???? ਪਟਿਆਲਾ ਦੇ ਪੁਰਾਣਾ ਬਿਸ਼ਨ ਨਗਰ ਇਲਾਕੇ ਵਿੱਚ ਚੌਰਾ ਦਾ ਖ਼ੌਫ਼
???? ਪੁਲਿਸ ਗਸ਼ਤ ਵਾਧਾ ਕੇ ਚੋਰੀ ਦੀਆਂ ਘਟਨਾਵਾਂ ਰੁਕੀਆਂ ਜਾਣ : ਦਲਜੀਤ ਸਿੰਘ ਚਹਿਲ
ਪਟਿਆਲਾ / ਰਾਕੇਸ਼ – ਨਿਊਜ਼ਲਾਈਨ ਐਕਸਪ੍ਰੈਸ – ਉਂਝ ਤਾਂ ਪਟਿਆਲਾ ਦੇ ਲਗਭਗ ਹਰ ਇਲਾਕੇ ਵਿਚ ਚੋਰੀ, ਲੁੱਟ ਖੋਹ ਦੀਆਂ ਵਾਰਦਾਤਾਂ ਸੁਨਣ ਨੂੰ ਮਿਲ ਜਾਂਦੀਆਂ ਹਨ, ਪਰ ਸ਼ਹਿਰ ਦੇ ਪੁਰਾਣਾ ਬਿਸ਼ਨ ਨਗਰ ਇਲਾਕੇ ਵਿਚ ਲੋਕਾਂ ਵਿੱਚ ਚੋਰਾਂ ਦਾ ਕਾਫੀ ਖ਼ੌਫ਼ ਸੁਣਨ ਨੂੰ ਮਿਲ ਰਿਹਾ ਹੈ, ਖਾਸਕਰ ਗਲੀ ਨੰਬਰ 14 ਵਿੱਚ, ਜਿੱਥੇ ਬੀਤੇ ਦਿਨ ਸਵੇਰੇ ਲਗਭਗ 3;15 ਚੋਰਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਚੋਰਾਂ ਨੇ ਬਾਹਰ ਗਏ ਵਿਅਕਤੀ ਦੇ ਘਰ ਵੜ ਕੇ ਘਰ ਦਾ ਕਾਫੀ ਸਮਾਨ ਚੋਰੀ ਕਰ ਲਿਆ। ਮੁਹੱਲੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕਥਿਤ ਚੋਰਾਂ ਦੀ ਵੀਡਿਓ ਵੀ ਵਾਇਰਲ ਹੋ ਗਈ ਹੈ। ਇਸ ਵੀਡਿਓ ਵਿਚ 2 ਵਿਅਕਤੀ ਦੇ ਘੁੰਮਣ ਅਤੇ ਫੇਰ ਸਮਾਨ ਚੋਰੀ ਤੋਂ ਬਾਅਦ ਜਾਂਦੇ ਦਿਖਾਈ ਦੇ ਰਹੇ ਹਨ।
ਇਸ ਵਾਰਦਾਤ ਤੋਂ ਪਹਿਲਾਂ ਦਿਨ ਦਿਹਾੜੇ ਵੀ ਚੋਰੀ ਦੀ ਵਾਰਦਾਤ ਹੋਈ ਹੈ। ਚੋਰ, ਇੱਕ ਬਣ ਰਹੇ ਮਕਾਨ ਵਿਚੋਂ ਲੋਹੇ ਦੇ ਸਰੀਏ ਚੋਰੀ ਕਰਕੇ ਲੈ ਗਏ। ਇਸ ਕਥਿਤ ਚੋਰ ਦੀ ਫੋਟੋ ਵੀ ਸੀਸੀਟੀਵੀ ਕੈਮਰੇ ਵਿਚ ਨਜ਼ਰ ਆਈ ਹੈ।
ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਚੋਰਾਂ ਦੀਆਂ ਲਗਾਤਾਰ ਵੱਧ ਰਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈl
ਸਾਬਕਾ ਐਮ ਸੀ ਅਤੇ ਸਮਾਜ ਸੇਵੀ ਦਲਜੀਤ ਸਿੰਘ ਚਹਲ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਪਹਿਲਾਂ ਹੋਈਆਂ ਚੋਰੀ ਦੀਆਂ ਹੋਈਆਂ ਘਟਨਾਵਾਂ ਦਾ ਕੁਝ ਪਤਾ ਨਹੀਂ ਲੱਗਿਆ ਹੈ, ਹੁਣ ਤਾਂ ਛੋਟੀ ਮੋਟੀ ਚੋਰੀ ਦੀ ਖਬਰ ਵੀ ਲੋਕ ਪੁਲਿਸ ਨੂੰ ਦੇਣ ਤੋਂ ਕਤਰਾਉਣ ਲੱਗ ਪਏ ਹਨ। ਦਲਜੀਤ ਸਿੰਘ ਚਹਿਲ ਨੇ ਕਿਹਾ ਕਿ ਸਰਦੀਆਂ ਵਿੱਚ ਅਜਿਹੀਆਂ ਵਾਰਦਾਤਾਂ ਜਿਆਦਾ ਹੁੰਦੀਆਂ ਹਨ ਕਿਉਂਕਿ ਜਿਆਦਾਤਰ ਲੋਕ ਆਪਣੇ ਘਰਾਂ ਵਿੱਚ ਹੁੰਦੇ ਹਨ। ਉਹਨਾਂ ਨੇ ਐਸ ਐਸ ਪੀ ਪਟਿਆਲਾ ਅਤੇ ਸੰਬੰਧਤ ਪੁਲਿਸ ਸਟੇਸ਼ਨ ਦੇ ਐਸ ਐਚ ਓ ਤੋਂ ਮੰਗ ਕੀਤੀ ਹੈ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਘਟਾਉਣ ਲਈ ਪੁਲਿਸ ਦੀ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਕਾਬੂ ਕੀਤਾ ਜਾਵੇ। ਇਸਦੇ ਨਾਲ ਹੀ ਚਹਿਲ ਨੇ ਲੋਕਾਂ ਨੂੰ ਚੌਕਸ ਰਹਿਣ ਦਾ ਸੁਝਾਅ ਦਿੱਤਾ।
Newsline Express