newslineexpres

Home Information ???? ਸਮੀਰ ਕਟਾਰੀਆ ਹੱਤਿਆ ਕਾਂਡ ਦਾ ਮੁੱਖ ਦੋਸ਼ੀ ਪਟਿਆਲਾ ਪੁਲਿਸ ਨਾਲ ਇਨਕਾਂਉਟਰ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਗਿਰਫ਼ਤਾਰ

???? ਸਮੀਰ ਕਟਾਰੀਆ ਹੱਤਿਆ ਕਾਂਡ ਦਾ ਮੁੱਖ ਦੋਸ਼ੀ ਪਟਿਆਲਾ ਪੁਲਿਸ ਨਾਲ ਇਨਕਾਂਉਟਰ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਗਿਰਫ਼ਤਾਰ

by Newslineexpres@1

*???? ਸਮੀਰ ਕਟਾਰੀਆ ਹੱਤਿਆ ਕਾਂਡ ਦਾ ਮੁੱਖ ਦੋਸ਼ੀ ਪਟਿਆਲਾ ਪੁਲਿਸ ਨਾਲ ਇਨਕਾਂਉਟਰ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਗਿਰਫ਼ਤਾਰ*

  1. *???? ਲੁਧਿਆਣਾ ਤੋਂ ਖੋਹ ਕੀਤੀ ਆਈ-20 ਕਾਰ, ਇਕ ਪਿਸਟਲ  32 ਬੋਰ ਸਮੇਤ ਗੋਲੀਆਂ ਤੇ ਖੋਲ ਵੀ ਬ੍ਰਾਮਦ*

ਪਟਿਆਲਾ, 4 ਫਰਵਰੀ – ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਕਿਲ੍ਹਾ ਚੌਂਕ ਨੇੜੇ ਸਥਿਤ ਕ੍ਰਿਸ਼ਨਾ ਗਲੀ ਨਿਵਾਸੀ ਨੋਜਵਾਨ ਸਮੀਰ ਕਰਾਰੀਆ ਦੇ ਪਾਸੀ ਰੋਡ ਉਤੇ ਹੋਏ ਹੱਤਿਆ ਕਾਂਡ ਵਿੱਚ ਬੀਤੇ ਦਿਨੀਂ ਗਿਰਫ਼ਤਾਰ ਕੀਤੇ ਦੋਸ਼ੀਆਂ ਤੋਂ ਬਾਅਦ ਅੱਜ ਇਸ ਕਤਲ ਕੇਸ ਦੇ ਮੁੱਖ ਦੋਸ਼ੀ ਨੂੰ ਵੀ ਪਟਿਆਲਾ ਪੁਲਿਸ ਨੇ ਇੱਕ ਐਨਕਾਉਂਟਰ ਤੋਂ ਬਾਅਦ ਕਾਬੂ ਕਰ ਲਿਆ ਹੈ। ਐਨਕਾਉਂਟਰ ਦੌਰਾਨ ਦੋਸ਼ੀ ਜ਼ਖਮੀ ਹੋ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਨੇ ਦੱਸਿਆ ਕਿ ਸਮੀਰ ਕਟਾਰੀਆ ਦੇ ਕਤਲ ਦੀ ਗੁੱਥੀ ਸੁਲਝਾ ਕੇ ਇਸ ਕੇਸ ਵਿੱਚ ਸ਼ਾਮਲ ਹੋਰ ਦੋਸੀਆਂ ਨੂੰ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ। ਇਸੇ ਕੇਸ ਵਿੱਚ ਹੀ ਹੁਣ ਪਟਿਆਲਾ ਪੁਲਿਸ ਨੇ ਸਮੀਰ ਕਟਾਰੀਆ ਕਤਲ ਕਾਂਡ ਦਾ ਮੁੱਖ ਦੋਸ਼ੀ ਸੁਖਦੀਪ ਸਿੰਘ ਉਗਾ ਵੀ ਪੁਲਿਸ ਇਨਕਾਂਉਟਰ ਦੌਰਾਨ ਜਖਮੀ ਹੋਣ ਤੋਂ ਬਾਅਦ ਗਿਰਫ਼ਤਾਰ ਕਰ ਲਿਆ ਗਿਆ ਹੈ। ਮੁਹੰਮਦ ਸਰਫਰਾਜ ਆਲਮ, ਆਈਪੀਐਸ, ਐਸਪੀ ਸਿਟੀ ਪਟਿਆਲਾ, ਯੋਗੇਸ਼ ਸ਼ਰਮਾ ਪੀਪੀਐਸ, ਡੀਐਸਪੀ ਡੀ, ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਪਟਿਆਲਾ ਵੱਲੋਂ ਇਹ ਗਿਰਫਤਾਰੀ ਇਕ ਪੁਲਿਸ ਅਪਰੇਸ਼ਨ ਕਰਕੇ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਦੇ ਤਹਿਤ ਅੱਜ, 4 ਫਰਵਰੀ ਨੂੰ ਦੋਸ਼ੀ ਸੁਖਦੀਪ ਸਿੰਘ ਉਗਾ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਬੰਗਾਵਾਲੀ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ, ਨੇੜੇ ਪਿੰਡ ਬੁੱਟਾ ਸਿੰਘ ਵਾਲਾ, ਪੁਲਿਸ ਐਨਕਾਂਉਟਰ ਦੋਰਾਨ ਜਖਮੀ ਹੋ ਗਿਆ। ਘਟਨਾ ਵਾਲੀ ਥਾਂ ਤੋਂ ਇਕ ਪਿਸਟਲ 32 ਬੋਰ ਸਮੇਤ 4 ਜ਼ਿੰਦਾ ਕਾਰਤੂਸ ਅਤੇ 3 ਖੋਲ ਅਤੇ ਲੁਧਿਆਣਾ ਤੋਂ ਇਕ ਔਰਤ ਕੋਲੋਂ ਖੋਹੀ ਆਈ-20 ਕਾਰ ਵੀ ਬ੍ਰਾਮਦ ਕੀਤੀ ਗਈ ਹੈ।

