???? ਜਲ ਸਪਲਾਈ ਅਤੇ ਸੈਨੀਟੇਸ਼ਨ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਪਟਿਆਲਾ ਦਾ ਕੈਲੰਡਰ ਰਿਲੀਜ਼
???? ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਪਨੂੰ ਨੇ ਕੀਤਾ ਕੈਲੰਡਰ ਰਿਲੀਜ਼
ਪਟਿਆਲਾ, 3 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮਨਿਸਟੀਰੀਅਲ ਸਟਾਫ਼ ਐਸੋਸੀਏਸ਼ਨ ਹਲਕਾ ਪਟਿਆਲਾ ਦਾ ਸਾਲ 2024 ਦਾ ਕੈਲੰਡਰ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਵੱਲੋਂ ਰਿਲੀਜ਼ ਕਰਵਾਇਆ ਗਿਆ। ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਸਤਨਾਮ ਸਿੰਘ ਕੰਬੋਜ, ਪ੍ਰਧਾਨ ਸਤਨਾਮ ਸਿੰਘ ਲੁਬਾਣਾ, ਚੇਅਰਮੈਨ ਪ੍ਰਿੰਸ ਕੁਮਾਰ, ਜਨਰਲ ਸਕੱਤਰ ਹਿਮਾਂਸ਼ੂ ਸ਼ਰਮਾ, ਵਿੱਤ ਸਕੱਤਰ ਸੰਜੀਵ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸਤਵੰਤ ਸਿੰਘ, ਸਮੂਹ ਇੰਚਾਰਜ ਦੇਸ ਰਾਜ, ਸਲਾਹਕਾਰ ਜਗਰੂਪ ਸਿੰਘ, ਸਲਾਹਕਾਰ ਲਲਿਤ ਕੁਮਾਰ, ਸਲਾਹਕਾਰ ਨਵੀਨ, ਦਵਿੰਦਰ ਸਿੰਘ ਸੀਨੀਅਰ ਸਹਾਇਕ, ਪਲਵਿੰਦਰ ਸਿੰਘ, ਸੀਨੀਅਰ ਸਹਾਇਕ ਸੁਰੇਸ਼ ਅਤੇ ਬਿੱਕੀ ਲਾਲ ਆਦਿ ਸ਼ਾਮਲ ਸਨ।
ਇਸ ਸਮੇਂ ਬਲਤੇਜ ਪੰਨੂ ਨਾਲ ਮੁਲਾਜ਼ਮਾਂ ਨੇ ਵਿਚਾਰ ਵਟਾਂਦਰਾ ਕਰਦਿਆਂ ਯੂਨੀਅਨ ਦੀਆਂ ਮੰਗਾਂ ਸਬੰਧੀ ਵੀ ਜਾਣੂ ਕਰਵਾਇਆ। ਉਨ੍ਹਾਂ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਜਲਦੀ ਹੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਵਾਇਆ ਜਾਵੇਗਾ।
Newsline Express