????ਸ਼ੰਭੂ ਕਿਸਾਨ ਮੋਰਚੇ ਦੇ ਪਹਿਲੇ ਸ਼ਹੀਦ ਹਨ ਗਿਆਨ ਸਿੰਘ ਚਾਚੋਕੀ : ਐਡਵੋਕੇਟ ਪ੍ਰਭਜੀਤਪਾਲ ਸਿੰਘ
ਪਟਿਆਲਾ, 16 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਸ਼ੰਭੂ ਵਿਖੇ ਚੱਲ ਰਹੇ ਕਿਸਾਨ ਮੋਰਚੇ ਉੱਪਰ ਸੰਘਰਸ਼ ਕਰਦਿਆਂ ਇੱਕ ਕਿਸਾਨ ਦੀ ਮੌਤ ਹੋ ਗਈ ਜਿੱਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਮੌਕੇ ਉੱਪਰ ਪਟਿਆਲਾ ਮੋਰਚਰੀ ਵਿੱਖੇ ਕਿਸਾਨ ਆਗੂ ਵਕੀਲ ਪ੍ਰਭਜੀਤਪਾਲ ਸਿੰਘ ਪਹੁੰਚੇ ਉਹਨਾਂ ਦੱਸਿਆ ਕਿ ਮ੍ਰਿਤਕ ਕਿਸਾਨ ਗਿਆਨ ਸਿੰਘ ਪੁੱਤਰ ਗੁੱਜਰ ਸਿੰਘ ਵਾਸੀ ਪਿੰਡ ਚਾਚੋਕੀ, ਪੁਲਿਸ ਸਟੇਸ਼ਨ ਚਾਚੋਕੀ, ਜ਼ਿਲਾ ਗੁਰਦਾਸਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਦੇ ਮੈਂਬਰ ਸਨ। ਉਹਨਾਂ ਵੱਲੋ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ ਵਿਵਹਾਰ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਕਿਹਾ ਕਿ ਸਭ ਤੋ ਵੱਡੇ ਲੋਕਤੰਤਰ ਦੇਸ਼ ਵਿੱਚ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਅੱਤਵਾਦੀਆ ਖਿਲਾਫ਼ ਜਿਸ ਤਰਾਂ ਦੇ ਹਥਿਆਰਾ ਦਾ ਇਸਤੇਮਾਲ ਪਾਕਿਸਤਾਨ ਤੇ ਕਸ਼ਮੀਰ ਵਿੱਚ ਕੀਤਾ ਜਾਂਦਾ ਹੈ ਸ਼ੰਭੂ ਵਿੱਖੇ ਸਿਵੇਲਿਅਨਜ਼ ਤੇ ਆਮ ਲੋਕਾਂ ਉੱਪਰ ਵੀ ਉਹਨਾਂ ਹਥਿਆਰਾਂ ਦਾ ਇਸਤੇਮਾਲ ਕੀਤਾ ਜਾਂ ਰਿਹਾ ਹੈ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ ਸਰਕਾਰ ਕੋਲ ਮੰਗਾਂ ਲੈਕੇ ਜਾਣਾ ਲੋਕਾਂ ਦਾ ਹੱਕ ਹੈ, ਲੋਕਤੰਤਰ ਲੋਕਾਂ ਨੂੰ ਇੱਸ ਦਾ ਅਧਿਕਾਰ ਦਿੰਦਾ ਹੈ। ਲੋਕ ਹੀ ਵੋਟ ਅਧਿਕਾਰ ਨਾਲ ਸਰਕਾਰ ਚੁਣਦੇ ਹਨ ਤੇ ਲੋਕਾਂ ਵੱਲੋ ਚੁਣੀ ਸਰਕਾਰ ਦਾ ਇਹ ਫਰਜ਼ ਹੁੰਦਾਂ ਹੈ ਕਿ ਉਹ ਲੋਕਾਂ ਦੀ ਗੱਲ ਸੁਣੇ ਤੇ ਲੋਕਾਂ ਦੇ ਹੱਕ ਹਕੂਕਾਂ ਤੇ ਪਹਿਰਾ ਦੇਵੇ ਨਾ ਕੇ ਆਪਣੇ ਹੀ ਲੋਕਾ ਨਾਲ ਦੁਸ਼ਮਣਾਂ ਵਰਗਾ ਵਿਵਹਾਰ ਕਰ ਅੱਤਿਆਚਾਰ ਕਰੇ।ਮੌਕੇ ਉੱਪਰ ਕਿਸਾਨ ਆਗੂ ਜੰਗ ਸਿੰਘ ਭਟੇੜੀ, ਸ਼ੇਰ ਸਿੰਘ ਸਿੱਧੂਪੁਰ, ਸੀਨੀਅਰ ਐਡਵੋਕੇਟ ਲਛਮਣ ਸਿੰਘ, ਗੁਰਿੰਦਰ ਸਿੰਘ, ਸੰਦੀਪ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਆਗੂ ਮੌਜੂਦ ਸਨ।