ਪੁਲਿਸ ਇਨਕਾਉਂਟਰ ਸੰਬੰਧੀ ਐਸਐਸਪੀ ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਅੱਜ 4 ਫਰਵਰੀ ਨੂੰ ਸਮੀਰ ਕਟਾਰੀਆ ਕਤਲ ਕੇਸ ਵਿੱਚ ਸ਼ਾਮਲ ਭਗੌੜੇ ਦੋਸੀਆਂ ਦੀ ਤਲਾਸ਼ ਸਬੰਧੀ ਜੋੜੀਆਂ ਸੜਕਾਂ ਦੇਵੀਗੜ੍ਹ ਪਟਿਆਲਾ ਰੋਡ ਉਤੇ ਸੀ.ਆਈ.ਏ. ਪਟਿਆਲਾ ਦੀ ਪੁਲਿਸ ਪਾਰਟੀ ਮੌਜੂਦ ਸੀ, ਜਿੱਥੇ ਗੁਪਤ ਸੂਚਨਾ ਦੇ ਆਧਾਰ ਉਤੇ ਪੁਲਿਸ ਪਾਰਟੀ ਜੋੜੀਆਂ ਸੜਕਾਂ ‘ਤੇ ਪਟੜੀ ਸੁਏ ਦੀ ਪਟੜੀ ਰਾਹੀਂ ਸਨੋਰ ਵੱਲ ਨੂੰ ਜਾ ਰਹੇ ਸੀ, ਜਦੋਂ ਪੁਲਿਸ ਪਾਰਟੀ ਨੇੜੇ ਪਿੰਡ ਬੁੱਟਾ ਸਿੰਘ ਵਾਲਾ ਪੁੱਜੇ ਤਾਂ ਸਨੋਰ ਸਾਇਡ ਤੋਂ ਇਕ ਆਈ-20 ਕਾਰ ਆਈ, ਤਾਂ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ, ਪ੍ਰੰਤੂ ਡਰਾਇਵਰ ਸੁਖਦੀਪ ਸਿੰਘ ਉਗਾ ਨੇ ਕਾਰ ਖੜ੍ਹੀ ਕਰਕੇ ਤੇ ਕਾਰ ਤੋਂ ਬਾਹਰ ਨਿਕਲ ਕੇ ਪੁਲਿਸ ਪਾਰਟੀ ਉਤੇ ਜਾਨ ਤੋਂ ਮਾਰਨ ਲਈ ਪਿਸਤੌਲ ਨਾਲ ਫਾਇਰ ਕੀਤੇ। ਪੁਲਿਸ ਪਾਰਟੀ ਨੇ ਫਾਇਰ ਨਾ ਕਰਨ ਦੀ ਅਪੀਲ ਅਤੇ ਤਾੜਨਾ ਕੀਤੀ, ਜਿਸਨੇ ਪੁਲਿਸ ਪਾਰਟੀ ਪਰ ਫਿਰ ਤੋਂ ਫਾਇਰ ਕੀਤੇ ਤਾਂ ਪੁਲਿਸ ਪਾਰਟੀ ਨੇ ਆਪਣੀ ਹਿਫ਼ਾਜ਼ਤ ਲਈ ਫਾਇਰ ਕੀਤੇ। ਸੁਖਦੀਪ ਸਿੰਘ ਉਗਾ ਦੀ ਸੱਜੀ ਲੱਤ ਵਿੱਚ ਗੋਲੀ ਲੱਗਣ ਕਾਰਨ ਉਹ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਇਲਾਜ ਲਈ ਰਜਿੰਦਰਾ ਹਸਪਤਾਲ ਦਾਖਲ ਕਰਾਇਆ। ਮੌਕੇ ਤੋਂ ਸੁਖਦੀਪ ਸਿੰਘ ਉਗਾ ਦੇ ਕਬਜ਼ੇ ਵਿੱਚੋਂ ਇਕ ਪਿਸਟਲ 32 ਬੋਰ ਸਮੇਤ 4 ਜ਼ਿੰਦਾ ਕਾਰਤੂਸ ਅਤੇ 3 ਖੋਲ ਅਤੇ ਲੁਧਿਆਣਾ ਤੋਂ ਖੋਹੀ ਆਈ-20 ਕਾਰ ਵੀ ਬਰਾਮਦ ਹੋਈ। ਇਸ ਸਬੰਧੀ ਇੱਕ ਹੋਰ ਪੁਲਿਸ ਕਿਸ ਨੰਬਰ 10, ਮਿਤੀ 4 ਫਰਵਰੀ 2024 ਅਧੀਨ ਧਾਰਾਵਾਂ 307, 353, 186, 411 ਅਤੇ ਧਾਰਾ 25 ਅਸਲਾ ਐਕਟ ਥਾਣਾ ਸਨੌਰ, ਪਟਿਆਲਾ ਵਿਖੇ ਦਰਜ਼ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਦੋਸ਼ੀਆਂ ਨੇ ਲੁਧਿਆਣਾ ਤੋਂ ਉਕਤ ਕਾਰ ਖੋਹੀ ਆਈ-20 ਕਾਰ ਉਸ ਵੇਲੇ ਲੁੱਟੀ ਜਦੋਂ ਇੱਕ ਮਹਿਲਾ ਤੇ ਉਸਦਾ ਲੜਕਾ ਦੇਰ ਸ਼ਾਮ 9 ਵਜੇ ਕਾਰ ਖੜ੍ਹੀ ਕਰਕੇ ਸ਼ਗਨਾਂ ਵਾਲਾ ਲਿਫਾਫਾ ਲੈਣ ਲੱਗੇ ਸੀ। ਉਸ ਵੇਲੇ ਔਰਤ ਕਾਰ ਵਿਚ ਬੈਠੀ ਸੀ ਅਤੇ ਲੜਕਾ ਲਿਫਾਫਾ ਲੈ ਰਿਹਾ ਸੀ ਤਾਂ ਦੋਸ਼ੀਆਂ ਨੇ ਕਾਰ ਵਿੱਚ ਬੈਠੀ ਔਰਤ ਨੂੰ ਗੰਨ ਪੁਆਇਟ ‘ਤੇ ਅਗਵਾ ਕਰਕੇ ਸਮੇਤ ਕਾਰ ਦੇ ਗਿੱਲ ਰੋਡ ਲੁਧਿਆਣਾ ਤੋਂ ਅਮਰਗੜ੍ਹ ਤੱਕ 60 ਕਿਲੋਮੀਟਰ ਤੱਕ ਲੈ ਗਏ। ਉੱਥੇ ਉਨ੍ਹਾਂ ਨੇ ਕਾਰ ਵਿੱਚ ਬੈਠੀ ਔਰਤ ਦੇ ਪਾਏ ਹੋਏ ਗਹਿਣੇ ਅਤੇ ਕੈਸ਼ ਦੀ ਲੁੱਟਖੋਹ ਕਰਕੇ ਔਰਤ ਨੂੰ ਗੱਡੀ ਵਿੱਚੋਂ ਉਤਾਰ ਦਿੱਤਾ ਅਤੇ ਕਾਰ ਸਮੇਤ ਫਰਾਰ ਹੋ ਗਏ ਸੀ।

ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਸੁਖਦੀਪ ਸਿੰਘ ਉਗਾ ਦਾ ਕਰੀਮੀਨਲ ਪਿਛੋਕੜ ਹੈ, ਉਸਦੇ ਖਿਲਾਫ ਹੋਰ ਮੁਕੱਦਮੇ ਵੀ ਦਰਜ ਹਨ ਅਤੇ ਉਹ ਸਾਲ 2019-20 ਵਿਚ ਜੇਲ੍ਹ ਵੀ ਜਾ ਚੁਕਾ ਹੈ ਅਤੇ ਜੇਲ੍ਹ ਵਿੱਚ ਇਸਦਾ ਹੋਰ ਕਰੀਮੀਨਲ ਵਿਅਕਤੀਆਂ ਨਾਲ ਜਾਣ ਪਹਿਚਾਣ ਹੋ ਚੁੱਕੀ ਹੈ। ਸੁਖਦੀਪ ਸਿੰਘ ਉਗਾ ਮੁਕੱਦਮਾ ਨੰਬਰ 72/2020 ਅ/ਧ 52 ਪ੍ਰੀਜ਼ਨ ਐਕਟ ਥਾਣਾ ਕੋਤਵਾਲੀ ਨਾਭਾ ਵਿੱਚ ਮਾਨਯੋਗ ਅਦਾਲਤ ਵੱਲੋਂ ਭਗੋੜਾ ਕਰਾਰ ਦਿੱਤਾ ਹੋਇਆ ਹੈ। ਇਹ ਪਹਿਲਾਂ ਵੀ ਆਪਣੇ ਸਾਥੀਆਂ ਨਾਲ ਮਿਲ ਕੇ ਸਨੈਚਿੰਗ ਤੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਅਤੇ ਹੁਣ ਇਸਨੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਵੱਡੀਆਂ ਲੁੱਟਾਂ ਖੋਹਾਂ ਅਤੇ ਕਤਲ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ, ਜਿਨ੍ਹਾਂ ਵਿੱਚ ਪਟਿਆਲਾ ਅਤੇ ਲੁਧਿਆਣਾ ਵਿਖੇ ਇੱਕੋ ਦਿਨ ਵਿੱਚ ਹੀ ਕੀਤੀਆਂ 2 ਵਾਰਦਾਤਾਂ ਸ਼ਾਮਲ ਹਨ। ਸਮੀਰ ਕਤਲ ਕਾਂਡ ਕੇਸ ਵਿੱਚ ਮਿਤੀ 30.01.2024 ਨੂੰ ਦੋਸ਼ੀ ਦਿਨੇਸ਼ ਕੁਮਾਰ ਉਰਫ ਦੀਨੂੰ ਉਰਵ ਬਿੱਲਾ ਵਾਸੀ ਦੀਨ ਦਿਆਲ ਉਪਾਧਿਆ ਪਟਿਆਲਾ ਨੂੰ ਧੂਰੀ ਤੋਂ ਗ੍ਰਿਫਤਾਰ ਕੀਤਾ ਸੀ ਜੋ ਮਿਤੀ 05.02.2024 ਤੱਕ ਪੁਲਿਸ ਰਿਮਾਂਡ ਉਤੇ ਹੈ ਜਿਸ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ ਹੈ। ਦਿਨੇਸ਼ ਕੁਮਾਰ ਉਰਵ ਬਿੱਲੇ ਦੇ ਸਾਥੀ ਸਾਹਿਲ ਕੁਮਾਰ ਅਤੇ ਯੋਗੋਸ਼ ਮੋਰੀਆ ਵਾਸੀਆਂ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਨੂੰ ਅਲੱਗ ਮੁੱਕਦਮਾ ਨੰ:14/2024 ਥਾਣਾ ਲਾਹੌਰੀ ਗੇਟ ਵਿਚ ਗ੍ਰਿਫਤਾਰ ਕੀਤਾ ਗਿਆ। ਮਿਤੀ 31 ਜਨਵਰੀ ਨੂੰ ਦੋਸ਼ੀ ਅਭੀਸ਼ੇਕ ਪੁੱਤਰ ਰੋਹੀ ਸਿੰਘ ਵਾਸੀ ਜਗਤਪੁਰਾ ਮੁਹੱਲਾ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ ਥਾਣਾ ਬਖਸ਼ੀਵਾਲਾ ਪਟਿਆਲਾ ਦੇ ਏਰੀਆ ਵਿੱਚ ਪੁਲਿਸ ਇਨਕਾਂਉਟਰ ਦੌਰਾਨ ਜਖਮੀ ਹੋ ਗਿਆ ਸੀ ਜਿਸ ਪਾਸੋਂ ਇਕ 32 ਬੋਰ ਪਿਸਟਲ ਸਮੇਤ 3/3 (ਜਿੰਦਾ ਰੋਦ/ਖੋਲ) ਬਰਾਮਦ ਹੋਏ ਸੀ। ਉਕਤ ਗੈਂਗ ਦੇ ਸਾਰੇ ਮੈਂਬਰ ਪਿਛਲੇ ਕੁਝ ਸਮੇਂ ਤੋ ਬੜੀ ਸਰਗਰਮੀ ਨਾਲ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਧੂਰੀ, ਅਮਰਗੜ੍ਹ, ਲੁਧਿਆਣਾ ਅਤੇ ਪਟਿਆਲਾ ਵਿਖੇ ਅੰਜਾਮ ਦਿੰਦੇ ਆ ਰਹੇ ਸਨ।

ਦੱਸਣਯੋਗ ਹੈ ਕਿ ਪਟਿਆਲਾ ਪੁਲਿਸ ਹੁਣ ਤੱਕ ਸਮੀਰ ਕਟਾਰੀਆ ਕਤਲ ਕੇਸ ਵਿੱਚ ਸ਼ਾਮਲ ਮੁੱਖ 3 ਦੋਸ਼ੀਆਨ ਦਿਨੇਸ਼ ਕੁਮਾਰ ਦੀਨੂੰ ਉਰਫ ਬਿੱਲਾ, ਅਭੀਸ਼ੇਕ ਅਤੇ ਸੁਖਦੀਪ ਸਿੰਘ ਉਗਾ ਖਿਲਾਫ ਕਾਰਵਾਈ ਕਰ ਚੁੱਕੀ ਹੈ।

*Newsline Express*

Related Articles

Leave a Comment