???? ਮਾਤਾ ਕੌਸ਼ੱਲਿਆ ਜੀ ਦੇ ਇਤਿਹਾਸਕ ਜਨਮ ਅਸਥਾਨ ਘੜਾਮ ਨੂੰ ਇਤਿਹਾਸਕ ਤੀਰਥ ਸਥਾਨ ਵਜੋਂ ਵਿਕਸਤ ਕੀਤਾ ਜਾਵੇ : ਪਵਨ ਗੁਪਤਾ
???? 22 ਜਨਵਰੀ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਅਯੁੱਧਿਆ ਵਿੱਚ ਵਿਰਾਜਮਾਨ ਹੋਣ ਸਮੇਂ ਪਟਿਆਲਾ ਦੇ ਘੜਾਮ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਮਨਾਏਗੀ ਜਸ਼ਨ ਤੇ ਕਰੇਗੀ ਪੂਜਾ ਪਾਠ
???? ਮਾਤਾ ਕੌਸ਼ੱਲਿਆ ਜੀ ਦੇ ਇਤਿਹਾਸਕ ਜਨਮ ਅਸਥਾਨ ਘੜਾਮ ਨੂੰ ਇਤਿਹਾਸਕ ਤੀਰਥ ਸਥਾਨ ਵਜੋਂ ਵਿਕਸਤ ਕੀਤਾ ਜਾਵੇ : ਪਵਨ ਗੁਪਤਾ
ਪਟਿਆਲਾ, 3 ਦਸੰਬਰ – ਰਮਨ ਰਜਵੰਤ, ਰਜਨੀਸ਼, ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ – ਜਿਲ੍ਹਾ ਸ਼ਿਵ ਸੈਨਾ ਹਿੰਦੂਸਤਾਨ ਪਟਿਆਲਾ ਦੇ ਸਮੂਹ ਸੀਨੀਅਰ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਬੇਹੱਦ ਉਤਸਾਹ ਨਾਲ ਕੀਤੀ ਗਈ, ਜਿਸ ਵਿੱਚ ਸੂਬਾ ਪੱਧਰੀ, ਜ਼ਿਲ੍ਹਾ ਪੱਧਰੀ ਅਤੇ ਸ਼ਹਿਰ ਪੱਧਰ ਦੇ ਅਧਿਕਾਰੀਆਂ ਨੇ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ।
ਇਸ ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਨੇ ਕੀਤੀ। ਮੀਟਿੰਗ ਵਿੱਚ ਪਾਰਟੀ ਵੱਲੋਂ ਸੰਗਠਨ ਨੂੰ ਜ਼ਿਲ੍ਹਾ ਪੱਧਰ, ਸ਼ਹਿਰ ਅਤੇ ਦਿਹਾਤੀ ਪੱਧਰ ‘ਤੇ ਸਰਗਰਮ ਅਤੇ ਮਜ਼ਬੂਤ ਕਰਨ ਲਈ ਰਣਨੀਤੀ ਬਣਾਈ ਗਈ ਅਤੇ ਸਾਰੇ ਸੀਨੀਅਰ ਆਗੂਆਂ ਨੂੰ ਇਸ ਰਣਨੀਤੀ ਨੂੰ ਲਾਗੂ ਕਰਨ ਲਈ ਕਿਹਾ ਗਿਆ। ਮੀਟਿੰਗ ਵਿੱਚ ਹਾਜ਼ਰ ਸਾਰੇ ਆਗੂਆਂ ਨੂੰ ਇਸ ਮਾਮਲੇ ਸਬੰਧੀ ਆਪਣੀ ਰਿਪੋਰਟ ਹਰ ਹਫ਼ਤੇ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਸ੍ਰੀ ਸ਼ਮਾਕਾਂਤ ਪਾਂਡੇ ਨੂੰ ਸੌਂਪਣ ਲਈ ਸਖ਼ਤ ਹਦਾਇਤ ਕੀਤੀ ਗਈ।
ਇਸ ਰਣਨੀਤੀ ਤਹਿਤ ਪਾਰਟੀ ਨੇ ਵਿਸ਼ੇਸ਼ ਤੌਰ ‘ਤੇ ਪਟਿਆਲਾ ਲੋਕ ਸਭਾ ਸੀਟ ਦੇ ਨਾਲ ਨਾਲ ਨਗਰ ਨਿਗਮ ਤੇ ਨਗਰ ਪਾਲਿਕਾ ਚੋਣਾਂ ਗੰਭੀਰਤਾ ਨਾਲ ਲੜਨ ਦੇ ਸੰਕੇਤ ਦਿੱਤੇ ਹਨ।
