????ਪ੍ਰਨੀਤ ਕੌਰ ਦੀ ਗੈਰਮੌੂਦਗੀ ‘ਚ ਗੇਟ ਤੇ ਲਾਇਆ ਧਰਨਾ
ਪਟਿਆਲਾ, 16 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਚਲਾਏ ਗਏ ਹੰਝੂ ਗੈਸ ਦੇ ਗੋਲੇ, ਪਲਾਸਟਿਕ ਦੀਆਂ ਗੋਲੀਆਂ , ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਸਮੇਤ ਕੀਤੇ ਗਏ ਅਤਿਆਚਾਰ ਦੇ ਵਿਰੌਧ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਦੀ ਚੁੱਪੀ ਤੋੜਨ ਲਈ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਮੂੰਹ ਤੇ ਕਾਲੀਆਂ ਪੱਟੀਆਂ ਬੰਨ੍ਹਕੇ ਕੈਪਟਨ ਅਮਰਿੰਦਰ ਸਿੰਘ ਦੇ ਗ੍ਰਹਿ ਮੋਤੀ ਮਹਿਲ ਅੱਗੇ ਸ਼ਾਂਤਮਈ ਪ੍ਰਦਰਸ਼ਨ ਕੀਤਾ ਗਿਆ। ਜਦੋਂ ਮੂੰਹ ਤੇ ਪੱਟੀਆਂ ਬੰਨ੍ਹ ਬੀਬੀਆਂ ਪ੍ਰਨੀਤ ਕੌਰ ਨੂੰ ਮਿਲਣ ਮੋਤੀ ਮਹਿਲ ਅੰਦਰ ਜਾਣ ਲੱਗੀਆਂ ਤਾ ਇਨ੍ਹਾਂ ਨੂੰ

ਪੁਲਸ ਮੁਲਾਜ਼ਮਾਂ ਵੱਲੋਂ ਇਹ ਕਹਿਕੇ ਰੋਕ ਦਿੱਤਾ ਗਿਆ ਕਿ ਪ੍ਰਨੀਤ ਕੌਰ ਦਿੱਲੀ ਵਿੱਖੇ ਹਨ ਜਦਕਿ ਮਹਿਲ ਵਿੱਚ ਇੱਕਾ ਦੁੱਕਾ ਮੁਲਾਜ਼ਮ ਹੀ ਹਨ। ਇਸ ਪ੍ਰਦਰਸ਼ਨ ਵਿੱਚ ਜ਼ਿਲਾ ਪ੍ਰਧਾਨ ਰੇਖਾ ਅੱਗਰਵਾਲ, ਅਮਰਜੀਤ ਕੌਰ ਭੱਠਲ, ਲਤਾ ਵਰਮਾ, ਡੌਲੀ ਗਿੱਲ, ਮਨਦੀਪ ਚੌਹਾਨ, ਲੱਕੀ ਮਿੱਠੂਮਾਜਰਾ, ਜਸਬੀਰ ਜੱਸੀ ਤੇ ਗੁਰਦਰਸ਼ਨ ਕੌਰ ਸਮੇਤ ਕਈ ਬੀਬੀਆਂ ਨੇ ਵੀ ਆਪਣਾ ਰੋਸ ਜਤਾਇਆ।
ਪ੍ਰਨੀਤ ਕੌਰ ਦੀ ਗੈਰਮੌੂਦਗੀ ਵਿੱਚ ਬੀਬੀਆਂ ਦਾ ਗੁੱਸਾ ਉਸ ਸਮੇਂ ਦੀਖਿਆ ਜਦੋਂ
ਕੜਕਦੀ ਧੁੱਪ ਹੋਣ ਦੇ ਬਾਵਜੂਦ ਤਮਾਮ ਬੀਬੀਆਂ ਸੜਕ ਤੇ ਹੀ ਬੈਠ ਗਈਆਂ।
