newslineexpres

Home Latest News ???? ਸੀਐਮ ਮਾਨ ਵੱਲੋਂ ਆਯੋਜਿਤ ਡੀਬੇਟ ‘ਚ ਸ਼ਿਵ ਸੈਨਾ ਆਗੂਆਂ ਨੂੰ ਵੀ ਦਿੱਤਾ ਜਾਵੇ ਸੱਦਾ : ਹਰੀਸ਼ ਸਿੰਗਲਾ

???? ਸੀਐਮ ਮਾਨ ਵੱਲੋਂ ਆਯੋਜਿਤ ਡੀਬੇਟ ‘ਚ ਸ਼ਿਵ ਸੈਨਾ ਆਗੂਆਂ ਨੂੰ ਵੀ ਦਿੱਤਾ ਜਾਵੇ ਸੱਦਾ : ਹਰੀਸ਼ ਸਿੰਗਲਾ

by Newslineexpres@1

???? ਸੀਐਮ ਮਾਨ ਵੱਲੋਂ ਆਯੋਜਿਤ ਡੀਬੇਟ ‘ਚ ਸ਼ਿਵ ਸੈਨਾ ਆਗੂਆਂ ਨੂੰ ਵੀ ਦਿੱਤਾ ਜਾਵੇ ਸੱਦਾ : ਹਰੀਸ਼ ਸਿੰਗਲਾ

ਪਟਿਆਲਾ / ਰਜਨੀਸ਼, ਨਿਊਜ਼ਲਾਈਨ ਐਕਸਪ੍ਰੈਸ – ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ 1 ਨਵੰਬਰ ਨੂੰ ਲੁਧਿਆਣਾ ਵਿਖੇ ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਲਾਈਵ ਬਹਿਸ ਦਾ ਆਯੋਜਨ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਹੈ, ਪਰ ਸ਼ਿਵ ਸੈਨਾ ਬਾਲ ਠਾਕਰੇ ਨੂੰ ਨਹੀਂ ਬੁਲਾਇਆ ਗਿਆ ਜਦੋਂ ਕਿ ਸ਼ਿਵ ਸੈਨਾ ਬਾਲ ਠਾਕਰੇ ਹੀ ਇੱਕ ਅਜਿਹੀ ਸਿਆਸੀ ਪਾਰਟੀ ਹੈ ਜੋ ਹਰ ਸਮੇਂ ਪੰਜਾਬ ਦੇ ਹਿੰਦੂਆਂ ਦੀ ਆਵਾਜ਼ ਬੁਲੰਦ ਕਰਦੀ ਰਹਿੰਦੀ ਹੈ।

ਸਿੰਗਲਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਹਿੰਦੂਆਂ ‘ਤੇ ਕੀਤੇ ਜਾ ਰਹੇ ਅੱਤਿਆਚਾਰਾਂ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਲਾਈਵ ਸਵਾਲ ਪੁੱਛਣਾ ਚਾਹੁੰਦੇ ਹਾਂ ਕਿ 15 ਅਗਸਤ ਨੂੰ ਜਦੋਂ ਪੂਰਾ ਦੇਸ਼ ਆਜ਼ਾਦੀ ਦਿਵਸ ਮਨਾ ਰਿਹਾ ਸੀ, ਤਾਂ ਪੰਜਾਬ ਵਿੱਚ ਤੁਹਾਡੀ ਸਰਕਾਰ ਨੇ ਅਜ਼ਾਦੀ ਦਿਵਸ ਮਨਾਉਣ ਤੋਂ ਮਨ੍ਹਾ ਕਰ ਕੇ ਸ਼ਿਵ ਸੈਨਿਕਾਂ ਨੂੰ ਆਪਣੇ ਘਰਾਂ ਵਿੱਚ ਨਜ਼ਰਬੰਦ ਕਿਉਂ ਕੀਤਾ ਗਿਆ? ਦੂਜੇ ਪਾਸੇ ਹਿੰਦੂਆਂ ਦੇ ਸਭ ਤੋਂ ਵੱਧ ਪਵਿੱਤਰ ਤਿਉਹਾਰ ‘ਤੇ ਹਰੀਸ਼ ਸਿੰਗਲਾ ਦੀ ਪਟਿਆਲੇ ‘ਚ ਅਗਵਾਈ ਵਾਲੀ ਵਿਸ਼ਾਲ ਸ੍ਰੀ ਰਾਮ ਸ਼ੋਭਾ ਯਾਤਰਾ ਕੱਢੀ ਜਾਣੀ ਸੀ, ਇਹ ਯਾਤਰਾ ਕਿਸੇ ਸਰਕਾਰ, ਖਾਲਿਸਤਾਨ ਜਾਂ ਕਿਸੇ ਵਿਸ਼ੇਸ਼ ਧਰਮ ਦੇ ਖਿਲਾਫ ਨਹੀਂ ਸੀ। ਇਸਦੇ ਬਾਵਜੂਦ ਉਹ ਧਾਰਮਿਕ ਸ਼ੋਭਾ ਯਾਤਰਾ ਕੱਢਣ ਨਹੀਂ ਦਿੱਤੀ ਗਈ ਜੋਕਿ ਸਰਾਸਰ ਗਲਤ ਹੈ।
ਹਰੀਸ਼ ਸਿੰਗਲਾ ਨੇ ਕਿਹਾ ਕਿ ਸ਼ਿਵ ਸੈਨਿਕ ਅਤੇ ਰਾਮ ਭਗਤ ਆਪਣੇ ਭਗਵਾਨ ਸ਼੍ਰੀ ਰਾਮ ਦਾ ਸੰਦੇਸ਼ ਹਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਸਨ ਪਰ ਤੁਹਾਡੀ ਸਰਕਾਰ ਨੇ ਹਰੀਸ਼ ਸਿੰਗਲਾ ਅਤੇ ਸਾਥੀਆਂ ਨੂੰ ਦੁਸ਼ਹਿਰੇ ਤੋਂ ਤਿੰਨ ਦਿਨ ਪਹਿਲਾਂ ਹੀ ਹਨ੍ਹੇਰ ਸਵੇਰ ਗਿਰਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਅਤੇ ਉਨ੍ਹਾਂ ਨੂੰ ਸ਼ੋਭਾ ਯਾਤਰਾ ਦੀ ਥਾਂ ਜੇਲ੍ਹ ਯਾਤਰਾ ਕਰਨੀ ਪਈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰ ਹਰ ਰੋਜ਼ ਹਿੰਦੂਆਂ ਤੋਂ ਫਿਰੌਤੀ ਮੰਗ ਰਹੇ ਹਨ, ਹਿੰਦੂਆਂ ਦੇ ਕਤਲ ਹੋ ਰਹੇ ਹਨ, ਲੁੱਟ ਖਸੁੱਟ ਖੁਲ੍ਹੇਆਮ ਜਾਰੀ ਹੈ, ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ’ਤੇ ਹੈ ਅਤੇ ਬੇਰੋਜ਼ਗਾਰੀ ਚਰਮ ਸੀਮਾ ’ਤੇ ਪਹੁੰਚ ਚੁੱਕੀ ਹੈ।
ਸਿੰਗਲਾ ਨੇ ਕਿਹਾ ਕਿ ਜਿਸ ਸੂਬੇ ਵਿੱਚ ਭਗਵਾਨ ਸ੍ਰੀ ਰਾਮ ਦਾ ਨਾਮ ਲੈਣ ਕਰਕੇ ਜੇਲ੍ਹ ਜਾਣਾ ਪੈਂਦਾ ਹੈ, ਉੱਥੇ ਹਰ ਕੋਈ ਸਮਝਦਾ ਹੈ ਕਿ ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਰਾਮ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਰਾਜ ਦਾ ਦਿਖਾਇਆ ਗਿਆ ਸੁਪਨਾ ਮਹਿਜ਼ ਇੱਕ ਡਰਾਮਾ ਸੀ। ਇਸ ਲਈ ਅਸੀਂ ਤੁਹਾਡੇ ਤੋਂ ਮੰਗ ਕਰਦੇ ਹਾਂ ਕਿ ਸ਼ਿਵ ਸੈਨਾ ਇੱਕ ਸਿਆਸੀ ਪਾਰਟੀ ਹੋਣ ਦੇ ਨਾਤੇ ਅਤੇ ਹਿੰਦੂਆਂ ਦੀ ਪਾਰਟੀ ਹੋਣ ਦੇ ਨਾਤੇ ਸ਼ਿਵ ਸੈਨਾ ਬਾਲ ਠਾਕਰੇ ਦੀ ਪਾਰਟੀ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਬਹਿਸ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਅਸੀਂ ਪੰਜਾਬ ਦੇ ਮੁੱਦਿਆਂ ਨੂੰ ਸਾਹਮਣੇ ਰੱਖ ਸਕੀਏ।
ਇਸ ਮੌਕੇ ਐਡਵੋਕੇਟ ਦਵਿੰਦਰ ਰਾਜਪੂਤ, ਵਿਸ਼ਾਲ ਕੰਬੋਜ, ਰਜਿੰਦਰ ਪਵਾਰ ਰਾਜੂ, ਵਿਸ਼ਾਲ ਪੁਰੀ ਆਦਿ ਆਗੂ ਹਾਜ਼ਰ ਸਨ।
Newsline Express

Related Articles

Leave a Comment