newslineexpres

Home Latest News ???? ਵੀਰ ਹਕੀਕਤ ਰਾਏ ਸਕੂਲ ਵਿਖੇ ਸ਼੍ਰੀ ਰਾਮਾਇਣ ਦਰਸ਼ਨ ਗਿਆਨ ਮੁਕਾਬਲੇ ਦਾ ਆਯੋਜਨ

???? ਵੀਰ ਹਕੀਕਤ ਰਾਏ ਸਕੂਲ ਵਿਖੇ ਸ਼੍ਰੀ ਰਾਮਾਇਣ ਦਰਸ਼ਨ ਗਿਆਨ ਮੁਕਾਬਲੇ ਦਾ ਆਯੋਜਨ

by Newslineexpres@1

???? ਵੀਰ ਹਕੀਕਤ ਰਾਏ ਸਕੂਲ ਵਿਖੇ ਸ਼੍ਰੀ ਰਾਮਾਇਣ ਦਰਸ਼ਨ ਗਿਆਨ ਮੁਕਾਬਲੇ ਦਾ ਆਯੋਜਨ

ਪਟਿਆਲਾ, 22 ਦਸੰਬਰ – ਸੁਨੀਤਾ ਵਰਮਾ / ਨਿਊਜ਼ਲਾਈਨ ਐਕਸਪ੍ਰੈਸ – ਅੱਜ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ਼੍ਰੀ ਰਾਮਾਇਣ ਦਰਸ਼ਨ ਜਨਰਲ ਗਿਆਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਨੂੰ ਸਨਾਤਨ ਸੱਭਿਆਚਾਰ ਨੂੰ ਜਾਣਨ ਲਈ ਪ੍ਰੇਰਿਤ ਕਰਨਾ ਸੀ। ਇਸ ਮੁਕਾਬਲੇ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਕੁਇਜ਼ ਰਾਹੀਂ ਸ਼੍ਰੀ ਰਾਮਾਇਣ ਦਰਸ਼ਨ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਕਵਿਜ਼ ਪ੍ਰਸ਼ਨਾਂ ਰਾਹੀਂ ਸ੍ਰੀ ਰਾਮਾਇਣ ਦਰਸ਼ਨ ਬਾਰੇ ਆਪਣੇ ਗਿਆਨ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ।
ਇਹ ਮੁਕਾਬਲਾ ਤਿੰਨ ਵਰਗਾਂ ਵਿੱਚ ਕਰਵਾਇਆ ਗਿਆ। ਪਹਿਲੇ ਵਰਗ ਵਿੱਚ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ, ਦੂਜੇ ਵਰਗ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਤੀਜੇ ਵਰਗ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸ਼੍ਰੀ ਰਾਮਾਇਣ ਦਰਸ਼ਨ ਜਨਰਲ ਗਿਆਨ ਮੁਕਾਬਲੇ ਦੇ ਪਹਿਲੇ ਵਰਗ ਵਿੱਚ ਪੰਜਵੀਂ ਜਮਾਤ ਦੀ ਦ੍ਰਿਸ਼ਟੀ ਅਤੇ ਕਾਰਤਿਕ ਨੇ ਪਹਿਲਾ ਸਥਾਨ, ਪਵਨ ਕੁਮਾਰ ਨੇ ਦੂਜਾ ਸਥਾਨ, ਮਾਨ ਚੌਹਾਨ ਨੇ ਤੀਜਾ ਸਥਾਨ, ਚੌਥੀ ਜਮਾਤ ਦੀ ਆਰਵੀ ਅਤੇ ਮਨਪ੍ਰੀਤ ਕੌਰ ਨੇ ਸਾਂਤਵਨਾ ਪੁਰਸਕਾਰ ਪ੍ਰਾਪਤ ਕੀਤਾ। ਦੂਜੇ ਵਰਗ ਵਿੱਚ ਰਿਤਵਿਕ ਤੇ ਸ਼ਨੀ ਯਾਦਵ ਪਹਿਲੇ, ਯਾਸ਼ਿਕਾ, ਰਾਜਪ੍ਰੀਤੀ ਗੁਪਤਾ ਦੂਜੇ, ਗੁਰਵੀਰ ਸਿੰਘ ਤੇ ਸਾਕਸ਼ੀ ਤੀਜੇ ਸਥਾਨ ’ਤੇ ਰਹੇ। ਤੀਸਰੇ ਵਰਗ ਵਿੱਚ 12ਵੀਂ ਜਮਾਤ ਦੀ ਸਾਨੀਆ ਪਹਿਲੇ, 11ਵੀਂ ਜਮਾਤ ਦੀ ਮਹਿਕ ਅਤੇ ਪ੍ਰਿਆ ਦਿਉਰਾ ਦੂਜੇ, 12ਵੀਂ ਜਮਾਤ ਦੀ ਡੋਲੀ, ਜੋਤੀ, ਸਿਮਰਨਜੀਤ ਕੌਰ ਤੀਜੇ ਸਥਾਨ ’ਤੇ ਰਹੀ।
ਇਸ ਮੌਕੇ ਸਕੂਲ ਪਿ੍ੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਆਪਣੇ ਸਨਾਤਨ ਸੰਸਕ੍ਰਿਤੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਮਰਿਯਾਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦੇ ਜੀਵਨ ਤੋਂ ਪ੍ਰੇਰਿਤ ਹੋ ਕੇ ਆਪਣੇ ਚੰਗੇ ਚਰਿੱਤਰ ਦਾ ਨਿਰਮਾਣ ਕਰਕੇ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਇਕ ਸੁੰਦਰ ਤੇ ਸਵੱਛ ਸਮਾਜ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਤਸਾਹਿਤ ਕੀਤਾ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
Newsline Express

Related Articles

Leave a Comment