਮੀ ਪਾਰਟੀ ਦੇ ਕਿਹੜੇ ਸੀਨੀਅਰ ਨੇਤਾ ਦੇ ਘਰ ਮਾਰਿਆ ਛਾਪਾ

???? ਦੇਖੋ ! ਈਡੀ ਨੇ ਅੱਜ ਸਵੇਰੇ ਸਵੇਰੇ ਆਮ ਆਦਮੀ ਪਾਰਟੀ ਦੇ ਕਿਹੜੇ ਸੀਨੀਅਰ ਨੇਤਾ ਦੇ ਘਰ ਮਾਰਿਆ ਛਾਪਾ

by Newslineexpres@1

???? ਆਪ ਨੇਤਾ ਸੰਜੇ ਸਿੰਘ ਦੇ ਘਰ ਅੱਜ ਈਡੀ ਦਾ ਛਾਪਾ

ਦਿੱਲੀ, 4 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਅੱਜ ਸਵੇਰ ਸਮੇਂ ਈਡੀ ਵੱਲੋਂ ਛਾਪਾ ਮਾਰਿਆ ਗਿਆ। ਈਡੀ ਦੀ ਟੀਮ ਅੱਜ ਬੁੱਧਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਪਹੁੰਚੀ। ਇਹ ਛਾਪੇਮਾਰੀ ਸੰਜੇ ਸਿੰਘ ਦੇ ਦਿੱਲੀ ਸਥਿਤ ਘਰ ‘ਤੇ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਤਲਾਸ਼ੀ ਆਬਕਾਰੀ ਨੀਤੀ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ ਕਿਉਂਕਿ ਸੰਜੇ ਸਿੰਘ ਦਾ ਨਾਂ ਆਬਕਾਰੀ ਨੀਤੀ ਕੇਸ ਦੀ ਚਾਰਜਸ਼ੀਟ ਵਿੱਚ ਵੀ ਲਿਖਿਆ ਹੋਇਆ ਹੈ।
ਈਡੀ ਨੇ ਇਸੇ ਮਾਮਲੇ ‘ਚ 24 ਮਈ ਨੂੰ, ਸੰਜੇ ਸਿੰਘ ਦੇ ਕਰੀਬੀ ਰਿਸ਼ਤੇਦਾਰਾਂ ‘ਤੇ ਵੀ ਛਾਪੇਮਾਰੀ ਕੀਤੀ ਸੀ। ਉਦੋਂ ਸੰਜੇ ਸਿੰਘ ਨੇ ਕਿਹਾ ਸੀ ਕਿ ਮੈਂ ਈਡੀ ਦੀ ਫਰਜ਼ੀ ਜਾਂਚ ਨੂੰ ਪੂਰੇ ਦੇਸ਼ ਦੇ ਸਾਹਮਣੇ ਬੇਨਕਾਬ ਕੀਤਾ ਹੈ।
Newsline Express

Related Articles

Leave a Comment