????ਜ਼ਬਤ ਕੀਤੇ ਘਿਓ ਦਾ ਸੈਂਪਲ ਸਬ ਸਟੈਂਡਰਡ ਆਉਣ ਕਾਰਨ ਕਰਵਾਇਆ ਨਸ਼ਟ : ਡਾ. ਵਿਜੈ ਕੁਮਾਰ ਜਿੰਦਲ
ਪਟਿਆਲਾ
, 9
ਨਵੰਬਰ
– ਨਿਊਜ਼ਲਾਈਨ ਐਕਸਪ੍ਰੈਸ – ਮਾਨਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਡਾ. ਅਵੀਨਵ ਤ੍ਰਿਖਾ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਸਾਫ ਸੁਥਰਾ ਖਾਧ ਪਦਾਰਥ ਮੁਹਈਆ ਕਰਵਾਉਣ, ਖਾਧ ਪਦਾਰਥਾਂ ਵਿੱਚ ਹੁੰਦੀ ਮਿਲਾਵਟਖੋਰੀ ਨੂੰ ਰੋਕਣ ਲਈ ਅਤੇ ਤਿਓਹਾਰਾਂ ਨੂੰ ਮੁੱਖ ਰੱਖਦੇ ਹੋਏ ਚੈਂਕਿੰਗ ਵਧਾ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਸਿਹਤ ਅਫਸਰ ਡਾ. ਵਿਜੈ ਕੁਮਾਰ ਜਿੰਦਲ ਦੀ ਅਗਵਾਈ ਵਿੱਚ ਫੂਡ ਸੇਫਟੀ ਅਫਸਰ ਜ਼ਸਵਿੰਦਰ ਸਿੰਘ ਅਤੇ ਦਰਜਾਚਾਰ ਰਾਜ ਕੁਮਾਰ ਸਮੇਤ ਬਣੀ ਟੀਮ ਵੱਲੋਂ ਅੱਜ਼ ਨਾਭਾ ਵਿਖੇ ਕੀਤੀ ਗਈ ਸੈਂਪਲਿੰਗ ਦੌਰਾਨ 3 ਸੈਂਪਲ ਲਏ ਗਏ। ਜਾਣਕਾਰੀ ਦਿੰਦੇ ਜਿਲ੍ਹਾ ਸਿਹਤ ਅਫਸਰ ਡਾ. ਵਿਜੈ ਕੁਮਾਰ ਜਿੰਦਲ ਨੇ ਦਸਿਆ ਕਿ ਉਹਨਾਂ ਦੀ ਟੀਮ ਵੱਲੋਂ 5 ਨਵੰਬਰ ਨੂੰ ਸੈਂਪਲਿੰਗ ਦੌਰਾਨ ਜ਼ਬਤ ਕੀਤੇ ਮਾਲ ਦੀਆਂ ਰਿਪੋਰਟਾਂ ਆਉਣ ਉਪਰੰਤ ਬਣਦੀ ਕਾਰਵਾਈ ਕੀਤੀ ਗਈ । ਜਿਸ ਵਿੱਚ ਘਿਓ ਦਾ ਸੈਂਪਲ ਸਬ ਸਟੈਂਡਰਡ ਆਉਣ ਕਾਰਨ ਨਸ਼ਟ ਕਰਵਾ ਦਿੱਤਾ ਗਿਆ ਅਤੇ ਜ਼ਬਤ ਕੀਤੇ ਸੁੱਕੇ ਦੁੱਧ ਦਾ ਸੈਂਪਲ ਸਹੀ ਆਉਣ ਕਾਰਨ ਸੀਲ ਖੋਲ ਕੇ ਵਾਪਿਸ ਕਰ ਦਿੱਤਾ ਗਿਆ।ਅੱਜ ਵੀ ਨਾਭਾ ਵਿਖੇ ਵੱਖ-ਵੱਖ ਦੁਕਾਨਾਂ ਤੋਂ ਗੁਲਾਬ ਅਤੇ ਖੋਏ ਦੇ ਸੈਂਪਲ ਲਏ ਗਏ। ਉਹਨਾਂ ਦੱਸਿਆ ਕਿ ਭਰੇ ਗਏ ਇਹਨਾਂ ਸੈਂਪਲਾਂ ਨੂੰ ਲੈਬਾਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬਾਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੇਲ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ ਫੂਡ ਸੈਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ ।fੲਸ ਮੋਕੇ ਫੂਡ ਸੇਫਟੀ ਅਫਸਰਾਂ ਵੱਲੋਂ ਦੁਕਾਨਦਾਰਾਂ ਨੂੰ ਵਸਤਾਂ ਦਾ ਉਤਪਾਦ ਕਰਨ ਅਤੇ ਵਿਕਰੀ ਸਮੇਂ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਵੀ ਦਿੱਤੀਆਂ।
ਫੋਟੋ ਕੈਪਸ਼ਨ: ਜਿਲ੍ਹਾ ਸਿਹਤ ਵਿਭਾਗ ਦੀ ਟੀਮ ਭਰੇ ਗਏ ਸੈਂਪਲਾਂ ਦੇ ਨਾਲ।