ਇਸ ਮੌਕੇ ਬੀਬੀ ਰੰਧਾਵਾ ਨੇ ਕਿਹਾ ਕਿ ਉਹ ਇਥੇ ਸਿਰਫ ਸਾਂਸਦ ਪ੍ਰਨੀਤ ਕੌਰ ਜੀ ਤੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਚੁੱਪ ਤੁੜਵਾਉਣ ਦੇ ਇਰਾਦੇ ਨਾਲ ਹੀ ਮੂੰਹ ਤੇ ਪੱਟੀ ਬੰਨ੍ਹਕੇ ਆਏ ਹਨ ਕਿਉੰਕੀ ਇੱਕ ਪਾਸੇ ਇਨ੍ਹਾਂ ਦੀ ਕੇਂਦਰ ਦੀ ਭਾਜਪਾ ਸਰਕਾਰ ਸਾਡੇ ਕਿਸਾਨ ਭਰਾਵਾਂ ਨਾਲ ਅੱਤਵਾਦੀਆਂ ਵਰਗਾ ਸਲੂਕ ਕਰ ਰਹੀ ਹੈ ਤੇ ਦੂਜੇ ਪਾਸੇ ਇਹ ਲੋਕ ਭਾਜਪਾ ਤੋਂ ਡਰਦੇ ਚੁੱਪ ਧਾਰੀ ਬੈਠੇ ਹਨ।
ਬੀਬੀ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਮਜ਼ਦੂਰ ਆੜ੍ਹਤੀ ਦੁਕਾਨਦਾਰਾਂ ਦੀਆਂ ਵੋਟਾਂ ਲੈਕੇ ਕੈਪਟਨ ਸਾਹਿਬ ਦੋ ਵਾਰ ਮੁੱਖ ਮੰਤਰੀ ਬਣੇ ਤੇ ਪ੍ਰਨੀਤ ਕੌਰ 4 ਵਾਰ ਸਾਂਸਦ ਬਣੇ ਪਰ ਅੱਜ ਜਦੋਂ ਕਿਸਾਨਾਂ ਤੇ ਵਕਤ ਪਿਆ ਹੈ ਤਾਂ ਇਹ ਲੋਕ ਮਹਿਲਾਂ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਨਿਕਲ ਰਹੇ।
ਉਨ੍ਹਾਂ ਕਿਹਾ ਕਿ ਬਾਡਰ ਤੇ ਜ਼ਖਮੀ ਹੋਏ ਇੱਕ ਸਾਬਕਾ ਫੌਜੀ ਕਿਸਾਨ ਨੇ ਦੱਸਿਆ ਕਿ ਉਸਦੇ ਹੱਥਾਂ ਅੱਖ ਮੂੰਹ ਤੇ ਲੱਗੇ ਛਰ੍ਲੇ 12 ਬੋਰ ਵਰਗੀ ਬੰਦੂਕ ਦੇ ਹਨ ਨਾ ਕਿ ਹੰਝੂ ਗੈਸ ਦੇ ਗੋਲੇ ਚੋ ਨਿਕਲੇ ਫੋਕੇ ਬਾਰੂਦ ਦੇ ਹਨ ਜਿਸ ਤੋਂ ਸਿੱਧ ਹੁੰਦਾ ਹੈ ਭਾਜਪਾ ਕਿਸਾਨਾਂ ਨੂੰ ਦਬਾਉਣ ਲਈ ਘਟੀਆਂ ਹਥਕੰਡੇ ਵਰਤ ਰਹੀ ਹੈ।
ਇਸ ਮੌਕੇ ਜ਼ਿਲਾ ਪ੍ਰਧਾਨ ਰੇਖਾ ਅੱਗਰਵਾਲ ਤੇ ਅਮਰਜੀਤ ਭੱਠਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਕਈ ਅਰਸੇ ਉਹ ਵੋਟਾਂ ਪਾਕੇ ਜਿਤਾਉਂਦੇ ਰਹੇ ਅੱਜ ਉਨ੍ਹਾਂ ਦੇ ਮੂੰਹ ਚੋ ਕਿਸਾਨਾਂ ਦੇ ਪੱਖ ਵਿੱਚ ਦੋ ਸ਼ਬਦ ਨਹੀਂ ਨਿਕਲ ਰਹੇ ਜਿਸਦਾ ਖਾਮਿਆਜ਼ਾ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਨੂੰ ਭੁਗਤਨਾ ਪਵੇਗਾ।
ਇਸ ਮੌਕੇ ਜੱਸੀ ਫੱਫੜੇ, ਪੁਸ਼ਪਾ ਰਾਣੀ, ਮਨਦੀਪ ਬੀਬੀਪੁਰ, ਯਾਮਿਨੀ ਵਰਮਾ ਤੇ ਕਈ ਹੋਰ ਮਹਿਲਾ ਕਾਂਗਰਸੀ ਆਗੂ ਹਾਜ਼ਰ ਸਨ।
