???? ਅਗਲੇ 12 ਦਿਨ ਵਿੱਚ ਹੋ ਸਕਦਾ ਹੈ ਇਜ਼ਰਾਈਲ ਉਤੇ ਅਚਾਨਕ ਵੱਡਾ ਹਮਲਾ
???? ਪਟਿਆਲਾ ਦੇ ਪ੍ਰਸਿੱਧ ਜੋਤਿਸ਼ੀ ਸੁਰਯਕਾਂਤ ਵਰਮਾ ਦੀ ਭਵਿੱਖਬਾਣੀ !
ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ – ਪਿਛਲੇ ਕਈ ਸਾਲਾਂ ਤੋਂ ਬਿਲਕੁਲ ਸਟੀਕ ਭਵਿੱਖਬਾਣੀ ਕਰਕੇ ਪ੍ਰਸਿੱਧ ਹੋਏ ਪਟਿਆਲਾ ਦੇ ਜੋਤਿਸ਼ੀ ਸ੍ਰੀ ਸੁਰਯਾਕਾਂਤ ਵਰਮਾ ਦਾ ਕਹਿਣਾ ਹੈ ਕਿ 4 ਨਵੰਬਰ ਤੋਂ 16 ਨਵੰਬਰ ਦਰਮਿਆਨ ਅਚਾਨਕ ਵੱਡਾ ਹਮਲਾ ਹੋਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ ਜੋਤਿਸ਼ੀ ਵਿਦਿਆ ਮੁਤਾਬਕ ਅਜਿਹੇ ਹਾਲਾਤ ਬਣ ਰਹੇ ਹਨ ਕਿ ਇਹ ਵੱਡਾ ਹਮਲਾ ਇੰਨਾ ਖਤਰਨਾਕ ਹੋ ਸਕਦਾ ਹੈ ਜਿੰਨਾ ਕਿ ਇਜ਼ਰਾਈਲ ਦੇਸ਼ ਦੇ ਲੀਡਰਾਂ ਤੇ ਫੌਜ਼ ਨੇ ਸੋਚਿਆ ਵੀ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ 26 ਦਿਨ ਤੋਂ ਇਜ਼ਰਾਈਲ ਤੇ ਫਲਿਸਤਿਨ ਵਿਚਕਾਰ ਚੱਲ ਰਹੀ ਗਹਿਗੱਚ ਲੜਾਈ ਵਿੱਚ 10,000 ਤੋਂ ਵੱਧ ਲੋਕ ਮਾਰੇ ਜਾ ਚੁਕੇ ਹਨ।
ਉਧਰ ਅਮਰੀਕਾ ਅਤੇ ਅਰਬ ਦੇਸ਼ਾਂ ਵੱਲੋਂ ਨਾਗਰਿਕਾਂ ਦੀ ਮਦਦ ਲਈ ਥੋੜ੍ਹੇ ਸਮੇਂ ਲਈ ਲੜਾਈ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਮਾਨਵਤਾਵਾਦੀ ਜੰਗਬੰਦੀ ਦਾ ਸੁਝਾਅ ਦਿੱਤਾ ਹੈ।
ਭਿਆਨਕ ਲੜਾਈ ਦੇ ਅਜਿਹੇ ਹਾਲਾਤਾਂ ਵਿੱਚ ਜੋਤਿਸ਼ੀ ਸੂਰਯਕਾਂਤ ਵੱਲੋਂ ਕੀਤੀ ਇਜ਼ਰਾਈਲ ਉਤੇ ਵੱਡੇ ਹਮਲੇ ਦੀ ਭਵਿੱਖਬਾਣੀ ਨਾਲ ਚਿੰਤਾ ਵਧਣੀ ਲਾਜ਼ਮੀ ਹੈ। Newsline Express