*???? ਕੇਂਦਰ ਸਰਕਾਰ ਨੇ ਸ਼ੰਭੂ ਬਾਰਡਰ ‘ਤੇ ਮਹਾਯੁੱਧ ਵਾਲਾ ਮਾਹੌਲ ਸਿਰਜਿਆ : ਚੇਅਰਮੈਨ ਰਣਜੋਧ ਸਿੰਘ ਹਡਾਣਾ
???? ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਆਪਣੀਆਂ ਮੰਗਾਂ ਲਈ ਸਰਹੱਦਾਂ ‘ਤੇ ਡਟਿਆ
???? ਅੰਨਦਾਤਾ ਨਾਲ ਅਜਿਹਾ ਵਰਤਾਰਾ ਮਨਜ਼ੂਰ ਨਹੀਂ
ਪਟਿਆਲਾ/ ਦੇਵੀਗੜ੍ਹ, 18 ਫਰਵਰੀ / ਗਰੋਵਰ, ਰਜਨੀਸ਼, ਰਮਨ – ਚੇਅਰਮੈਨ ਪੀ ਆਰ ਟੀ ਸੀ, ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਅਤੇ ਖੁਦ ਕਿਸਾਨੀ ਕਿੱਤੇ ਨਾਲ ਜੁੜੇ ਰਣਜੋਧ ਸਿੰਘ ਹਡਾਣਾ ਨੇ ਕੇਂਦਰ ਸਰਕਾਰ ਦੇ ਕਿਸਾਨਾਂ ਪ੍ਰਤੀ ਮਾੜੇ ਰਵਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨਦਾਤਾ ਨਾਲ ਅਜਿਹਾ ਵਰਤਾਰਾ ਪੂਰੇ ਪੰਜਾਬ ਦੇ ਨਾਲ ਨਾਲ ਪੂਰੇ ਵਿਸ਼ਵ ਨੂੰ ਮਨਜ਼ੂਰ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੇ ਬਣਾਏ ਮਹਾਯੁੱਧ ਵਰਗੇ ਮਾਹੌਲ ਨੇ ਕੇਂਦਰ ਸਰਕਾਰ ਦੇ ਅੜੀਅਲ ਰਵਈਏ ਦੀ ਸਮਾਂ ਰਹਿੰਦੇ ਪਹਿਚਾਣ ਕਰਵਾ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਸ਼ਾਤਮਈ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ‘ਤੇ ਹਰਿਆਣਾ ਪੁਲਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਜਾਣੇ ਅਤੇ ਉਨ੍ਹਾਂ ਨੂੰ ਜ਼ਖਮੀ ਕਰਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਆਪਣੀਆਂ ਹੱਕੀ ਮੰਗਾਂ ਲਈ ਹਰਿਆਣੇ ਦੀਆਂ ਸਰਹੱਦਾਂ ‘ਤੇ ਬੈਠਾਂ ਹੈ। ਪਰ ਕੇਂਦਰ ਨਿਹੱਥੇ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾ ਅਤੇ ਜ਼ਹਿਰੀਲੇ ਗੈਸ ਦੇ ਗੋਲੇ ਦਾਗ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਪਹਿਲਾਂ ਵੀ ਕੇਂਦਰ ਸਰਕਾਰ ਤੋਂ ਬਿੱਲ ਵਾਪਿਸ ਕਰਵਾਉਣ ਬਦਲੇ ਸਾਡੇ ਕਈ ਕਿਸਾਨ ਭਰਾਵਾਂ ਨੂੰ ਜਾਣ ਗਵਾਉਣੀ ਪਈ ਸੀ। ਜਿਸ ਦਾ ਸਿੱਟਾ ਕੇਂਦਰ ਸਰਕਾਰ ਨੇ ਬਿੱਲ ਵਾਪਸ ਲੈਣ ਅਤੇ ਜਿਆਦਾਤਰ ਫ਼ਸਲਾਂ ਤੇ ਐਮ ਐਸ ਪੀ ਲਾਗੂ ਕਰਨ ਦਾ ਵਾਅਦਾ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ‘ਚ ਪੰਜਾਬ ਦਾ ਹਰ ਵਰਗ ਕਿਸਾਨਾਂ ਦੇ ਨਾਲ ਖੜਿਆ ਹੈ। ਉਨ੍ਹਾਂ ਪੰਜਾਬ ਸਰਕਾਰ ਦੇ ਕਾਰਜਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਰਕਾਰ ਵਲੋਂ ਮਸਲੇ ਦਾ ਹੱਲ ਕਰਨ ਲਈ ਲਗਾਤਾਰ ਕੇਂਦਰ ਸਰਕਾਰ ਦੇ ਨੁਮਾਇੰਦਿਆ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸਰਕਾਰ ਵਲੋਂ ਇਸ ਸੰਘਰਸ਼ ਦੌਰਾਨ ਜ਼ਖਮੀ ਹੋਏ ਕਿਸਾਨਾਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਉਹ ਕਿਸਾਨਾਂ ਨਾਲ ਡੱਟ ਕੇ ਖੜੇ ਹਨ।
