newslineexpres

Home Information ???? ਪਟਿਆਲਾ ਦੇ ਐਨ.ਆਈ.ਐਸ ਵਿੱਚ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ ਜਾਰੀ

???? ਪਟਿਆਲਾ ਦੇ ਐਨ.ਆਈ.ਐਸ ਵਿੱਚ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ ਜਾਰੀ

by Newslineexpres@1

???? ਪਟਿਆਲਾ ਦੇ ਐਨ.ਆਈ.ਐਸ  ਵਿੱਚ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ ਜਾਰੀ

???? ਤੀਰਅੰਦਾਜ਼ੀ ਵਿੱਚ ਖਿਡਾਰੀ ਦਿਖਾ ਰਹੇ ਹਨ ਆਪਣੀ ਪ੍ਰਤਿਭਾ ਦੇ ਜੌਹਰ

???? ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਤੋਂ ਭਾਗ ਲੈ ਰਹੇ ਹਨ ਖਿਡਾਰੀ

???? ਨੈਸ਼ਨਲ ਤੇ ਇੰਟਰਨੈਸ਼ਨਲ ਮੈਡਲਿਸਟ ਖਿਡਾਰੀ ਵੀ ਸ਼ਾਮਲ

???? ਪੰਜਾਬ ਆਰਚਰੀ ਐਸੋਸੀਏਸ਼ਨ ਦੇ ਸ਼ਲਾਘਾਯੋਗ ਪ੍ਰਬੰਧਾਂ ਤੋਂ ਖੁਸ਼ ਹਨ ਖਿਡਾਰੀ

ਪਟਿਆਲਾ, 29 ਦਸੰਬਰ – ਅਸ਼ੋਕ ਵਰਮਾ, ਸੁਰਜੀਤ ਗਰੋਵਰ, ਰਜਵੰਤ ਕੌਰ ਰਮਨ, ਰਾਜ ਕੁਮਾਰ / ਨਿਊਜ਼ਲਾਈਨ ਐਕਸਪ੍ਰੈਸ –  ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਆਰਚਰੀ ਐਸੋਸੀਏਸ਼ਨ ਵੱਲੋਂ ਆਯੋਜਿਤ ਪਟਿਆਲਾ ਦੇ ਸ਼ਾਨਦਾਰ ਖੇਡ ਮੈਦਾਨ ਵਿੱਚ ਤੀਰਅੰਦਾਜ਼ੀ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਬਾਲੀ ਦੀ ਅਗਵਾਈ ਵਿੱਚ ਜਾਰੀ ਇਸ ਚੈਂਪੀਅਨਸ਼ਿਪ ਦੇ ਤੀਜੇ ਦਿਨ ਖੇਲੋ ਇੰਡੀਆ ਮੁਹਿੰਮ ਦੇ ਤਹਿਤ ਤੀਰਅੰਦਾਜ਼ੀ ਦੀਆਂ ਮਹਿਲਾ ਖਿਡਾਰੀਆਂ ਨੇ ਚੈਂਪੀਅਨਸ਼ਿਪ ਵਿੱਚ ਬੜੇ ਉਤਸਾਹ ਦੇ ਨਾਲ ਭਾਗ ਲਿਆ। ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀਆਂ ਨੇ ਜਿਥੇ ਕੇਂਦਰ ਸਰਕਾਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ, ਉਥੇ ਹੀ ਪੰਜਾਬ ਆਰਚੇਰੀ ਐਸੋਸੀਏਸ਼ਨ ਦੇ ਪ੍ਰਬੰਧਾਂ ਦੀ ਪ੍ਰਸੰਸਾ ਕੀਤੀ ਅਤੇ ਇਸ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਣ ਉਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

  ਅੱਜ ਤੋਂ ਪਹਿਲੇ 2 ਦਿਨ ਕਾਰਵਾਈ 5ਵੀਂ ਪੈਰਾ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ ਦੌਰਾਨ ਸਿਰਫ ਪੈਰਾ ਖਿਡਾਰੀਆਂ ਨੇ ਚੈਂਪੀਅਨਸ਼ਿਪ ਵਿੱਚ ਆਪਣੀ ਕਲਾ ਦੇ ਜ਼ੋਹਰ ਦਿਖਾਏ ਜਦਕਿ ਅੱਜ ਤੀਜੇ ਦਿਨ ਵੂਮੈਨ ਆਰਚਰੀ ਕੰਪੀਟੀਸ਼ਨ ਕਰਵਾਏ ਗਏ। 

