newslineexpres

Home Crime ???? ਤ੍ਰਿਪੜੀ ਪੁਲਿਸ ਨੂੰ ਮਿਲੀ ਸਫਲਤਾ; ਤਿੰਨ ਹਥਿਆਰਾਂ ਸਮੇਤ ਭਗੋੜਾ ਕਾਬੂ

???? ਤ੍ਰਿਪੜੀ ਪੁਲਿਸ ਨੂੰ ਮਿਲੀ ਸਫਲਤਾ; ਤਿੰਨ ਹਥਿਆਰਾਂ ਸਮੇਤ ਭਗੋੜਾ ਕਾਬੂ

by Newslineexpres@1

???? ਤ੍ਰਿਪੜੀ ਪੁਲਿਸ ਨੂੰ ਮਿਲੀ ਸਫਲਤਾ; ਤਿੰਨ ਹਥਿਆਰਾਂ ਸਮੇਤ ਭਗੋੜਾ ਕਾਬੂ

ਪਟਿਆਲਾ, 24 ਫਰਵਰੀ – ਰਮਨ ਰਜਵੰਤ, ਰਜਨੀਸ਼ / ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ, ਜਦੋਂ ਤ੍ਰਿਪੜੀ ਥਾਣਾ ਪੁਲਿਸ ਵੱਲੋਂ ਇੱਕ ਅਦਾਲਤੀ ਭਗੋੜਾ 3 ਹਥਿਆਰਾਂ ਅਤੇ ਗੋਲੀ ਸਿੱਕਾ ਸਮੇਤ ਗਿਰਫ਼ਤਾਰ ਕੀਤਾ ਗਿਆ।
ਇਸ ਸਬੰਧੀ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਸ੍ਰ. ਜੰਗਜੀਤ ਸਿੰਘ ਉਪ ਕਪਤਾਨ ਪੁਲਿਸ, ਸਿਟੀ-2, ਪਟਿਆਲਾ ਨੇ ਦੱਸਿਆ ਕਿ ਸ੍ਰੀ ਵਰੁਣ ਸ਼ਰਮਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਵੱਲੋਂ ਭਗੋੜਿਆਂ ਨੂੰ ਗ੍ਰਿਫਤਾਰ ਕਰਨ ਦੇ ਸਬੰਧ ਵਿੱਚ ਮੁਹਿੰਮ ਜਾਰੀ ਹੈ। ਇਸ ਲੜੀ ਤਹਿਤ ਸ੍ਰੀ ਸਰਫਰਾਜ ਆਲਮ, ਆਈ.ਪੀ.ਐਸ., ਕਪਤਾਨ ਪੁਲਿਸ, ਸਿਟੀ, ਪਟਿਆਲਾ ਦੀਆਂ ਹਦਾਇਤਾਂ ਅਨੁਸਾਰ, ਸ੍ਰ. ਜੰਗਜੀਤ ਸਿੰਘ ਉਪ ਕਪਤਾਨ ਪੁਲਿਸ, ਸਿਟੀ-2, ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ, ਮੁੱਖ ਅਫਸਰ ਥਾਣਾ ਤ੍ਰਿਪੜੀ ਵਲੋਂ ਆਪਣੀ ਟੀਮ ਅਤੇ ਕਾਉੰਟਰ ਇੰਟੈਲੀਜੈਂਸ ਦੀ ਟੀਮ ਦੀ ਮੱਦਦ ਨਾਲ ਕੱਲ੍ਹ 23 ਫਰਵਰੀ ਨੂੰ ਪਿੰਡ ਰੋਂਗਲਾ ਦੇ ਨਜ਼ਦੀਕ ਨਹਿਰ ਦੀ ਪਟੜੀ ਨੇੜਿਓਂ ਦੋਸ਼ੀ ਭਗੋੜਾ ਕੈਫ ਸਿਆਮਾ ਪੁੱਤਰ ਮੁਹੰਮਦ ਰਮਜ਼ਾਨ, ਵਾਸੀ ਸਰਹਿੰਦੀ ਗੇਟ ਬੈਕ ਸਾਈਡ ਨਿਜ਼ਾਮ ਹਸਪਤਾਲ ਮਲੇਰਕੋਟਲਾ, ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇਕ ਕਾਲੇ ਰੰਗ ਦੇ ਪਲਾਸਟਿਕ ਦੇ ਬੈਗ ਵਿਚੋਂ 3 ਹਥਿਆਰਾਂ ਸਮੇਤ ਜਿੰਦਾ ਕਾਰਤੂਸ ਬਰਾਮਦ ਹੋਏ ਜਿਸ ਕਾਰਨ ਉਸਨੂੰ ਗਿਰਫ਼ਤਾਰ ਕੀਤਾ ਗਿਆ।
ਦੋਸ਼ੀ ਕੋਲੋਂ ਬਰਾਮਦ ਹਥਿਆਰਾਂ ਵਿੱਚ ਇੱਕ ਪਿਸਟਲ .32 ਬੋਰ, ਇੱਕ ਵਿਦੇਸ਼ੀ ਰਿਵਾਲਵਰ .32 ਬੋਰ, ਇੱਕ ਦੇਸ਼ੀ ਕੱਟਾ .315 ਬੋਰ ਅਤੇ ਕੁੱਲ 6 ਕਾਰਤੂਸ ਬਰਾਮਦ ਹੋਏ ਹਨ।
ਡੀਐਸਪੀ ਜਗਜੀਤ ਸਿੰਘ ਰੰਧਾਵਾ ਨੇ ਮੀਡੀਆ ਨੂੰ ਅੱਗੇ ਦੱਸਿਆ ਕਿ ਉਕਤ ਦੋਸ਼ੀ ਵਿਅਕਤੀ ਵਿਰੁੱਧ ਪਹਿਲਾਂ ਵੀ ਅਸਲਾ ਐਕਟ ਅਧੀਨ ਮਾਮਲਾ ਮੁੱਕਦਮਾ ਨੰ: 10 ਅਧੀਨ ਧਾਰਾ ਅਸਲਾ ਐਕਟ ਮਿਤੀ 26 ਜਨਵਰੀ 2022, ਥਾਣਾ ਸਦਰ ਰੋਪੜ ਵਿਖੇ ਦਰਜ ਹੈ ਜਿਸ ਵਿਚ ਇਹ ਵਿਅਕਤੀ ਮਾਨਯੋਗ ਅਦਾਲਤ ਵਲੋਂ ਭਗੌੜਾ (PO) ਕਰਾਰ ਦਿੱਤਾ ਹੋਇਆ ਹੈ। ਜਦਕਿ ਹੁਣ, ਇਸੇ ਦੋਸ਼ੀ ਕੈਫ ਸਿਆਮਾ ਦੇ ਖਿਲਾਫ ਮੁਕੱਦਮਾ ਨੰਬਰ 41 ਅਧੀਨ ਧਾਰਾ 25 ਅਸਲਾ ਐਕਟ, ਮਿਤੀ 23 ਫਰਵਰੀ 2024 ਥਾਣਾ ਤ੍ਰਿਪੜੀ ਪਟਿਆਲਾ ਵਿੱਚ ਦਰਜ ਕੀਤਾ ਗਿਆ ਹੈ।
ਡੀਐਸਪੀ ਰੰਧਾਵਾ ਨੇ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿਛ ਕੀਤੀ ਜਾਵੇਗੀ ਜਿਸ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
Newsline Express

Related Articles

Leave a Comment