newslineexpres

Home Information ???? ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਭਾਖੜਾ ਮੇਨ ਲਾਇਨ ਸਰਕਲ ਅੱਗੇ ਕੱਲ੍ਹ  21 ਫਰਵਰੀ ਨੂੰ ; ਭਾਖੜਾ ਮੈਨੇਜਮੈਂਟ ਦੀ ਲਾਪਰਵਾਹੀ ਦਾ ਕੱਚਾ ਚਿੱਠਾ ਖੋਲ੍ਹਣ ਦਾ ਲਿਆ ਫੈਸਲਾ

???? ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਭਾਖੜਾ ਮੇਨ ਲਾਇਨ ਸਰਕਲ ਅੱਗੇ ਕੱਲ੍ਹ  21 ਫਰਵਰੀ ਨੂੰ ; ਭਾਖੜਾ ਮੈਨੇਜਮੈਂਟ ਦੀ ਲਾਪਰਵਾਹੀ ਦਾ ਕੱਚਾ ਚਿੱਠਾ ਖੋਲ੍ਹਣ ਦਾ ਲਿਆ ਫੈਸਲਾ

by Newslineexpres@1

????ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਭਾਖੜਾ ਮੇਨ ਲਾਇਨ ਸਰਕਲ ਅੱਗੇ ਕੱਲ੍ਹ  21 ਫਰਵਰੀ ਨੂੰ ; ਭਾਖੜਾ ਮੈਨੇਜਮੈਂਟ ਦੀ ਲਾਪਰਵਾਹੀ ਦਾ ਕੱਚਾ ਚਿੱਠਾ ਖੋਲ੍ਹਣ ਦਾ ਲਿਆ ਫੈਸਲਾ

???? ਭਾਖੜਾ ਮੈਨੇਜਮੈਂਟ ਦੀ ਲਾਪਰਵਾਹੀ ਦਾ ਕੱਚਾ ਚਿੱਠਾ ਜਲ ਸਰੋਤ ਮੰਤਰੀ ਤੇ ਸਕੱਤਰ ਦੇ ਧਿਆਨ ‘ਚ ਲਿਆਉਣ ਦਾ ਲਿਆ ਫੈਸਲਾ

ਪਟਿਆਲਾ, 20 ਫਰਵਰੀ – ਰਮਨ ਰਜਵੰਤ, ਸੁਰਜੀਤ ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ – ਜਮਹੂਰੀ ਕਿਸਾਨ ਸਭਾ, ਦਿਹਾਤੀ ਮਜਦੂਰ ਸਭਾ, ਨਿਰਮਾਣ ਮਜਦੂਰ ਯੁਨੀਅਨ, ਨਰੇਗਾ ਮਜਦੂਰ ਯੁਨੀਅਨ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਸਟੂਡੈਂਟਸ ਫ਼ੈਡਰੇਸਨ, ਰਾਜ ਦੇ ਸਰਕਾਰੀ, ਅਰਧ ਸਰਕਾਰੀ ਅਤੇ ਕੇਂਦਰੀ ਮੁਲਾਜ਼ਮ ਤੇ ਪੇਨਸ਼ਨਰਾਂ ਦੇ ਸਾਂਝੇ ਫ਼ਰੰਟ, ਜਨਤਕ ਜਥੇਬੰਦੀਆਂ ਦੇ ਮੋਰਚੇ (ਜੇ.ਪੀ.ਐਮ.