ਇਸ ਮੌਕੇਂ ਉਨ੍ਹਾਂ ਨਾਲ ਬੁੱਧੀਜੀਵੀ ਵਿੰਗ ਦੇ ਜਿਲ੍ਹਾਂ ਪ੍ਰਧਾਨ ਡਾ ਹਰਨੇਕ ਸਿੰਘ, ਹਰਪਿੰਦਰ ਚੀਮਾਂ, ਲਾਲੀ ਰਹਿਲ, ਬੀ ਸੀ ਵਿੰਗ ਦੇ ਜਿਲ੍ਹਾਂ ਪ੍ਰਧਾਨ ਰਾਜਾ ਧੰਜੂ, ਹਰਪਾਲ ਸਿੰਘ, ਵਿਕਰਮ ਹਡਾਣਾ ਮੌਜੂਦ ਰਹੇ।
Newsline Express
???? केंद्र सरकार ने शंभू बॉर्डर पर युद्ध जैसा माहौल बना दिया : चेयरमैन रणजोध सिंह हडाना
???? जो किसान देश का पेट भरता है, वह अपनी मांगों को लेकर सीमा पर खड़ा है
???? अनदाता के साथ ऐसा व्यवहार स्वीकार्य नहीं है
पटियाला/देवीगढ़, 18 फरवरी / अशोक वर्मा, न्यूज़लाईन एक्सप्रैस – पीआरटीसी के चेयरमैन, आम आदमी पार्टी के राज्य सचिव और खुद खेती के पेशे से जुड़े रणजोध सिंह हडाना ने केंद्र सरकार के किसानों के प्रति खराब रवैये की निंदा की और कहा कि किसानों के साथ ऐसी घटना की गई है। शंभू बॉर्डर पर केंद्र सरकार द्वारा बनाए गए महायुद्ध जैसे माहौल ने समय के साथ केंद्र सरकार के अड़ियल रवैये को जगजाहिर कर दिया है।
उन्होंने कहा कि हरियाणा पुलिस द्वारा संघर्षरत किसानों पर आंसू गैस के गोले छोड़ना और उन्हें घायल करना निंदनीय है। उन्होंने कहा कि पूरे देश का पेट भरने वाले किसान आज अपनी जायज मांगों को लेकर हरियाणा की सीमा पर बैठे हैं। लेकिन केंद्र निहत्थे किसानों पर पानी की बौछार और जहरीली गैस के गोले दागकर लोकतंत्र का मजाक उड़ा रही है। पहले भी हमारे कई किसान भाइयों को केंद्र सरकार से बिल वापस कराने के बदले में अपनी जान गंवानी पड़ी है। परिणामस्वरूप, केंद्र सरकार ने बिल वापस लेने और अधिकांश फसलों पर एमएसपी लागू करने का वादा किया।
उन्होंने कहा कि इस कठिन समय में पंजाब का हर वर्ग किसानों के साथ खड़ा है। उन्होंने पंजाब सरकार के काम की सराहना करते हुए कहा कि सरकार इस मुद्दे को सुलझाने के लिए लगातार केंद्र सरकार के प्रतिनिधियों के साथ बैठकें कर रही है। इसके साथ ही सरकार इस संघर्ष के दौरान घायल किसानों का इलाज भी करा रही है। उन्होंने कहा कि इस मुश्किल घड़ी में वह किसानों के साथ खड़े हैं।
इस मौके पर उनके साथ बुद्धिजीवी विंग के जिला अध्यक्ष डॉ. हरनेक सिंह, हरपिंदर चीमा, लाली राहल, बीसी विंग के जिला अध्यक्ष राजा धंजू, हरपाल सिंह, विक्रम हडाना मौजूद थे।