newslineexpres

Home FesrivalFestival ???? ਔਰਤਾਂ ਨੇ ਉਤਸਾਹ ਨਾਲ ਮਨਾਇਆ ਕਰਵਾ ਚੌਥ ਦਾ ਤਿਉਹਾਰ

???? ਔਰਤਾਂ ਨੇ ਉਤਸਾਹ ਨਾਲ ਮਨਾਇਆ ਕਰਵਾ ਚੌਥ ਦਾ ਤਿਉਹਾਰ

by Newslineexpres@1
ਛਾਲਣੀ ਤੇ ਮੱਠੀ ਵਿਚੋਂ ਚੰਦਰ ਦਰਸ਼ਨ ਕਰਨ ਤੋਂ ਬਾਅਦ ਇੱਕ ਮਹਿਲਾ ਆਪਣੇ ਪਤੀ ਦੇ ਹੱਥੋਂ ਪਾਣੀ ਪੀ ਕੇ ਤੇ ਮਿਠਾਈ ਖਾ ਕੇ ਵਰਤ ਖੋਲ੍ਹਦੀ ਹੋਈ।
(ਵੇਰਵਾ : ਨਿਊਜ਼ਲਾਈਨ ਐਕਸਪ੍ਰੈਸ)

???? ਔਰਤਾਂ ਨੇ ਉਤਸਾਹ ਤੇ ਸ਼ਰਧਾ ਨਾਲ ਮਨਾਇਆ ਕਰਵਾ ਚੌਥ ਦਾ ਤਿਉਹਾਰ

ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ – ਦੇਸ਼ ਭਰ ਵਿੱਚ ਔਰਤਾਂ ਵੱਲੋਂ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਕਰਵਾ ਚੌਥ ਦਾ ਤਿਉਹਾਰ ਬਹੁਤ ਖ਼ੁਸ਼ੀਆਂ ਨਾਲ ਮਨਾਇਆ ਗਿਆ। ਇਸ ਤਿਉਹਾਰ ਤੋਂ ਕੁਝ ਦਿਨ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ ਅਤੇ ਬਾਜ਼ਾਰਾਂ ਵਿੱਚ ਭਾਰੀ ਭੀੜ ਨਜ਼ਰ ਆਈ। ਹਰ ਵਰਗ ਦੀਆਂ ਔਰਤਾਂ ਨੇ ਆਪਣੀ ਪਸੰਦ ਮੁਤਾਬਕ ਕਾਫੀ ਖਰੀਦਦਾਰੀ ਕੀਤੀ।
ਕਰਵਾ ਚੌਥ ਵਾਲੇ ਦਿਨ ਔਰਤਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਤੇ ਖੁਸ਼ਹਾਲੀ ਲਈ ਭਗਵਾਨ ਨੂੰ ਪ੍ਰਾਰਥਨਾ ਕਰਦੇ ਹੋਏ ਵਰਤ ਰੱਖ ਕੇ ਪੂਜਾ ਕੀਤੀ। ਦੇਰ ਰਾਤ ਤੱਕ ਭੁੱਖੇ ਰਹਿ ਕੇ ਚੰਦਰਮਾ ਦੇ ਦਰਸ਼ਨ ਲਈ ਉਡੀਕ ਕੀਤੀ। ਚੰਦਰਮਾ ਦੇ ਦਰਸ਼ਨ ਤੇ ਪੂਜਾ ਕਰਨ ਤੋਂ ਬਾਅਦ ਹੀ ਪਾਣੀ ਪੀਤਾ ਤੇ ਖਾਣਾ ਖਾਧਾ। Newsline Express

Related Articles

Leave a Comment