???? ਇਸ ਸਾਲ ਨਹੀਂ ਆਸਾਰ ਪੰਜਾਬ ਅੰਦਰ ਨਗਰ ਨਿਗਮ ਚੋਣਾਂ ਦੇ !!
???? ਅਜੇ ਤੱਕ ਮੁਕੰਮਲ ਨਹੀਂ ਹੋਈ ਵਾਰਡਬੰਦੀ
???? 21 ਨਵੰਬਰ ਤੱਕ ਹੋਵੇਗੀ ਵਾਰਡਬੰਦੀ
???? ਨਵੇਂ ਸਾਲ ਦੇ ਸ਼ੁਰੂ ਵਿੱਚ ਹੋ ਸਕਦੀਆਂ ਹਨ ਨਗਰ ਨਿਗਮ ਚੋਣਾਂ
ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਇਸ ਸਾਲ 15 ਨਵੰਬਰ ਤੱਕ ਕਾਰਵਾਈਆਂ ਜਾਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਹੁਣ 15 ਨਵੰਬਰ ਤੱਕ ਨਹੀਂ ਹੋ ਸਕਦੀਆਂ। ਇਸ ਸੰਬੰਧੀ ਅਜੇ ਤੱਕ ਵਾਰਡਬੰਦੀ ਦਾ ਕੰਮ ਪੂਰਾ ਨਹੀਂ ਹੋ ਸਕਿਆ ਹੈ। ਇਸ ਲਈ ਹੁਣ ਇਹ ਚੋਣਾਂ ਨਵੇਂ ਸਾਲ 2024 ਦੇ ਸ਼ੁਰੂ ਵਿੱਚ ਹੋਣ ਦੀ ਸੰਭਾਵਨਾ ਹੈ।
ਜੀ ਹਾਂ ! ਪੰਜਾਬ ਦੀਆਂ ਨਗਰ ਨਿਗਮ ਚੋਣਾਂ ਸੰਬੰਧੀ ਇਹ ਬਹੁਤ ਵੱਡੀ ਖ਼ਬਰ ਹੈ ਕਿ ਹੁਣ ਇਹ ਚੋਣਾਂ ਨਵੇਂ ਸਾਲ ਦੇ ਸ਼ੁਰੂ ਵਿੱਚ ਹੋਣ ਦੇ ਆਸਾਰ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਅੰਦਰ ਨਗਰ ਨਿਗਮ ਦੀਆਂ ਚੋਣਾਂ 15 ਨਵੰਬਰ 2023 ਤੱਕ ਕਾਰਵਾਈਆਂ ਜਾਣ। ਪਰ ਹੁਣ ਇਹ ਨਹੀਂ ਹੋ ਸਕਦਾ ਕਿਉਂਕਿ ਸਰਕਾਰ ਨੇ ਵਾਰਡਬੰਦੀ ਪੂਰੀ ਕਰਨ ਲਈ 21 ਨਵੰਬਰ ਤੱਕ ਦਾ ਸਮਾਂ ਦੇ ਦਿੱਤਾ ਹੈ। ਇਸ ਇਹ ਚੋਣਾਂ ਹੁਣ 15 ਨਵੰਬਰ ਤੱਕ ਨਹੀਂ ਹੋ ਸਕਦੀਆਂ। ਇਸ ਲਈ ਇਹ ਸਮਝਿਆ ਜਾ ਰਿਹਾ ਹੈ ਕਿ ਜੇਕਰ ਵਾਰਡਬੰਦੀ ਦਾ ਕੰਮ 21 ਨਵੰਬਰ ਤੱਕ ਪੂਰਾ ਹੋਵੇਗਾ ਤਾਂ ਚੋਣਾਂ ਅਗਲੇ ਸਾਲ ਉਤੇ ਜਾ ਪੈਣਗੀਆਂ।
Newsline Express