newslineexpres

Breaking News
Home Bank ???? ਸਟੇਟ ਬੈਂਕ ਆਫ਼ ਪਟਿਆਲਾ ਦੇ ਸੇਵਾਮੁਕਤ ਅਧਿਕਾਰੀ ਸੰਗਠਨ ਦੀ ਕਾਨਫਰੰਸ ਆਯੋਜਿਤ

???? ਸਟੇਟ ਬੈਂਕ ਆਫ਼ ਪਟਿਆਲਾ ਦੇ ਸੇਵਾਮੁਕਤ ਅਧਿਕਾਰੀ ਸੰਗਠਨ ਦੀ ਕਾਨਫਰੰਸ ਆਯੋਜਿਤ

by Newslineexpres@1

???? ਸਟੇਟ ਬੈਂਕ ਆਫ਼ ਪਟਿਆਲਾ ਦੇ ਸੇਵਾਮੁਕਤ ਅਧਿਕਾਰੀ ਸੰਗਠਨ ਦੀ ਕਾਨਫਰੰਸ ਆਯੋਜਿਤ

ਪਟਿਆਲਾ /ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸਨਾਤਨ ਧਰਮ ਕੁਮਾਰ ਸਭਾ ਭਵਨ ਵਿਖੇ ਅੱਜ 17 ਨਵੰਬਰ ਨੂੰ ਸਟੇਟ ਬੈਂਕ ਆਫ਼ ਪਟਿਆਲਾ ਦੇ ਰਿਟਾਇਰਡ ਅਫਸਰਾਂ ਦੀ ਇੰਟਰਮੀਡੀਏਟ ਕਾਨਫਰੰਸ ਹੋਈ। ਇਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਗਈ ਕਿ ਮੌਜੂਦਾ ਪ੍ਰਬੰਧਕਾਂ ਨੂੰ ਅਫਸਰਾਂ ਦੀ ਪੈਨਸ਼ਨ ਵਿੱਚ ਵਾਧਾ ਕਰਨ ਬਾਰੇ ਕਈ ਵਾਰ ਲਿਖਿਆ ਗਿਆ। ਸ੍ਰੀ ਸੰਧੂ ਨੇ ਦੱਸਿਆ ਕਿ ਸੰਸਥਾ ਨੇ ਮੈਡੀਕਲ ਇੰਸ਼ੋਰੈਂਸ ਵਿੱਚ ਸੁਧਾਰ ਆਦਿ ਵਰਗੇ ਮੁੱਦਿਆਂ ਉੱਤੇ ਜ਼ੋਰ ਦਿੱਤਾ ਅਤੇ ਮੁੱਖ ਮਹਿਮਾਨ ਨੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।ਉਨ੍ਹਾਂ ਨੇ ਭਵਿੱਖ ਸਬੰਧੀ ਕਈ ਚਿੰਤਾਵਾਂ ਪ੍ਰਗਟ ਕਰਦਿਆਂ ਕਿਹਾ ਕਿ 1997 ਤੋਂ ਲੈ ਕੇ ਹੁਣ ਤੱਕ ਬੈਂਕ ਦੇ ਅਧਿਕਾਰੀਆਂ ਦੀ ਪੈਨਸ਼ਨ ਵਿੱਚ ਕਦੇ ਵਾਧਾ ਨਹੀਂ ਕੀਤਾ ਗਿਆ। ਸ੍ਰੀ ਸੰਧੂ ਅਤੇ ਮੁੱਖ ਮਹਿਮਾਨ ਸ੍ਰੀ ਅਨੰਤ ਕ੍ਰਿਸ਼ਨ ਰਾਓ ਅਤੇ ਗੈਸਟ ਆਫ ਆਨਰ ਸ਼੍ਰੀ ਰਾਮਾ ਕੋਟਾਸਵੇਰਾ ਰਾਓ ਨੇ 70 ਅਤੇ 80 ਸਾਲ ਦੀ ਉਮਰ ਦੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਸੰਸਥਾ ਦੇ ਵਿੱਤ ਸਕੱਤਰ ਯਸ਼ਪਾਲ ਸੂਦ ਨੇ ਬੈਲੇਂਸ ਸ਼ੀਟ ਪ੍ਰਕਾਸ਼ਿਤ ਕੀਤੀ ਜਿਸ ਨੂੰ ਹਾਜ਼ਰ ਸਮੂਹ ਲੋਕਾਂ ਨੇ ਹੱਥ ਖੜੇ ਕਰਕੇ ਸਵੀਕਾਰ ਕੀਤਾ।ਇਸ ਕਾਨਫ਼ਰੰਸ ਵਿੱਚ ਪੰਜਾਬ ਅਤੇ ਹੋਰ ਰਾਜਾਂ ਤੋਂ 400 ਦੇ ਕਰੀਬ ਸੇਵਾਮੁਕਤ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਅਤੇ ਸੰਸਥਾ ਵੱਲੋਂ ਸਾਰੇ ਪ੍ਰਤੀਭਾਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Newsline Express

Related Articles

Leave a Comment