ੳ.) ਦੀ ਮੀਟਿੰਗ ਜਮੂਹਰੀ ਕਿਸਾਨ ਸਭਾ ਦੇ ਆਗੂ ਰਾਜ ਕਿਸ਼ਨ ਨੂਰਖੇੜੀਆਂ, ਮਜਦੂਰ ਆਗੂ ਸੁੱਚਾ ਸਿੰਘ ਕੋਲ, ਸੁਰੇਸ਼ ਸਮਾਨਾ ਤੇ ਦਰਸ਼ਨ ਬੇਲੂਮਾਜਰਾ ਦੀ ਅਗਵਾਈ ‘ਚ, ਜੰਗਲਾਤ ਦਫ਼ਤਰ ਵਿਖੇ ਹੋਈ। ਪੈ੍ਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਸਾਂਝੇ ਮੋਰਚੇ ਦੇ ਕਨਵੀਨਰਾਂ ਨੇ ਕਿਹਾ ਕਿ ਭਾਖੜਾ ਮੇਨ ਲਾਇਨ, ਨਰਵਾਣਾ ਬ੍ਰਾਂਚ ਅਤੇ ਘੱਗਰ ਲਿੰਕ ਬਣਾਉਣ ਸਮੇਂ ਪੁਰਾਣੇ ਜਿਲ੍ਹੇ ਪਟਿਆਲੇ ਦੀਆਂ ਸਭ ਤੋਂ ਵੱਧ ਜਮੀਨਾਂ ਦਾ ਨੁਕਸਾਨ ਇਸ ਜਿਲ੍ਹੇ ਦੇ ਕਿਸਾਨਾਂ ਦਾ ਹੋਇਆ ਹੈ, ਕਈ ਕਿਸਾਨਾਂ ਦੀਆਂ ਜਮੀਨਾਂ ਦੋ ਭਾਗਾਂ ‘ਚ ਵੰਡੀਆਂ ਗਈਆਂ, ਪਰ ਦੁਖਦਾਈ ਗੱਲ ਇਹ ਹੈ ਕਿ ਨਹਿਰਾਂ ਦੇ ਜਾਲ ਵਾਲੇ ਇਸ ਜਿਲੇ ਦੇ ਕਿਸਾਨਾਂ ਨੂੰ ਲੋੜ ਮੁਤਾਬਕ ਪਾਣੀ ਨਹੀ ਮਿਲਦਾ, ਜਿਸਦਾ ਮੁੱਖ ਕਾਰਨ ਅਧਿਕਾਰੀਆਂ ਦੀ ਅਣਗਹਿਲੀ ਹੈ। ਪੁਰਾਣੇ ਸਮੇਂ ‘ਚ, ਜੂਨੀਅਰ ਇੰਜਨੀਅਰ ਅਪਣੇ ਹੈਡ ਕੁਆਟਰ ਤੇ ਅਪਣੀ ਸੈਕਸ਼ਨ ‘ਚ, ਰਹਿੰਦਾ ਸੀ ਤੇ ਹਰ ਹਫ਼ਤੇ ਉਪ ਮੰਡਲ ਅਫ਼ਸਰ ਹਰ ਸ਼ੈਕਸ਼ਨ ‘ਚ ਜਾਂਦਾ ਸੀ ਤੇ ਹਰ ਮਹੀਨੇ ਕਾਰਜਕਾਰੀ ਇੰਜਨੀਅਰ ਹਰੇਕ ਜੂਨੀਅਰ ਇੰਜਨੀਅਰ ਦੇ ਏਰੀਏ ‘ਚ ਜਾਂਦਾ ਸੀ, ਜਿਸ ਕਰਕੇ ਜਿਲੇਦਾਰ, ਪਟਵਾਰੀ ਤੇ ਹੋਰ ਅਮਲਾ ਵੀ ਲਗਾਤਾਰ ਸਰਗਰਮੀ ‘ਚ ਰਹਿੰਦਾ ਸੀ ਤੇ ਕਿਸਾਨਾਂ ਨਾਲ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਚਲਦਾ ਰਹਿੰਦਾ ਸੀ। ਇਹ ਪਰਕਿਰਿਆ ਬੰਦ ਹੋਣ ਨਾਲ ਸਮੁਚੇ ਅਮਲੇ ਨੇ ਅਪਣੇ ਹੈਡ ਕੁਆਟਰਾਂ ਨੂੰ ਸ਼ਹਿਰਾਂ ‘ਚ ਵਿੱਚ ਤਬਦੀਲ ਕਰ ਲਿਆ। ਫ਼ੀਲਡ ‘ਚ ਸਿਰਫ਼ ਗੇਜ ਰੀਡਰ ਤੇ ਬੈਲਦਾਰ ਹੀ ਰਹਿ ਗਏ ਜਿੰਨਾ ਦੇ ਆਸਰੇ ਇਹ ਵਿਭਾਗ ਅਪਣੇ ਆਖਰੀ ਸਾਹ ਲੈ ਰਿਹਾ ਹੈ। ਬਹੁਤ ਸਾਰੇ ਮੁਲਾਜਮ ਅਜਿਹੀਆਂ ਪੋਸਟਾਂ ‘ਤੇ ਤਾਇਨਾਤ ਹਨ ਜਿਨ੍ਹਾਂ ਦਾ ਅਧਿਕਾਰੀਆਂ ਕੋਲ ਕੋਈ ਜਵਾਬ ਨਹੀਂ।
