
???? ਅੱਜ ਪਟਿਆਲੇ ਵਿੱਚ ਹੋਵੇਗਾ ਸੰਗੀਤ ਦਾ ਮਹਾਂ ਸਮਾਗਮ
???? ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਨਿਊਜ਼ਲਾਈਨ ਐਕਸਪ੍ਰੈਸ ਵੱਲੋਂ ਤੀਜਾ ਵੱਡਾ ਸੰਗੀਤ ਪ੍ਰੋਗਰਾਮ
ਪਟਿਆਲਾ, 20 ਜਨਵਰੀ – ਰਮਨ, ਰਜਨੀਸ਼, ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ – ਅੱਜ ਪਟਿਆਲਾ ਵਿਖੇ ਸੰਗੀਤ ਦੇ ਇੱਕ ਵੱਡੇ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉੱਤਰੀ ਭਾਰਤ ਵਿੱਚ ਆਪਣਾ ਨਾਂਅ ਰੌਸ਼ਨ ਕਰ ਚੁੱਕੇ ਪਟਿਆਲਾ ਦੇ ਪ੍ਰਸਿਧ “ਸਾਜ਼ ਔਰ ਆਵਾਜ਼ ਕਲੱਬ (ਰਜਿਸਟਰਡ) ਪਟਿਆਲਾ” ਦੇ ਸਹਿਯੋਗ ਨਾਲ ਪ੍ਰਸਿੱਧ ਅਖ਼ਬਾਰ ਸਮੂਹ ਨਿਊਜ਼ਲਾਈਨ ਐਕਸਪ੍ਰੈਸ ਵੱਲੋਂ ਤੀਸਰਾ ਵੱਡਾ ਸੰਗੀਤਮਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਕਲੱਬ ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ ਨੇ ਦੱਸਿਆ ਕਿ ਕਰਾਓਕੇ ਮਿਊਜ਼ਿਕ ਉਤੇ ਅਧਾਰਿਤ ਇਸ ਸੰਗੀਤਮਈ ਪ੍ਰੋਗਰਾਮ ਵਿੱਚ ਪਟਿਆਲਾ, ਅੰਬਾਲਾ, ਚੰਡੀਗੜ੍ਹ, ਪੰਚਕੂਲਾ, ਕਾਲਕਾ, ਗੋਬਿੰਦਗੜ੍ਹ, ਲੁਧਿਆਣਾ ਆਦਿ ਸ਼ਹਿਰਾਂ ਤੋਂ ਚੰਗੇ ਸੰਗੀਤ ਪ੍ਰੇਮੀ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ।ਨਿਊਜ਼ਲਾਈਨ ਐਕਸਪ੍ਰੈਸ ਵੱਲੋਂ ਇਸ ਤੋਂ ਪਹਿਲਾਂ ਵੀ ਦੋ ਵਾਰ ਵੱਡੇ ਪੱਧਰ ‘ਤੇ ਸੰਗੀਤਮਈ ਪ੍ਰੋਗਰਾਮ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਗਿਆ।ਹੁਣ 21 ਜਨਵਰੀ ਦਿਨ ਐਤਵਾਰ ਨੂੰ ਇੱਕ ਹੋਰ ਵੱਡਾ ਸੰਗੀਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਕਲੱਬ ਦੇ ਸਕੱਤਰ ਰਾਜ ਕੁਮਾਰ ਅਤੇ ਮੀਤ ਪ੍ਰਧਾਨ ਕੇ.ਐਸ. ਸੇਖੋਂ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਹ ਪ੍ਰੋਗਰਾਮ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਵਧੀਆ ਹੋਣ ਜਾ ਰਿਹਾ ਹੈ।
ਇਸ ਸਬੰਧੀ ਅੱਜ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਨੇੜੇ ਭਾਸ਼ਾ ਵਿਭਾਗ ਦੇ ਬਿਲਕੁਲ ਨਜ਼ਦੀਕ ਸਥਿਤ ਨਾਰਥ ਜ਼ੋਨ ਕਲਚਰ ਸੈਂਟਰ ਦੇ ਵੱਡੇ ਹਾਲ ਵਿੱਚ ਹੋਣ ਵਾਲੇ ਸੰਗੀਤਕ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਰਾਜ ਕੁਮਾਰ, ਕੇ.ਐਸ. ਸੇਖੋਂ, ਪ੍ਰੀਤੀ ਗੁਪਤਾ, ਸੁਮਨ ਖੱਤਰੀ, ਬੱਬਲ ਅਰੋੜਾ, ਗੁਲਸ਼ਨ ਕੁਮਾਰ, ਰਸਦੀਪ ਸਿੰਘ, ਡਾ: ਵਿਕਰਮਜੀਤ ਚੌਹਾਨ, ਗੌਤਮ ਬੱਗਾ ਆਦਿ ਹਾਜ਼ਰ ਸਨ।
ਦੱਸ ਦੇਈਏ ਕਿ ਸੰਗੀਤ ਦੇ ਇਸ ਪ੍ਰੋਗਰਾਮ ਦਾ ਲਾਈਵ ਪ੍ਰਸਾਰਨ ਵੀ ਕੀਤਾ ਜਾਵੇਗਾ ਅਤੇ ਦੋਪਹਿਰ ਦੇ 1:20 ਵਜੇ ਤੋਂ ਇਸਦਾ live ਪ੍ਰਸਾਰਨ ਵੀ ਦੇਖਿਆ ਜਾ ਸਕਦਾ ਹੈ। ਇਸਦੇ ਲਈ ਹੇਠਾਂ ਦਿੱਤੇ ਲਿੰਕ ਉਤੇ ਕਲਿਕ ਕਰ ਲਓ ਤੇ ਇਸ ਚੈਨਲ ਨੂੰ subscribe ਵੀ ਕਰ ਲਓ।
https://www.youtube.com/live/A35feaaZiz0?si=jTrsXwXrh5oPSJK5
Newsline Express
