ਸ਼ੰਭੂ, 20 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਇੱਕ ਪਾਸੇ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ‘ਤੇ ਰਣਨੀਤੀ ਬਣਾਈ ਜਾ ਰਹੀ ਹੈ ਉਥੇ ਹੀ ਪਿਛਲੇ ਹਫਤੇ ਤੋਂ ਸ਼ੰਭੂ ਬਾਰਡਰ ‘ਤੇ ਬੈਠੇ ਕਿਸਾਨ ਆਪਣੇ ਵਿਹਲੇ ਸਮੇਂ ਵਿੱਚ ਖੇਤੀ ਵੀ ਕਰ ਰਹੇ ਹਨ। ਪੰਜਾਬ ਦੇ ਕੁਝ ਕਿਸਾਨਾਂ ਨੇ ਸ਼ੰਭੂ ਬਾਰਡਰ ‘ਤੇ ਫੁਟਪਾਥ ਉੱਤੇ ਮਿੱਟੀ ਵਿੱਚ ਗੰਢੇ (ਪਿਆਜ਼) ਬੀਜ ਦਿੱਤੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਇਹੀ ਜਾਣਦੇ ਹਾਂ ਤੇ ਇਹੀ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਧਨੀਆ ਤੇ ਕਰੇਲੇ ਵੀ ਬੀਜਾਂਗੇ। ਉਥੇ ਬੈਠੇ ਬਜ਼ੁਰਗ ਕਿਸਾਨਾਂ ਨੇ ਕਿਹਾ ਕਿ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਨਹੀਂ ਤਾਂ ਇਥੇ ਹੀ ਬੈਠੇ ਹਾਂ।