ਉਨ੍ਹਾਂ ਕਿਹਾ ਕਿ ਅੱਜ ਦੇ ਆਧੂਨਿਕ ਯੁੱਗ ਵਿਚ ਲਗਭਗ ਅਜਿਹੀਆਂ ਪੋਸਟਾਂ, ਜੋ ਵੇਲਾ ਵਿਹਾ ਚੁੱਕੀਆਂ ਹਨ, ਦਫ਼ਤਰਾਂ ਦਾ ਸਿੰਗਾਰ ਬਣੀਆਂ ਹੋਈਆਂ ਹਨ ਤੇ ਸਰਕਾਰੀ ਖਜਾਨੇ ਨੂੰ ਚੂਨਾ ਲਾ ਰਹੀਆਂ ਹਨ, ਪਰ ਇਸਦੇ ਨਾਲ ਹੀ ਗੇਜ ਰੀਡਰ ਦੀ ਭਾਵੇਂ ਮਾਂ ਜਾਂ ਬਾਪ ਮਰ ਜਾਵੇ, ਉਸਨੂੰ ਕੋਈ ਛੁੱਟੀ ਨਹੀ ਦਿੱਤੀ ਜਾਂਦੀ, ਉਲਟਾ ਅਧਿਕਾਰੀ ਇਹ ਕਹਿੰਦੇ ਹਨ ਕਿ ਅਪਣੀ ਥਾਂ ਉਤੇ ਬਦਲਵਾਂ ਪ੍ਰਬੰਧ ਕਰਕੇ ਜਾਓ। ਉਪਰ ਵਰਣਨ ਕੀਤੇ ਕਰਮਚਾਰੀ ਪਤਾ ਨਹੀਂ ਅਧਿਕਾਰੀਆਂ ਦੇ ਕਿੰਨੇ ਕੁ ਚਹੇਤੇ ਹਨ ਜਿਨ੍ਹਾਂ ਦੀ ਵਰਤੋਂ ਐਮਰਜੈਸੀ ‘ਚ ਵੀ ਨਹੀਂ ਕੀਤੀ ਜਾਂਦੀ। ਤਕਨੀਕੀ ਕਰਮਚਾਰੀ ਹੋਣ ਦੇ ਬਾਵਜੂਦ ਹਰ ਛੋਟਾ ਕੰਮ ਵੀ ਪ੍ਰਾਈਵੇਟ ਤੌਰ ‘ਤੇ ਕਰਾਇਆ ਜਾਂਦਾ ਹੈ ਤੇ ਚਹੇਤੇ ਕਰਮਚਾਰੀਆਂ ਨੂੰ ਦਫ਼ਤਰ ‘ਚ ਬਿਠਾ ਕੇ ਮਲਾਈ ਵਾਲੀਆਂ ਸੀਟਾਂ ਦਿੱਤੀਆਂ ਹੋਈਆਂ ਹਨ ਤਾਂਕਿ ਕਿਸਾਨਾਂ ਦੀ ਲੁੱਟ ਕੀਤੀ ਜਾ ਸਕੇ। ਕਈਆਂ ਨੂੰ ਤਾਂ ਅਪਣੇ ਕੰਮ ਦੀ ਜਾਣਕਾਰੀ ਵੀ ਨਹੀਂ ਹੈ, ਉਹ ਅਪਣਾ ਸਾਇਡ ਬਿਜਨਸ ਕਰ ਰਹੇ ਹਨ। ਕਈ ਅਧਿਕਾਰੀਆਂ ਦੇ ਘਰਾਂ ‘ਚ ਤੇ ਫ਼ਾਰਮ ਹਾਊਸਾਂ ‘ਚ,ਆਪਣੇ ਅਫ਼ਸਰਾਂ ਦੀ ਸੇਵਾ ਲਗਾਤਾਰ ਕਰ ਰਹੇ ਹਨ। ਰਜਵਾਹਿਆਂ ਦੀ ਡਿਜਾਇੰਨਗ ਦਾ ਇੰਨਾ ਮਾੜਾ ਹਾਲ ਹੈ ਕਿ ਝੋਨੇ ਦੇ ਸੀਜਨ ਵਿੱਚ ਵੱਡੀ ਗਿਣਤੀ ਟੇਲਾਂ ‘ਤੇ ਪਾਣੀ ਨਹੀਂ ਜਾਂਦਾ। ਇੰਜਨੀਅਰ ਡਰਾਇੰਗ ਮੁਤਾਬਕ ਜਦੋਂ ਰਜਬਾਹੇ ‘ਚ ਪਾਣੀ ਛੱਡਿਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਪਾਣੀ ਟੇਲ ‘ਤੇ ਜਾਂਦਾ ਹੈ, ਫ਼ਿਰ ਟੇਲ ਤੋਂ ਮੋਘੇ ਚਲਣੇ ਸ਼ੁਰੂ ਹੋ ਕੇ ਹੈਡ ਵੱਲ ਨੂੰ ਚਲਦੇ ਆਉਂਦੇ ਹਨ। 60% ਪਾਣੀ ਹੋਣ ‘ਤੇ ਹੈਡ ਦੇ ਨੇੜੇ ਵਾਲਾ ਮੋਘਾ ਚਲਦਾ ਹੈ। ਪਰ ਦੇਵੀਗੜ੍ਹ ਡਵੀਜ਼ਨ ਦੇ ਰਜਵਾਹਿਆਂ ਦਾ ਬਾਬਾ ਆਦਮ ਹੀ ਨਿਰਾਲਾ ਹੈ, ਜਿਥੇ ਸਭ ਤੋਂ ਪਹਿਲਾਂ ਹੈਡ ਦੇ ਨੇੜੇ ਵਾਲਾ ਮੋਘਾ ਚਲਦਾ ਹੈ। ਵੱਡੀ ਗਿਣਤੀ ਰਜਵਾਹੇ ਬੰਦ ਪਏ ਹਨ, ਕਈਆਂ ਵਿੱਚ ਗੰਦਾ ਪਾਣੀ ਪੈ ਰਿਹਾ ਹੈ। ਹੁਣ ਵੀ ਜਿਹੜੇ ਰਜਵਾਹੇ ਨਵੇਂ ਬਣਾਏ ਜਾ ਰਹੇ ਹਨ ਉਹ ਨਾਂ ਹੀ ਠੀਕ ਬਣਾਏ ਜਾ ਰਹੇ ਹਨ ਤੇ ਸਲੈਬਾਂ ਰੋਕਣ ਲਈ ਪੂਰੀ ਮਿੱਟੀ ਵੀ ਨਹੀਂ ਪਾਈ ਜਾ ਰਹੀ। ਲੈਵਲ ਸਹੀ ਨਾ ਹੋਣ ਕਾਰਨ ਪਿਛਲੇ ਸਮੇਂ ‘ਚ ਬਣੇ ਕੋਟਲੀ ਰਜਵਾਹੇ ਨੇ ਸਕਰੋਦੀ ਪਿੰਡ ਚ ਬਿਨਾਂ ਮੀਂਹ ਤੋਂ ਹੜ੍ਹ ਵਰਗੀ ਸਥਿਤੀ ਬਣਾ ਦਿੱਤੀ ਸੀ। ਵੱਡੀ ਗਿਣਤੀ ਰਜਵਾਹਿਆਂ ਤੇ ਰੈਸਟ ਹਾਉਸਾਂ ਉਤੇ ਨਜਾਇਜ ਕਬਜੇ ਕੀਤੇ ਜਾ ਰਹੇ ਹਨ।
ਪ੍ਰਮੁੱਖ ਸਕੱਤਰ ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਕਈ ਗੇਜਾਂ 10-10 ਬੁਰਜੀ ਪਿੱਛੇ ਕਰ ਰੱਖੀਆਂ ਹਨ। ਪਿਛਲੇ ਸਮੇਂ ਵਿੱਚ ਜਦੋਂ ਖਾਲੇ ਬਣਾਉਣ ਦਾ ਕੰਮ ਚੱਲਿਆ ਸੀ ਤਾਂ ਕਈ ਅਧਿਕਾਰੀਆਂ ਨੇ ਫ਼ਰਜੀ ਖਾਲੇ ਬਣਾ ਕੇ ਵਾਹ ਵਾਹ ਖੱਟੀ ਤੇ ਮਾਨਯੋਗ ਸਕੱਤਰ ਜਲ ਸਰੋਤ ਦੇ ਹਰ ਖੇਤ ਨੂੰ ਪਾਣੀ ਦੇਣ ਦੇ ਮਿਸ਼ਨ ਨੂੰ ਅੱਡੀ ਚੋਟੀ ਦਾ ਜੋਰ ਲਾ ਕੇ ਫ਼ੇਲ ਕੀਤਾ ਅਤੇ ਆਪਣੇ ਅਧਿਕਾਰੀ ਮਾਨਯੋਗ ਸਕੱਤਰ ਜਲ ਸਰੋਤ ਤੇ ਪੰਜਾਬ ਦੇ ਕਿਸਾਨਾਂ ਨਾਲ ਧਰੋਹ ਕਮਾਇਆ। ਰੈਸਟ ਹਾਉਸ ਦੀਆਂ ਜ਼ਮੀਨਾਂ ਦੇ ਚੋਕੋਤੇ ‘ਤੇ ਦੇਣ ਸਮੇਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਹੈ, ਕਈਆਂ ਵੱਲੋ ਚਕੋਤਾ ਵੀ ਸਮੇਂ ‘ਤੇ ਜਮ੍ਹਾ ਨਹੀਂ ਕਰਾਇਆ ਜਾਂਦਾ। ਇਸ ਤੋਂ ਇਲਾਵਾ ਕਈ ਅਧਿਕਾਰੀਆਂ ਦੇ ਚਹੇਤੇ ਕਾਮਿਆਂ ਵੱਲੋ ਜਿੱਥੇ ਮੁਲਾਜਮਾਂ ਤੇ ਨਰੇਗਾ ਕਾਮਿਆਂ ਨੂੰ ਅਧਿਕਾਰੀਆਂ ਦੇ ਘਰਾਂ ‘ਚ, ਤੇ ਫ਼ਾਰਮ ਹਾਉਸਾਂ ‘ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਔਰਤ ਮਜਦੂਰਾਂ ਦੀਆਂ ਬਿਨਾ ਇਜਾਜਤ ਵੀਡਿੳ ਬਣਾ ਕੇ ਗਰੁਪਾਂ ‘ਚ, ਪਾਉਣ ਕਰਕੇ ਨਰੇਗਾ ‘ਚ ਕੰਮ ਕਰਦੀਆਂ ਔਰਤਾ ਕਾਫ਼ੀ ਘੁਟਣ ਤੇ ਨਿਰਾਸਤਾ ਮਹਿਸੂਸ ਕਰਦੀਆਂ ਹਨ। ਸਭ ਤੋਂ ਦੁਖਦਾਈ ਗੱਲ ਹੈ, ਕਈ ਮੁਲਾਜਮਾਂ ਦੇ ਧਰਮ ‘ਚ ਦਖਲ ਦੇਣਾ, ਜੋ ਕਿਸੇ ਵੀ ਸਮੇਂ ਪੰਜਾਬ ਨੂੰ ਅੱਗ ਦੀ ਭੱਠੀ ‘ਚ ਝੋਕ ਸਕਦਾ ਹੈ।
ਇਸ ਲਈ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਫ਼ੈਸਲਾ ਕੀਤਾ ਹੈ 21 ਫ਼ਰਵਰੀ ਨੂੰ ਵਿਸਾਲ ਰੋਸ ਧਰਨਾ ਦੇਣ ਉਪਰੰਤ ਪੱਕਾ ਮੋਰਚਾ ਸੁਰੂ ਕੀਤਾ ਜਾਵੇਗਾ ਤੇ ਅਧਿਕਾਰੀਆਂ ਦਾ ਇਹ ਕੱਚਾ ਚਿੱਠਾ ਪ੍ਰੈੱਸ ਤੇ ਮਾਨਯੋਗ ਸਕੱਤਰ ਜਲ ਸਰੋਤ ਤੇ ਮਾਨਯੋਗ ਕੇੈਬਨਿਟ ਮੰਤਰੀ ਜਲ ਸਰੋਤ ਦੇ ਧਿਆਨ ‘ਚ ਲਿਆਉਂਦਾ ਜਾਵੇਗਾ।
ਅੱਜ ਦੀ ਮੀਟਿੰਗ ‘ਚ, ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਮਲਕੀਤ ਸਿੰਘ ਨਿਆਲ, ਪੂਰਨ ਚੰਦ, ਹਰੀ ਸਿੰਘ ਦੋਣ, ਧੰਨਾ ਸਿੰਘ, ਮਜਦੂਰ ਆਗੂ ਬਲਵਿੰਦਰ ਸਿੰਘ, ਮੁਲਾਜਮ ਤੇ ਪੈਨਸ਼ਨਰਾਂ ਦੇ ਆਗੂ ਹਰਦੇਵ ਸਿੰਘ, ਪਵਨ ਕੁਮਾਰ, ਜਸਵੀਰ ਸਿੰਘ, ਹਰਦੇਵ ਸਿੰਘ, ਕਰਮ ਸਿੰਘ ਨਾਭਾ, ਭਜਨ ਸਿੰਘ, ਛੱਜੂ ਰਾਮ ਤੇ ਕੌਰ ਸਿੰਘ ਹਾਜ਼ਰ ਹੋਏ, ਜਿੰਨ੍ਹਾ ਨੇ ਇਹ ਅਹਿਦ ਲਿਆ ਕਿ ਨਹਿਰੀ ਪਾਣੀ ਦੇ ਸੁਧਾਰ, ਮਜਦੂਰਾਂ ਤੇ ਮੁਲਾਜਮਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਲੜਨਗੇ।
Newsline Express

Related Articles

Leave a Comment