  ਕਾਮਨਵੈਲਥ ਗੇਮਜ਼ ਵਿੱਚ ਪਿਸਟਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਖਿਡਾਰੀ ਗਗਨ ਰੰਧਾਵਾ (ਪਟਿਆਲਾ) ਨੂੰ ਪੰਜਾਬ ਆਰਚਰੀ ਐਸੋਸੀਏਸ਼ਨ ਵੱਲੋਂ ਪ੍ਰਧਾਨ ਰਵਿੰਦਰ ਕੁਮਾਰ ਬਾਲੀ, ਜਨਰਲ ਸਕੱਤਰ ਨਵਜੋਤ ਸਿੰਘ ਬਜਾਜ, ਜੁਆਇੰਟ ਐਡਵੋਕੇਟ ਭਿੰਡਰ ਅਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਅਸ਼ੋਕ ਵਰਮਾ ਨੇ ਸਨਮਾਨਿਤ ਕੀਤਾ।  

  ਪਟਿਆਲਾ ਵਿਖੇ ਚੱਲ ਰਹੀ ਚੈਂਪੀਅਨਸ਼ਿਪ ਵਿੱਚ ਤੀਰਅੰਦਾਜ਼ੀ ਵਿੱਚ ਦੁਨੀਆ ਦੀ ਨੰਬਰ ਇੱਕ, ਇੰਟਰਨੈਸ਼ਨਲ ਖਿਡਾਰੀ, ਸ਼ੀਤਲ ਦੇਵੀ, ਜਿਸਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ 10 ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ, ਵੀ ਆਪਣੇ ਹੋਰ ਅਹਿਜੇ ਖਿਡਾਰੀਆਂ ਨਾਲ ਸ਼ਾਮਲ ਹੈ ਜਿਨ੍ਹਾਂ ਨੇ ਓਲੰਪੀਅਨ ਅਤੇ ਏਸ਼ੀਅਨ ਗੇਮਜ਼ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸ਼ੀਤਲ ਦੇਵੀ ਦੇ ਨਾਲ ਉਸਦੀ ਪ੍ਰਸਿੱਧ ਇੰਟਰਨੈਸ਼ਨਲ ਕੋਚ ਅਭਿਲਾਸ਼ਾ ਚੌਧਰੀ ਵੀ ਪਟਿਆਲਾ ਪਹੁੰਚੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ 29 ਦਸੰਬਰ ਸ਼ਾਮ ਨੂੰ ਸ਼ੀਤਲ ਦੇਵੀ ਨੂੰ ਅਮਿਤਾਭ ਬੱਚਨ ਵਾਲੇ ਪ੍ਰਸਿੱਧ ਟੀਵੀ ਪ੍ਰੋਗਰਾਮ “ਕੌਣ ਬਣੇਗਾ ਕਰੋੜਪਤੀ” ਵਿੱਚ ਵੀ ਦੇਖਿਆ ਜਾ ਸਕਦਾ ਹੈ।

  ਸ਼ੀਤਲ ਦਾਸ ਨੇ ਨਿਊਜ਼ਲਾਈਨ ਐਕਸਪ੍ਰੈਸ ਦੀ ਟੀਮ ਨਾਲ ਗੱਲਬਾਤ ਕਰਦਿਆਂ ਜਿੱਥੇ ਆਪਣੀਆਂ ਪੁਰਾਣੀਆਂ ਯਾਦਾਂ, ਮੁਕਾਬਲਿਆਂ, ਰਾਸ਼ਟਰੀ ਤੇ ਅੰਤਰਰਾਸ਼ਟਰੀ ਦੌਰਿਆਂ ਨੂੰ ਸਾਂਝਾ ਕੀਤਾ, ਉਥੇ ਹੀ ਪਟਿਆਲਾ ਵਿਖੇ ਐਨ ਆਈ ਐਸ ਦੇ ਸ਼ਾਨਦਾਰ ਗਰਾਊਂਡ ਵਿੱਚ ਚੱਲ ਰਹੀ ਆਰਚਰੀ ਚੈਂਪੀਅਨਸ਼ਿਪ ਲਈ ਕੇਂਦਰ ਸਰਕਾਰ ਅਤੇ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ ਵੱਲੋਂ ਕੀਤੇ ਪ੍ਰਬੰਧਾਂ ਦੀ ਜੰਮ ਕੇ ਪ੍ਰਸ਼ੰਸ਼ਾ ਕੀਤੀ।

