newslineexpres

Home Chandigarh ????ਪੈਨਸ਼ਨਰਾਂ ਤੇ ਕੱਚੇ ਮੁਲਾਜਮਾਂ ਨੇ “ਆਪ ਸਰਕਾਰ” ਦੇ ਝੂਠੇ ਲਾਰਿਆਂ ਦੀ ਪੰਡ ਫੁੱਕ ਕੇ ਕਾਲੀ ਦਿਵਾਲੀ ਮਨਾਉਣ ਦਾ ਕੀਤਾ ਐਲਾਨ

????ਪੈਨਸ਼ਨਰਾਂ ਤੇ ਕੱਚੇ ਮੁਲਾਜਮਾਂ ਨੇ “ਆਪ ਸਰਕਾਰ” ਦੇ ਝੂਠੇ ਲਾਰਿਆਂ ਦੀ ਪੰਡ ਫੁੱਕ ਕੇ ਕਾਲੀ ਦਿਵਾਲੀ ਮਨਾਉਣ ਦਾ ਕੀਤਾ ਐਲਾਨ

by Newslineexpres@1

ਪਟਿਆਲਾ 9 ਨਵੰਬਰ : ਨਿਊਜ਼ਲਾਈਨ ਐਕਸਪ੍ਰੈਸ –
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਦਿ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ, ਪੰਜਾਬ ਪੈਨਸ਼ਨਰਜ਼ ਯੂਨੀਅਨ , ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ,ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ, (1680) ਦੇ ਸੱਦੇ ਤੇ ਅੱਜ ਜ਼ਿਲ੍ਹੇ ਦੇ ਮੁਲਾਜ਼ਮਾਂ  ਤੇ ਪੈਨਸ਼ਨਰਾਂ  ਨੇ ਤੇ ਕੱਚੇ ਮੁਲਾਜਮਾਂ ਨੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕਰਕੇ ਆਮ ਆਦਮੀ ਪਾਰਟੀ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ ਫੂਕੀ ਗਈ।

