newslineexpres

Home Crime ???? ਪਟਿਆਲਾ ਪੁਲਿਸ ਵੱਲੋਂ ATM ਲੁੱਟਣ ਵਾਲਾ ਗਿਰੋਹ ਕਾਬੂ

???? ਪਟਿਆਲਾ ਪੁਲਿਸ ਵੱਲੋਂ ATM ਲੁੱਟਣ ਵਾਲਾ ਗਿਰੋਹ ਕਾਬੂ

by Newslineexpres@1

???? ਪਟਿਆਲਾ ਪੁਲਿਸ ਵੱਲੋਂ ਏ.ਟੀ.ਐਮ. ਲੁੱਟਣ ਵਾਲਾ ਗਿਰੋਹ ਕਾਬੂ

???? ਸਿਰਫ਼ 19, 21 ਅਤੇ 23 ਸਾਲ ਦੇ ਹਨ ਦੋਸ਼ੀ

???? ਯੂਟਿਊਬ ਤੋਂ ਸਿੱਖੀ ਸੀ ਦੋਸ਼ੀਆਂ ਨੇ ਏਟੀਐਮ ਲੁੱਟਣ ਦੀ ਤਕਰੀਬ

ਪਟਿਆਲਾ, 4 ਫਰਵਰੀ – ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਜਿਸ ਤਰ੍ਹਾਂ ਨਾਲ ਲਗਾਤਾਰ ਵੱਧ ਰਹੀਆਂ ਹਨ, ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ। ਬੀਤੇ ਦਿਨੀਂ ਪਟਿਆਲਾ ਦੇ 24 ਨੰਬਰ ਇਲਾਕੇ ਵਿੱਚ ਪੂਰੀ ਤਿਆਰੀ ਨਾਲ ਏਟੀਐਮ ਲੁੱਟਣ ਆਏ ਜਿਨ੍ਹਾਂ 3 ਨੌਜਵਾਨਾਂ ਨੂੰ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਹੈ, ਉਨ੍ਹਾਂ ਦੀ ਉਮਰ ਸਿਰਫ 19, 21 ਤੇ 23 ਸਾਲ ਹੈ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਪੜ੍ਹਾਈ ਲਿਖਾਈ ਕਰਨ ਜਾਂ ਚੰਗੇ ਭਵਿੱਖ ਲਈ ਕੋਸ਼ਿਸ਼ਾਂ ਕਰਨ ਦੀ ਥਾਂ ਨੋਜਵਾਨ ਲੁੱਟਾਂ ਖੋਹਾਂ ਕਰਨ ਵੱਲ ਜਾ ਰਹੇ ਹਨ।

ਇਸਦੇ ਪਿੱਛੇ ਜ਼ਰੂਰ ਕਿਤੇ ਨਾ ਕਿਤੇ ਕਾਰਨ ਬੇਰੋਜ਼ਗਾਰੀ ਹੋਣਾ ਸਮਝਿਆ ਜਾ ਰਿਹਾ ਹੈ।

ਪਟਿਆਲਾ ਵਿਖੇ ਅੱਜ ਐਸਐਸਪੀ ਵਰੁਣ ਸ਼ਰਮਾ ਵੱਲੋਂ ਐਸ ਪੀ ਸਿਟੀ ਮੁਹੰਮਦ ਸਰਫ਼ਰਾਜ਼ ਆਲਮ, ਡੀਐਸਪੀ ਇਨਵੇਸਟੀਗੇਸ਼ਨ ਯੋਗੇਸ਼ ਸ਼ਰਮਾ ਅਤੇ ਹੋਰ ਅਧਿਕਾਰੀਆਂ ਦੇ ਨਾਲ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸਮਾਜ ਵਿਰੋਧੀ ਭੈੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਮੁਹੰਮਦ ਸਰਫਰਾਜ ਆਲਮ ਆਈ.ਪੀ.ਐਸ, ਐਸ.ਪੀ (ਸਿਟੀ) ਪਟਿਆਲਾ, ਸੁਖਦੇਵ ਸਿੰਘ, ਪੀ.ਪੀ.ਐਸ., ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵਦੀਪ ਸਿੰਘ ਬਰਾੜ ਮੁੱਖ ਅਫ਼ਸਰ ਥਾਣਾ ਸਿਵਲ ਲਾਈਨ ਪਟਿਆਲਾ ਦੀ ਅਗਵਾਈ ਹੇਠ ਸ:ਥ: ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਊਨ ਪਟਿਆਲਾ ਨੇ 24 ਨੰਬਰ ਫਾਟਕ ਪਟਿਆਲਾ ਨੇੜੇ ਐਸ ਬੀ ਆਈ ਬੈਂਕ ਦਾ ਏ ਟੀ ਐਮ ਤੋੜ ਕੇ ਕੈਸ਼ ਚੋਰੀ ਕਰਨ ਦੀ ਕੋਸ਼ਿਸ ਕਰਨ ਵਾਲੇ ਦੋਸ਼ੀਆਂ ਨੂੰ 2 ਦਿਨਾਂ ਵਿੱਚ ਹੀ ਟਰੇਸ ਕਰਦੇ ਹੋਏ ਗਿਰਫ਼ਤਾਰ ਕਾਰ ਲਿਆ ਗਿਆ ਹੈ। ਇਸ ਸੰਬੰਧੀ 1 ਫਰਵਰੀ ਨੂੰ ਮੁਕੱਦਮਾ ਨੰਬਰ 21 ਅਧੀਨ ਧਾਰਾ 457, 380, 511, 427 ਆਈ ਪੀ ਸੀ ਥਾਣਾ ਸਿਵਲ ਲਾਈਨ ਪਟਿਆਲਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਸ੍ਰੀ ਵਰੁਣ ਸ਼ਰਮਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 31 ਜਨਵਰੀ ਤੇ 1 ਫਰਵਰੀ ਦੀ ਦਰਮਿਆਨੀ ਰਾਤ ਨੂੰ 24 ਨੰਬਰ ਫਾਟਕ ਦੇ ਨੇੜੇ ਆਈਟੀਆਈ ਰੋਡ ਪਟਿਆਲਾ ਵਿਖੇ ਐਸਬੀਆਈ ਦੇ ਏਟੀਐਮ ਨੂੰ ਨਾ ਮਾਲੂਮ ਵਿਅਕਤੀਆਂ ਵੱਲੋਂ ਗੈਸ ਕਟਰ ਦੀ ਮਦਦ ਨੂੰ ਲੁਟਣ ਦੀ ਕੋਸ਼ਿਸ ਕੀਤੀ ਗਈ ਸੀ ਪਰ ਉਸੇ ਰਾਤ ਹੀ ਥਾਣਾ ਸਿਵਲ ਲਾਈਨ ਪੁਲਿਸ ਦੀ ਮੁਸਤੈਦੀ ਕਾਰਨ ਨਾ ਮਾਲੂਮ ਵਿਅਕਤੀ ਏ ਟੀ ਐਮ ਨੂੰ ਲੁੱਟਣ ਵਿਚ ਨਾ ਕਾਮਯਾਬ ਰਹੇ, ਪਰ ਓਦੋਂ ਤੱਕ ਉਕਤ ਲੁਟੇਰੇ ਏ ਟੀ ਐਮ ਦਾ ਗੈਸ ਕਟਰ ਨਾਲ ਕਾਫੀ ਨੁਕਸਾਨ ਕਰ ਚੁੱਕੇ ਸਨ।

