newslineexpres

Home Latest News ???? ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

???? ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

by Newslineexpres@1
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪਟਿਆਲਾ ਦੇ ਐਸਐਸਪੀ ਸ੍ਰੀ ਵਰੁਣ ਸ਼ਰਮਾ। ਉਨ੍ਹਾਂ ਦੇ ਨਾਲ ਹਨ ਐਸ ਪੀ ਸਿਟੀ ਸਰਫ਼ਰਾਜ਼ ਆਲਮ, ਡੀ ਐਸ ਪੀ ਗੁਰਦੇਵ ਸਿੰਘ ਧਾਲੀਵਾਲ, ਐਸ ਐਚ ਓ ਸਦਰ ਥਾਣਾ ਸਬ ਇੰਸਪੈਕਟਰ ਹਰਮਿੰਦਰ ਸਿੰਘ, ਸਬ ਇੰਸਪੈਕਟਰ ਕਰਨੈਲ ਸਿੰਘ, ਬਹਾਦੁਰਗੜ੍ਹ ਚੌਂਕੀ ਇੰਚਾਰਜ ਲਵਪ੍ਰੀਤ ਸਿੰਘ ਤੇ ਹੋਰ ਪੁਲਿਸ ਪਾਰਟੀ। ਪਿੱਛੇ ਖੜ੍ਹੇ 4 ਦੋਸ਼ੀ ਵੀ ਤਸਵੀਰ ਵਿਚ ਨਜ਼ਰ ਆ ਰਹੇ ਹਨ। Newsline Express

???? ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ

???? 8 ਕਿਲੋਗ੍ਰਾਮ ਅਫੀਮ ਸਮੇਤ 4 ਦੋਸ਼ੀ ਗ੍ਰਿਫਤਾਰ

ਪਟਿਆਲਾ /ਸੁਰਜੀਤ ਗਰੋਵਰ, ਰਜਵੰਤ ਕੌਰ – ਪਟਿਆਲਾ ਦੇ ਐਸ.ਐਸ.ਪੀ. ਸ੍ਰੀ ਵਰਣ ਸ਼ਰਮਾ, ਆਈ.ਪੀ.ਐਸ. ਨੇ ਅੱਜ ਇਥੇ ਪੁਲਿਸ ਲਾਈਨ ਵਿਖੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਸ੍ਰੀ ਮੁਹਮੰਦ ਸਰਫਰਾਜ ਆਲਮ, ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ ਦੀ ਨਿਗਰਾਨੀ ਹੇਠ ਗੁਰਦੇਵ ਸਿੰਘ ਧਾਲੀਵਾਲ ਪੀ.ਪੀ.ਐਸ ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲਾ ਦੀ ਯੋਗ ਅਗਵਾਈ ਹੇਠ ਐਸ.ਆਈ ਹਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਪਟਿਆਲਾ, ਐਸ.ਆਈ ਲਵਦੀਪ ਸਿੰਘ ਇੰਚਾਰਜ ਪੁਲਿਸ ਚੌਕੀਂ ਬਹਾਦਰਗੜ੍ਹ, ਐਸ.ਆਈ. ਕਰਨੈਲ ਸਿੰਘ ਸਮੇਤ ਪੁਲਿਸ ਪਾਰਟੀ, ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਮੁਕਤ ਪੰਜਾਬ ਮੁਹਿੰਮ ਸਬੰਧੀ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਬੀਤੇ ਦਿਨ ਸਮੇਤ ਪੁਲਿਸ ਪਾਰਟੀ ਮੇਨ ਹਾਈਵੇ ਰਾਜਪੁਰਾ – ਪਟਿਆਲਾ ਰੋਡ ਬਹਾਦਰਗੜ੍ਹ ਵਿਖੇ ਮੌਜੂਦ ਸੀ ਤਾਂ ਰਾਜਪੁਰਾ-ਬਹਾਦਰਗੜ੍ਹ ਸਾਈਡ ਤੋਂ ਆਉਂਦੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ। ਦੌਰਾਨੇ ਚੈਕਿੰਗ ਰਾਜਪੁਰਾ ਸਾਈਡ ਤੋਂ ਇਕ ਕਾਰ ਆਉਂਦੀ ਦਿਖਾਈ ਦੇਣ ਉਤੇ ਜਦੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਨੂੰ ਪਹਿਲਾਂ ਹੌਲੀ ਕਰ ਲਿਆ, ਫੇਰ ਇਕਦਮ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਅਚਾਨਕ ਬੰਦ ਹੋ ਗਈ। ਕਾਰ ਚਾਲਕ ਸਮੇਤ ਤਿੰਨ ਹੋਰ ਵਿਅਕਤੀ ਉਤਰ ਕੇ ਭੱਜਣ ਲੱਗੇ, ਜਿਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਮਨਦੀਪ ਸਿੰਘ ਉਰਫ ਮੰਨਾ ਪੁੱਤਰ ਤਜਿੰਦਰਪਾਲ ਸਿੰਘ ਵਾਸੀ ਮਕਾਨ ਨੰ 77, ਗਲੀ ਨੰਬਰ 13 ਮੁਹੱਲਾ ਕਸਾਬੀਆਂ ਵਾਲਾ ਸਨੌਰ, ਕਾਰ ਦੀ ਅਗਲੀ ਸੀਟ ਤੋਂ ਉਤਰੇ ਵਿਅਕਤੀ ਨੇ ਆਪਣਾ ਨਾਮ ਮਨਜੀਤ ਸਿੰਘ ਉਰਫ ਗੋਲਡੀ ਪੁੱਤਰ ਰਾਮ ਸਿੰਘ ਵਾਸੀ ਮਕਾਨ ਨੰ 198 ਮੁਹੱਲਾ ਪਠਾਣਾ ਵਾਲਾ ਸਨਨੌਰ, ਕਾਰ ਦੀ ਪਿਛਲੀ ਕੰਡਕਟਰ ਸਾਈਡ/ਖੱਬੀ ਸੀਟ ਤੋਂ ਉਤਰੇ ਵਿਅਕਤੀ ਨੇ ਆਪਣਾ ਨਾਮ ਰਾਜੂ ਪੁੱਤਰ ਗੁਰਮੀਤ ਸਿੰਘ ਵਾਸੀ ਰਤਨ ਨਗਰ ਸਾਹਮਣੇ ਸੈਂਟ ਮੇਰੀ ਸਕੂਲ ਚੌਰਾ ਰੋਡ ਸਨੌਰ ਅਤੇ ਕਾਰ ਦੀ ਪਿਛਲੀ ਡਰਾਈਵਰ ਸਾਈਡ/ਸੱਜੀ ਸੀਟ ਤੋਂ ਉਤਰੇ ਵਿਅਕਤੀ ਨੇ ਆਪਣਾ ਨਾਮ ਵਰਿੰਦਰ ਸਿੰਘ ਉਰਫ ਕਾਲਾ ਪੁੱਤਰ ਜੋਗਿੰਦਰ ਸਿੰਘ ਵਾਸੀ ਮਕਾਨ ਨੰਬਰ 185 ਮੁਹੱਲਾ ਕਸਾਬੀਆਂ ਵਾਲਾ ਸਨੌਰ ਦੱਸਿਆ। ਫਿਰ ਪੁਲਿਸ ਪਾਰਟੀ ਨੇ ਉਕਤ ਕਾਰ ਰੀਨੌਲਟ ਟ੍ਰਾਈਬਰ ਨੰਬਰ ਪੀ.ਬੀ. 11 ਸੀ.ਵੀ. 0668 ਦੀ ਤਲਾਸ਼ੀ ਦੌਰਾਨ ਕਾਰ ਦੀਆਂ ਫਰੰਟ ਸੀਟਾਂ ਦੇ ਵਿਚਕਾਰ ਇਕ ਕਾਲੇ ਰੰਗ ਦਾ ਬੈਗ ਪਿਆ ਦਿਖਾਈ ਦਿੱਤਾ, ਜਿਸ ਨੂੰ ਚੈਕ ਕਰਨ ਉਪਰੰਤ ਬਬੈਗ ਵਿਚੋਂ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚੋਂ 8 ਕਿਲੋ ਅਫੀਮ ਬਰਾਮਦ ਹੋਈ। ਇਸ ਕਾਰਨ ਪੁਲਿਸ ਨੇ ਉਕਤਾਨ ਚਾਰੋਂ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 139 ਮਿਤੀ 1.11.2023 ਅਧੀਨ ਧਾਰਾ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਪਟਿਆਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿਛ ਕੀਤੀ ਜਾਵੇਗੀ ਕਿ ਉਹ ਇਹ ਭਾਰੀ ਮਾਤਰਾ ਵਿਚ ਅਫੀਮ ਕਿੱਥੋਂ ਲੈਕੇ ਆਏ ਹਨ ਅਤੇ ਅੱਗੇ ਕਿਸ ਨੂੰ ਦੇਣੀ ਸੀ।
Newsline Express

Related Articles

Leave a Comment