ਇਸ ਐਕਸ਼ਨ ਦੀ ਅਗਵਾਈ ਕਰਦਿਆਂ ਮੁਲਾਜ਼ਮਾਂ ਦੇ ਆਗੂਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ  ਪੰਜਾਬ ਮੰਤਰੀ ਮੰਡਲ ਦੀ ਮਿਤੀ 6 ਨਵੰਬਰ ਨੂੰ ਹੋਈ ਮੀਟਿੰਗ ਦੌਰਾਨ ਪੰਜਾਬ ਦੇ 7 ਲੱਖ ਤੋਂ ਜ਼ਿਆਦਾ ਮੁਲਾਜ਼ਮਾਂ ਤੇ , ਪੈਨਸ਼ਨਰਾਂ ਨੂੰ  ਗਿਣੀ ਮਿਥੀ ਸਾਜਸ਼ ਤਹਿਤ ਨਿਰਾਸ਼ ਕੀਤਾ ਗਿਆ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਕੱਚੇ ਮੁਲਾਜਮਾਂ ਨਾਲ ਅਖਤਿਆਰ ਕੀਤਾ ਜਾ ਰਿਹਾ ਅਜਿਹਾ  ਵਤੀਰਾ ਮਹਿੰਗਾ ਪਵੇਗਾ ਕਿਉਕਿ ਪੰਜਾਬ ਮੰਤਰੀ ਮੰਡਲ ਤੋਂ ਆਸ ਕੀਤੀ ਜਾਂਦੀ ਸੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਡੀ ਏ ਦੀਆਂ 12 ਫੀਸਦੀ ਦੀ ਦਰ ਨਾਲ ਬਕਾਇਆ  ਪਈਆਂ   ਤਿੰਨ ਕਿਸ਼ਤਾਂ  ਦੀਵਾਲੀ ਤੋਂ ਪਹਿਲਾਂ  ਦੇਣ ਬਾਰੇ ਫੈਸਲਾ ਲਿਆ ਜਾਵੇਗਾ,  ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ , ਠੇਕਾ ਅਧਾਰਤ ਅਤੇ ਆਊਟ ਸੋਰਸ ਮੁਲਾਜ਼ਮ ਅਤੇ ਸਕੀਮ ਵਰਕਰਜ਼ ਨੂੰ ਪੱਕਾ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ , ਜਨਵਰੀ 2004 ਤੋਂ ਬਾਅਦ ਭਰਤੀ ਨਵੀਂ ਪੈਨਸ਼ਨ ਸਕੀਮ ਤਹਿਤ ਕੰਮ ਕਰਦੇ ਮੁਲਾਜ਼ਮ  21 ਅਕਤੂਬਰ 2022 ਨੂੰ ਪੰਜਾਬ ਮੰਤਰੀ ਮੰਡਲ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ  ਬਹਾਲ ਕਰਨ ਦਾ ਫੈਸਲਾ ਅਸਲੀ ਰੂਪ ਵਿੱਚ ਲਾਗੂ ਕੀਤਾ ਜਾਵੇਗਾ ,  ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦਾ ਸਾਢੇ ਪੰਜ ਸਾਲਾਂ ਦਾ  ਰਹਿੰਦਾ ਬਕਾਇਆ ਦੇਣ ਬਾਰੇ, ਪਿੰਡਾ ਵਿੱਚ ਕੰਮ ਕਰਦੇ ਮੁਲਾਜ਼ਮ ਪਿਛਲੀ ਕਾਂਗਰਸ ਸਰਕਾਰ ਵੱਲੋਂ ਪੇਂਡੂ ਭੱਤੇ ਸਮੇਤ  ਵੱਖ ਵੱਖ ਕਿਸਮ ਦੇ ਬੰਦ ਕੀਤੇ 37 ਭੱਤੇ ਬਹਾਲ ਹੋਣ , 4-9-14 ਏ ਸੀ ਪੀ ਸਕੀਮ ਮੁੜ ਚਾਲੂ ਕਰਨ , ਪਿਕਟਸ ਅਧੀਨ ਕੰਮ ਕਰਦੇ ਕੰਪਿਊਟਰ  ਅਧਿਆਪਕ ਸਿਖਿਆ ਵਿਭਾਗ ਪੰਜਾਬ ਸਰਕਾਰ ਅਧੀਨ ਮਰਜ਼  ਕਰਨ ਵਰਗੇ ਫੈਸਲੇ ਕੀਤੇ ਜਾਣਗੇ,  ਪਰ ਪੰਜਾਬ ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਕੋਈ  ਰਾਹਤ ਨਾ ਦੇਕੇ ਇਹਨਾਂ  ਸਾਰਿਆਂ ਦੇ ਪੱਲੇ ਨਿਰਾਸ਼ਾ ਹੀ ਪਾਈ ਹੈ ।