ਅੱਜ ਹੋਈ ਇਸ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਹੈ ਕਿ 22 ਜਨਵਰੀ 2024 ਨੂੰ ਭਗਵਾਨ ਸ਼੍ਰੀ ਰਾਮ ਅਯੁੱਧਿਆ ਵਿੱਚ ਜਦੋਂ ਆਪਣੇ ਵਿਸ਼ਾਲ ਮੰਦਰ ਵਿੱਚ ਬਿਰਾਜਮਾਨ ਹੋਣਗੇ, ਉਸ ਮੌਕੇ ਇਸਦੀ ਖੁਸ਼ੀ ‘ਚ ਦੇਸ਼ ਭਰ ਦੇ ਮੰਦਰਾਂ ‘ਚ ਪੂਜਾ ਅਰਚਨਾ ਕੀਤੀ ਜਾਵੇਗੀ ਜਦਕਿ ਸ਼ਿਵ ਸੈਨਾ ਹਿੰਦੁਸਤਾਨ ਜਿਲ੍ਹਾ ਪਟਿਆਲਾ ਦੀ ਵਿਸ਼ੇਸ਼ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇਸ ਖੁਸ਼ੀ ਦੇ ਮੌਕੇ ‘ਤੇ ਪਟਿਆਲਾ ਜਿਲ੍ਹੇ ਦੇ ਘੜਾਮ ਸਥਿਤ ਮਾਤਾ ਕੌਸ਼ੱਲਿਆ ਜੀ ਦੇ ਮੰਦਰ ਵਿੱਚ ਵਿਸ਼ਾਲ ਪੂਜਾ ਅਰਚਨਾ, ਭਜਨ ਅਤੇ ਆਰਤੀ ਕੀਤੀ ਜਾਵੇਗੀ ਅਤੇ ਪ੍ਰਸਾਦ ਵੰਡਿਆ ਜਾਵੇਗਾ ਤਾਂ ਜੋ ਮਰਿਯਾਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਜੀ ਦਾ ਜਸ਼ਨ ਬਹੁਤ ਸ਼ਰਧਾ ਤੇ ਉਤਸਾਹ ਮਨਾਇਆ ਜਾ ਸਕੇ। ਭਗਵਾਨ ਸ੍ਰੀ ਰਾਮ ਜੀ ਦੇ ਵਿਸ਼ਾਲ ਮੰਦਿਰ ਦੇ ਨਿਰਮਾਣ ਦੀ ਖੁਸ਼ੀ ਵਿੱਚ ਮਾਤਾ ਕੌਸ਼ੱਲਿਆ ਜੀ ਦੇ ਮੰਦਿਰ ਵਿਖੇ ਵੀ ਇਸ ਦਿਨ ਪੂਜਾ ਪਾਠ, ਭਜਨ ਤੇ ਆਰਤੀ ਕਰਕੇ ਮਨਾਇਆ ਜਾਣਾ ਚਾਹੀਦਾ ਹੈ।
ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਹਿੰਦੂ ਭਾਈਚਾਰੇ ਅਤੇ ਖਾਸ ਕਰਕੇ ਦੇਵੀਗੜ੍ਹ ਅਤੇ ਘੜਾਮ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਉਸ ਦਿਨ ਮਾਤਾ ਕੌਸ਼ੱਲਿਆ ਜੀ ਦੇ ਮੰਦਰ ਵਿੱਚ ਪਹੁੰਚ ਕੇ ਮਾਤਾ ਕੌਸ਼ੱਲਿਆ ਜੀ ਅਤੇ ਭਗਵਾਨ ਰਾਮ ਜੀ ਦੀ ਪੂਜਾ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ। ਸ਼ਿਵ ਸੈਨਾ ਹਿੰਦੁਸਤਾਨ ਜ਼ਿਲ੍ਹਾ ਪਟਿਆਲਾ ਵੱਲੋਂ ਅਪੀਲ ਕੀਤੀ ਜਾਵੇਗੀ। ਉਸ ਦਿਨ ਸਾਰੇ ਸਬੰਧਤ ਆਗੂ ਤੇ ਵਰਕਰ ਉਥੇ ਪਹੁੰਚ ਕੇ ਮੱਥਾ ਟੇਕਣਗੇ ਤੇ ਭਗਵਾਨ ਦੇ ਸ੍ਰੀ ਚਰਨਾਂ ਵਿੱਚ ਅਰਦਾਸ ਕਰਨਗੇ ਕਿ ਇਥੇ ਮਾਤਾ ਕੌਸ਼ੱਲਿਆ ਜੀ ਦਾ ਵੀ ਵਿਸ਼ਾਲ ਮੰਦਰ ਬਣੇ।
ਜਿਲ੍ਹਾ ਸ਼ਿਵ ਸੈਨਾ ਹਿੰਦੁਸਤਾਨ ਪਟਿਆਲਾ ਦੇ ਸਮੂਹ ਆਗੂਆਂ ਦੀ ਮੀਟਿੰਗ ਵਿੱਚ ਬੋਲਦੇ ਹੋਏ
ਸ਼੍ਰੀ ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਜਾਵੇਗੀ ਕਿ ਮਾਤਾ ਕੌਸ਼ੱਲਿਆ ਜੀ ਦੇ ਇਸ ਇਤਿਹਾਸਕ ਜਨਮ ਅਸਥਾਨ ਨੂੰ ਇਤਿਹਾਸਕ ਤੀਰਥ ਸਥਾਨ ਵਜੋਂ ਵਿਕਸਤ ਕੀਤਾ ਜਾਵੇ ਤਾਂ ਜੋ ਦੇਸ਼ ਭਰ ਦੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕੀਤਾ ਜਾ ਸਕੇ ਅਤੇ ਜਿਲ੍ਹਾ ਪਟਿਆਲਾ ਦੁਨੀਆਂ ਭਰ ਦੇ ਨਕਸ਼ੇ ‘ਤੇ ਆ ਜਾਵੇ।
ਪਵਨ ਗੁਪਤਾ ਨੇ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਤੋਂ ਵੀ ਸਮਾਂ ਲੈ ਕੇ ਮਿਲਣ ਦਾ ਉਪਰਾਲਾ ਕੀਤਾ ਜਾਵੇਗਾ। ਇਸਦੇ ਨਾਲ ਹੀ ਪਟਿਆਲਾ ਦੀਆਂ ਸਮੂਹ ਹਿੰਦੂ ਜਥੇਬੰਦੀਆਂ ਦਾ ਵੀ ਸਹਿਯੋਗ ਲਿਆ ਜਾਵੇਗਾ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਸ਼ਿਵ ਸੈਨਾ ਹਿੰਦੁਸਤਾਨ ਪਟਿਆਲਾ, ਸ੍ਰੀਮਤੀ ਸਵਰਾਜ ਘੁੰਮਣ ਭਾਟੀਆ ਪ੍ਰਧਾਨ ਉੱਤਰੀ ਭਾਰਤ ਹਿੰਦੁਸਤਾਨ ਮਹਿਲਾ ਸੈਨਾ, ਸ੍ਰੀਮਤੀ ਕਾਂਤਾ ਬਾਂਸਲ ਉਪ ਪ੍ਰਧਾਨ ਉੱਤਰੀ ਭਾਰਤ ਹਿੰਦੁਸਤਾਨ ਮਹਿਲਾ ਸੈਨਾ, ਐਡਵੋਕੇਟ ਪੰਕਜ ਗੌੜ ਪੰਜਾਬ ਪ੍ਰਧਾਨ ਹਿੰਦੁਸਤਾਨ ਲੀਗਲ ਸੈਨਾ, ਰਿੰਕੂ ਭਾਰਦਵਾਜ ਪੰਜਾਬ ਪ੍ਰਧਾਨ ਆਈ.ਟੀ.ਸੈਲ, ਅਮਰਜੀਤ ਬੰਟੀ ਪੰਜਾਬ ਇੰਚਾਰਜ ਹਿੰਦੁਸਤਾਨ ਯੁਵਾ ਸੈਨਾ, ਸ਼ਮਾਕਾਂਤ ਪਾਂਡੇ ਉਪ ਪ੍ਰਧਾਨ ਪੰਜਾਬ ਜ਼ਿਲ੍ਹਾ ਇੰਚਾਰਜ ਪਟਿਆਲਾ, ਐਡਵੋਕੇਟ ਅਮਨ ਗਰਗ ਸੂਬਾ ਜਨਰਲ ਸਕੱਤਰ ਸ਼ਿਵ ਸੈਨਾ ਹਿੰਦੁਸਤਾਨ ਪੰਜਾਬ, ਵਿਸ਼ਾਲ ਕੁਮਾਰ ਸ਼ਹਿਰੀ ਪ੍ਰਧਾਨ ਹਿੰਦੁਸਤਾਨ ਯੁਵਾ ਸੈਨਾ ਪਟਿਆਲਾ, ਹਰਪ੍ਰੀਤ ਸ਼ਰਮਾ ਅਤੇ ਰਿੰਕੂ ਸ਼ਰਮਾ ਜਿਲ੍ਹਾ ਉਪ ਪ੍ਰਧਾਨ ਪਟਿਆਲਾ, ਦੀਪਕ ਵਸ਼ਿਸ਼ਟ ਜਿਲ੍ਹਾ ਸੀਨੀਅਰ ਆਗੂ ਪਟਿਆਲਾ, ਰਾਕੇਸ਼ ਕੁਮਾਰ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਸ਼੍ਰੀਮਤੀ ਹਰਸ਼ ਬਜਾਜ ਜਿਲ੍ਹਾ ਪ੍ਰਧਾਨ ਹਿੰਦੁਸਤਾਨ ਮਹਿਲਾ ਸੈਨਾ ਪਟਿਆਲਾ ਤੇ ਹੋਰ ਆਗੂ ਹਾਜ਼ਰ ਸਨ।
Newsline Express