ਸ਼ੀਤਲ ਇਨ੍ਹਾਂ ਦੇ ਨਾਲ ਨਾਲ ਆਪਣੀ ਅੰਤਰਰਾਸ਼ਟਰੀ ਕੋਚ ਅਭਿਲਾਸ਼ਾ ਚੌਧਰੀ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ।

ਇਸਦੇ ਨਾਲ ਹੀ ਅੰਤਰਰਾਸ਼ਟਰੀ ਕੋਚ ਅਭਿਲਾਸ਼ਾ ਚੌਧਰੀ ਨੇ ਨਿਊਜ਼ਲਾਈਨ ਐਕਸਪ੍ਰੈਸ ਨੂੰ ਦੱਸਿਆ ਕਿ ਬਹੁਤ ਹੀ ਕੋਮਲ ਜਿਹੀ ਦਿਖਣ ਵਾਲੀ ਲੜਕੀ ਸ਼ੀਤਲ ਦੇਵੀ ਨੇ ਆਪਣੀ ਅਣਥੱਕ ਮੇਹਨਤ ਨਾਲ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਹ ਸ਼ੀਤਲ ਨੂੰ ਕੋਚਿੰਗ ਕਰਵਾ ਕੇ ਬਹੁਤ ਖੁਸ਼ ਤੇ ਸੰਤੁਸ਼ਟ ਹੈ। ਅਭਿਲਾਸ਼ਾ ਚੌਧਰੀ ਨੇ ਵੀ ਕੇਂਦਰ ਸਰਕਾਰ ਅਤੇ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ।

 ਹੋਰ ਖਿਡਾਰਨਾਂ ਨਾਲ ਗੱਲਬਾਤ ਕਰਕੇ ਵੀ ਕੁੱਲ ਮਿਲਾ ਕੇ ਇਹ ਸਪਸ਼ਟ ਹੋਇਆ ਕਿ ਸਾਰੇ ਖਿਡਾਰੀ ਪਟਿਆਲਾ ਪਹੁੰਚ ਕੇ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਣ ਉਤੇ ਬੇਹੱਦ ਖੁਸ਼ ਤੇ ਉਤਸਾਹਿਤ ਹਨ।

  ਪੰਜਾਬ ਆਰਚਰੀ ਐਸੋਸੀਏਸ਼ਨ ਪ੍ਰਧਾਨ ਸ੍ਰੀ ਰਵਿੰਦਰ ਕੁਮਾਰ ਬਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮੂਹ ਖਿਡਾਰੀਆਂ ਤੇ ਉਨ੍ਹਾਂ ਦੇ ਨਾਲ ਆਏ ਮੈਂਬਰਾਂ ਵਲੋਂ ਬਹੁਤ ਹੀ ਅਨੁਸ਼ਾਸਿਤ ਢੰਗ ਨਾਲ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਧਨਵਾਦ ਕੀਤਾ ਅਤੇ ਕੇਂਦਰ ਸਰਕਾਰ ਦੀ ਵੀ ਸ਼ਲਾਘਾ ਕੀਤੀ।

  ਦੱਸ ਦੇਈਏ ਕਿ ਅੱਜ 30 ਦਸੰਬਰ ਨੂੰ ਇਸ ਚੈਂਪੀਅਨਸ਼ਿਪ ਦਾ ਆਖਰੀ ਦਿਨ ਹੈ। Newsline Express

Related Articles

Leave a Comment