ਆਗੂਆਂ ਨੇ ਆਪਣੇ ਸੰਬੋਧਨ ਵਿੱਚ ਅਫਸੋਸ ਪ੍ਰਗਟ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਅਜੇ ਤੱਕ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ  ਇੱਕ ਵੀ ਚੋਣ ਵਾਅਦਾ ਪੂਰਾ ਨਾ ਕਰਨ ਕਰਕੇ ਲੋਕਾਂ ਦਾ ਇਸ ਸਰਕਾਰ ਤੋਂ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਹੈ ਇਸ ਕਰਕੇ ਲੋਕ “ਕਾਲੀ ਦੀਵਾਲੀ ਮਨਾਉਣ” ਲਈ ਮਜ਼ਬੂਰ ਹੋ ਗਏ ਹਨ। ਇੱਥੇ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਅੱਠ ਹਜਾਰ ਸਕੂਲਾਂ ਵਿੱਚ ਸਫਾਈ ਸੇਵਕ ਦੀ ਭਰਤੀ ਤਿੰਨ ਹਜਾਰ ਰੁਪਏ ਤੇ ਚੌਂਕੀਦਾਰ ਦੀ ਭਰਤੀ ਪੰਜ ਹਜਾਰ ਰੁਪਏ ਪ੍ਰਤੀ ਮਹੀਨਾ ਕਰਨ, ਜੋ ਦਲਿਤ ਸਮਾਜ ਦਾ ਆਰਥਿਕ ਸ਼ੋਸ਼ਣ ਹੈ ਤੇ ਕੰਮ ਦੇ ਘੰਟੇ 8 ਤੋਂ 12 ਘੰਟੇ ਕਰਨ ਦੀਆਂ ਭਗਵੰਤ ਮਾਨ ਸਰਕਾਰ ਦੀਆਂ ਪਿਛਲੇ ਪੌਣੇ ਦੋ ਸਾਲ ਵਿੱਚ ਅਹਿਮ ਪ੍ਰਾਪਤੀਆਂ ਹਨ, ਇਹਨਾਂ ਆਗੂਆਂ ਕਿਹਾ ਕਿ ਸਰਕਾਰੀ ਸਕੂਲਾਂ / ਕਾਲਜਾਂ ਸਮੇਤ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਕੱਚੇ ਦਿਹਾੜੀਦਾਰ ਅਤੇ ਪਾਰਟ ਟਾਇਮ ਕਰਮੀਆਂ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਅੱਖੋ ਔਹਲੇ ਕਰਦੀਆਂ ਆ ਰਹੀਆਂ ਹਨ। ਠੇਕੇਦਾਰੀ ਪ੍ਰਥਾ ਰਾਹੀਂ ਕੱਚੇ ਕਰਮੀਆਂ ਦੀ ਲੁੱਟ ਕਰਵਾਈ ਜਾ ਰਹੀ ਹੈ। ਘੱਟੋ-ਘੱਟ ਉਜਰਤਾ ਵੀ ਨਹੀਂ ਮਿਲ ਰਹੀਆਂ, ਇਹਨਾਂ ਆਗੂਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਘੱਟੋ ਘੱਟ ਉਜਰਤਾ ਵਿੱਚ ਸੋਧ ਨਹੀਂ ਕੀਤੀ ਗਈ।
ਝੂਠੇ ਲਾਰਿਆਂ ਦੀ ਪੰਡ ਡਿਪਟੀ ਕਮਿਸ਼ਨਰ ਦਫਤਰ ਅੱਗੇ ਫੂਕ ਕੇ ਭਗਵੰਤ ਮਾਨ ਸਰਕਾਰ ਦਾ ਜੋਰਦਾਰ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਤੇ ਜੋ ਆਗੂ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਵਰਿੰਦਰ ਵੈਣੀ, ਗੁਰਦਰਸ਼ਨ ਸਿੰਘ, ਰਾਮ ਕਿਸ਼ਨ, ਰਾਮ ਪ੍ਰਸਾਦ ਸਹੋਤਾ, ਅਸ਼ੋਕ ਬਿੱਟੂ, ਨਾਰੰਗ ਸਿੰਘ, ਦਰਸ਼ੀ ਕਾਂਤ, ਲਖਵਿੰਦਰ ਲੱਕੀ, ਜਗਤਾਰ ਲਾਲ, ਸੂਰਜ ਯਾਦਵ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਇੰਦਰਪਾਲ ਵਾਲਿਆ, ਚਰਨਜੀਤ ਸਿੰਘ, ਨਿਸ਼ਾ ਰਾਣੀ, ਹਰਬੰਸ ਸਿੰਘ, ਪ੍ਰਕਾਸ਼ ਲੁਬਾਣਾ, ਸ਼ਿਵ ਚਰਨ, ਰਾਜਵੰਤ ਕੌਰ, ਰਾਜੇਸ਼ ਕੁਮਾਰ, ਉਂਕਾਰ ਸਿੰਘ, ਮੋਧ ਨਾਥ ਅਜੈ ਕੁਮਾਰ ਸਿੱਪਾ, ਸੁਭਾਸ਼, ਰਾਜੇਸ਼ ਗੋਲੂ, ਰਾਮ ਕੈਲਾਸ਼, ਸਤਿਨਰਾਇਣ ਗੋਨੀ, ਬਲਜੀਤ ਸਿੰਘ, ਬੰਸੀ ਲਾਲ, ਰਮੇਸ਼ ਕੁਮਾਰ, ਹਰਨਾਮ ਸਿੰਘ, ਰਾਮ ਜੋਧਾ, ਚੰਦਰਭਾਨ, ਲਖਵੀਰ ਸਿੰਘ, ਸਤਪਾਲ, ਗੁਰਿੰਦਰ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਮੇਜਰ ਸਿੰਘ, ਕਿਰਨਪਾਲ ਸਿੰਘ, ਕਾਕਾ ਸਿੰਘ, ਕਰਮਜੀਤ ਟੀਕਾ, ਸੁਨੀਲ ਦੱਤ ਆਦਿ ਹਾਜਰ ਸਨ।

Related Articles

Leave a Comment