ਪਟਿਆਲਾ ਪੁਲਿਸ ਵੱਲੋਂ ਬੜੇ ਹੀ ਟੈਕਨੀਕਲ ਤਰੀਕੇ ਅਤੇ ਗੁਪਤ ਸੋਰਸਾਂ ਰਾਹੀਂ ਬਹੁਤ ਹੀ ਮਿਹਨਤ ਨਾਲ ਦੋਸ਼ੀਆਂ ਨੂੰ ਟਰੇਸ ਕਰਕੇ ਗੁਰਪਿਆਰ ਸਿੰਘ ਉਰਫ ਗੱਗੀ ਪੁੱਤਰ ਬੂਟਾ ਸਿੰਘ ਵਾਸੀ ਵਾਰਡ ਨੰਬਰ 4 ਥਾਣਾ ਸਿਟੀ ਬੁਢਲਾਡਾ ਜਿਲਾ ਮਾਨਸਾ, ਜਸਵਿੰਦਰ ਸਿੰਘ ਉਰਫ ਜਸ਼ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਪਿੰਡ ਬਾਦਲਗੜ੍ਹ ਥਾਣਾ ਮੂਨਕ ਜਿਲ੍ਹਾ ਸੰਗਰੂਰ, ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 182 ਗੁਰਦਰਸ਼ਨ ਨਗਰ ਪਟਿਆਲਾ ਅਤੇ ਮਾਨਵ ਸਿੰਘ ਉਰਫ ਮਾਨਵ ਪੁੱਤਰ ਪਰਸ਼ੋਤਮ ਸਿੰਘ ਵਾਸੀ ਸੁਨਾਮ, ਥਾਣਾ ਸਿਟੀ ਸੁਨਾਮ ਨੂੰ ਗਿਰਫ਼ਤਾਰ ਕੀਤਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਏ ਐਸ ਆਈ ਰਣਜੀਤ ਸਿੰਘ ਇੰਚਾਰਜ ਚੌਕੀ ਮਾਡਲ ਟਾਊਨ ਪਟਿਆਲਾ ਦੀ ਨਿਗਰਾਨੀ ਵਾਲੀ ਟੀਮ ਨੇ ਗੁਪਤ ਸੂਚਨਾ ਮਿਲਣ ਉਤੇ ਦੋਸ਼ੀਆਂ ਨੂੰ ਪੀਐਨਬੀ ਚੌਕ, ਗੋਲ ਚੱਕਰ, ਮਾਡਲ ਟਾਊਨ ਪਟਿਆਲਾ ਤੋਂ ਵਾਰਦਾਤ ਵਿਚ ਵਰਤੀ ਗਈ ਕਾਰ ਨੰਬਰ ਪੀ ਬੀ 11 ਸੀ ਵੀ 7845, ਮਾਰਕਾ ਵੈਕਸਵੈਗਨ, ਰੰਗ ਸਿਲਵਰ ਸਮੇਤ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਪੁਛਗਿਛ ਦੌਰਾਨ ਉਕਤ ਦੋਸ਼ੀਆਂ ਨੇ ਵਾਰਦਾਤ ਕਰਨ ਦਾ ਤਰੀਕਾ ਯੂ ਟਿਊਬ ਚੈਨਲ ‘ਤੇ ਦੇਖ ਕੇ ਸਿਖਿਆ ਅਤੇ ਦੌਰਾਨੇ ਪੁੱਛਗਿਛ ਦੋਸ਼ੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਜਲਦੀ ਅਮੀਰ ਬਣਨ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਵਾਰਦਾਤ ਵਿਚ ਵਰਤੇ ਗਏ ਗੈਸ ਕਟਰ ਅਤੇ ਸਿਲੰਡਰ ਬਰਾਮਦ ਕਰਵਾਉਣਾ ਬਾਕੀ ਹਨ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

*Newsline Express*

Related Articles

Leave a Comment